ਗਜਲ 25/5
ਆ ਸਜਨਾਂ ਏਥੋਂ ਚਲੀਏ ਇਹ ਮਿਟੀ ਹੋਈ ਪਲੀਤ
ਠੱਗੀ ਠੋਰੀ ਮਾਰਨੀ ਬਣ ਗਈ ਵੇਖੋ ਅੱਜ ਦੀ ਰੀਤ
ਹਰ ਇਕ ਦਿਸੇ ਮੱਤਲੱਬੀ ਇਕ ਦੂਜੇ ਦੀ ਨਾਂ ਸਾਰ
ਇਕ ਦੂਜੇ ਨੂੰ ਮਾਰਕੇ ਗਾਵਣ ਉਚੀ ਖੁਸ਼ੀ ਦੇ ਗੀਤ
ਲਹੂ ਚਿਟਾ ਹੋ ਗਿਆ ਦੁਖ ਦਰਦ ਨਾ ਵੰਡਦਾ ਕੋਈ
ਹਰ ਪਾਸੇ ਨਫਰੱਤ ਦੇ ਭੰਡਾਰ ਨਾ ਦਿਸੇ ਕਿਤੇ ਪ੍ਰੀਤ
ਪਰਾਣੇ ਯਾਰਾਨੇ ਟੁੱਟ ਗੲੈ ਵੈਰੀ ਬਣ ਗੲੈ ਨੇ ਸਾਰੇ
ਸਾਰੀ ਹਵਾ ਵਿਗੜੀ ਅਤੇ ਵਿਗੜੀ ਏ ਸੱਭ ਦੀ ਨੀਤ
ਮੁਠੀ ਭਰ ਪ੍ਰਮ ਦੀ ਵੇਖੋ ਸੱਭ ਨੇ ਦਿਤੀ ਅੱਜ ਖਿਲਾਰ
ਜੋ ਕੱਲ ਸੀ ਘਿਓ ਖਿਚੜੀ ਅੱਜ ਬਣ ਗੲੈ ਨੇ ਸ਼ਰੀਕ
ਜੰਗਲ ਰਾਜ ਬਣ ਗਿਆ ਲੁਟੇਰੇ ਕਰਦੇ ਪੲੈ ਨੇ ਰਾਜ
'ਥਿੰਦ'ਥਾਂ ਲੱਭ ਅਕਾਸ਼ ਤੇ ਏਥੇ ਰਹਿਣਾਂ ਨਹੀ ਏ ਠੀਕ
ਜੋਗਿੰੰਦਰ ਸਿੰਘ "ਥਿੰਦ"
ਅੰਮ੍ਰਿਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ