'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

20 October 2023

ਗੀਤ                                             19/5

ਹੁਣ ਬੋਰੀਆਂ ਨੂੰ ਬੇਰ ਪੈ ਗਏ ਤੋ ਅੰਮਬੀਆਂ ਵੀ ਪੱਕੀਆਂ

ਤੈਨੁੰ ਊਡੀਕਦੇ ਉਡੀਕਦੇ ਸਾਡੀਆਂ ਵੇਖ ਲੈ ਰੋਣ ਅਖੀਆਂ

ਭੱਜ ਭੱਜ ਰੋਜ ਅੱਗੇ ਹੋ ਹੋ ਕੇ ਪੁਛਦੇ ਹਾਂ ਆਓਾਂਦੇ ਹਾਜੀਆਂ

ਮੁੜਦੇ ਹਾਂ ਖਾਲ਼ੀ ਹੱਥ ਪਰ ਅਸੀਂ ਆਸਾਂ ਨਹੀਓਂਂ ਛਡੀਆਂ

ਊੜਜਾ ਵੇ ਕਾਂਵਾਂ ਐਵੇਂ ਪਾਓਂਦਾ ਕਿਓਂ ਏਨੀਆਂ ਦੁਹਾਈਆਂ

ਊਡੀਕਾਂ ਦੀਆਂ ਘੜੀਆਂ ਔਖੀਆਂ ਪਰ ਅਸੀਂ ਸਾਂਭ ਰੱਖੀਆਂ

                                   ਹੂਣ ਬੇਰੀਆਂ ਨੂੰ ਬੇਰ ਪੈ ਗੲੋ ਤੇ ਅੰਮਬੀਆਂ ਵੀ ਪੱਕੀਆਂ

                                   ਤੈਨੁੰ ਊਡੀਕਦੇ ਊਡੀਦੇ ਸਾਡੀਆਂ ਵੇਖ ਲੈ ਰੋਣ ਅਖ਼ੀਆਂ

ਰੋਣ ਹਾਕੇ ਹੋ ਗਏ ਅਸੀਂ ਫਿਰ ਵੀ ਦਿਲ ਨਹੀਓਂ ਛਡਿਆ

ਯਾਦਾਂ ਦੇ ਸਹਾਰੇ ਹੁਣ ਤੱਕ ਅਸਾਂ ਮਸਾਂ ਪੱਲ ਪੱਲ ਕਡਿਆ

ਆਂਡ ਗਵਾਂਡ ਮੈਨੂੰ ਆ ਆ ਵਾਰੋ ਵਾਰੀ ਦਿਲਾਸੇ ਦੇਂਦੀਆਂ

ਵਂਡੀਆਂ ਵਡੇਰੀਆਂ ਜੱਫਿਆਂ ਪਾ ਪਾ ਝੱਲਦੀਆਂ ਨੇ ਪੱਖੀਆਂ

                                             

                              ਹੁਣ ਬੇਰੀਆਂ ਨੁੰ ਬੇਰ ਪੈ ਗੲੈ ਤੇ ਅੰਮਬੀਆਂ ਵੀ ਪੱਕੀਆਂ

                              ਤੈਨੂੰ ਊਡੀਕਦੇ ਊਡੀਕਦੇ ਸਾਡੀਆਂ ਵੇਖ ਲੈ ਰੋਣ ਅਖੀਆਂ

ਰੱਖ ਹੌਸਲਾ ਤੇਰੇ ਸੱਜਨ ਨੇ ਅੱਗੇ ਕਦੀ ਏਦਾਂ ਨਹੀੳਂ ਕੀਤਾ

ਸਾਰੇ ੳਲਾਮਬੇ ਲੱਥ ਜਾਸੀ ਰੋਜ ਰੋਜ ਸੱਬਰਾਂ ਦਾ ਘੁਟ ਪੀਤਾ

ਮੇਰੀਆਂ ਸਹੇਲੀਆਂ ਆਕੇ ਗਾਈਆਂ ਨੱਚੀਆਂ ਨਾਲੇ ਟੱਪੀਆਂ

ਏਦਾਂ ਬਣਿਆਂ ਮਹੌਲ"ਥਿੰਦ"ਬਹਤੀਆਂ ਨੇ ਸ਼ਰਮਾਂ ਨਾਂ ਰੱਖੀਆਂ 

                            ਹੁਣ ਬੇਰੀਆਂ ਨੂੰ ਬੇਰ ਪੈ ਗੲੈ ਤੇ ਅੰਮਬੀਆਂ ਵੀ ਪੱਕੀਆਂ

                            ਤੈਨੂੰ ਊਡੀਕਦੇ ਊਡੀਕਦੇ ਸਾਡੀਆਂ ਵੇਖ ਲੈ ਰੋਣ ਅਖ਼ੀਆਂ

ਜੋਗਿੰਦਰ ਸਿੰਘ "ਥਿੰਦ"

ਅੱਮਤ੍ਰਿਸਰ   1


  


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ