ਗਜਲ 40/5
ਮੇਰੀ ਜਾਨ ਵਿਚ ਜਾਨ ਆਈ ਜਦੋਂ ਮੇਰੀ ਜਾਨ ਆਈ
ਭਾਂਬੜ ਮੱਚੇ ਦਿਲ ਅੰਦਰ ਅੱਗ ਫਿਰ ਬੁਝ ਨਾ ਪਾਈ
ਕਈ ਚੱਕਹ ਮਾਰੇ ਸੂਰਜਾਂ ਜੀਵਨ ਬਣਾ ਅੰਗਿਆਰ
ਸਾਰੀ ਉਮਰ ਫੂਕਾਂ ਮਾਰੀਆਂ ਕੈਸੀ ਅੱਗ ਤੂੰ ਏ ਲਾਈ
ਮੁਦਤਾਂ ਪਿਛੋਂ ਸੱਜਨ ਆਏ ਤੇ ਅਸਾਂ ਸਵਾਗਤ ਕੀਤਾ
ਆ ਕੇ ਘੁੱਟ ਗਲੇ ਮਿਲੇ ਇਹ ਵੇਖ ਹੱਸ ਪਈ ਲੁਕਾਈ
ਚਿਰ ਹੋਇਆ ਆਇਆਂ ਨੂੰ ਹੁਣ ਕਦੋਂ ਆਓਗੇ ਸੱਜਨਾਂ
ਹੁਣ ਕਦੋਂ ਆਉਗੇ ਸੱਜਨਾਂ ਬੈਠੇ ਹਾਂ ਆਸ ਲਗਾਈ
ਮੇਰੀ ਜਾਨ ਆ ਵੀ ਜਾਓ ਹੁਣ ਤਾਂ ਰਿਹਾ ਨਹੀਂ ਜਾਂਦਾ
ਅਖਾਂ ਬਰੂਹਾਂ ਤੇ ਲਾਈਆਂ ਤੂੰ ਐਸੀ ਕਲਾ ਵਰਤਾਈ
ਮੇਰੀ ਜਾਨ ਤੇਰੇ ਬਗੇੈਰ ਅਸੀਂ ਪੂਰੇ ਦੇ ਪੂਰੇ ਹਾਂ ਅਧੂਰੇ
'ਥਿੰਦ"ਆਵੇ ਨਾਂ ਆਵੇ ਤੂੰ ਕਿਓਂ ਐਵੇਂ ਸ਼ਰਤ ਲਗਾਈ
ਜੋਗਿੰਦਰ ਸਿੰਘ "ਥਿੰਦ"
ਅੰਮ੍ਰਿਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ