'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

31 March 2021

   42---     ਗੀਤ

ਚੰਂਨ ਜਿਹਾ ਮੁਖੜਾ

ਤੇ ਨੂਰਦਾ ਦਾ ਕਮਾਲ ਏ

ਪੰਛੀ ਡਿਗ ਡਿਗ ਪੈੰਦੇ

ਚੜਦੀ ਜਵਾਨੀ ਬੇਮਸਾਲ ਏ

ਜਿਥੋਂ ਲੰਘੇ ਸਾਰੇ ਫੰਡੇ

                        ਅਨੋਖੀ ਲਹਿਰ ਦਾ ਕਮਾਲ ਏ

ਸੱਜਨਾਂ ਸਾਂਭ ਸਾਂਭ ਰੱਖ ਇਹਨੂੰ

ਕੋਈ ਐਵੇਂ ਜਾਵੇ ਨਾਂ ਚੱਖ ਇਹਨੂੰ

ਇਸ ਖਜ਼ਾਨੇ ਦੀ ਧਮਾਲ ਏ  

                     ਅਨੋਖੀ ਲਹਿਰ ਦਾ ਕਮਾਲ ਏ

ਕੋਈ ਘੋੜੀ ਚੜ ਆਵੇਗਾ

ਅਪਣਾ ਬਣਾ ਲੈ ਜਾਵੇਗਾਂ

             ਸੋਚ ਸੋਚ ਸ਼ੀਸ਼ੇ ਅੱਗੇ ਵਾਹੁੰਦੀ ਵਾਲ ਏਂ

ਹਾਨਣਾਂ ਦੇ ਨਾਲ ਨੱਚਦੀ

ਬਹੁਤ ਸੋਹਣੀ ਤੂੰ ਫੱਬਦੀ

             ਧਰਤੀ ਕੰਬੇ ਤੇ ਲੱਗਦਾ ਭੁਚਾਲ ਏ

ਬਾਬਲ ਤੇ ਵੀਰ ਡੋਲੀ 'ਚ ਬਠਾਉੰਗੇ

ਕੁਹਾਰ ਫਿਰ ਡੋਲੀ ਨੂੰ ੳਠਾਉੰਗੇ  

             ਦਿਲ ਵਿਚ ਸੌ ਸੌ ਉਠਦੇ ਉਬਾਲ ਏ




30 March 2021

                      ਗਜ਼ਲ             41    
ਵੇਖ ਮੇਰੇ ਵਤਨ ਦੀ ਹਾਲਤ ਕਿਨੀ ਵਿਗੜ ਗਈ 
ਅਥਰੂ ਰਹੇ ਨਹੀ ਬਾਕੀ ਤੇ ਚਮੜੀ ਸੁਕੜ ਗਈੇ

ਘਰ ਘਰ ਭਾਂਬੜ ਮੱਚਦੇ ਸੱ ਦੇ ਹਨ ਸੁਕੇ ਸਾਹਿ
ਲੱਗਦਾ ਪਰਲੋ ਆਗਈ ਤੇ ਕਿਸਮਤ ਉਖੜ ਗਈ

ਹਰ ਕੋਈ ਅਪਣੇ ਮੱਥੇ ਹੱਥ ਮਾਰ ਕੁਰਲਾ ਰਿਹਾ
ਔਕੜ ਬਣ ਗਈ ਸੱਭ ਨੂੰ ਤੇ ਸੀਨ ਉਦੜ ਗਈ 

ਭਾਈ ਚਾਰਾ ਵੱਧ ਗਿਆ ਤੇ ਦੁਖਾਂ ਦੀ ਸਾਂਝ ਪਈ
ਰਲ ਮਿਲ ਸੱਭੇ ਕਾਜ ਸਵਾਰਦੇ ਜੂਨ ਸੁਧਰ ਗਈ

 ਅਜੇ ਲਗੂ ਸਮਾਂ ਬਹਾਰ ਨੂੰ ਤੇ ਫੁਲ ਵੀ ਖਿੜਨਗੇ
ਸਾੜ ਸੱਭੇ ਔਕੜਾਂ ਤੇ ਵੇਖਣ ਅੱਗ ਕਿਧਰ ਗਈ

ਮੇਰੇ ਵਤਨ ਦੇ ਲੋਕੋ ਸੋਚੋ ਤੇ ਅੱਜੇ ਵੀ ਸੰਭਲ ਜਾਓ
'ਥਿੰਦ'ਸੋਚਣਾ ਵੇਖਣਾ ਉਧਰ ਹਵਾ ਜਿਧਰ ਗੇਈ

ਇੰਜ:ਜੋਗਿੰਦਰ ਸਿੰਘ "ਥਿੰਦ"
       ( ਸਿਡਨੀ )


28 March 2021

                             ਗਜ਼਼ਲ            40

ਦਿਲ ਵਿਚ ਤੇਰੇ ਰੱਬ ਵਸਦਾ ਜਿਨੂੰ ਪੂਜਦਾ ਰਹਿਨਾ ਏਂ

ਲੂੰ ਲੂੰ ਵਿਚ ਉਹ ਤਾਂ ਵਸਦਾ ਬਾਹਰ ਢੂੰਢਦਾ ਰਹਿਨਾ ਏਂ

ਤੇਰੇ ਪਿਆਰੇ ਦੇ ਵੀ ਦਿਲ ਦੇ ਅੰਦਰ ਉਹੀ ਰੱਬ ਵਸਦਾ

ਏਸੇ ਲਈ ਅਪਣੇ ਪਿਆਰੇ ਸਜਨ ਨੂੰ ਪੂਜਦਾ ਰਹਿਦਾ ਏਂ

ਉਹ ਨਹੀ ਦਿਸਦਾ ਪਰ ਮਹਿਸੂਸ ਤਾਂ ਹਰ ਵੇਲੇ ਹੁੰਦਾ ਹੈ 

ਜੇ ਕੋਈ ਨਫਰਤ ਕਰਦਾ ਤਾਂ ਉਹਨੂੰ ਘੂਰਦਾ ਰਹਿਨਾਂ ਏਂ

ਚਨੰ ਤਾਰਿਆਂ ਤੋਂ ਉਤਰ ਹੇਠਾ ਆ ਏਥੇ ਵੇਖ ਤਾਂ  ਸਹੀ

ਪਿਆਰੇ ਨੂੰ ਹਰ ਵੇਲੇ ਕਹਿੰਦਾ ਚਨੰ ਦੂਜ ਦਾ ਰਹਿਦਾਏਂ

ਹੀਲੇ ਵੀਲੇ ਬੜੇ ਤੁਸਾਂ ਨੇ ਦਿਨ ਰਾਤ ਹਰ ਥਾਂ ਏ ਕੀਤੇ 

ਪਰ ਥਾਂ ਥਾਂ ਜਾਕੇ ਐਵੇਂ ਹਰ ਵੇਲੇ ਝੂਰਦਾ ਰਹਿੰਨਾਂ ਏਂ 

ਇਹ ਤਾਂ ਏਦਾਂ ਲਗੇ ਮੈਨੂੰ ਕਿਤੇ ਡੂੰਗੀ ਥਾਂ ਤੇ ਛੁਪਿਆ 

ਏਸੇ ਲਈ ਤਾਂ ਪਿਆਰੇ ਦੇ ਦਿਲ 'ਚ ਝੂਲਦਾ ਰਹਿਨਾਂ ਏ 

ਨੇਕੀ ਕਰ ਲੈ ਅਜੇ ਹੈ ਵੇਲਾ ਵੇਖੀਂ ਕਿਤੇ ਖੁੰਝ ਨਾ ਜਾਈਂਰ

"ਥਿੰਦ"ਐਵੇਂ ਹਰ ਵੇਲੇ ਕਿਓਂ ਬੇਕਾਰ ਝੂਰਦਾ ਰਹਿਨਾਂ ਏਂ

ਇੰਜ: ਜੋਗਿੰਦਰ ਸਿੰਘ  "ਥਿੰਦ"

           ( ਸਿਡਨੀ)

 

26 March 2021

ਗਜ਼ਲ------------------------39

 ਪਾਲਣਹਾਰ ਨੂੰ ਹੀ ਯਾਦ ਕਰਦੇ ਰਹਿਨਾ

ਜੇ ਗਲਤੀ ਹਵੇ ਤਾਂ ਕਰਦੋ ਮਾਫ ਕਹਿਨਾਂ


ਉਸ ਨੂੰ ਤਾਂ ਸਦਾ ਤੇਰਾ ਹੀ ਖਿਆਲ ਹੈ

ਮਾਲਕ ਹੈ ਉੇਹਨੇ ਤੇਰਾ ਦਰਦ ਸਹਿਨਾ


ਰੱਬੀ ਰਜ਼ਾ ਵਿਚ ਸੱਦ ਤੇਰੀ ਰਜ਼ਾ ਹੋਵੇ 

ਵਰ ਰਹਿਮਤਾਂ ਦਾ ਗਲ੍ਹ 'ਚ ਪਾ ਗਹਿਣਾ


ਉਹ ਤਾਂ ਸਦਾ ਗਤੀਆਂ ਮੁਆਫ ਕਰਦਾ 

ਕਰ ਦੋ ਮੁਆਫ ਸਦਾ ਸਚੇ ਦਿਲੋਂ ਕਹਿਨਾ


ਗਲਤੀਆਂ ਦਾ ਪੁਤਲਾ ਤੂੰ ਮੁਡ ਤੋਂ ਸੱਦਾ

ਸੋਚ ਕਦੀ ਤਾਂ ਸੋਚ ਚਰਨਾ 'ਚ ਬਹਿਨਾ


ਏਂਦਾਂ ਦਾ ਕਰ ਚਲੋ ਕਿ ਲੋਕੀ ਯਾਦ ਰੱਖਣ

"ਥਿੰਦ"ਬੁਰੇ ਦਾ ਵੀ ਭਲਾ ਕਰਦੇ ਰਹਿਨਾ

               ਇੰਜ:ਜੋਗਿੰਦਰ ਸਿੰਘ "ਥਿੰਦ"

                                 (ਸਿਡਨੀ )



                             ਗਜ਼ਲ       -------------38

ਖਿੜਦੇ ਫੁਲ ਉਹਨਾਂ ਦੇ ਵਿਹੜੇ ਕਰਮ ਚੰਗੇ ਜੋ ਕਰਦੇ ਨੇ 

ਝੋਲੀਆਂ ਭਰ ਭਰ ਵੰਡਦੇ ਰਹਿੰਦੇ ਖੁਸ਼ ਹੋਕੇ ਨਾ ਰਜਦੇ ਨੇ 

ਜਿਨ੍ਹਾਂ ਦੇ ਸਿਰ ਤੇ ਹੱਥ ਉਸ ਪਰਵਰਦਗਾਰ ਦਾ ਰਹਿੰਦਾ
ਉਹ ਤਾਂ ਹਰ ਵੇਲੇ ਲੋੜਵੰਦਾਂ ਦਾ ਪੁਜਕੇ ਪੜਦਾ ਢੱਕਦੇ ਨੇ

ਜੇ ਬਰਬਾਦ ਕਰੋਗੇ ਕਿਸੇ ਨੂੰ ਉਹ ਬੱਦ ਅਸੀਸਾਂ ਦੇਵੇਗਾ
ਤੇਰੇ ਵਰਗੇ ਚੰਗੇ ਬੰਦੇ ਪੜਦਾ ਹਰ ਇਕ ਦਾ ਕਜਦੇ ਨੇ

ਝੂਠ ਪਾਪ ਦੀ ਪੰਡ ਹੈ ਸਿਰ ਤੇ ਇਸ ਤੋਂ ਬਚਕੇ ਰਹਿਨਾਂ
ਸੱਚ ਦਾ ਪਲਾ ਜੇ ਨਾਂ ਛੱਡੋ ਤਾਂ ਲੋਕੀ ਕਰਦੇ ਸੱਜਦੇ ਨੇ

ਸਚੇ ਦੀਆਂ ਅੱਖਾਂ ਨਾਂ ਸ਼ਰਮਾਓਣ ਸੱਚਾ ਕੰਮ ਕਰਨ ਨੂੰ
"ਥਿੰਦ"ਬੋਲ ਨਾ ਐਸੇ ਬੋਲੀਂ ਜੋ ਲਗਣ ਗੋਲੇ ਅੱਗਦੇ ਨੇ

                ਇੰਜ:ਜੋਗਿੰਦਰ ਸਿੰਘ "ਥਿੰਦ"
                          (ਸ਼ਿਡਨੀ)





22 March 2021

ਗਜ਼ਲ 37

 ਗੁਣ ਦਾਤੇ ਨੇ ਹੈ ਦਾਤ ਕੀਤੇ
 ਸ਼ੁਕਰ ਕਰੀਂ ਬਿਨਾਂ ਕਾਟ ਕੀਤੇ
ਉੰਗਲਾਂ ਤੇ ਗਿਣੋਂ ਤਾਂ ਸਹੀ 
ਜੋ ਪੁਨ ਕੀਤੇ ਤੇ ਪਾਪ ਕੀਤੇ
 ਹੱਥ ਮਾਲ੍ਹਾ ਤੇ ਕਰਮ ਕਾਲੇ 
 ਕਿਸੇ ਦੇ ਨਹੀ ਤੂੰ ਆਪ ਕੀਤੇ
ਉਹ ਸੱਭ ਕੁਝ ਵੇਖਦਾ ਏ
ਤੂੰ ਦਿਨੇ ਕੀਤੇ ਜਾਂ ਰਾਤ ਕੀਤੇ
ਨੇਕੀ ਕਰੋਗੇ ਫੱਲ ਪਾਓਗੇ
ਉੰਜ ਹੈ ਬੇਕਾਰ ਜੋ ਜਾਪ ਕੀਤੇੁ
ਵਿਛੜਿਆਂ ਬੜਾ ਦੁਖ ਹੁੰਦਾ
 ਨਾ ਭੁਲਦੇ ਜਿਨ੍ਹਾਂ ਮਿਲਾਪ ਕੀਤੇ
ਕਿਸਮੱਤ ਮਾੜੀ ਸੱਦਾ ਦੁਖ ਝਲਦੇ
'ਥਿੰਦ'ਬੇਵਜਾ ਜਿਨ੍ਹਾਂ ਤਲਾਕ ਕੀਤੇ


ਇੰਜ:ਜੋਗਿੰਦਰ ਸਿੰਘ "ਥਿੰਦ"
          (ਸਿਡਨੀ) 

19 March 2021

ਗਜ਼ਲ 36

 
ਉਹਦੇ ਚਿਹਰੇ ਤੇ ਅੱਜ਼ ਕਿਓਂ ਗੱਮ ਦੇ ਬਦਲ ਗਜਦੇ ਨੇ
ਹੱਸਦੇ ਹੱਸਦੇ ਚਿਹਰੇ ਤਾਂ ਸਾਨੂੰ ਬੜੇ ਹੀ ਚੰਗੇ ਲੱਗਦੇ ਨੇ

ਸਾਡਾ ਦਿਲ ਤਾਂ ਓਹਨਾਂ ਨੂੰ ਵੇਖ ਵੇਖ ਕੇ ਧੜਕ ਦਾ ਏ
ਖਿੜੇ ਮੁਖੜੇ ਤੇ ਨੈਣ ਉਹਨਾਂ ਦੇ ਵੇਖੋ ਹੋਰ ਵੀ ਫੱਬਦੇ ਨੇ

ਖਿੜੇ ਫੁਲ ਉਹਨਾਂ ਦੇ ਵਿਹੜੇ ਜਿਨ੍ਹਾਂ ਕਰਮ ਚੰਗੇ ਨੇ ਕੀਤੇ
ਝੋਲੀਆਂ ਭਰ ਭਰ ਵੰਡਦੇ ਰਹਿੰਦੇ ਖੁਸ਼ ਹੋਕੇ ਨਾ ਰਜਦੇ ਨੇ 

ਜਿਨ੍ਹਾਂ ਦੇ ਸਿਰ ਤੇ ਹੱਥ ਉਸ ਪਰਵਰਦਗਾਰ ਦਾ ਰਹਿੰਦਾ
ਉਹ ਤਾਂ ਹਰ ਵੇਲੇ ਲੋੜਵੰਦਾਂ ਦਾ ਪੁਜਕੇ ਪੜਦਾ ਢੱਕਦੇ ਨੇ

ਜੇ ਬਰਬਾਦ ਕਰੋਗੇ ਕਿਸੇ ਨੂੰ ਉਹ ਬੱਦ ਅਸੀਸਾਂ ਦੇਵੇਗਾ
ਤੇਰੇ ਵਰਗੇ ਚੰਗੇ ਬੰਦੇ ਪੜਦਾ ਹਰ ਇਕ ਦਾ ਕਜਦੇ ਨੇ

ਝੂਠ ਪਾਪ ਦੀ ਪੰਡ ਹੈ ਸਿਰ ਤੇ ਇਸ ਤੋਂ ਬਚਕੇ ਰਹਿਨਾਂ
ਸੱਚ ਦਾ ਪਲਾ ਜੇ ਨਾਂ ਛੱਡੋ ਤਾਂ ਲੋਕੀ ਕਰਦੇ ਸੱਜਦੇ ਨੇ

ਸਚੇ ਦੀਆਂ ਅੱਖਾਂ ਨਾਂ ਸ਼ਰਮਾਓਣ ਸੱਚਾ ਕੰਮ ਕਰਨ ਨੂੰ
"ਥਿੰਦ"ਬੋਲ ਨਾ ਐਸੇ ਬੋਲੀਂ ਜੋ ਲਗਣ ਗੋਲੇ ਅੱਗਦੇ ਨੇ

                ਇੰਜ:ਜੋਗਿੰਦਰ ਸਿੰਘ "ਥਿੰਦ"
                          (ਸ਼ਿਡਨੀ)


03 March 2021

                              ਗਜ਼ਲ                    35

ਲਿਖਿਆ ਕੰਧਾਂ ਤੇ ਸੱਚ ਹੈ ਪਰ ਕੰਧਾਂ ਨੇ ਸੱਭੇ ਕੱਚੀਆਂ

ਸੱਚ ਵੀ ਝੂਠ ਬਣ ਦਿਸੇਗਾ ਜੇ ਕੰਧਾਂ ਨਾਂ ਹੋਣ ਪਕੀਆਂ

ਵਿਓਂਤਾਂ ਬਣਾਕੇ ਰੱਖਨਾ ਜੇ ਸੱਚ ਨੂੰ ਹੈ ਤੁਸਾਂ ਪਰਖਣਾਂ

ਅਗ਼ੇਤਾ ਸੋਚ ਰਖਣਾ ਬੁਝਾਵਾਂ ਗੈ ਕਿਵੇਂ ਅੱਗਾਂ ਲਗੀਆਂ

ਮਿਟੀ ਦੇ ਖਡੌਣਿਆਂ ਨਾਲ ਕਿਨਾ ਕੁ ਚਿਰ ਖੇਡੋਗੇ ਏਦਾਂ   

ਅੰਤ ਇਹਨਾ ਟੁਟਨਾ ਗਲਾਂ ਕਹਿ ਗੈ ਸਿਆਨੇ ਸਚੀਆਂ

ਇਹਨ ਮਹਬਤਾਂ ਆਖਰ ਤਾਂ ਜੱਗ ਜ਼ਾਹਰ ਹੋ ਹੀ ਜਾਣਾ

ਕਦੋਂ ਤਕ ਰਿਝਨਗੀਆਂ ਇਹ ਬੁਕਲ ਵਿਚ ਢਕੀਆਂ

ਅਜੇ ਹੈ ਬਹੁਤ ਵੇਲਾ ਕੋਈ ਪੁਨ ਦੇ ਚੰਗੇ ਕੰਮ ਕਰ ਲੈ

"ਥਿੰਦ"ਨਹੀ ਤਾਂ ਧਰਮਰਾਜ ਦੇ ਜਾ ਪੀਸੇਂਗਾ ਚਕੀਆਂ

                          ਇੰਜ:ਜੋਗਿੰਦਰ  ਸਿੰਘ "ਥਿੰਦ"

                                            (ਸਿਡਨੀ)