ਗਜਲ 38/5
ਕਿਸੇ ਨੂੰ ਤੁਸਾਂ ਸੱਜਣ ਬਨਾਂਓਣਾਂ ਅਪਣਾਂ ਦਿਲ ਪਹਿਲਾਂ ਸਾਫ ਕਰੋ
ਭੁਲਾਂ ਚੁਕਾਂ ਮੁਆਫ ਕਰ ਦਿਓ ਤੇ ਫਿਰ ਹੱਥ ਮਿਲਾ ਗੱਲ ਬਾਤ ਕਰੋ
ਜੇ ਕਦੀ ਬਣਾਏ ਹੋਏ ਸੱਜਣ ਕਿਸੇ ਗਲੋਂ ਤਹਾਡੇ ਨਾਲ ਰੁਸ ਜਾਵਨ
ਹੱਥ ਜੋੜ ਗਲੇ ਮਿਲ ਕੇ ਅਪਣੇ ਦਿਲੋਂ ਓਹਨਾਂ ਨਾਲ ਇੰਸਾਫ ਕਰੋ
ਬੜੀ ਮੁਛਕੱਲ ਮਿਲਦੇ ਸੱਜਨ ਜਿਹੜੇ ਔਖੀ ਵੇਲੇ ਕੱਮ ਨੇ ਆਓਂਦੇ
ਜੋ ਵੀ ਹੈ ਦਿਲ ਵਿਚ ਗੁਸੇ ਗਿਲੇ ਓਹਨਾਂ ਨੁੰ ਜੱੜੋਂ ਪੁੱਟਕੇ ਰਾਖ ਕਰੋ
ਜੇ ਆਸਰਾ ਉਸ ਪਰਭੂ ਦਾ ਲਵੋ ਓਹ ਹੱਰ ਵੇਲੇ ਤੁਹਾਡੇ ਆਸਪਾਸ
ਦਿਲੋਂ ਜਦੋਂ ਯਾਦ ਕਰੋਗੇ ਉਹ ਤਾਂ ਹਾਜਰ ਹਰ ਵੇਲੇ ਜੱਦ ਹਾਥ ਕਰੋ
ਪਿਆਰਾ ਮਿੱਤਰ ਹੈ ਓਹੀ ਜੋ ਔਖੀ ਵੇਲੇ ਪੁਜਕੇ ਤੁਹਾਡੇ ਕੰਮ ਆਵੇ
ਜੋ ਕਰਦਾ ਹੈ ਤੁਹਾਡੀ ਇੱਜਤ ਤੁਸੀਂ ਵੀ ਓਸ ਦੇ ਦਿਲ 'ਚ ਵਾਸ ਕਰੋ
ਅਪਣੇ ਮਿੱਤਰ ਪਿਆਰੇ ਨੂੰ ਦਿਲ ਖੋਹਿਲ ਕੇ ਹੀ ਹਾਲ ਸੁਣਾ ਦੇਨਾ
"ਥਿੰਦ"ਓਹ ਪਹੁੰਚੇ ਗਾ ਜਰੂਰ ਜੇ ਦਿਲੋਂ ਉਸ ਨੂੰ ਤੁਸੀ ਯਾਦ ਕਰੋ
ਜੋਗਿੰਦਰ ਸਿੰਘ "ਥਿੰਦ"
ਅਮਿ੍ਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ