ਜਦੋਂ ਕਿਸਮੱਤ ਹੋਵੇ ਚੰਗੀ ਤਾਂ ਭੁਝੇ ਮੋਠ ਵੀ ਉੱਗ ਆਉੰਦੇ
ਮਾੜੀ ਕਿਸਮੱਤ ਵਾਲੇ ਤਾਂ ਬਾਰ ਬਾਰ ਹੱਥ ਮੱਥੇ ਤੇ ਲਾਉਂਦੇ
ਮੱਹਾਂ ਪੁਰਸ਼ਾਂ ਦੀ ਸੰਗੱਤ. ਵਿਗੜੀ ਕਿਸਮੱਤ ਸਵਾਰ ਦੇਂਦੀ
ਅਚੰਚੇਤ ਚੰਗੇ ਸੱਜਨ ਜੋ ਮਿਲਦੇ ਅਸੀਂ ਸੱਦਾ ਗੁਣ ਗਾੳਂਦੇ
ਕਿਸੇ ਨਾਲ ਜੋ ਮਾੜਾ ਨਾ ਕਰਦੇ ਰੱਬ ਵੀ ਭਲਾ ਹੀ ਕਰਦਾ
ਨੀਤ ਚੰਗੀ ਵਾਲੇ ਸੱਦਾ ਹੀ ਫੱਲ ਹਮੇਸ਼ਾਂ ਚੰਗਾ ਹੀ ਪਾਉਦੇ
ਹਰ ਇਕ ਨਾਲ ਮਿਲਕੇ ਰਹੋ ਤੇ ਸੱਦਾ ਭੱਲਾ ਸੱਭ ਦਾ ਸੋਚੋ
ਫਿਰ ਵੇਖਣਾ ਜਾਂਦੇ ਰਾਹੀ ਵੀ ਉਸ ਬੰਦੇ ਨੂੰ ਹੀ ਸਲਾਉਂਦੇ
ਪਰਮਾਤਮਾਂ ਦੇ ਭੱਗਤ ਦੀ ਸਾਰੇ ਹੀ ਦਿਲੋਂ ਇੱਜਤ ਕਰਦੇ
ਭੱਗਤੀ ਦਾ ਫੱਲ ਤਾਂ ਮਿਲਦਾ ਸਾਰੇ ਹੀ ਅੱਖਾਂ ਤੇ ਬਠਾਊਂਦੇ
ਨੇਕੀ ਕਰ ਤੇਰਾ ਭੱਲਾ ਹੋਸੀ ਰੱਭ ਵੀ ਹਰ ਥਾਂ ਤੇਰੇ ਨਾਲ
'ਥਿੰਦ'ਨੇਕੀ ਬਦਲੇ ਵੇਖੀਂ ਸੱਭੇ ਤੇਰੇ ਅੱਗੇ ਥਾਂਣ ਵਿਛਾਂਉਂਦੇ
ਜੋਗਿੰਦਰ ਸਿੰਘ "ਥਿੰਦ"
ਅੱਮ੍ਰਿਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ