ਗਜਲ 37/5
ਉਤਰ ਗਿਆ ਏ ਜੋ ਦਿਲ ਤੋਂ, ਉਹਨੂੰ ਫਿਰ ਅਜ਼ਮਾ ਕੇ ਵੇਖੋ
ਸ਼ਾਇਦ ਗੱਲਤ ਫਹਿਮੀ ਹੋਵੇ ਜਰਾ ਦਮਾਗ ਲਗਾ ਕੇ ਵੇਖੋ
ਇਹ ਤਾਂ ਹੈ ਲੈਣ ਦੇੇਣ ਦਾ ਸੌਦਾ ਐਵੇਂ ਹੀ ਦੋਸ਼ ਕਿਉ ਦੇਣਾ
ਆਖਰ ਦੋਸਤ ਹੀ ਕੰਮ ਆਵਣ ਪੱਕੀ ਯਾਰੀ ਤਾਂ ਪਾਕੇ ਵੇਖੋ
ਸੱਫਰ ਸੌਖਾ ਕੱਟ ਜਾਏਗਾ ਜੇ ਮਨ ਵਿਚ ਕੋਈ ਮੈਲ ਨਾ ਹੋਵੇ
ਪਾਕ ਦਿਲ ਦੇ ਵਿਚ ਹਰ ਇਕ ਲਈ ਪਿਆਰ ਬਣਾ ਕੇ ਵੇਖੋ
ਮੁਦਤਾਂ ਪਿਛੋਂ ਜੇ ਸੱਜਨ ਮਿਲੇ ਘੁੱਟਕੇ ਗੱਲਵਕੜੀ ਪਾ ਲਵੋ
ਪੱਕੇ ਮਿੱਤਰਾਂ ਦੀਆਂ ਰਾਹਾਂ ਵਿਚ ਤੁਸੀਂ ਅੱਖਾਂ ਵਿਸ਼ਾਕੇ ਵੇਖੋ
ਉਸ ਪ੍ਰਭੂ ਦਾ ਸੱਦਾ ਆਸਰਾ ਲੈਕੇ ਤੁਸੀ ਸੱਚੇ ਰਾਹਾਂ ਤੇ ਚਲੋ
ਸੱਭ ਤੁਹਾਡੇ ਹੱਥ ਚੁਮਨਗੇ ਦਿਲ ਨਾਲ ਦਿਲ ਮਿਲਾਕੇ ਵੇਖੋ
ਚੰਗੇ ਸੱਜਨ ਕਿਉਂ ਨੇ ਵਿਗੜੇ ਤੁਸੀ ਦਿਲ ਵਿਚ ਝਾਤੀ ਮਾਰੋ
"ਥਿੰਦ"ਮਿਲਕੇ ਭਲੇਖੇ ਮਟਾਓ ਅਪਣਾ ਹਾਲ ਬਤਾਕੇ ਵੇਖੋ
ਇੰਜ: ਜੋਗਿੰਦਰ ਸਿੰਘ "ਥਿੰਦ"
ਅੰੰਮ੍ਰਿਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ