'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

23 September 2013

ਬਦਲੇ ਰੰਗ

 1.  
ਨਾ ਰਹੇ ਘੁੰਡ
ਦਿਸਣ ਨਾ ਘੱਘਰੇ
ਗੁੰਮ ਲੰਮੀਆਂ ਗੁੱਤਾਂ
ਨਵਾਂ ਜ਼ਮਾਨਾਂ
ਅਲੋਪ ਨੇ ਚੁੰਨੀਆਂ
ਪੱਗਾਂ ਹੁਣ ਭੁੱਲੀਆਂ ।

 2.
ਨੁਕੀਲੀ ਜੁੱਤੀ
ਤਿੱਲੇਦਾਰ ਕਸੂਰੀ
ਪੈਰੀਂ ਆਵੇ ਨਾ ਪੂਰੀ
ਨਵੇਂ ਨੇ ਢੰਗ
ਜਿਵੇਂ ਜਿਵੇਂ ਪਸੰਦ
ਚਲੋ ਜ਼ਮਾਨੇ ਸੰਗ ।

 3.
ਪਾਰਲਰ ਜਾ
ਸਵਾਰਣ ਚਿਹਰੇ
ਵਾਲ ਉੱਲਟੇ ਸਿੱਧੇ
ਵੱਡ -ਵੱਡੇਰੇ
ਅੱਜ ਉੱਠ ਕਹਿੰਦੇ
ਕਾਸ਼ ਹੁਣ ਜੰਮਦੇ

ਇੰਜ: ਜੋਗਿੰਦਰ ਸਿੰਘ  ਥਿੰਦ
                         (ਸਿਡਨੀ)



16 September 2013

ਪੰਜਾਬੀ ਗਜ਼ਲ

ਇੱਕ ਸੋਚ ਮੈਨੂੰ ਕਹਿ ਗਈ
ਮੰਜ਼ਲ ਤਾਂ ਪਿਛੇ ਰਹਿ ਗਈ

ਤੁਰੇ ਸੀ, ਇਕ ਆਸ ਲਈ
ਪੱਤਝੜ ਹੀ  ਪੱਲੇ ਪੈ ਗੈਈ

ਮਿਟਿਆ ਕਿਸ ਤਰ੍ਹਾਂ ਵਜੂਦ
ਮਿੱਟੀ ਤੱਕ ਹਨੇਰੀ ਲੈ ਗਈ

ਦਰਦਾਂ ਵੰਡਾਵਨ ਵਾਲਿਓ
ਸੀਨੇ 'ਚ ਦਰਦ ਲਹਿ ਗਈ

ਉਠ ਉਲਾਂਘ ਪੁੱਟ ਤਾਂ ਸਹੀ
ਰੋਸ਼ਨੀ ਥੋੜੀ  ਦੂਰ ਰਹਿ ਗਈ

'ਥਿੰਦ' ਮੁੱਠੀ  'ਚ ਸੂਰਜ ਰੱਖਦਾ
ਤਾਂ ਹੀ ਵੈਰੀ ਨੂੰ ਭਾਝੜ ਪੈ ਗਈ

  ਇੰਜ: ਜੋਗਿੰਦਰ ਸਿੰਘ ਥਿੰਦ
   ( ਸਿਡਨੀ )

ਪੰਜਾਬੀ ਗਜ਼ਲ

ਪਹਿਲੇ ਪਹਿਰੀਂ ਜਾਗਕੇ ਵੀ,ਰੱਬ ਨੂੰ ਪਾਣਾ ਔਖਾ ਹੋਇਆ
ਗੁਨਾਹਿ ਕੀਤੇ ਨੇ ਏਨੇ ਕਿ, ਹਿਸਾਬ ਲਗਾਣਾ ਔਖਾ ਹੋਇਆ

ਪੱਲ ਪੱਲ ਲੰਗਿਆ ਉਡੀਕਦਿਆਂ, ਅੱਖਾਂ ਨੇ ਪੱਥਰਾਈਆਂ
ਸਾਰੀ ਉਮਰ ਕਸੀਟਾਂ ਵੱਟੀਆਂ,ਹੁਣ ਨਿਭਾਣਾ ਔਖਾ ਹੋਇਆ

ਉ਼ੱਡ ਉੱਡ ਰੇਤਾ ਅੱਖਾਂ ਭਰੀਆਂ,ਤੇ ਬੁਲਾਂ ਤੇ ਜੱਮੀਂ ਸਿਕਰੀ
ਕਿਹੜੇ ਰਾਹੀਂ ਪਾਇਆ ਸਜਨਾਂ, ਪੈਂਰ ਉਠਾਨਾਂ ਔਖਾ ਹੋਇਆ

ਕੌਡੀਆਂ ਦੇ ਭਾ ਵਿਕਣ ਜਿੰਦਾਂ, ਤੇ ਇੰਸਾਫ ਨਾ ਦਿਸੇ ਕਿਧਰੇ
ਅੱਬਲਾ ਰੁਲੀ ਵਿਚ ਬਜ਼ਾਰੀਂ , ਲਾਜ ਬਚਾਨਾਂ ਔਖਾ ਹੋਇਆ

ਏ-ਸੀ ਕਮਰਿਆਂ ਅੰਦਰ ਵੀ, ਜਿਨ੍ਹਾਂ ਅੱਤ ਦੀ ਲਗੇ ਗਰਮੀ
ਇਹੋ ਜਿਹੇ ਰਹਿਬਰਾਂ ਤੋਂ ਹੁਣ, ਹੱਥ ਛਡਾਣਾਂ ਔਖਾ ਹੋਇਆ

ਮਿੱਟੀ ਨਾਲ ਕਈ ਹੋਏ ਮਿੱਟੀ,ਚੁਕ ਟੋਕਰੀ ਸਿਰ ਫੋੜਾ ਕੀਤੇ
'ਥਿੰਦ' ਵੇਖ ਵਿਤਕਰਾ ਲੇਖਾਂ ਦਾ,ਦਿਲ ਟਿਕਾਣਾ ਔਖਾ ਹੋਇਆ

                                   ਜੋਗਿੰਦਰ ਸਿੰਘ "ਥਿੰਦ"
                                               ( ਸਿਡਨੀ ) 

11 September 2013

ਪੰਜਾਬੀ ਗਜ਼ਲ

 ਰੇ     
 ਦਿਲ ਦੀ ਗਲ ਲੁਕਾ ਨਹੀ ਹੋਣੀ
                                   ਪੜ੍ਹ ਲੈਂਦੇ ਨੇ ਚਿਹਰੇ ਲੋਕ ।
ਖੋਟ ਦਿਲਾਂ ਤੇ ਭਾਰੂ ਹੁੰਦੀ,
                                 ਅੱਜ ਤੱਕ ਬਚੇ ਕਿਹੜੇ ਲੋਕ ।

ਦੂਰ ਅੱਸਮਾਨੇ ਉਡਿਆ ਨਾਂ ਕਰ,
                                 ਉਤੋਂ ਡਿਗ, ਖਾਣ ਥਿਪੇੜੇ ਲੋਕ ।

ਅਪਣੇ ਬੱਲ੍ਹ-ਬੂਤੇ ਮਾਰ ਉਡਾਰੀ
                                ਆਲ ਦਿਵਾਲੇ ਫਿਰਨਗੇ ਤੇਰੇ ਲੋਕ ।

ਸੱਚ ਨੇ ਹੀ ਤੇਰੀ ਤਾਕਤ ਬਣਨਾ ,
                                ਤੇੜਦੇ ਵੇਖੇ ਨੇ ਕੱਚ ਬਥੇਰੇ ਲੋਕ ।

 ਮੁਠੀ 'ਚ ਚਾਨਣ ਘੁਟ ਕੇ ਰੱਖੀਂ
                                  ਖੱਬਰੇ ਕਿਵੇਂ ਰਹਿੰਦੇ ਹਨੇ੍ਰੇ ਲੋਕ ।

ਦੋ ਚਾਰ ਕਦਮ ਪੁਟ ਤਾਂ ਸਹੀ,
                                ਵੇਖੀਂ ਮਿਲਣ ਗੇ ਆ  ਬਿਥੇਰੇ ਲੋਕ ।

ਕੰਡੇ ਲਾਗੇ ਡਿਬੋ ਲੈਂਦੇ ਨੇ ਬੇੜੇ,
                               "ਥਿੰਦ" ਹੋਣ ਨਾਂਸ਼ੁਕਰੇ ਜਿਹੜੇ ਲੋਕ ।

                               ਜੋਗਿੰਦਰ ਸਿੰਘ  ਥਿੰਦ
                              ( ਸਿਡਨੀ )
                            (M)    0468400585