(1) R
ਸਕੂਲ ਘੱਟ
ਡੇਰੇ, ਸਾਧ, ਬਥੇਰੇ
ਸਾਰੇ ਲੁਟੇਰੇ
(2)
ਜਨਤਾ ਭੋਲ੍ਹੀ
ਹਥੀਂ ਚੜ੍ਹਦੀ ਸੌਖੀ
ਭੀੜਾਂ ਹੀ ਭੀੜਾਂ
(3)
ਕੋਈ ਬਹੁੜੇ
ਮਜ਼ਲੂਮਾਂ ਖਾਤਰ
ਖੂਨ ਬਹਾਵੇ
(4)
ਉਠੂ ਸੂਰਮਾਂ
ਗੋਬਿੰਦ ਸਿੰਘ ਜਿਹਾ
ਆਪਾ ਵਾਰਨ
ਜੋਗਿੰਦਰ ਸਿੰਘ ਥਿੰਦ
( ਸਿਡਨੀ)
ਫੁੱਲਾਂ ਵਾਂਗੂ ਖਿੜ ਖਿੜ, ਬੇਗਰਜ਼ ਮਹਿਕ ਖਲਾਰ ਛੱਡੋ ! ਨੇਕੀ ਕਰੋ ਭੁੱਲ ਜਾਵੋ, ਪਿਆਰ ਮਿਨਾਰ ਉਸਾਰ ਛੱਡੋ ! ਓਏ ਦਰਦਾਂ ਵੰਡਾਉਣ ਵਾਲਿਆ ਇੱਕ ਚੀਸ ਤਾਂ ਕਲੇਜੇ ਰਹਿ ਗਈ | ਆਸਾਂ ਦੀ ਲਾਟ 'ਦਿਲ -ਜਲੀ' ਗਮ ਖਾਰ ਬਣ ਅੰਦਰ ਲਹਿ ਗਈ । 'ਥਿੰਦ' ਆਪਣੀ ਹੀ ਅੱਗ ਸੇਕ ਤੂੰ ਭਾਵੇਂ ਭੁੱਬਲ ਹੀ ਬਾਕੀ ਰਹਿ ਗਈ।thindkamboj1939@gmail.com