ਗਜਲ 17/5
ਜਿ਼ਮਾਨਾਂ ਬਦਲ ਗਿਆ ਤੂੰ ਵੀ ਬਦਲ ਜਾ ਜ਼ਮਾਨੇ ਨਾਲ
ਪੈਰ ਨਾਲ ਪੈਰ ਮਿਲਾਕੇ ਚੱਲ ਕਦੀ ਨਾ ਸੋਚੀ ਹੋ ਨਿਢਾਲ
ਲੋੜ ਪਵੋ ਤਾਂ ਬਿਨਾਂ ਝਿਜਕ ਕਿਸੇ ਨੂੰ ਫੜਾ ਅਪਣੀਂ ਬਾਂਹ
ਹਿਮਤ ਤੇਰੀ ਤੇਰੇ ਕੰਮ ਆਵੇਗੀ ਤੇ ਹੋ ਜਾਵੇ ਗਾ ਕਮਾਲ
ਸ਼ੁਕਰ ਕਰ ਸੱਚੇ ਪਾਤਸ਼ਾਹ ਦਾ ਜਿਨੇ ਬਿਨਾਈ ਤੇਰੀ ਗੱਲ
ਸੱਦਾ ਦਿਲ ਚਿ ਰੱਖਨਾਂ ਉਹਨੂੰ ਨਾ ਕਰਨਾ ਕਦੀ ਸਵਾਲ
ਕੀਤਾ ਨਾ ਕਦੀ ਕਿਸੇ ਦਾ ਭੁਲਨਾਂ ਸੱਦਾ ਮਨ ਵਿਰ ਰੱਖਨਾਂ
ਸ਼ਾਇਦ ਕਦੀ ਲੋੜ ਪੲੈ ਜਾਵੇ ਉਸ ਵਾਸਤੇ ਰੱਖਣਾ ਸੰਭਾਲ
ਸਜਨਾ ਨਾਲ ਧੋਖਾ ਨਾ ਕਰਨਾ ਤਾਂ ਜੋ ਲੋਕੀ ਕਰਨ ਭਰੋਸਾ
ਏਨਾਂ ਪਿਆਰ ਵਿਧਾਓ ਹਰ ਇਕ ਆਕੇ ਪੁਛੇ ਤੇਰਾ ਹਾਲ
ਪਲਾ ਫੜੋ ਸਦਾ ਸੱਚ ਦਾ ਹਰ ਇਕ ਨਾਲ ਤੁਰੋ ਪੈਰ ਮਿਲਾ
"ਥਿੰਦ"ਮਿਤਰ ਬਣਾਓ ਸੱਭ ਨੂੰ ਹਿਰਦਾ ਰੱਖਣਾਂ ਵਿਸ਼ਾਲ
ਜੋਗਿੰਦਰ ਸਿੰਘ "ਥਿੰਦ"
ਅਮ੍ਰਿਤਸਰ 1
ੈ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ