ਗਜ਼ਲ
ਇਹਨਾਂ ਰਾਹਾਂ ਥੀਂ ਅੱਜ ਉਹ ਲੰਗੇ ਹੋਏ ਨੇ
ਸੱਭ ਮੋੜ ਉਹਦੇ ਰੰਗਾਂ ਵਿਚ ਰੰਗੇ ਹੋਏ ਨੇ
ਆ ਜਾ ਉਹਿ ਸੱਜਨਾਂ ਹੁਣ ਤਾਂ ਤੂੰ ਆ ਜਾ
ਕੁਝ ਪੱਲ ਅਸਾਂ ਵੇਖ ਉਧਾਰੇ ਮੰਗੇ ਹੋਏ ਨੇ
ਇਹ ਆਂਹਾਂ ਤੇ ਚੀਸਾਂ ਅਤੇ ਮੋੜਾਂ ਤੇ ਭੀੜਾਂ
ਮੈਂ ਜਾਣਾਂ ਇਹ ਸੱਭ ਉਹਦੇ ਹੀ ਡੰਗੇ ਹੋਏ ਨੇ
ਜ਼ਰੂਰ ਕੋਈ ਘੱਟਣਾਂ ਅੱਜ ਵਾਪਰ ਗਈ ਏ
ਸਾਨੂੰ ਵੇਖ ਕੇ ਕਿਓਂ ਹੁਣ ਏਨੇ ਸੰਗੇ ਹੋਏ ਨੇ
ਹਰ ਘੱਟਣਾਂ ਤੇਂ ਪਿਛੋਂ ਜੋਸ਼ ਲੈਕੇ ਉਠਿਆ
ਜਿਨੇ ਵੀ ਤਾਂ ਹੋਏ ਹਾਦਸੇ ਸੱਭ ਚੰਗੇ ਹੋਏ ਨੇ
ਮੈਂ ਅਪਣੀ ਮੱਸਤੀ ਤੁਰਿਆ ਜਾ ਰਿਹਾ ਸਾਂ
ਮੇਰੇੇ ਦਾਮਨ 'ਚ ਕਿਨੇ ਕੰਡੇ ਅੜੰਗੇ ਹੋਏ ਨੇ
ਆਪੋ ਧਾਪੀ ਅੰਦਰ ਤੇਰੀ ਸੋਹਿਜੀ ਕਿਹਨੂੰ
'ਥਿੰਦ' ਹਰ ਬੰਦੇ ਦੇ ਗਲ੍ਹ ਗਲ੍ਹ ਧੰਦੇ ਹੋਏ ਨੇ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
ਇਹਨਾਂ ਰਾਹਾਂ ਥੀਂ ਅੱਜ ਉਹ ਲੰਗੇ ਹੋਏ ਨੇ
ਸੱਭ ਮੋੜ ਉਹਦੇ ਰੰਗਾਂ ਵਿਚ ਰੰਗੇ ਹੋਏ ਨੇ
ਆ ਜਾ ਉਹਿ ਸੱਜਨਾਂ ਹੁਣ ਤਾਂ ਤੂੰ ਆ ਜਾ
ਕੁਝ ਪੱਲ ਅਸਾਂ ਵੇਖ ਉਧਾਰੇ ਮੰਗੇ ਹੋਏ ਨੇ
ਇਹ ਆਂਹਾਂ ਤੇ ਚੀਸਾਂ ਅਤੇ ਮੋੜਾਂ ਤੇ ਭੀੜਾਂ
ਮੈਂ ਜਾਣਾਂ ਇਹ ਸੱਭ ਉਹਦੇ ਹੀ ਡੰਗੇ ਹੋਏ ਨੇ
ਜ਼ਰੂਰ ਕੋਈ ਘੱਟਣਾਂ ਅੱਜ ਵਾਪਰ ਗਈ ਏ
ਸਾਨੂੰ ਵੇਖ ਕੇ ਕਿਓਂ ਹੁਣ ਏਨੇ ਸੰਗੇ ਹੋਏ ਨੇ
ਹਰ ਘੱਟਣਾਂ ਤੇਂ ਪਿਛੋਂ ਜੋਸ਼ ਲੈਕੇ ਉਠਿਆ
ਜਿਨੇ ਵੀ ਤਾਂ ਹੋਏ ਹਾਦਸੇ ਸੱਭ ਚੰਗੇ ਹੋਏ ਨੇ
ਮੈਂ ਅਪਣੀ ਮੱਸਤੀ ਤੁਰਿਆ ਜਾ ਰਿਹਾ ਸਾਂ
ਮੇਰੇੇ ਦਾਮਨ 'ਚ ਕਿਨੇ ਕੰਡੇ ਅੜੰਗੇ ਹੋਏ ਨੇ
ਆਪੋ ਧਾਪੀ ਅੰਦਰ ਤੇਰੀ ਸੋਹਿਜੀ ਕਿਹਨੂੰ
'ਥਿੰਦ' ਹਰ ਬੰਦੇ ਦੇ ਗਲ੍ਹ ਗਲ੍ਹ ਧੰਦੇ ਹੋਏ ਨੇ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ