'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

27 February 2016

                               ਗਜ਼ਲ

ਜਦੋਂ ਰੂਹਿ ਤਿਰਹਾਈ ਹੁੰਦੀ ਹੈ,ਮੈ ਹੱਥ ਕਲਮ ਨੂੰ ਪਾ ਲੈੰਦਾ
ਜਿਓਂ ਜਿਓਂ ਫੁਰਨੇ ਫੁਰਦੇ ਨੇ, ਗਜ਼ਲਾਂ ਤੇ ਗੀਤ ਬਣਾ ਲੈੰਦਾ

ਡੁਬਦੇ ਸੂਰਜ ਦੀ ਲਾਲੀ ਨੂੰ, ਅਪਣੀ ਉੰਗਲਾਂ ਤੇ ਲੈ ਲੈ ਕੇ
ਯਾਦਾਂ ਦੀ ਅਲ਼੍ੱੜ ਕਹਾਣੀ ਦੇ,ਫੱਰਕਦੇ ਬੁਲਾਂ ਤੇ ਲਾ ਲੈੰਦਾ

ਮੱਸਿਆ ਦੀਆਂ ਰਾਤਾਂ ਨੂੰ, ਫੱੜ੍ਹ ਜੁੱਗਨੂੰ ਦੀਆਂ ਲਾਟਾਂ ਨੂੰ
ਭੁਲ ਬੈਠੇ ਸੱਜਨਾਂ ਦੀ ਖਾਤਰ, ਯਾਦਾਂ ਦੇ ਦੀਪ ਜਗਾ ਲੈੰਦਾ

ਜੱਦ ਕਦੀ ਉਹ ਸੁਪਨੇ ਵਿ'ਚ, ਮਿਲ ਜਾਂਦੇ ਨੇ ਮੋੜਾਂ ਤੇ
ਫੱੜ ਉਹਦੀ ਨਰਮ ਕਲਾਈ ਨੂੰ,ਅਪਣੇ ਕੋਲ ਬਠਾ ਲੈੰਦਾ

ਸੁਪਨੇ ਆਖਰ ਸੁਪਨੇ ਨੇ,ਕੱਦ ਝੋਲੀ ਕਿਸੇ ਦੇ ਪੈੰਦੇ ਨੇ
"ਥਿੰਦ"ਤਾਂ ਉਹਿਦੇ ਫੁਲਾਂ ਦੇ, ਕੰਡੇ ਵੀ ਸੀਨੇ ਲਾ ਲੈੰਦਾ

     ਇੰਜ: ਜੋਗਿੰਦਰ ਸਿੰਘ "ਥਿੰਦ"
                           (ਸਿਡਨੀ)











08 February 2016

               ਵਾਲਿਨਟਾਈਨ ਦਿਵਸ ਤੇ
ਇਸ ਸ਼ਹਿਰ ਕੇ ਸਾਰੇ ਰਸਤੇ, ਉਸ ਕੇ ਘਰ ਕੋ ਜਾਤੇ ਹੈਂ
ਹਰ ਮੋੜ ਸੇ ਫੂਲ ਲੀਏ ਹੈਂ,ਔਰ ਬਾਹਰ ਸੇ ਮੁੜ ਆਤੇ ਹੈਂ

ਮਗਰ ਦਿਲ ਹੀ ਹੈ ਜੋ ਅਪਣੇ, ਬੱਸ ਮੇਂ ਹੋ ਨਹੀ ਸਕਤਾ
ਉਸ ਕੀ ਗਲੀ ਜਾ ਜਾ ਕਰ, ਠੰਡੀ ਆਹੇਂ ਕਿਓਂ ਭਰਤੇ ਹੈਂ

ਸੋਚਾ ਕਿ ਯੇ ਜੁਰਮ ਨਹੀਂ, ਸਿਰਫ ਮਹੱਬਤ ਹੀ ਤੋ ਕੀ ਹੈ
ਔਰ ਮਹੱਬਤ ਕਰਨੇ ਵਾਲੇ, ਕੱਬ ਕਿਸੀ ਸੇ  ਡਰਤੋ ਹੈਂ

ਚਲ ਪੜੇ ਹਾਥ ਮੇਂ ਲੇ ਕਰ,ਇਕ ਖਿੜਾ ਫੂਲ ਗੁਲਾਬੀ
ਫੂਲ ਦੀਏ ਔਰ ਕਾਂਟੇ ਰੱਖੇ,ਵੋ ਲੇਤੇ ਲੇਤੇ ਕੁਛ ਡਰਤੇ ਹੈਂ

ਪੱਤੀ ਪੱਤੀ ਖਿਲ ਗਈ, ਮਹਿਕਾਂ ਵੰਡੇ ਹਰ ਗਲੀ ਗਲੀ
ਮਹੱਬਤੋਂ ਕੀ ਬਾਰਿਸ਼ ਹੋਤੀ, ਹੱਮ ਉਸ ਕੀ ਪੂਜਾ ਕਰਤੇ

"ਥਿੰਦ" ਨੇ ੳੁਸੇ ਆਜ ਫਿਰ ਦੀਆ ਇਕ ਫੂਲ ਗੁਲਾਬੀ
 ਇਸ ਤਰ੍ਹਾ ਭੂਲੀ ਬਿਸਰੀ, ਯਾਦੋਂ ਕੋ ਫਿਰ ਯਾਦ ਕਰਾਤੇ ਹੈਂ

  ਇੰਜ: ਜੋਗਿੰਦਰ ਸਿੰਘ "ਥਿੰਦ"
                     (ਸਿਡਨੀ0        

05 February 2016


ਗਜ਼ਲ
ਮੇਰੇ ਜਖਮਾਂ ਨੂੰ ਛੋਹਿ ਛੋਹਿ,ਵੇਖਣ ਦੀ ਕੀ ਲੋੜ ਏ
ਸਾਰੀ ਉਮਰ ਅਜ਼਼ਮਾਇਆ ਪਰਖਣ ਦੀ ਕੀ ਲੋੜ ਏ

ਬਰੂਹਾਂ 'ਚ ਖਲੋ ਖਲੋ ਕੇ,ਉਡੀਕਦੇ ਸੀ ਜਿਹੜੇ
ਜੱਦ ਪਰਾਏ ਹੋ ਹੀ ਗੈਅ ਤਾਂ ਭੜਕਣ ਦੀ ਕੀ ਲੋੜ ਏ

ਜਦੋਂ ਰਾਂਜ਼ ਖੁਲ ਹੀ ਗੈਅ , ਮੁਹੱਬਤਾ ਦੇ ਬੈਹਿਕਾਂ 'ਚ
ਫਿਰ ਚੋਰੀ ਚੋਰੀ ਬੁਲਾਂ ਨੂੰ,ਫੜਕਣ ਦੀ ਕੀ ਲੋੜ ਏ

ਪਰਵਾਨੇ ਨੂੰ ਪਤਾ ਏ ਕਿ, ਮਰਨਾ ਏ ਆਖਰ ਸੜਕੇ
ਠੱਲ ਜਾ ਤੁਫਾਨਾਂ'ਚ ਹੁਣ,ਜਰਕਣ ਦੀ ਕੀ ਲੋੜ ਏ

ਫੁਲਾਂ ਦਾ ਕੀ ਏ ਇਹ ਤਾਂ,ਘੜੀ ਪੱਲ ਦੇ ਪਰੌਹਿਣੇ
ਬਦਨਾਮ ਹੁੰਦੇ ਕੰਡਿਆਂ ਨੂੰ ਰੱੜਕਣ ਦੀ ਕੀ ਲੋੜ ਏ

ਜੋ ਆਉੰਦੇ ਨੇ ਖਾਬਾਂ 'ਚ,ਕਦੀ ਤਾਂ ਪਰਤਣਗੇ ਓਹਿ
"ਥਿੰਦ"ਤੈਨੂੰ ਖਾਹਿ ਮਖਾਹਿ,ਭੱੜਕਣ ਦੀ ਕੀ ਲੋੜ ਏ

ਇੰਜ:ਜੋਗਿੰਦਰ ਸਿੰਘ "ਥਿੰਦ"
(ਸਿਡਨੀ)































02 February 2016

ਬੂਟਾਂ ਵਿਚ ਸੋਚ,
ੳੁਹ ਇਕ ਪ੍ਰਾਇਮਰੀ ਸਕੂਲ ਵਿਚ ਸੌੜੀ ਸੋਚ ਵਾਲਾ ਅਧਿਆਪਕ ਹੈ। ਇਕ ਪਿੰਡ ਵਿਚ ਨੌਕਰੀ ਕਰ ਰਿਹ ਹੈ।ਵੇਖਣ ਚਾਕਨ ਨੂੰ ਚੰਗਾ ਭਲਾ ਲਗਦਾ ਹੈ।"ਪਰ ਅੱਕਲਾਂ ਬਾਜੋਂ ਖੂ੍ਹਿ ਖਾਲੀ" ਵਾਲੀ ਗੱਲ ਬਿਲਕੁਲ ਉਸ ਤੇ ਢੁਕਦੀ ਏ।
ਰੱਬ ਦੀ ਕਰਨੀ ਕਿ ਉਸ ਦਾ ਵਿਆਹ ਇਕ ਪੜੀ ਲਿਖੀ ਕੁੜੀ ਨਾਲ ਹੋ ਗਿਆ। ਮੂਰਖਾਂ ਦਾ ਟੱਬਰ----ਕੁੜੀ ਮਾਰੇ ਮੱਥੇ ਨੂੰ ਹੱਥ--
ਪਰ ਹੁਣ ਕੀ ਕਰ ਸਕਦੀ ਸੀ----ਇਹ ਤਾਂ ਖੈਰ ਸੀ ਕਿ ਕੁੜੀ ਪੜੀ ਹੋਣ ਕਰਕੇ ਲਾਗੇ ਹੀ ਸਰਕਾਰੀ ਦਫਤਰ ਵਿਚ ਸਰਵਿਸ ਕਰਦੀ ਸੀ।
ਇਸ ਲਈ ਪੈਸੇ ਧੇਲੇ ਵਲੋਂ ਨਿਰਭਰ ਨਹੀ ਸੀ----ਨਹੀਂ ਤਾਂ ਆਦਮੀ ਨੇਂਘ ਚੋਂ ਜੂੰ ਨਾ ਕੱਢੇ--ਜਮਾਂ ਈ ਕੰਜੂਸ। ਸੌੜੀ ਸੋਚ ਤੇ ਕਂਜੂਸੀ ਦਾ ਇਕ ਨਿਮੂਨਾਂ ਉਦੋਂ ਸਾਹਿਮਨੇ ਆਇਆ ਜਦੋਂ ਉਸ ਦੇ ਤਿਨ ਕੁ ਸਾਲ ਦੇ ਬਚੇ ਦੇ ਪੁਰਾਨੇ ਬੂਟਾਂ ਦਾ ਸਜਾ ਬੂਟ ਕਿਤੇ ਗੁਮ ਹੋ ਗਿਆ।ਫਿਰ ਕੀ ਸੀ----ਘਰ ਵਿਚ ਵੱਖਤ ਪੈ ਗਿਆ----ਸਾਰਾ ਘਰ ਫੋਲ ਮਾਰਿਆ---ਬੂਟ ਨਾ ਲੱਭਾ--ਬੰਦੇ ਨੇ ਅੱਕਲ ਦੁੜਿਈ ਤੇ ਬੱਚੇ ਦਾ ਖੱਬਾ ਬੂਟ ਲੈਕੇ ਨਾਲ ਲੱਗਦੇ ਸ਼ਹਿਰ ਚਲਾ ਗਿਆ---ਹੱਥ ਵਿਚ ਖੱਬੇ ਬਟ ਨੂੰ ਵਿਖਾਕੇ ਉਸ ਨਾਲਦਾ ਸੱਜਾ ਬੂਟ ਹਰ ਬੂਟਾਂ ਦੀ ਦੁਕਾਨ ਤੇ ਭਾਲਦਾ ਰਿਆ । ਦੁਕਾਨਦਾਰ ਓਹਦੀ ਮੂਰਖਤਾ ਤੇ ਹਸਦੇ ਰਹੇ-----ਪਰ ੳੁਹਦੇ ਤੇ ਕੋਈ ਅੱਸਰ ਨਾ ਹੁੰਦਾ---ਸਾਰਾ ਸ਼ਹਿਰ ਗਾਹਿ ਮਾਰਿਆ ----ਬੂਟ ਕਿਥੋਂ ਲੱਭਣਾ ਸੀ--ਸਾਰਾ ਦਿਨ ਮੂਰਖਤਾ ਦਾ ਤਮਾਸ਼ਾ ਕਰਕੇ "ਘਰ ਦਾ ਬੁਧੂ ਘਰ ਨੂੰ ਆਇਆ।

ਲੋਕੀ ਹੱਸਣ
ਬੁਧੂ ਕਰੇ ਤਮਾਸ਼ਾ
ਹੱਥ 'ਚ ਕਾਸਾ

    ਇੰਜ: ਜੋਗਿੰਦਰ ਸਿੰਘ "ਥਿੰਦ"
                    (ਸਿਡਨੀ )