ਗਜ਼ਲ
ਜ਼ਿੰਦਗੀ ਕਿਸ ਦੇ ਭਰੋਸੇ ਤੈਨੂੰ ਵਿਸ਼ਵਾਸ ਦਵਾ ਦੈਹੀਏ
ਕੁਝ ਨਹੀਂ ਬਚਿਆ ਜਿਸ ਬਦਲੇ ਹੀ ਤੈਨੂੰ ਪਾ ਲੈਹੀਏ
ਇਕ ਦਿਲ ਹੀ ਤਾਂ ਸੀ ਜੋ ਤੇਰੀ ਹਾਮੀ ਭਰਦਾ ਰਿਹਾ
ਜੇ ਹੋਵੇ ਵੱਸ ਸਾਡੇ ਤਾਂ ਇਕ ਹੋਰ ਦਿਲ ਲੱਗਾ ਦੇਹੀਏ
ਤੂੰ ਰੱਖ ਭਰੋਸਾ ਉਹਦੇ ਤੇ ਛੱਡ ਫਿਕਰਾਂ ਤੇ ਸੋਚਾਂ ਨੂੰ
ਜੋ ਬਚਿਆ ਹੈ ਬਾਕੀ ਨਾ ਉਹ ਵੀ ਹੁਣ ਗਵਾ ਦੇਹੀਏ
ਢੇਰੀ ਢਾਹਿ ਬਹਿਣਾਂ ਕੀ ਸਮਾਂ ਕਦੀ ਰੁਕਿਆ ਨਹੀਂ
ਅੱਗੇ ਜੋ ਲੰਘਗੈ ਨੇ ਮਾਰ ਹੰਭਲਾ ਉਹਨਾਂ ਜਾ ਲੈਹੀਏ
ਦੱਮ ਦੱਮ ਤੇ ਉਹ ਸਾਨੂੰ ਭਰੋਸਾ ਬੜਾ ਦਿਵਾਂਦੇ ਰਹੇ
ਲੋੜ ਪਈ ਆਏ ਨਹੀਂ ਦੱਸ ਦੋਸ਼ ਕਿਹਨੂੰ ਲਾ ਦੈਹੀਏ
ਗੈਰਾਂ ਵਾਂਗੂਂ ਤਾਂ ਤੁਸਾਂ ਤੱਕਿਆ ਭਰੀ ਮਹਿਫਲ ਵਿਚ
ਤੇਰੀ ਇਸ ਬੇਰੁਖੀ ਨੂੰ ਦੱਸ ਕਿਵੇਂ ਅਸੀਂ ਛੁਪਾ ਲੈਈਏ
"ਥਿੰਦ'ਅਪਣੇ ਦੁਸ਼ਮਨ ਨਾਲ ਵੀ ਤੂੰ ਏਨੀ ਕਰ ਨੇਕੀ
ਦਿਲ ਵਿਚ ਉਹ ਵੀ ਸੋਚੇ ਇਨੂੰ ਅਪਣਾਂ ਬਣਾਂ ਲੈਈਏ
ਇੰਜ: ਜੋਗਿੰਦਰ ਸਿੰਘ"ਥਿੰਦ"
(ਸੀਡਨੀ)

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ