ਗਜਲ 20/5
ਪਲ ਪਲ ਗੁਜਰੇ ਹੈਂ ਆਜ ਵੇਖੋ ਕਿਵੇਂ ਪਹਿਰੋਂ ਕੀ ਤਰਾ
ਪਾਨੀ ਦਾ ਘੁਟ ਵੀੀ ਲੱਗਦਾ ਹੈ ਇਹ ਜਹਿਰੋਂ ਕੀ ਤਰਾ
ਅਸੀ ਤਾਂ ਕਦੀ ਵੀ ਕਿਸੇ ਨੂੰ ਕੋਈ ਦੁਖ ਨਹੀ ਸੀ ਦਿਤਾ
ਫਿਰ ਕਿਓਂ ਲੰਗ ਜਾਂਦੇ ਨੇ ਸਾਗਰ ਕਿ ਲਹਿਰੋਂ ਕੀ ਤਰਾ
ਕਈ ਵਾਰ ਯਤਨ ਕੀਤੇ ਕਿ ਰੁਸੀਆਂ ਨੂੰ ਮਨਾ ਲਈਏ
ਪਰ ਊਹ ਤਾਂ ਮੂਹੰ ਫੇਰ ਕੇ ਲੰਘ ਜਾਂਦੇ ਬਹਿਰੋਂ ਕੀ ਤਰਾ
ਯਤਨ ਬਹੁਤ ਕੀਤੇ ਬੈਠ ਕੇ ਭਲੇਖੇ ਦੂਰ ਕਰ ਲਈਏ
ਪਰ ਵੱਸ ਨਹੀ ਚਲਦਾ ਉਹ ਹੈ ਵਿਗੜੇ ਯਾਰੋਂ ਕੀ ਤਰਾ
ਅਪਣੇ ਤੇ ਕਿਵੇਂ ਯਕੀਨ ਕਰਾਂ ਦਿਲ ਹੀ ਨਹੀਂ ਮਨਦਾ
ਇਹ ਜੀਵਨ ਲੱਗਦਾ ਹੈ ਮੈਨੂੰ ਸੁਕੀ ਨਹਿਰੋਂ ਕੀ ਤਰਾਂ
ਟੂਟੀ ਦੋਸਤੀ ਫਿਰ ਜੁੜੀ ਪ੍ਰਭੂ ਦੀ ਮਿਹਰਬਾਨੀ ਹੋਈ
"ਥਿੰਦ"ਪ੍ਰਭੂ ਜੇ ਚਾਹੇ ਤਾਂ ਗਾਓਂ ਬਣੇ ਸ਼ਹਿਰੋਂ ਕੀ ਤਰਾ
ਜੋਗਿੰਦਰ ਸਿੰਘ "ਥਿੰਦ"
ਅਮਿ੍ਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ