ਗਜਲ 16/5
ਕਹਿੰਦਾ ਕਹਿੰਦਾ ਰਹਿ ਗਿਆ ਇਕ ਖਾਸ ਬਾਤ ਪਤੇ ਦੀ ਕਹਿਨੀ ਸੀ
ਕਹਿਣ ਲੱਗੇ ਉਲਟਾ ਪੁਲਟਾ ਹੋ ਗਿਆ ਬਿਨ ਕਹਿਆਂ ਰਹਿਨੀ ਸੀ
ਦਿਲ ਦੀਆਂ ਦਿਲ ਵਿਚ ਰਹਿ ਗੈਈਆਂ ਕਿਸੇ ਨੇ ਉਕਾ ਸੁਣੀਆਂ ਨਾ
ਹਮਦਰਦ ਕਹਿੰਦਾ ਕਿ ਹਰ ਵੇਲੇ ਤੇਰੇ ਨਾਲ ਹਰ ਗਲ ਸਹਿਨੀ ਸੀ
ਲੋੜ ਪਈ ਕਿਤੇ ਨਜਰ ਨਾਂ ਆਇਆ ਅਪਣੀ ਗੱਲ ਨਾਂ ਕੀਤੀ ਪੂਰੀ
ਪੱਤਾ ਉਹ ਮਾੜੀ ਸੰਗਤ ਰੱਖਦਾ ਮਾੜਿਆਂ ਨਾਲ ਉਠਨੀ ਬਹਿਣੀ ਸੀ
ਮੱਤ ਜਦੋਂ ਕਿਸੇ ਦੀ ਮਾਰੀ ਜਾਵੇ ਸਜਨਾਂ ਦਾ ਕਦੀ ਲਿਹਾਜ ਨਾਂ ਕਰਦਾ
ਹਰ ਵੇਲੇ ਆਕੜ ਰੱਖਦਾ ਅਗ਼ੋਂ ਕੋਈ ਮਿਲਿਆ ਆਕੜ ਲਹਿੰਨੀ ਸੀ
ਭਾਣਾਂ ਵਾਹੇਗੁਰੂ ਦਾ ਏਦਾਂ ਵਰਤਿਆ ਉਹਦੇ ਰੰਗ ਡੰਗ ਉਹ ਨਾਂ ਰਹੇ
ਸ਼ਰੀਫਾਂ ਵਿਚੋ ਸ਼ਰੀਫ ਮੂੰਹ ਤੇ ਹਰ ਵੇਲੇ ਬਾਣੀ ਹੀ ਬਾਣੀ ਕਹਣੀ ਸੀ
ਪਰਮਾਤਮਾਂ ਦੀ ਕਿਰਪਾ ਹੈ ਹਰ ਇਕ ਉਸਦੀ ਇਜਤ ਬਹੁਤ ਕਰਦਾ
"ਥਿੰਦ"ਕਦੀ ਨਾ ਭੁਲੇ ਪ੍ਰਭੂ ਨੂੰ ਊਹਨੇ ਚੰਗੀ ਗੰਲ ਹੀ ਕਹਿਣੀ ਸੀ
"ਥਿੰਦ" ਜੋਗਿੰਦਰ ਸਿੰਘ
ਅਮ੍ਰਿਤਸਰ 1
ਹ ਬਾਣੀ ਕਹਿਨੀ ਸੀ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ