'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 June 2023

 ਗਜ਼ਲ                                        10/5

ਉਹ ਵੀ ਇਕ ਜ਼ਮਾਨਾਂ ਸੀ ਜੱਦ ਤੇਰਾ ਆਣਾਂ ਜਾਣਾਂ ਸੀ

ਉਹ ਦਿਨ ਹੁਣ ਹਵਾ ਹੋਏ ਜੱਦ ਹੁੰਦਾ ਮਿਲਕੇ ਖਾਣਾਂ ਸੀ

 ਹੁਣ ਦਿਲ ਅੰਦਰੋਂ ਬਿਲਕੁਲ ਹੀ ਖਾਲੀ ਖਾਲੀ ਲੱਗਦਾ

ਜਿਵੇਂ ਕਿ ਕਈਆਂ ਉਮਰਾਂ ਤੋਂ ਇਹ ਰਿਹਾ ਭੁਖਾ ਭਾਣਾਂ ਸੀ

ਸਿਆਨੇ ਕਹਿੰਦੇ ਨੇ ਸੱਭਰਾਂ ਦਾ ਫੱਲ ਹਮੇਸ਼ਾਂ ਮਿਠਾ ਹੁੰਦਾ

ਹੁਣ ਕਰ ਵੀ ਕੀ ਸੱਕਦੇ ਹਾਂ ਜੋ ਲਿਖਆ ਉਹੀ ਪਾਣਾਂ ਸੀ

ਇਹ ਚੰਗਾ ਹੁੰਦਾ ਜੇ ਅਪਣੇ ਕਰਮ ਆਪ ਹੀ ਸਵਾਰ ਲੈਂਦੇ

ਉਸ ਪਰਭੂ ਦਾ ਲੈਂਦਾ ਆਸਰਾ ਜਿਥੇ ਤੂੰ ਆਖਰ ਜਾਣਾਂ ਸੀ

ਸਿਆਣੇ ਕਹਿੰਦੇ ਇਕ ਘੜੀ ਦੇ ਘੁਸੇ ਸੌ ਕੋਹਾਂ ਤੇ ਜਾ ਪੈਦੇ 

ਸਮਝ ਸੋਚਕੇ ਨਾਤਾ ਪਾਓੰਦੇ ਤਾਂ ਏਦਾਂ ਨਾਂ ਪੱਛਤਾਣਾ ਸੀ

ਅਜੇ ਵੀ ਡੁਲੇ ਚੌਲਾਂ ਦਾ ਕੁਝ ਨਹੀਂ ਵਿਗੜਿਆ ਸਾਂਭ ਲੈ

"ਥਿੰਦ"ਜਿਣਾਂ ਪ੍ਰਭੂ ਦਾ ਆਸਰਾ ਲਿਆ ਚੰਗਾ ਪਾਣਾਂ ਸੀ

ਇੰਜ: ਜੋਗਿੰਦਰ ਸਿੰਘ "ਥਿੰਦ"

( ਅਮ੍ਰਿਤਸਰ )





25 June 2023

 ਗਜ਼ਲ                                                        9/5

ਬੇਰੀਆਂ ਦੇ ਬੇਰ ਪੱਕ ਗਐ ਪਰ ਸੱਜਨਾਂ ਤੂੰ ਆਇਆ ਨਾਂ

ਭੁਲ ਗਿਆ ਕਿਥੇ ਫੱਸ ਕੇ ਜਿਥੋਂ ਛੁੁਟਕਾਰਾ ਪਾਇਆ ਨਾਂ

ਉਡੀਕ ਦੀਆਂ ਘੜੀਆਂ ਹੁਣ ਤਾਂ ਝੱਲ ਨਾਹੀਂੳਂ ਹੁੰਦੀਆਂ

ਕੀ ੋਹੋਇਆ ਪੱਤਾ ਨਹੀਂ ਲੱਗਦਾ ਤੂੰ ਤਰਸ ਖਾਇਆ ਨਾਂ

ਹੁਣ ਤਾਂ ਬੇਰੀਾਆਂ ਦੇ ਪੇੜ ਵੀ ਉਕੇ ਹੀ ਜੜੋਂ ਨੇ ਸੁਕ ਗਏ

ਇਕ ਵੀ ਬੇਰ ਆ ਕੇ ਭੁਲ ਕੇ ਮੂਂੰਹ ਅਪਣੇ ਲਾਇਆ ਨਾਂ

ਗਲੀਆਂ ਦੇ ਕੱਖ ਵੀ ਆ ਵੇਖ ਤੈਨੂੰ ਪਐ ਨੇ ਉਡੀਕ ਰਹੇ

ਕੀ ਹੋ ਗਿਆ ਮੇਰੀ ਗਲੀ ਭੁਲ ਕੇ ਤੂੰ ਫੇਰਾ ਪਾਇਆ ਨਾ

ਸੱਬਰਾਂ ਦੇ ਘੁਟ ਪੀ ਕੇ ਅਸੀਂ ਗੱਮਾਂ ਵਿਚ ਉਕੇ ਡੂਬੇ ਰਹੇ

ਭੁਲ ਕੇ ਸੀ ਲਾਈਆਂ ਪਰ ਤੂੰ ਉਕਾ ਤੋੜ ਨਿਭਾਇਆ ਨਾਂ 

ਹੁਣ ਤਾਂ ਅੱਗੇ ਤੌਂ ਸੌਂਹ ਰੱਭ ਦੀ ਅਸਾਂ ਦਿਲੋਂ ਖਾ ਲਈ ਏ

"ਥਿੰਦ"ਬੀਤੀ ਤੋਂ ਸਿਖ ਤੂੰ ਬਹੁਤ ਵਾਰ ਧੋਖਾ ਖਾਇਆ ਏ

ਇੰਜ: ਜੋਗਿੰਦਰ ਸਿੰਘ "ਥਿੰਦ"

( ਅੰਮ੍ਰਿਤਸਰ) 

 





17 June 2023

 ਗਜ਼ਲ                                                  8/5

ਇਸ ਜਹਾਨ ਤੋਂ ਤਾਂ ਅੱਗੇ ਜਹਾਨ ਹੋਰ ਵੀ  ਹਨ

ਇਸ ਅਸਮਾਨ ਤੋਂ ਅੱਗੇ ਅਸਮਾਨ ਹੋਰ ਵੀ ਹਨ

ਕਈਆਂ ਨੇ ਵੇਖੇ ਨੇੇ ਜਾ ਕੇ ਕਈ ਨਵੇਂ ਹੀ ਸਤਾਰੇ

ਕਈਆਂ ਤੇ ਜਾਣ ਲਈ ਸਾਇਸਦਾਂ ਹੋਰ ਵੀ ਹਨ

ਅਜੇ ਰਾਕਟਾਂ ਰਾਹੀਂ ਚਕਰ ਲਗਾ ਵਾਪਸ ਆਓਂਦੇ

ਕਈ ਸਾਡੇ ਵਰਗੇ ਮਿਲਦੇ ਇਨਸਾਂ ਹੋਰ ਵੀ ਹਨ

ਹੁਣ ਆ ਗਿਆ ਸਮਾਂ ਆਪਾਂ ਨਾਮ ਲਿਖਾ ਦੇਈਏ 

ਅਪਣੇ ਪਿਛੇ ਕਈਆਂ ਲੋਕਾਂ ਦੇ ਨਾ ਹੋਰ ਵੀ ਹਨ

ਪਹਿਲਾਂ ਜਾਕੇ ਅਪਣੇ ਮਨ ਪਸੰਦ ਦੀ ਥਾਂ ਚੁਨੀਏ

ਭਾਵੇਂ ਕਿ ਵੱਧ ਤੌਂ ਵੱਧ ਸੋਹਨੇ ਕਈ ਥਾਂ ਹੋਰ ਵੀ ਹਨ

ਭਾਵੇ ਕਿ ਅਜੇ ਬਹੁਤੀ ਜਾਨਕਾਰੀ ਕੋਈ ਨਾ ਰਖਦਾ

"ਥਿੰਦਾ"ਰੱਬ ਤੇ ਆਸ ਰੱਖ ਪੜਾ ਅਗ਼ਾਂ ਹੋਰ ਵੀ ਹਨ

ਇੰਜ: ਜੋਗਿੰਦਰ ਸਿੰਘ    "ਥਿੰਦ"

( ਅਮ੍ਰਿਤਸਰ)

12 June 2023

 ਗਜ਼ਲ                                                 7/5

ਜਿਹੜਾ ਝੂਠ ਬੋਲੇ ਉਹਨੂੰ ਆਰਿਆਂ ਨਾਲ ਚੀਰ ਦਿਓ

ਜਿਹੜਾ ਫਰੇਬ ਕਰੇ ਉਸ ਸੰਗਲਾਂ ਦੇ ਵਿਚ ਬੀੜ ਦਿਓ

ਜੋ ਸੱਚ ਬੋਲਦੇ ਨੇ ਉਹਨਾਂ ਦਾ ਮਨ ਸਦਾ  ਖੁਸ਼ ਰਹਿੰਦਾ

ਸੱਚੇ ਸੁਚੇ ਸੱਜਨਾਂ ਨੁੂੰ ਹਮੇਸ਼ਾਂ ਖੰਡ ਘਿਓ ਤੇ ਖੀਰ ਦਿਓ

ਪਰਮਾਤਮਾਂ ਨੂੰ ਜਿਹੜਾ ਹਰ ਵੇਲੇ ਦਿਲੋਂ ਯਾਦ ਰੱਖਦਾ 

ਪੁਜਕੇ ਮਿਲੋ ਉਹਨੂੰ ਦੇ ਦੇ ਅਸੀਸਾਂ ਬਣਾਂ ਅਮੀਰ ਦਓ

ਨੇਕ ਦਿਲ ਵਾਲਾ ਕਦੀ ਕਿਸੇ ਦਾ ਵੀ ਬੁਰਾ ਕਰਦਾ ਨਹੀਂ

ਤੁਸੀਂ ਵੀ ਉਹਦੀ ਭਲਾਈ ਕਰਨ ਵਿਚ ਕਰ ਅਖ਼ੀਰ ਦਿਓ

ਕਿਰਪਾ ਹੋਵੇ ਜੇ ਬੰਦੇ ਉਤੇ ਉਸ ਸੱਚੇ ਪਰਵਰਦਗਾਰ ਦੀ

ਬੰਦਾ ਮਾਲਾ ਮਾਲ ਹੋਵੇ ਤੇ ਸੱਚੇ ਦਿਲੋਂ ਕਹਿ ਵੀਰ ਦਿਓ

ਝੂਠੇ ਤੇ ਬੇਈਮਾਣ ਨੂੰ ਕੋਈ ਵੀ ਲਾਗੇ ਨਾ ਲੱਗਣ ਦੇਵੇ

'ਥਿੰਦ'ਵੰਡ ਖੁਸ਼ੀਆਂ ਜੇ ਮਿਲੇ ਉਹਨੂੰ ਬਣਾਂ ਅਮੀਰ ਦਿਓ

 ਇੰਜ: ਜੌਗਿੰਦਰ ਸਿੰਘ " ਥਿੰਦ"

( ਅਮਿ੍ਤਸਰ ) 


11 June 2023

ਗਜ਼ਲ                                                     6 /5

ਮਨ ਦੀ ਗੱਲ ਮਨ ਵਿਚ ਰਿਹ ਗੈਈ ਓੁਹਨਾਂ ਤਾਂ ਤੱਕਿਆ ਵੀ ਨਾਂ

ਕਹਿ ਨਾਂ ਹੋਇਆ ਬੈਠਣ ਲਈ ਉਹ ਕੁਝ ਕਹਿ ਸਕਿਆ ਵੀ ਨਾਂ

ਗੈਰ ਜਿਹਾ ਮੈਨੂੰ ਲਗਿਆ ਉਹ ਵੀ ਆਇਆ ਤਾਂ ਗੈਰਾਂ ਵਾਂਗੂੰ

ਦਰਵਾਜ਼ਾ ਤਾ ਖੁਲਾ ਸੀ ਪਰ ੳਹਨੇ ਪੈਰ ਅੰਦਰ ਰੱਖਿਆ ਵੀ ਨਾਂ

ਦਿਲਾਂ ਦੀ ਦਿਲਾਂ ਨੂੰ ਰਾਹਿ ਹੁੰਦੀ ਇਹ ਤਾਂ ਸਿਆਨੇ ਕਹਿ ਗੈਏ ਨੇ

ਉਹਦਾ ਦਿਲ ਪੱਥਰ ਹੋਇਆ ਦਿਲ ਦੀ ਗੱਲ ਨੂੰ ਰੱਖਿਆ ਵੀ ਨਾ

ਐਵੇਂ ਭੁਲ ਕੇ ਦਿਲ ਦੇ ਬੈਠੈ ਜਾਂਦੇ ਜਾਂਦੇ ਅਵਾਰਾ ਜਿਹੇ ਰਾਹੀ ਨੂੰ

ਹੁਣ ਪੱਛਤਾ ਕੇ ਕੀ ਏ ਹੋਣਾਂ ਜੱਦ ਇਹ ਭੇਤ ਮੂਲੋਂ ਢੱਕਿਆ ਵੀ ਨਾ  

ਇਹ ਦਰਦ ਤਾਂ ਉਮਰਾਂ ਖਾ ਜਾਂਦਾ ਬੰਦਾ ਇਹਨੂੰ ਛੱਡ ਨਹੀ ਸੱਕਦਾ 

ਹੁਣ ਪੱਛਤਾਇਆਂ ਕੀ ਹੋ ਜਾਣਾ ਜੱਦ ਮੂਲੋਂ ਕੁਝ ਛੱਡਿਆ ਵੀ ਨਾਂ

ਉਸ ਪ੍ਰਭੂ ਦੇ ਲੜ ਲੱਗ ਕੇ ਤੂੰ ਅਪਣੇ ਆਪ ਨੂੰ ਬਚਾ ਲੈ ਕਿਸੇ ਤਰਾਂ

"ਥਿੰਦ" ਭੱਗਤੀ ਵਿਚ ਬੜੀ ਛੱਕਤੀ ਤੂੰ ਛੱਡ ਜਿਥੋਂਂ ਹੱਟਿਆ ਵੀ ਨਾ

ਜੋਗਿੰਦਰ ਸਿੰਘ "ਥਿੰਦ"

( ਅਮ੍ਰਿਤਸਰ )



03 June 2023

 ਗ਼ਜ਼ਲ                                  5/5

ਇਕ ਦਰਦ ਇੰਜਾਣਾ ਲੱਗਿਆ ਸਮਝ ਨਾ ਆਵੇ ਕੋਈ

ਅੰਦਰੋ ਅੰਦਰੀ ਖਾਂਦਾ ਜਾਂਦਾ ਇਕ ਬੁਝਾਰਤ ਜਿਹੀ ਹੋਈ

ਅਪਣੇ ਵੱਲੋਂ ਹੀਲੇ ਬਹੁਤ ਕੀਤੇ ਪੁੱਛ ਪੁਛਾ ਕੇ ਲੋਕਾ ਤੋਂ

ਪਰ ਵੇਖੌ ਉਸ ਪ੍ਰਭੂ ਨੇ ਮੇਰੀ ਸੁਣੀ ਨਾ ਕੋਈ ਅਰਜੋਈ

ਪਿਛਲੇ ਜਨਮ ਜਾਂ ਇਸ ਜਨਮ ਦਾ ਕੋਈ ਲੇਣਾਂ ਦੇਣਾਂ

ਇਸੇ ਲਈ ਤਾਂ ਇਹ ਹਾਲੱਤ ਸਾਡੀ ਨੂੰ ਵੇਖੋ ਜਾਣੇ ਓਹੀ

ਅਪਨੇ ਵਲੋਂ ਤਾਂ ਸਦਾ ਹੀ ਹਰ ਇਕ ਦਾ ਭੱਲਾ ਹੀ ਕਿਤਾ

ਫਿਰ ਕਿਓਂ ਸਾਡੀ ਕਿਸਮੱਤ ਵਿਚ ਬੁਰਾਈ ਹੀ ਬੁਰਾਈ

ਜਾ ਰੱਬ ਮੁਆਫ ਕਰ ਦੇ ਅਨਜਾਣੇ ਜੇ ਗੱਲਤੀ ਕਤੀ

ਪਰਮਾਤਮਾਂ ਤੁਸੀ ਤਾਂ ਹਰ ਇਕ ਹਰ ਗੱਲਤੀ ਹੈ ਧੋਈ

ਤੇਰੇ ਚਹਨਾਂ ਦੀ ਧੂ੍ੜ ਹਰ ਵੇਲੇ ਅਪਣੇ ਮੱਥੇ ਲਾਵਾਂਗੇ

"ਥਿੰਦ"ਹਰ ਜਨਮ ਤੇਰੇ ਨਾਮ ਦੀ ਮਾਲਾ ਰੱਖਾਂ ਪਰੋਈ

    ਜੋਗਿੰਦਰ ਸਿੰਘ    "ਥਿੰਦ"

( ਅਮ੍ਰਿਤਸਰ )