ਗਜਲ 24/5
ਮਹੱਬਤਾਂ ਜਿਨਹਾਂ ਦੀਆਂ ਪੱਕੀਆਂ ਅਪਣਾਂ ਆਪ ਦੇੰਦੇ ਨੇ ਵਾਰ
ਲੋਕੀਂ ਯਾਦ ਰੱਖਦੇ ਚਿਰਾਂ ਤੀਕਰ ਕੋਈ ਡੁੁੁਬਾ ਕਰਦਾ ਨੱਦੀ ਪਾਰ
ਦਿਲਾਂ ਚਿ ਖੋਟ ਜਿਹੜੇ ਨੇ ਰੱਖਦੇ ਓਹ ਭਲਾ ਨਾਂ ਕਿਸੇ ਦਾ ਕਰਨ
ਹਰ ਇਕ ਦੇ ਨਾਲ ਹਮੇਸ਼ਾ ਖਾਂਦੇ ਰਹਿੰਦੇ ਨੇ ਹੱਰ ਵੇਲੇ ਐਵੇਂ ਖਾਰ
ਜੋ ਕਰੋਗੇ ਓਹੀ ਭਰੋਗੇ ਕੀਤੇ ਦਾ ਇਸੇ ਜੱਨਮ ਵਿਚ ਦੇਨਾਂ ਪੈਣਾਂ
ਇਸ ਲੱਈ ਸੋਚ ਸਮੱਝ ਕੇ ਚਲਣਾ ਐਵੇਂ ਨਾ ਪਾਈ ਜਾਓ ਖਿਲਾਰ
ਜਿਹਦੀ ਯਾਦ ਸਤਾਵੇ ਤੇ ਜਫੀਆਂ ਪਾਵੇ ਦਿਲੋਂ ਓਹਦਾ ਮਾਣ ਕਰੋ
ਇਹੋ ਜਿਹੇ ਸੱਜਨਾਂ ਉਤੇ ਤੁਸੀਂ ਆਪਣਾਂ ਆਪ ਕਰ ਦੇਵੋ ਨਿਸਾਰ
ਹੁਣ ਤਾਂ ਵੇਲਾ ਹੈ ਕਿਸੇ ਪੁਜੇ ਹੋਏ ਮਹਾਂ ਪੁਰਸ਼ ਦੇ ਲੜ ਲੱਗ ਜਾਵੋ
ਵੇਖਣਾਂ ਸਜਣਾਂ ਤੁਹਾਡੇ ਜੀਵਣ ਵਿਚ ਕਿਦਾਂ ਆਓਂਦੀ ਹੈ ਬਿਹਾਰ
ਅੱਚਨ ਚੇਤ ਕੋਈ ਆ ਮਿਲੇ ਰੱਬ ਦਾ ਸੱਚਾ ਪਹੁਚਿਆ ਪਿਆਰਾ
"ਥਿੰਦ"ਚੱਰਨਾਂ ਵਿਚ ਡਿਗੋ ਓਹ ਦੇਵੇ ਗਾ ਸਾਰੇ ਹੀ ਪਾਪ ਉਤਾਰ
ਜੋਗਿੰਦਰ ਸਿੰਘ "ਥਿੰਦ"
ਅਮਿ੍ਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ