'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

18 March 2020

                         ਗਜ਼ਲ
ਕਿਸ ਬੇਵਫਾ ਦੇ ਪਿਛੇ ਉਮਰਾਂ ਗਵਾ ਲੈਈਆਂ ਤੂੰ
ਬੁਲਾਂ ਤੇ ਹਾਸੇ ਰੱਖੇ ਤੇ ਪੀੜਾਂ ਦਬਾ ਲੈਈਆਂ ਤੂੰ

ਬੇਵੱਸ ਹੇਕੇ ਤੜਪੇ ਪਰ ਸਾਂਝਾਂ ਛੁਪਾ ਨਾ ਹੋਈਆਂ
ਮਹਿਫ਼ ਵਿਚ ਵੇਖ ਮੇਨੂੰ ਪਲਕਾਂ ਝੁਕਾ ਲੈਈਆਂ ਤੂੰ

ਸੁਣਿਆਂ ਏ ਤੇਰੇ ਦਰ ਤੂਂ ਖਾਲੀ ਨਾ ਮੁੜਿਆ ਕੋਈ
ਵਾਰੀ ਜਾਂ ਆਈ ਸਾਡੀ ਤਾਂ ਤਾਂਘਾਂ ਮੁਕਾ ਲੈਈਆਂ ਤੂੰ

ਵੱਖਰਾ ੲੈ ਤੇਰਾ ਢੰਗ ਹਰ ਸਜ਼ਾ ਨੂੰ ਸੁਣਾਓਨ ਦਾ
ਮੁਜਰੱਮ ਦੇ ਰਾਹਾਂ ਵਿਚ ਪਲਕਾਂ ਵਿਛਾ ਲਈਆਂ ਤੂਂ
  
ਤੇਰੀ ਬੇਵਿਫਾਈ ਸੱਦਕੇ ਕੁਝ ਤਾਂ ਹੋਇਆ ਹਾਸਲ
ਇਕਾਂਤ ਵਿਚ ਬੈਠੇ'ਥਿੰਦ' ਗਜ਼ਲਾਂ ਬਣਾ ਲਏਆਂ ਤੂੰ

ਇੰਜ: ਜੋਗਿੰਦਰ ਸਿੰਘ "ਥਿੰਦ"
                      (ਸਿਡਨੀ)





No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ