'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

09 May 2015

ਮਾਂ ਓੁਹ, ਬੜੀ ਪਿਆਰੀ ਮਾਂ
ਅਜ ਯਾਦ ਕਰੇ, ਸਾਰਾ ਜਹਾਂ
ਤੂੰ ਨੇ ਹੀ ਪਹਿਲਾਂ ਗਲੇ ਲਗਾਇਆ
"ਮਾਂ"ਹੀ ਪਹਿਲਾਂ ਜਬਾਂ ਤੇ ਆਇਆ
                       ਪਿਆਰੀ ਮਾਂ
                       ਅਜ ਯਾਦ ਕਰੇ ਜਹਾਂ
ਮਾਂ ਜਿਹਾ ਨਾ ਕੋੲੀ
ਮਮਤਾ ਦੀ ਸਿਰਮੋਹੀ
ਵਾਰ ਵਾਰ  ਏ ਵਾਰੀ ਜਾਂਦੀ
ਤਪਦੇ ਹਿਰਦੇ ਠਾਰੀ ਜਾਂਦੀ
                       ਐਸੀ ਠੰਡੀ ਛਾਂ
                       ਅਜ ਯਾਦ ਕਰੇ ਜਹਾਂ
ਪ੍ਦੇਸ਼ ਹੋਵੇ, ਜਾਂ ਦੇਸ਼
ਇਹ ਸੁਖਾਂ ਮੰਗੇ ਹਮੇਸ਼
ਨਿਤ ਅਰਦਾਸਾਂ ਕਰਦੀ
ਸਾਡੇ ਨਿਕੇ ਦੁਖੋਂ ਡਰਦੀ
                       ਬੇ-ਗਰਜ਼ੀ ਦਾ ਸੋਮਾਂ
                       ਅਜ ਯਾਦ ਕਰੇ ਜਹਾਂ
ਮਾਂ ਹੁੰਦੀ ਏ ਮਾਂ
ਇਕੋ ਹੁੰਦੀ ਮਾਂ
ਕੰਡਾ ਝੁਬੇ,ਮੂਹੋ਼ ਨਿਕਲੇ ਮਾਂ
ਹੈ ਮਾਂ,ਹਾਏ ਮਾਂ ਮਰਗਏ ਮਾਂ
                     ਤੂੰ ਵੀ ਤੜਫੇ਼ਂ ਮਾਂ
                    ਅਜ ਯਾਦ ਕਰੇ ਜਹਾਂ

ਮਾਂ ਓੁਹ, ਬੜੀ ਪਿਆਰੀ ਮਾਂ
ਅਜ ਯਾਦ ਕਰੇ, ਸਾਰਾ ਜਹਾਂ

     ਇੰਜ: ਜੋਗਿੰਦਰ ਸਿੰਘ "ਥਿੰਦ"
                          (ਸਿਡਨੀ)

  



18 April 2015

   ਯਾਦ--ਜੰਨਮ ਦਿਨ ਤੇ( ਖੁਲੀ੍ ਕਵਿਤਾ )

ਅਜ ਦੇ ਦਿਨ ਤੇਰਾ ਆਂੳੁਣਾ
ਯਾਦ ਆ ਗਿਆ
ਤੇਰਾ ਪਹਿਲਾ ਕਦਮ ਉਠਾਉਣਾ
ਯਾਦ ਆ ਗਿਆਂ
ਨਿਕੇ ਨਿੇਕੇ ਹਥਾਂ ਨੂੰ ਚੁਮਨਾਂ
ਯਾਦ ਆ ਗਿਆਂ
ਡਿਗ ਡਿਗ ਕੇ ਫਿਰ ਉਠਨਾ
ਯਾਦ ਆ ਗਿਆ
ਭਜ ਭਜ ਆ ਗਲ ਲਗਨਾ
ਯਾਦ ਆ ਗਿਆ
ਪੜ੍ਨਾ ਲਿਖਣਾ ਜਵਾਨ ਹੋਣਾ
ਯਾਦ ਆ ਗਿਆ
ਮੋਡਿਆਂ ਤੋਂ ਉਚਾ ਲੰਘ ਜਾਣਾਂ
ਯਾਦ ਆ ਗਿਆ
ਫਿਰ ਪਰਦੇਸ ਤੁਰ ਜਾਣਾਂ
ਯਾਦ ਆ ਗਿਆ
ਮਿਹਨਤ ਕਰ ਘਰ ਬਨਾਣਾ
ਯਾਦ ਆ ਗਿਆ
ਚਾਈਂ ਚਾਂਈਂ ਸਾਨੂੰ ਲੈ ਆਉਨਾਂ
ਯਾਦ ਆ ਗਿਆ
ਤੂੰ ਛੇਤੀ ਤੁਰ ਜਾਣਾਂ ਕੀ ਪਤਾ ਸੀ
ਦੁਖ ਅਵਲੜਾ ਲਾਉਨਾਂ ਕੀ ਪਤਾ ਸੀ
ਅਜ ਦੇ ਦਿਨ ਹੀ ਸੀ ਤੂੰ ਅੲਿਆ
ਇਸ ਦਿਨ ਹਰ ਸਾਲ ਰਿਵਾਇਆ
    ਇੰਜ: ਜੋਗਿੰਦਰ ਸਿੰਘ " ਥਿੰਦ"
                  (ਸਿਡਨੀ)

15 April 2015

ਚੋਕਾ
"ਅੰਨ-ਹੰਡਾਈ ਜਿਂਦ"
ਜਾਣ ਲਗਿਆਂ
ਉਸ ਵਾਅਦਾ ਕੀਤਾ
ਮੁੜਾਂਗਾ ਛੇਤੀ    
ਚੂੜੇ ਵਾਲੀ ਉਡੀਕੇ
ਬੂਹੇ 'ਤੇ ਅੱਖਾਂ 
ਪਰ ੳੁਹ ਅਲੋਪ
ਥੌਹ ਨਾ ਪਤਾ
ਗਿਆ ਸੀ ਨਜ਼ਾਇਜ 
ਮੁ੍ੜ ਨਾ ਹੋਵੇ
ਕਰੇ ਕਿਵੇਂ ਸ਼ਿੰਗਾਰ 
ਮਾਹੀ ਬਾਹਰ
ਪੱਤਝੜ-  ਬਹਾਰਾਂ
ਐਵੇਂ ਲੰਘੀਆਂ 
ਬੁੱਲੀੰ ਜੰਮੀ ਸਿੱਕਰੀ 
ਬਾਹਾਂ ਸੁੱਕੀਆਂ 
ਰਹੀ ਨਾ ਮੁਟਿਆਰ 
ਕਹਿਰ ਕਮਾ
ਮੁੜਿਆ ਸਾਲਾਂ ਪਿੱਛੋਂ 
ਪੈਸੇ ਲੈ ਕਮਾ 
ਜੋਬਨ ਲਿਆ ਗਵਾ 
ਦੱਸ ਕੀ ਏ ਖੱਟਿਆ। 
  
ਇਂਜ: ਜੋਗਿੰਦਰ ਸਿੰਘ "ਥਿੰਦ"
                  (ਸਿਡਨੀ)

11 April 2015

My Photoਗ਼ਜ਼ਲ (ਉਰਦੂ)

ਜਬ ਕਭੀ ਕੋਈ ਮੇਰੇ ਆਸ ਪਾਸ ਨਹੀ ਹੋਤਾ
ਯਾਦੋਂ ਮੇਂ ਖੋਹ ਜਾਤਾ,ਔਰ ਉਦਾਸ ਨਹੀ ਹੋਤਾ

ਹਰ ਆਦਮੀ ਕਭੀ ਤੋ ਗੁਨਾਂਹ ਕਰਤਾ ਹੀ ਹੈ
ਯਿਹ ਔਰ ਬਾਤ ਹੈ ਕਿ  ਵਿਸ਼ਵਾਸ਼ ਨਹੀਂ ਹੋਤਾ

ਗੁਜਰਾ ਵਕਤ ਨਹੀਂ, ਜੋ ਲੌਟ ਕਰ ਨਾਂ ਆਂਓ਼ੂ
ਮਗਰ ਓੁਨਕੋ ਇਸ ਕਾ,ਅਹਿਸਾਸ ਨਹਿ ਹੋਤਾ

ਏਕ ਜ਼ਮਾਨਾ ਥਾ ਕਿ ਦਿਲ ਸੇ ਚਸ਼ਮੇਂ ਫੂਟਤੇ ਥੇ
ਅਬ ਰੇਤ ਕਾ ਮੈਦਾਂ ਹੂੰ,ਤਿਨਕਾ ਗਾਸ ਨਹੀ ਹੋਤਾ

ਸਭ ਜਗਾ ਡੂੰਡਾ ਮਗਰ ਪਾ ਨਾ ਸਕਾ ਕਹੀਂ ਭੀ
ਦੇਖ ਤੇਰੀ ਦੁਆਂਉਂ ਕਾ, ਅਸਰੇ ਖਾਸ ਨਹੀ ਹੋਤਾ

ਵੋਹ ਭੂਲ ਜਾਏਂ ਯੇਹ ਉਨਕੀ ਖਸਲਤ ਹੀ ਸਹੀ 
ਯਹੀ ਸੋਚ ਕਰ ਤੋ ਮੈਂ ਕਭੀ ਨਿਰਾਸ਼ ਨਹੀ ਹੋਤਾ

ਆਓ ਕੁਛ ਦੇਰ ਕੇ ਲੀਏ 'ਥਿੰਦ ਜੁਦਾ ਹੋ ਜਾਏਂ
ਫਾਸਲੋਂ ਕੇ ਬਗੈਰ ਪਾਸ ਕਾ ਅਹਿਸਾਸ ਨਹੀਂ ਹੋਤਾ

                ਇੰਜ: ਜੋਗਿੰਦਰ ਸਿੰਘ "ਥਿੰਦ"
                                      ( ਸਿਡਨੀ )
ਪੰਜਾਬੀ ਗ਼ਜ਼ਲ

ਸਾਰੇ ਸੂਰਜ ਨੇ ਤੇਰੇ ਕੋਲ
ਸਾਰੇ ਹਿਨੇਰੇ ਨੇ ਮੇਰੇ ਕੋਲ

ਜਦ ਦਰਦਾਂ ਸੀ ਵੰਡੀਆਂ
ਸਾਰੀਆਂ ਸਾਡੇ ਵਿਹੜੇ ਕੋਲ

ਬਾਗਾਂ ਚੋਂ ਮਹਿਕਾਂ ਲੁਟੀਆਂ
ਨਾਂ ਕੁਝ ਮੇਰੇ ਨਾਂ ਤੇਰੇ ਕੋਲ

ਸੋਚਾਂ ਮੈਨੂੰ ਕਿਥੇ ਲੈ ਜਾਣ
ਦਿਸਣ ਸਬ ਚੌਫੇਰੇ ਕੋਲ

ਕਾਂਵਾਂ ਝੂਠੀ ਤੇਰੀ ਆਮਦ
ਤੂੰ ਅਾਂਵੀਂ ਨਾਂ ਬਿਨੇਰੇ ਕੋਲ

"ਥਿੰਦ" ਗਏ ਨਹੀਂ ਮੁੜਦੇ
 ਹੁੰਦੇ ਓਹੀਓ, ਜਿਹੜੇ ਕੋਲ

   ਇੰਜ: ਜੋਗਿੰਦਰ ਸਿੰਘ "ਥਿੰਦ"
                    ( ਸਿਡਨੀ ) 

24 March 2015

ਪਂਜਾਬੀ ਗ਼ਜ਼ਲ


ਸਦੀਆਂ ਪਿਛੋਂ, ਸਜਨ ਅਾਣ ਮਿਲੇ
ਜਿੰਦ ਨਿਮਾਣੀ, ਤਾੲੀਂ ਪਰਾਣ ਮਿਲੇ

ਸਮਝੇ ਸੀ ਕਿ, ਖਤਮ ਕਹਾਨੀ ਏ
ਸਾਮਨੇ ਆਏ ,ਤਾਂ ਹੈਰਾਣ ਮਿਲੇ

ਕਦੀ ਤਾਂ ਮੂਂਹ ਤੋਂ, ਲਾਲ਼ੀ ਚੋਂਦੀ ਸੀ
ਪੀਲੇ ਪੀਲੇ, ਮੁਰਝਾਏ ਇੰਸਾਨ ਮਿਲੇ

ਜਿਥੇ ਕਦੀ,ਮਹਿਫਲ ਜਮਦੀ ਸੀ
ਸਾਰੇ ਮਹਿਲ, ਅਜ ਵੀਰਾਨ ਮਿਲੇ

ਮੇਰੀ ਮੇਰੀ, ਕਰਦਾ ਕਟਦਾ ਬੰਦਾ
ਦੋ ਗ਼ਜ਼ ਜਗਾ, ਵਿਚ ਸ਼ਮਸ਼ਾਨ ਮਿਲੇ

ਦੁਰਲਂਬ ਮਾਨਿਸ਼-ਜੰਮ ਏ ਮਿਲਿਆ
ਨੇਕੀ ਕਰ,ਸ਼ਾੲਿਦ ਭਗਵਾਨ ਮਿਲੇ

"ਥਿੰਦ" ਪਾਪੀ ਤਾਂ,ਆਪੇ ਭੁਗਤੇ ਗਾ
ਇਹੋ ਜਿਹਾ ਨਾ ਕਦੀ ਸ਼ੈਤਾਂਨ ਮਿਲੇ

        ਇੰਜ:ਜੋਗਿੰਦਰ ਸਿੰਘ ' ਥਿੰਦ '
                              (ਸਿਡਨੀ )

16 March 2015

ਗਜ਼ਲ
ਅਾਸਮਾਂ ਪਰ ਰਹਿ ਕਰ,ਅਕਸਰ ਚਾਂਦ ਸੇ ਬਾਤੇਂ ਕਰਤੇਂ ਹੈਂ
ਚੁਣ ਚੁਣ ਵੋਹ ਸਤਾਰੋਂ ਕੋ,ਅਕਸਰ ਅਪਣੀ ਝੋਲੀ ਭਰਤੇ ਹੈਂ

ਹਮ ਹੈਂ ਕਿ ਪਿਸ ਕਰ,ਜਿੰਦਗੀ ਕੀ ਓੇੇੇੁਲਟੀ ਪੈਂਤੜ ਬਾਜ਼ੀ ਮੈਂ
ਅੲੀਨੇ ਮੇਂ ਦੇਖ ਕਰ,ਅਪਨੇ ਹੀ ਅਕਸ ਸੇ ਯੂਂ ਹੀ ਡਰਤੇਂ  ਹੈਂ

ਜਬ ਅਾਕਰ ਭੂਲੀ ਬਿਸਰੀ ਬਾਤੋਂ ਅਕਸਰ ਯਾਦ ਕਰਾਤੇ ਹੈਂ 
ਵੋ ਭੀ ਰੋ ਕਰ ਹਸਤੇ ਹੈਂ, ਅੌਰ ਹਮ ਭੀ ਆਹੇਂ ਭਰਤੋਂ ਹੈਂ

ਅਪਨੇ ਲੀਏ ਮਾਂਗਤੇ ਹੈਂ,ਦੇਖ ਕੇ ਟੂਟਤੇ ਹੂਏ ਸਤਾਰੋਂ ਸੇ
ਯੇ ਸਚ ਹੈ ਕਿ ਹਮ ਸਬ ਅਪਣੇ ਹੀ ਗੁਨਾਂਹੋਂ ਸੇ ਡਰਟੇ ਹੈਂ

ਤੋੜੋਗੇ ਅਗ਼ਰ ਫੂਲੋਂ ਕੋ ਤੋ ਕਾਂਟੇ ਭੀ ਦਾਮਨ ਚਾਕ ਕਰੇਂਗੇ
 ਤਾਜ਼ਗੀ ਦੇਤੇ ਆਂਖੋਂ ਕੋ, ਔਰ ਖੁਸ਼ਬੂ ਸੇ ਸਬ ਕੋ ਭਰਤੇ ਹੈਂ

ਯੇ ਭੀ ਜ਼ਮਾਨਾ ਹੈ ਕਿ ਆਦਮੀ, ਅਾਦਮੀ ਸੇ ਖੌਫ ਖਾ ਰਿਹਾ
ਦੋ ਗਜ਼ ਜ਼ਮੀਂ ਕੇ ਲੀਏ"ਥਿੰਦ",ਅਕਸਰ ਇੰਸਾਂ ਲੜਤੇ ਹੈਂ

                                          ਇੰਜ: ਜੋਗਿੰਦਰ ਸਿੰਘ "ਥਿੰਦ"
                                                                 ( ਸਿਡਨੀ )