ਗਜਲ 18/5
ਵੇਖੋ ਜਰਾ ਮੇਰਾ ਦਿਲ ਆਜ ਹਥੋਂ ਕਿਓਂ ਨਿਕਿਲਦਾ ਜਾ ਰਿਹਾ ਹੈ
ਕੁਝ ਵੀ ਨਹੀਂ ਪਰ ਫਿਰ ਇਹ ਕਿਓਂ ਆਜ ਮੱਚਲਦਾ ਜਾ ਰਿਹਾ ਹੈ
ਮਿਲ ਜਾਏ ਜੇ ਮੈਨੂੰ ਉਹ ਆਜ ਪੁਛਾਂ ਏਨਾਂ ਕਿਓਂ ਘਬਰਾ ਰਿਹਾ ੲੈ
ਜੇ ਆ ਗਿਆ ਹੈਂ ਤਾਂ ਸਾਹਮਿਨੇ ਆ ਕਿਓਂ ਝਿਜਕਦਾ ਜਾ ਰਿਹਾ ਏਂ
ਸ਼ਾਮੀ ਭੁਲਿਆ ਜੇ ਘਰ ਆ ਜਾਏ ਊਹਨੂੰ ਭੂਲਿਆ ਨਹੀ ਕਹਿੰਦ
ਤੁੰ ਅਪਣਾਂ ਹੈ ਜਾ ਮੁਆਫ ਕੀਤਾ ਤੂੰ ਐਵੈਂ ਫਿਸਲਦਾ ਜਾ ਰਿਹਾ ਏਂ
ਸਚੇ ਪਾਤਸ਼ਾਹ ਦਾ ਲੱੜ ਫੱੜ ਤੇ ਉਸ ਦੇ ਚਰਨਾਂ ਦਾ ਲੈ ਆਸਰਾ
ਉਹਦੀ ਮਿਹਰ ਨਾਲ ਅਪਣੇ ਸਫਰ ਵੱਲ ਖਿਸਕਦਾ ਜਾ ਰਿਹਾ ਏਂ
ਸ਼ਇਦ ਹੁਣ ਤੱਕ ਊਹਦੇ ਚਰਨਾਂ ਦੀ ਧੂੜ ਦਾ ਅਸਰ ਹੋ ਗਿਆ ਏ
ਇਸ ਤਰਾਂ ਤਾਂ ਤੂੰ ਅਪਣੇ ਸਫਰ ਦੇ ਟੀਚੇ ਨੂੰ ਮਿਲਦਾ ਜਾ ਰਿਹਾ ਏਂ
ਆਖਰੀ ਵੇਲੇ ਓਹ ਪ੍ਰਭੂ ਤੇਰੀ ਮੱਦਦਿ ਲਈ ਜਰੂਰ ਹੀ ਆਵੇ ਗਾ
"ਥਿੰਦ"ਸੱਭ ਦਾ ਭਲਾ ਸੋਚ ਵੇਖੀਂ ਸਫਰ ਵਿਚ ਫਲਦਾ ਜਾ ਰਿਹਾ ਏਂ
ਜੋਗਿੰਦਰ ਸਿੰਘ "ਥਿੰਦ"
ਅੱਮ੍ਰਿਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ