'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

31 March 2020

                     ਗਜ਼ਲ
ਮੁਝੇ ਚਾਹਿ ਕਰ ਤੁਝੇ ਕਿਆ ਮਿਲਾ ਹੋਗਾ
ਸੱਭ ਲੋਗੌਂ ਕੀ ਤਰ੍ਹਾ ਤੁਝੇ ਭੀ ਗਿਲ੍ਹਾ ਹੋਗਾ

ਬੱਦ ਬੱਖਤ ਇਤਨਾ ਨਾ ਹੋ ਕੋਈ ਜਹਾਂ ਮੈਂ
ਜਿਸ ਕੇ ਲੀਏ ਤੋ ਗਿਲ੍ਹਾ ਹੀ ਸਿਲ੍ਹਾ ਹੋਗਾ

ਬੁਝਾ ਦੀ ਆਗ ਉਜਾੜ ਦੀਆ ਆਸ਼ੀਆਂ
ਮੇਰਾ ਕੋਈ ਦੁਸ਼ਮਨ ਤੁਝੇ ਭੀ ਮਿਲਾ ਹੋਗਾ

ਲਗਾ ਕਰ ਆਪ ਹੀ ਤੋ ਸਮੁੰਦਰ ਮੈਂ ਆਗ
ਖੁਦਾਇਆ ਤੇਰਾ ਸੰਘਾਸਨ ਤੋ ਹਿਲਾ ਹੋਗਾ

ਤੂਫਾਂ ਆਪ ਖੁਦ ਜਿਨ੍ਹੇ  ਲਗਾ ਦੇ ਕਿਨਾਰੇ
"ਥਿੰਦ" ਕੋਈ ਅਨੋਖੀ ਹੀ ਤਾਂ ਬਿਲ੍ਹਾ ਹੋਗਾ

             ਇੰਜ: ਜੋਗਿੰਦਰ ਸਿੰਘ "ਥਿੰਦ"
                                   (ਸਿਡਨੀ)

                    ਗਜ਼ਲ
ਭੇਦ ਭਰੀ ਅੱਜ ਤੇਰੀ ਮੁਸਕਾਨ ਸੱਜਨਾ
ਕਰਦੀ ਪਈ ਦੂਰ ਮੇਰੀ ਥਿਕਾਨ ਸੱਜਨਾ

ਰੂਪ ਵੇਖੋ ਚੜ੍ਹਿਆ ਜਿਵੇਂ ਅਸਮਾਨੀ ਹੂਰ
ਤਿਖੀ ਅੱਦਾ ਤੇਰੀ ਪਾਵੇ ਘੁਮਸਾਣ ਸਜਨਾਂ

ਤੇਰੀ ਬੱਦਨਾਮੀ ਤੋਂ ਡਰਦਿਆਂ ਡਰਦਿਆਂ
ਝੱਲਿਆ ਦਿਲ ਦਾ ਹੀ ਨੁਕਸਾਨ ਸੱਜਨਾਂ

ਸਾਰੇ ਜੱਹਾਂ ਵਿਚ ਹੀ ਰੌਲਾ ਪੈ ਗਿਆ ਸੀ
ਚੁਪ ਕੀਤੇ ਕੀਤੇ ਹੀ ਖੋਲੀ ਜ਼ਬਾਨ ਸੱਜਨਾਂ

ਜਾਣ ਬੁਝ ਕੇ ਅਸੀਂ ਅੱਜ ਵੇਖੋ ਹਾਰ ਚੱਲੇ
ਕੁਝ ਵੀ ਨਾ ਜਾਨਣ ਲੋਕ ਨਾਦਾਂਨ ਸੱਜਨਾਂ

ਕੋਈ ਨਾ ਸੱਮਝੇ ਤਾਂ ਦਸੋ ਫਿਰ ਕੀ ਕਰੀਏ
"ਥਿੰਦ'ਰੋਮ ਰੋਮ ਬਣੇ ਮੇਰੀ ਜ਼ਬਾਣ ਸੱਜਨਾਂ

                ਇੰਜ: ਜੋਗਿੰਦਰ ਸਿੰਘ :ਥਿੰਦ"
                                       (ਸਿਡਨੀ)


                           

                     ਗਜ਼ਲ
ਏਕ ਦੋਸਤ ਦੱਗ੍ਹਾ ਦੇ ਜਾਏ ਤੋ ਕਿਆ ਕਰੇ ਕੋਈ
ਬੜੀ ਸੱਸਤੀ ਵਫਾ ਦੇ ਜਾਏ ਤੋ ਕਿਆ ਕਰੇ ਕੋਈੇ

ਬੜੇ ਬੜੇ ਹੀ ਪੜੇ ਹੈਂ ਇਸ ਜਹਾਂ ਮੈਂ ਤੋ ਦੋਸਤੋ
ਕੋਈ ਅਪਣਾਂ ਖੁਦਾ ਦੇ ਜਾਏ ਤੋ ਕਿਆ ਕਰੇ ਕੋਈ

ਹੱਮ ਦੱਗ੍ਹਾ ਦੇਤੇ ਫਿਰ ਵੋਹਿ ਦੇਤੇ ਤੋ ਬਾਤ ਹੋਤੀ
ਲੇਕਨ ਬਿਲਾ ਵਜ੍ਹਾ ਦੇ ਜਾਏ ਤੋ ਕਿਆ ਕਰੇ ਕੋਈ

ਜਿਤਨੇ ਗੱਮ ਥੇ,ਥੇ ਤੋ ਮੁਸ਼ਤਰਕਾ ਸੱਭ ਅਪਣੇ
ਬੇ-ਵੱਜਾ ਹੀ ਗਿਲ੍ਹਾ ਦੇ ਜਾਏ ਤੋ ਕਿਆ ਕਰੇ ਕੋਈ

ਉਸ ਖਾਤਰ ਤੋ ਹੱਮ ਨੇ ਸਾਰੇ ਸ਼ਿਕਵੇ ਲੇ ਲੀਏ
ਜਾਤੇ ਜਾਤੇ ਸਿਲ੍ਹਾ ਦੇ ਜਾਏ ਤੋ ਕਿਆ ਕਰੇ ਕੋਈ

ਦੁਖ ਦਰਦ ਸਾਰੀ ਉਮਰ ਲੀਏ ਤੋ ਉਫ ਨਾ ਕੀ
"ਥਿੰਦ"ਜਾਂਦੇ ਵਜ੍ਹਾ ਦੇ ਜਾਏ ਤੋ ਕਿਆ ਕਰੇ ਕੋਈ

                   ਇੰਜ: ਜੋਗਿੰਦਰ ਸਿੰਘ "ਥਿੰਦ"
                                         (ਸਿਡਨੀ)

30 March 2020

                    ਗਜ਼ਲ
ਏਕ ਲਹਿਮਾਂਏ ਉਲਫੱਤ ਤੋ ਪਾ ਲੇਨੇ ਦੋ
ਮੁਝੇ ਉਨਕੇ ਕਰੀਬ ਅੱਭ ਤੋ ਜਾ ਲੇਨੇ ਦੋ

ਜੱਲਤੇ ਰਹੇ ਉਮਰ ਭਰ ਬਿਲਾ ਵੱਜਾ ਵੋ
ਮਿਜ਼ਾਰ ਪਰ ਅੱਭ ਦੀਆ ਜਲਾ ਲੇਨੇ ਦੋ

ਠਹਿਰ ਜਾ ਸ਼ਾਮ ਕੁਛ ਦੇਰ ਠਹਿਰ ਜਾ
ਜ਼ੁਲਫ ਚਿਹਿਰੇ ਸੇ ਉਹਨੇ ਹਟਾ ਲੇਨੇ ਦੋ

ਬੜੀ ਮੁਸ਼ਕੱਲ ਦਰਦ ਮਿਲਤੇ ਹੈਂ ਦੋਸਤੋ 
ਕੁਛ ਦਾਗ ਤੋ ਸੀਨੇ ਪਰ ਲਗਾ ਲੇਨੇ ਦੋ

ਮੁਝ ਪਰ ਨਹੀਂ ਗੈਰ ਪਰ ਕਰਤੇ ਯਕੀਂ
ਮਜ਼ਾ ਗੈਰ ਕਾ ਭੀ ਉਹਨੇ ਉਠਾ ਲੇਨੇ ਦੋ

ਤੇਰੀ ਬਾਤ ਅੱਭ ਬਿਗੜ ਚੁਕੀ ਹੈ''ਥਿੰਦ"
ਉਨ ਕੋ ਹੀ ਅਪਣੀ ਬਾਤ ਬਣਾ ਲੇਣੇ ਦੋ

           ਇੰਜ: ਜੋਗਿੰਦਰ ਸਿੰਘ "ਥਿੰਦ"
                                   (ਸਿਡਨੀ)       


                        ਗਜ਼ਲ
ਜਦੌਂ ਕਦੀ ਵੀ ਕਿਤੇ ਮਿਤਰਾ ਤੇਰੀ ਗੱਲ ਹੁੰਦੀ ਏ
ਹਰ ਇਕ ਦੀ ਚੁਬਵੀਂ ਨਜ਼ਰ ਮੇਰੇ ਵੱਲ ਹੁੰਦੀ ਏ

ਚਮੱਕ ਦੱਮਕ ਵੇਖ ਮਾਰੂਥੱਲ ਨੱਠੇ ਪਾਣੀਆਂ ਨੂੰ
ਸਾਡੀ ਵੀ ਹਾਲੱਤ ਏਂਦਾਂ ਦੀ ਅੱਜ ਕੱਲ ਹੁੰਦੀ ਏ

ਇੰਤਜ਼ਾਰੀ ਬੇਕਰਾਰੀ'ਚ ਪਾਗੱਲ ਲੱਗਾਂ ਲੋਕਾਂ ਨੂੰ
ਸਮੁੰਦਰੀਂ ਸੁਣਿਆਂ ਸੱਜਨਾਂ ਦੁਵੱਲੀ ਛੱਲ ਹੁੰਦੀ ਏ

ਰਹਿਮੱਤ ਤੇਰੀ ਤਾਂ ਜ਼ਹਿਮੱਤ ਆਪਾ ਭੁਲ ਬੈਠੈ ਹਾਂ
ਮੂਹ ਮੋੜ ਕੇ ਇਹ ਅੜੌਣੀ ਤਾਂ ਕੱਦੋਂ ਹੱਲ ਹੁੰਦੀ ਏ

ਸੁਕੇ ਰੱਕੜੀਂ ਦੋ ਕੁ ਬੂੰਦਾਂ ਮੇਲ ਸੱਜਨਾਂ ਦਾ ਏ ਹੁੰਂਦਾ
ਸਾਡੇ ਵਿਹਿੜੇ ਵੀ ਜ਼ਿੰਦਗੀ ਉਦੋਂ ਕੁਝ ਪੱਲ ਹੁੰਦੀ ਏ

ਮੋਤੀ ਜੋ ਟੱਪਕਣ ਅਖ਼ੀਓਂ ਤੇਰੀ ਸੂਰੱਤ ਵੱਟਦੇ ਨੇ
"ਥਿੰਦ"ਕੱਚੀ ਉਮਰ ਦੀ ਟੁੱਟੀ ਖੱਟਾ ਫੱਲ ਹੁੰਦੀ ਏ

                      ਇੰਜ: ਜੋਗਿੰਦਰ ਸਿੰਘ 'ਥਿੰਦ"
                                            (ਸਿਡਨੀ)
                                 ਗਜ਼ਲ
ਜੱਦ ਤੂੂੰ ਹੈਂ ਮੇਰੇ ਕੋਲ ਸੱਜਨਾਂ ਮੇਰਾ ਦਿਲ ਘਬਰਾਏ ਕਿਓਂ
ਕਹਿੰਦਾ ਕਹਿੰਦਾ ਰਹਿ ਜਾਂਦਾ ਅਸਲੀ ਗੱਲ ਛੁਪਾਏ ਕਿਓਂ

ਦੜ੍ਹ ਜੋ ਵੱਟੀਿ ਇੰਝ ਗੈਰਾਂ ਗਹਿਰਾ ਰਾਜ਼ ਹੀ ਜਾਪੇ ਇਹ
ਗੈਰ ਆਖਿਰ ਗੈਰ ਹੀ ਰਹਿੰਦੇ ਗੈਰਾਂ ਦੇ ਵੱਲ ਜਾਏ ਕਿਓਂ

ਅਜੀਬ ਕਹਾਨੀ ਸਾਡੀ ਵੇਖੋ ਗੁਥੀ ਇਸ਼ਕ ਦੀ ਸੁਲਝੇ ਨਾਂ
ਉੰਨਸ ਪਰਾਣੀ ਸਾਡੇ ਨਾਲ ਫਿਰ ਵੀ ਉਹ ਕਤਰਾਏ ਕਿਓਂ

ਅਪਣੇ ਆਖਰ ਅਪਣੇ ਰਹਿੰਦੇ ਖੈਰ ਸਦਾ ਹੀ ਮੰਗਦੇ ਹਾਂ
ਦੁਸ਼ਮਨ ਤੇ ਵੀ ਸਾਡੇ ਵਲੋਂ ਕਦੀ ਔਖਾ ਵੇਲਾ ਆਏ ਕਿਓਂ

ਅਪਣੀ ਮੱਸਤੀ ਚੱਲਦੇ ਰਹਿਨਾਂ ਆਦਿਤ ਬਣ ਗਈ ਏ
ਆਪ ਕੁੇਰਾਹੇ ਪੈਕੇ ਤਾਂ ਸਾਨੂੰੰ ਆਕੇ ਉਹ ਸੱਮਝਾਏ ਕਿਓਂ

ਕੁਝ ਤਾਂ ਹੈਗਾ ਦਿਲ ਅੰਦਰ ਜ਼ਾਹਰ ਕਰੇ ਨਾ ਕਰੇ ਉਹ
"ਥਿੰਦ" ਤੇਰੀ ਖਾਤਰ ਉਹ ਸਿਰ ਦੀ ਬਾਜ਼ੀ ਲਾਏ ਕਿਓਂ

                              ਇੰਜ: ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ)
                               ਗਜ਼ਲ
ਗਿਲੇ ਸ਼ਿਕਵੇ ਹੁੰਦੇ ਰਹੇ ਅਪਣੀ ਮਨ ਮਰਜ਼ੀ ਕਰਦੇ ਰਹੇ
ਅੱਸੀਂ ਵੀ ਢੀਠ ਬੜੇ ਨਿਕਲੇ ਹਰ ਜ਼ੁਲਮ ਹੀ ਜਰਦੇ ਰਹੇ

ਸਮਝ ਲਿਆ ਹੋਵੇਗਾ ਓਨਾਂ ਹੁਣ ਤੱਕ ਖਤਮ ਕਹਾਨੀਂ ਏ
ਪਰ ਸਮੇਂ ਨਾਲ ਵੇਖੋ ਇਧਰ ਜ਼ਖੰਮ ਸਾਰੇ ਹੀ ਭਰਦੇ ਰਹੇ

ਹਰ ਵਾਰ ਅਪਣੇ ਹੀ ਸਾਨੂੰ ਵੇਖੋ ਆਖਰ ਧੋਖਾ ਰਹੇ ਦੇਂਦੇ
ਗੈਰਾਂ ਦੇ ਭਰੋਸੇ ਹੀ ਹੁਣ ਤੱਕ ਤਾਂ ਕੰਮ ਸਾਡੇ ਸਰਦੇ ਰਹੇ

ਮੁਸ਼ਤਾਕ ਬੜੇ ਸੀ ਇਸ਼ਕ 'ਚ ਬਾਜ਼ੀ ਕਦੀ ਵੀ ਹਾਰੀ ਨਾਂ
ਤੇਰਾ ਦਿਲ ਰੱਖਣ ਵਾਸਤੇ ਜਾਣ ਬੁਝਕੇ ਤਾਂ ਹਰਦੇ ਰਹੇ
 
ਤੇਰੀ ਬੱਦ ਦੁਆ ਦਾ ਅਸਰ ਜਾਂ ਅਪਣੇ ਗੁਨਾਹਾਂ ਦਾ ਫੱਲ
ਡੁਬੇ ਵੀ ਹਾਂ ਕਿੰਢੇ ਆਕੇ ਡੂੰਗੇ ਪਾਣੀਆਂ ਅਸੀਂ ਤਰਦੇ ਰਹੇ

ਅਨਜਾਣ ਹੈ ਬਿਲਕੁਲ ਉਹ ਜਾ ਪਿਆਰ ਅੰਨ੍ਹਾਂ ਸਿਸਕਦਾ
"ਥਿੰਦ"ਬੇਵਿਫਾਈ ਦੇ ਬਦਲੇ ਵੀ ਮੇਰੀ ਖਾਤਰ ਮਰਦੇ ਰਹੇ

                                 ਇੰਜ: ਜੋਗਿੰਦਰ ਸਿੰਘ "ਥਿੰਦ"
                                                       (ਸਿਡਨੀ)