'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

27 June 2021

 ਗ਼ਜ਼ਲ                                 61  

ਪੰਛੀ ਹਮੇਸ਼ਾਂ ਹਵਾ ਵਿਚ ਉਡਾਰੀਆਂ ਨੇ ਮਾਰਦੇ

ਇਨਹਾਂ ਤੋਂ ਸਿਖ ਮਾਨੁਖ ਵੀ ਪੈੰਡੇ ਨੇ ਲਿਤਾੜਦੇ

ਪੰਛੀ ਨਾ ਕਰਨ ਕਦੀ ਕਿਸੇ ਨਾਲ ਬੇਈਮਾਨੀਆਂ

ਆਦਮੀ ਤਾਂ ਵੈਰੀ ਬਣ ਕਈਆਂ ਦੇ ਘਰ ਸਾੜਦੇ

ਪੱਛੂ ਵੀ ਬੰਦੇ ਨਾਲ ਨਿਭਾਵੇ ਸੱਦਾ ਵਫਾਦਾਰੀਆਂ

ਪਰ ਅਸੀਂ ਤਾਂ ਉਹਨਾਂ ਦੀ ਹਮੇਸ਼ਾਂ ਖੱਲ ਉਤਾਰਦੇ

ਇਕ ਕੁਤਾ ਵੀ ਸਦਾ ਮਾਲਕ ਦੀ ਕਰਦਾ ਏ ਰਾਖੀ 

ਕਈ ਮਿਤਰ ਹੀ ਮਿਤਰ ਦੀਆਂ ਜੜਾਂ ਨੂੰ ਉਖਾੜਦੇ

ਕਈ ਰੰਗਾਂ ਦੀ ਹੈ ਦੁਣੀਆਂ ਵੇਖੋ ਰੱਬ ਨੇ ਬਣਾਈ

ਸੱਭ ਕੁਛ ਹੁਣਦਿਆਂ ਵੀ ਕਈ ਮਾੜੇ ਨੂੰ ਲਿਤਾੜਦੇ

ਕੀ ਸੀ ਤੂੰ ਬੰਦਿਆ ਤੇ ਹੁਣ ਵੇਖ ਕੀ ਬਣ ਗਿਆਂ ਏਂ

"ਥਿੰਦ"ਜੋ ਪ੍ਰੇਭੂ ਦਿਤਾ ਉਹਨੂੰ ਤੂੰ ਐਵੇਂ ਨਾ ਉਜਾੜਦੇ

ਇੰਜ: ਜੋਗਿੰਦਰ ਸਿੰਘ "ਥਿੰਦ"

                ( ਸਿਡਨੀ )

         

24 June 2021

 ਗੀਤ                            60

ਲੋਕੀਂ ਮੈਨੁੰ ਦੇਣ ਤਾਹਿਨੇ ਤੂੰ ਜਾ ਕੇ ਕਿਓਂ ਏਂ ਭੁਲਿਆ

ਰੱਭ ਦਾ ਈ ਵਾਸਤਾ ਆਜਾ ਅਜੇ ਕੁਝ ਨਹੀਂ ਡੁਲਿਆ

ਸੁਖਾਂ ਸੁਖ ਸੁਖ  ਸਦਾ 

ਤੇਰੀ ਮੰਗਦੀ ਆਂ ਖੈਰ ਵੇ

ਤੱਕ ਤੱਕ ਰਾਹਿ ਹੁਣ

ਢੱਲ ਗਈ ਦੁਪਹਿਰ ਵੇ


ਖੂਹਿ ਤੇ ਲੱਗੀਆਂ ਢਰੇਕਾਂ ਸੁਕਿਆ

ਮੇਰੇ ਵਾਂਗੂੰ ਉਹਨਾਂ ਦੀਆਂ ਵੀ ਆਸਾਂ ਟੁਟੀਆਂ

                    ਮਿਨਤਾਂ ਮੈਂ ਕਰਦੀ ਨਿਤ ਧੋਂੰਊਂ ਤੇਰੇ ਪੈਰ ਵੇ

                    ਸੁਖਾਂ ਸੁਖ ਸੁਖ ਸਦਾ ਮੰਗਦੀ ਆਂ ਤੇਰੀ ਖੈਰ ਵੇ

ਖੁੰਢੇ ਸਿੰਘਾਂ ਵਾਲੀ ਬੂਰੀ ਬੁਢੀ ਹੋ ਗਈ

ਵੇਖ ਹੁਣ ਜੁਆਨ ਸਾਡੀ ਗੁਡੀ ਹੋ ਗਈ

                  ਸਾਡਾ ਪਿੰਡ ਹੁਣ ਤਾਂ ਹੋ ਗਿਆ ਏ ਸ਼ਹਿਰ ਵੇ

                  ਸੁਖਾਂ ਸੁਖ ਸੁਖ ਸਦਾ ਮੰਗਦੀ ਆਂ ਤੇਰੀ ਖੈਰ ਵੇ

ਸੁਣੀਆਂ ਰੱਬ ਨੇ ਅਰਦਾਸਾਂ ਮੇਰੀਆਂ

ਮੱਸਾਂ ਮੱਸਾਂ ਤੂੰ ਹੁਣ ਪਾਈਆਂ ਫੇਰੀਆਂ

               ਅੱਜ ਮੇਰੇ ਭੁੰਜੇ ਹੁਣ ਵੇਖ ਲੱਗਦੇ ਨਹੀਂ ਪੈਰ ਵੇ

               ਸੁਖਾਂ ਸੁਖ ਸੁਖ ਸਦਾ ਮੰਗਦੀ ਆਂ ਤੇਰੀ ਖੈਰ ਵੇ

ਆਂਡਨਾਂ ਗੁਵਾਂਡਨਾਂ ਮੈਨੂੰ ਵਧਾਈਆਂ ਦੇਂਦੀਆਂ

ਅਸੀਸਾਂ ਮੈਨੂੰ ਆ ਚਾਚੀਆਂ ਤੇ ਤਾਈਆ ਦੇਂਦੀਆਂ

             ਦੀਪ ਘਿਓ ਦੇ ਜਗਾਂਊਂ ਚਾਵਾਂ ਦੀ ਵੱਗੀ ਲਹਿਰ ਵੇ

             ਸੁਖਾਂ ਸੁਖ ਸੁਖ ਸਦਾ ਮੰਗਦੀ ਆਂ ਤੇਰੀ ਖੈਰ ਵੇ   

"ਥਿੰਦ"


19 June 2021

 ਅਰਦਾਸ------59

ਅੱਜ ਤੈਨੂੰ ਕੀ ਦੇਵਾਂ ਅਰਦਾਸਾਂ ਤੋਂ ਸਵਾ 

ਮਿਠੀ ਮਿਠੀ ,ਨਿੱਘੀ ਨਿੱਘੀ ਯਾਦਾਂ ਤੋਂ ਸਵਾ

ਮਹਿਕ ਹੈ ਹਰ ਪਾਸੇ ਤੇਰੇ ਚਮਨ ਦੀ

ਮਿਲਦੀ ਨਹੀਂ ਹੈ ਖੁਸ਼ੀ, ਭਾਗਾਂ ਤੋਂ ਸਵਾ

ਤੇਰਾ ਰੁੱਸਣਾਂ ਤੇ ਫਿਰ ਲੁਕ ਜਾਣਾ

ਸਾਡਾ ਲੱਭਣਾ ਤੇ ਤੈਨੂੰ ਮਿਨਾਣਾਂ

ਊਹ ਵੀ ਸੀ ਅਨੋਖਾ ਸਮਾਂ

ਦੌੜ ਕੇ ਗੱਲ ਲੱਗ ਜਾਣਾਂ

ਊਹ ਚੈਂਚੱਲ ਸੀ ਤੇਰੀ ਹਸੀ

ਅੱਜ ਤੱਕ ਦਿਲ ਵਿਚ ਵੱਸੀ

ਹਜ਼ਾਰਾਂ ਸਾਲ ਕਰਨ ਤੇ ਤਪੱਸਿਆ

ਮਸੀਹਾ ਬਣ ਨਾਂ ਮਿਲਦੇ ਭਾਗਾਂ ਤੋਂ ਸਵਾ

ਖੁਸ਼ ਰਹੋ ਆਬਾਦ ਰਹੋ

ਇਹ ਹੈ ਸਾਡੀ ਦੁਆ

ਹੋਰ  ਅਸੀਂ ਕੀ ਦੇਣਾਂ

ਅਰਦਾਸਾਂ ਤੋਂ ਸਵਾ

ਮਿਠੀ ਮਿਠੀ ਯਾਦਾਂ ਤੋਂ ਸਵਾ

"ਥਿੰਦ"



17 June 2021

                                 ਗ਼ਜ਼ਲ                      58

ਬੱਚਪਨ ਲੰਗਿਆ ਮੁਛਾਂ ਫੁਟੀਆਂ ਹੁਸਨ ਜਵਾਨੀ ਇਕੱਠੇ ਆਏ

ਡੌਲੇ ਫੜਕਨ ਤੇ ਛਾਤੀ ਚੌੜੀ ਮਾਰ ਪੱਟਾਂ ਤੇ ਹੱਥ ਨਾਚ ਨਿਚਾਏ

ਸਿਰ ਤੇ ਛਮਲਾ ਅੱਖ ਕਾਸ਼ਨੀ ਤੇ ਵੱਟ ਮੁਛਾਂ ਨੂੰ ਮੁੜ ਮੁੜ ਦੇਵੇ

ਨਿਤ ਮਾਲਿਸ਼ ਕਰਦਾ ਕੱਢੇ ਡੰਡ ਬੈਠਕਾਂ ਅਤੇ ਚੌੜਾ ਹੋ ਹੋ ਜਾਏ

ਐਵੇਂ ਮਿੱਟੀ ਪੁੱਟਦਾ ਫਿਰਦਾ ਖਹਿ ਖਹਿ ਲੰਗਦਾ ਫਿਰੇ ਗਲੀਆਂ

ਸਾਰੇ ਨੱਗਰ 'ਚ ਧੁਮਾਂ ਪਈਆਂ ਬਚਿਆਂ ਨੂੰ ਮੋਢੇ ਚੁਕ ਖਿਡਾਏ

ਕਹਿੰਦੇ ਇਹ ਜਵਾਨੀ ਮੱਸਤਾਨੀ ਮੂਲੋਂ ਝਲਿਆਂ ਝੱਲ ਨਾ ਹੁੰਦੀ

ਪਰ ਇਹ ਹੈਗੀ ਕਹਿੰਦੇ ਖਸਮ ਨੂੰ ਖਾਣੀ ਜਾ ਕੇ ਫਿਰ ਨਾ ਆਏ

ਇਹ ਮੌਸਮ ਜਵਾਨੀ ਦਾ ਹਰ ਪਰਾਨੀ ਤੇ ਆਓਂਦਾ ਹੀ ਆਂਓਂਦਾ

ਇਸ ਜਵਾਨੀ ਪਿਛੋਂ ਬੜੇਪਾ ਆਏ ਪਰ ਮੁੜ ਕੇ ਵਧਦਾ ਹੀ ਜਾਏ

ਹੁਣ ਤਾਂ ਫੜ ਲੈ ਹੱਥ ਵਿਚ ਮਾਲਾ ਤੇ ਪ੍ਰਭੂ ਦੇ ਗੁਣ ਗਾਈ ਜਾ

"ਥਿੰਦ"ਬਖਸ਼ਾ ਛੱਡ ਅਪਣੇ ਪਾਪ ਜਿਹੜੇ ਹੁਣ ਤੱਕ ਤੂੰ ਕਮਾਏ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )


14 June 2021

       ਗ਼ਜ਼ਲ---               57

ਜਾਂਦਾ ਜਾਂਦਾ ਕੋਈ ਸੱਜਨ ਗੱਲ ਪਤੇ ਦੀ ਕਹਿ ਜਾਂਦਾ

ਬੰਦਾ ਬੈਠਾ ਸੋਚ ਸੋਚ ਕੇ  ਹੱਕਾ  ਬੱਕਾ  ਰਹਿ ਜਾਂਦਾ


ਦਿਲ ਦੀ ਗੱਲ ਆਖਰ ਦਿਲ ਵਿਚ ਹੀ ਰਹਿ ਜਾਵੇ                  

ਸੱਜਨ ਤਾਂ ਸੱਜਨ ਹੁੰਦਾ ਤਾਂ ਹੀ ਗੱਲ ਮੈਂ ਸਹਿ ਜਾਂਦਾ


ਚਿਰਾਂ ਤੀਕਰ ਰਹਿੰਦਾ ਦਿਲ ਅੰਦਰ ਉਹ ਵੱਸਿਆ

ਜਨਮ ਜਨਮ ਦਾ ਰਿਸ਼ਤਾ ਰੱਗ ਰੱਗ ਬਹਿ ਜਾਂਦਾ


ਸਾਰੀਆਂ ਗੱਲਾਂ ਉਹਦੀਆਂ ਅਸੀਂ ਝੱਲੀ ਜਾਈਏ

ਨਾਂ ਚਾਹੁੰਦੇ ਹੋਇਆਂ ਵੀ ਬੱਲਦੀ ਦੇ ਬੁੱਥੇ ਡਹਿ ਜਾਂਦਾ


ਉਹਦੀ ਰਹਿਮੱਤ ਸੱਦਕੇ ਇਹ ਉਮਰਾਂ ਦਾ ਰਿਸ਼ਤਾ

ਦੁਖ ਸੁਖ ਵੇਲੇ ਧੁਰ ਅੰਦਰ ਤੀਕਰ ਹੀ ਲੈਹਿ ਜਾਂਦਾ


ਪਰਵਰਦਿਗਾਰ ਦੀ ਕਿਰਪਾ ਜੇਕਰ ਹੋਵੇ ਸਿਰ ਉਤੇ

"ਥਿੰਦ"ਡੁਬਦਾ ਡੁਬਦਾ ਵੀ ਹਰ ਜਨਮ ਰਹਿ ਜਾਂਦਾ

                         ਇੰਜ: ਜੋਗਿੰਦਰ ਸਿੰਘ "ਥਿੰਦ"

                                                ( ਸਿਡਨੀ )



06 June 2021

                  ਗ਼ਜ਼ਲ                  56

ਜੋ ਅਕਾਸ਼ਾਂ 'ਚ ਉਡਦੇ ਸੀ ਉਹ ਜ਼ਮੀਨ ਤੇ ਰੁਲਦੇ ਪਏ ਨੇ

ਪਾਪ ਕੀਤੇ ਬੜੇ ਤੇ ਹੁਣ ਕਿਸਮਤ ਨਾਲ ਘੁਲਦੇ ਪੇਏ ਨੇ


ਮੂੰਹ ਨਹੀਂ ਲਾਓਦਾ ਕੋਈ ਹੁਣ ਕਿਸਮੱਤ ਦੇ ਮਾਰਿਆਂ ਨੂੰ

ਮੱਥੇ ਤੇ ਮਾਰਦੇ ਹੱਥ ਕੌਡੀਆਂ ਦੇ ਭਾ ਵੇਖੋ ਤੁਲਦੇ ਪਏ ਨੇ


ਪਹਿਲਾਂ ਤਾਂ ਮੌਜਾਂ ਮਾਂਣੀਆਂ ਵੇਖ ਵੇਖ ਅੱਜਬ ਨਿਜ਼ਾਰੇ

ਹੁਣ ਵੇਖ ਹੱਥਾਂ ਦੀਆਂ ਲਕੀਰਾਂ ਅੱਥਰੂ ਡੁਲਦੇ ਪਏ ਨੇ


ਅਪਣੀ ਕਹਾਣੀ ਕਿਸੇ ਨੂੰ ਦੱਸਨੋਂ ਕੰਨੀ ਕੱਤਰਾਓਂਦੇ

ਬੱਚੇ ਕਹਿਣਗੇ ਕਿ ਸਰਾਪੇ ਅਪਣੀ ਕੁਲਦੇ ਪਏ ਨੇ


ਤਾਹਨੇ ਮਾਰਦੇ ਸੀ ਜੋ ਦੂਜਿਆਂ ਨੂੰ ਸਮਝ ਮਕੌੜੇ

ਇਹ ਤਾਹਨੇ ਉਹਨਾਂ ਨੂੰ ਬਹੁਤ ਹੀ ਮੁਲਦੇ ਪਏ ਨੇ 


ਜੋ ਬੀਜੋਗੇ ਤੁਸੀਂ ਉਹਦਾ ਹੀ ਫੱਲ ਪਾਓਗੇ ਹਮੇਸ਼ਾਂ

ਸੱਭ ਕੁਝ ਜਾਣਦੇ ਹੋਏ ਵੀ ਕਿਓਂ ਉਹ ਭੁਲਦੇ ਪਏ ਨੇ


ਧਰਤੀ ਤੇ ਰਹਿੰਦਿਆਂ ਪ੍ਰਭੂ ਨੂੰ ਸਦਾ ਜੋ ਯਾਦ ਰੱਖਦੇ

"ਥਿੰਦ"ਵੇਖ ਉਹਨਾਂ ਦੇ ਝੰਡੇ ਸਦਾ ਹੀ ਝੁਲਦੇ ਪਏ ਨੇ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )


01 June 2021

                   ਗ਼ਜ਼ਲ             55             

ਅਗਲਾ ਜਨਮ ਵੀ ਨਾਂ ਜਾਣਦੇ ਜਿਹੜੇ

ਕਹਿੰਦੇ ਸੱਤ ਜਨਮ ਰਹਾਂਗੇ ਨਾਲ ਤੇਰੇ

ਅੰਧੇਰੇ 'ਚ ਤੀਰ ਚਲਾ ਮਾਹਿਰ ਬਣਦੇ

ਉਹ ਜਿਤਨਗੇ ਕਿਵੇਂ ਚਲਕੇ ਨਾਲ ਮੇਰੇ

ਹਰ ਜਨਮ ਨਾਲ ਰਹਿਣ ਦੀ ਸੌਂਹ ਖਾਂਦੇ

ਨਹੀਂ ਜਾਣਦੇ ਕਿ ਹੁਣ ਵਿਚ ਕਿਸ ਗੇੜੇ

ਹਰ ਰੁਤ ਪਿਛੋਂ ਭਾਵੇਂ ਨਵੇਂ ਆਓਣ ਪਤੇ

ਕੀ ਪਤਾ ਚਿਰਾਂ ਨੂੰ ਝੜਣ ਜਾਂ ਹੁਣੇ ਨੇੜੇ

ਉਮੀਦ ਤੇ ਦੁਣੀਆਂ ਸੱਦਾ ਕਾਇਮ ਹੈਗੀ

ਕਈ ਢੇਰੀ ਢਾਹਿ ਆਪ ਡਿਬੋ ਲੈਣ ਬੇੜੇ

ਨੀਤਾਂ ਹੋਣ ਜੇ ਸੱਚੀਆਂ ਰੱਬ ਨਾਲ ਹੁੰਦਾ

'ਥਿੰਦ'ਨੇਕੀ ਕਰ ਵੇਖ ਖਤਮ ਹੋਣਗੇ ਗੇੜੇ

ਇੰਜ: ਜੋਗਿੰਦਰ ਸਿੰਘ "ਥਿੰਦ"

(ਸਿਡਨੀ)