ਗਜਲ 36/5
ਮੇਰੇ ਮਿਤਰ ਪਿਆਰੇ ਨੂੰ ਸਾਡਾ ਸਾਰਾ ਹਾਲ ਬਤਾ ਦੇਨਾ
ਕਹਿਨਾ ਕਰਦੇ ਹਾਂ ਯਾਦ ਬੜਾ ਸਾਰਾ ਹਾਲ ਸੁਣਾ ਦੇਨਾ
ਚਿਰ ਹੋਇਆ ਓਹਨੂੰ ਮਿਲਿਆਂ ਯਾਦ ਬੜਾ ਨੇ ਆਉਂਦੇ
ਆਉਂਦੇ ਜਾਂਦੇ ਲੰਘ ਆਵਨ ਜਾਂ ਜਾਂਦੇ ਹੀ ਫੇਰਾ ਪਾ ਦੇਨਾ
ਨਦੀ ਨਾਮ ਸੰਜੋਗੀ ਮੇਲੇ ਸੱਭ ਕੁਝ ਹੀ ਉਸ ਦੇ ਹੱਥ ਹੈ
ਕਦੋਂ ਚੋਟੀ ਤੇ ਚਾਹਿੜ ਦੇਵੇ ਤੇ ਕੀ ਪੱਤਾ ਕਦੋਂ ਗਰਾ ਦੇਨਾ
ਚਿਰੀ ਵਿਛੁਨੇ ਕਦੋਂ ਮਿਲਦੇ ਇਸ ਦਾ ਕਿਸੇ ਨੂੰ ਪੱਤਾ ਨਹੀਂ
ਉਡੀਕ ਕੇ ਥੱਕ ਜਾਂਦੇ ਕੀ ਪੱਤਾ ਕਦੋਂ ਉਹਨੇ ਮਿਲਾ ਦੇਨਾ
ਕਈ ਮੂੰਹ ਦੇ ਮਿਠੇ ਸੱਜਨ ਮਿਲਦੇ ਉਤੋਂ ਹੋਰ ਵਿਚੋਂ ਹੋਰ
ਅਸੀਂ ਹਾਂ ਦਿਲੋਂ ਸੱਚੇ ਸੁਚੇ ਸੱਚੀ ਗੱਲ ਮੂੰਹ ਤੇ ਸੁਨਾ ਦੇਨਾ
ਸੱਚੇ ਦਿਲੋਂ ਜੇ ਕਰੋਗੇ ਦੋਸਤੀ ਮਿਲਣਗੇ ਸੱਚੇ ਹੀ ਦੋਸਤ
"ਥਿੰਦ"ਲੈ ਪ੍ਰਭੁ ਦਾ ਆਸਰਾ ਉਸ ਤੈਨੁੰ ਪਾਰ ਲੱਗਾ ਦੇਨਾ
ਇੰਜ; ਜੋਗਿੰਦਰ ਸਿੰਘ "ਥਿੰਦ"
ਅੰਮ੍ਰਿਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ