ਗਜਲ 21/5
ਤਾਰਿਆਂ ਨੂੰ ਗਿਣ ਗਿਣ ਅਸਾਂ ਮਸਾਂ ਮਸਾਂ ਰਾਤਾਂ ਕਟਆਂ
ਤੜਕੇ ਉੋੌਠ ਰੋਟੀਆਂ ਪਕਾ ਲੈਕੇ ਜਾਣਦੀਆਂ ਰੋਜ ਜੱਟੀਆ
ਤੇਰੇ ਵਿਛੋੜੇ ਵਿਚ ਵੇਖ ਅਸਾਂ ਸਜਨਾਂ ਕੀ ਕੁਝ ਨਹੀ ਕੀਤਾ
ਸਾਰੀਆਂ ਰਾਤਾਂ ਸਾਡੀਆਂ ਤੇਰੀ ਊਡੀਕ ਵਿਚ ਹੀ ਲੰਗੀਆਂ
ਬੜੇ ਯਤਨ ਤਾਂ ਕੀਤੇ ਕਿ ਕਸੇ ਤਰਾਂ ਮਨ ਨੂੰ ਮਿਲੇ ਸ਼ਾਂਨਤੀ
ਪਰ ਮੇਰੇ ਪਾਲਣ ਹਾਰ ਨੇ ਕਿਓ ਰੋੜ ਦਿਤਆਂ ਨੇ ਖਟੀਆਂ
ਸ਼ਾਇਦ ਪਿਛਲੇ ਜਨਮ ਜਾਂ ਇਸ ਜਨਮ ਦੇ ਨੇ ਲਹਿਣੇ ਦੇਣੇ
ਬੜੇ ਯਤਣ ਕਰਣ ਤੇ ਵੀ ਮੁਸ਼ਕਲਾਂ ਕਿੳਾਂ ਨਹੀ ਹਟੀਆਂ
ਜਿਨੂੰ ਅਪਣਾਂ ਸੱਮਝਦੇ ਸੀ ਓਹੀ ਮੂੰਹ ਮੋੜ ਕੇ ਤੁਰ ਗਿਆ
ਅਸੀ ਤਾਂ ਹੁਣ ਵੀ ਓਹਦੇ ਲਈ ਖਾਸ ਅਸੀਸਾਂ ਹੀ ਰੱਖੀਆਂ
ਅਪਣਾਂ ਫਰਜ ਸਮਝ ਕੇ ਓਹਨੂੰ ਸਿਦੇ ਰੱਸਤੇ ਪਾ ਰਹੇ ਸੀ
"ਥਿੰਦ"ਪੁਛ ਨਰਮੀ ਨਾਲ ਊਹਦੀਆਂ ਆਸਾਂ ਕਿਓਂ ਘਟੀਆਂ
ਜੋਗਿੰਦਰ ਸਿੰਘ "ਥਿੰਦ"
ਅਮ੍ਰਿਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ