ਗਜਲ 35/5
ਜਿਹਨੂੰ ਜਿੰਦ ਜਾਨ ਕਹਿੰਦਾ ਹਾਂ ਉਹ ਮੇਰੇ ਵਿਚ ਵੱਸਦੇ ਨੇ
ਮੁਦਤਾਂ ਹੋਈਆਂ ਦਿਲ ਵਿਚ ਨੇ ,ਮੇਰੇ ਰੋਮ ਰੋਮ ਦੱਸਦੇ ਨੇ
ਸਾਂਝ ਸਾਡੀ ਕਈ ਜੱਨਮਾਂ ਦੀ ਤਾਹੀਓਂ ਘਿਓ ਖਿਚੜੀ ਹਾਂ
ਲੋਕੀ ਬੜੇ ਹੈਰਾਣ ਹੁੰਦੇ ਇਹ ਦੋਵੇ ਕਿਓਂ ਏਨਾਂ ਹੱਸਦੇ ਨੇ
ਸੱਠ ਤੇ ਇਕ ਸਾਲ ਹੋ ਗੲੈ ਇਕ ਦੂਜੇ ਵਿਚ ਰੱਲਿਆਂ ਨੂੰ
ਲੋਕੀਂ ਹੈਰਾਨ ਹੁੰਦੇ ਕਿ ਇਹ ਦੋਵੇਂ ਹੀ ਏਨੇ ਕਿਓਂ ਭੱਖਦੇ ਨੇ
ਇਕ ਨੂੰ ਕਦੀ ਦਰਦ ਹੋਵੇ ਤਾਂ ਦੂਜਾ ਵੀ ਮਹਿਸੂਸ ਕਰਦਾ
ਏਦਾਂ ਆਪੱਸ ਵਿਚ ਗੱਲਤਾਂਨ ਹੋ ਇਕ ਦੂਜੇ ਨੂੰ ਚੱਖਦੇ ਨੇ
ਯਾ ਰੱਬ ਮੇਰੇ ਮੈਥੋਂ ਕਦੀ ਵੀ ਕੋਈ ਗੁਨਾਹਿ ਨਾਂ ਕਰਾਈਂ
ਮੇਰੇ ਹਾਣੀ ਦੇ ਅੱਥਰੂ ਮੇਰੇ ਲਈ ਕਈ ਕਈ ਲੱਖਦੇ ਨੇ
ਮੈਨੂੰ ਭਾਵੇਂ ਉਹਨੇ ਕਦੀ ਨਾਂ ਦੱਸਿਆ ਕਿ ਕੀ ਮੁਸ਼ਕਲ ਏ
"ਥਿੰਦ"ਮੈਨੂੰ ਤਾਂ ਪਤਾ ਲੱਗ ਜਾਂਦਾ ਜੱਦੋਂ ਜੱਖਮ ਰੱਸਦੇ ਨੇ
ਇੰਜ: ਜੋਗਿੰਦਰ ਸਿੰਘ "ਥਿੰਦ"
ਅੰਮ੍ਰਿਤਸਰ 11
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ