ਗਜਲ 22/5
ਗੇਰਾਂ ਨਾਲ ਤੇਰੀ ਦੋਸਤੀ ਤੂੰ ਅਪਣੇ ਦਿਤੇ ਵਿਸਾਰ
ਤੇਰਾ ਭਰੋਸਾ ਕਿਸੇ ਨਾ ਕਰਨਾ ਤੇ ਹੋਵੇਗੇ ਲਾਚਾਰ
ਦਿਲ ਹੈ ਸਾਫ ਤਾਂ ਹਰ ਇਕ ਨੂੰ ਅਪਣਾਂ ਬਣਾ ਲਵੋ
ਜੋ ਕਰੋਗੇ ਸੋ ਭਰੋਗੇ ਤੇਰੀ ਕਿਸੇ ਨਹੀ ਪੁਛਣੀ ਸਾਰ
ਚਿਰਾਂ ਪਿਛੋਂ ਮਿਲੀਏ ਤਾਂ ਆਪਾਂ ਛਿਕਵੇ ਕਰੀਏ ਦੂਰ
ਸਾਰੇ ਹੀ ਵੇਖ ਤਹਾਨੁੰ ਲਾਓਂਣ ਖੁਸ਼ੀਆਂ ਦੀ ਭਰਮਾਰ
ਹਰ ਇਕ ਦਾ ਭਲਾ ਸੋਚੇਂਗੇ ਤਾਂ ਅਗ਼ੋਂ ਭਲਾ ਹੀ ਹੋਸੀ
ਫਿਰ ਵੇਖਣਾ ਅਪਣੀਆਂ ਕਈ ਪੁਛਤਾਂ ਲਵੋਗੇ ਤਾਰ
ਪਾਲਣਹਾਰ ਦਾ ਹਮੇਸ਼ਾਂ ਸ਼ੁਕਰ ਕਰਿਆ ਕਰੋ ਦੋਸਤੋ
ਔਖੀ ਵੇਲੇ ਕੰਂਮ ਓਹਨੇ ਹੀ ਆਓਂਣਾ ਤੇਰੇ ਹਰ ਵਾਰ
ਡੁਬਦੇ ਨੂੰ ਬਾਂਹਿ ਫੜ ਕੇ ਹਰ ਵਾਰ ਪਾਰ ਲਗਾਓ ਗੇ
"ਥਿੰਦ"ਤਰ ਜਾਏਗਾ ਆਪੇ ਓਹ ਪਾਰ ਕਰੂ ਮੰਝਧਾਂਰ
ਜੋਗਿੰਦਰ ਸਿੰਘ 'ਥਿੰਦ"
ਅੰਮ੍ਰਿਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ