ਗਜਲ 15/5
ਦਰਦਾਂ ਤਾਂ ਬਹੁਤ ਮੁਕੀਆਂ ਪਰ ਇਕ ਦਰਦ ਤਾਂ ਦਿਲ ਵਿਚ ਰਹਿ ਗਈ
ਯਤਨ ਬਹੂਤ ਕੀਤੇ ਮਗਰ ਮੇਰੀ ਜਾਨ ਸਾਰੇ ਹੀ ਹੀਲੇ ਆਦ ਸਹਿ ਗਈ
ਕਿਸ ਜਨਮ ਦਾ ਇਹ ਲੈਣਾਂ ਦੇਣਾਂ ਜੋ ਇਸ ਜਨਮ ਵਿਚ ਭੂਗਤ ਰਹੇ ਹਾਂ
ਕਦੀ ਚਿਤ ਚੇਤੇ ਵੀ ਨਹੀ ਸੀ ਪਰ ਹੂਣ ਇਹ ਦਰਦ ਹੱਡਾਂ ਚਿ ਬੈਹਿ ਗਈ
ਅਸੀ ਬੁਰਾ ਕਿਸੇ ਦਾ ਨਹੀ ਸੀ ਕੀਤਾ ਫਿਰ ਕਿਊ ਇਹ ਭਾਣਾਂ ਵਰਤਿਆ
ਸਮਝ ਨਹੀਂ ਆਈ ਹੁਣ ਤੱਕ ਮੇਰੇ ਸੀਨੇ ਇਹ ਦਰਦ ਕਿੳਂ ਲਹਿ ਗਈ
ਹੁਣ ਕਿਸੇ ਮਹਾਂ ਪੁਰਸ਼ ਦੀ ਸ਼ਰਣ ਜਾ ਕੇ ਅਪਣੇ ਗੁਣਾਹ ਬੱਕਛਾ ਲਈਏ
ਸ਼ਾਇਦ ਕੋਈ ਅਨਜਾਣੇ ਵਿਚ ਗਲਤੀ ਹੋਈ ਉਹ ਚੈਨ ਹੀ ਮੇਰਾ ਲੈ ਗਈ
ਆਸਰਾ ਪਰਬੂ ਦਾ ਤੇਨੂੰ ਬਚਾ ਸੱਕਦਾ ਊਹਦੀ ਮਨ ਤੋਂ ਕਰ ਸੇਵਾ ਹਮੇਸ਼ਾ
ਨਹੀ ਤਾਂ ਸਮਝ ਲੈ ਕ਼ਿ ਤੇਰੇ ਕੀਤੇ ਦੀ ਸਜਾ ਹੂਣ ਤਾਂ ਜਰੂਰ ਹੋ ਤਹਿ ਗਈ
ਸੱਦਾ ਲਈ ਗੂਰਾਂ ਦੀ ਸ਼ਰਨੀ ਡਿਗ ਅਪਣੇ ਗੂਨਾਂਹਾਂ ਨੂੰ ਬਖਸ਼ਾ ਲੈ ਬਾਬਾ
"ਥਿੰਦ''ਗੂਨਾਂਹ ਛਪਾਇਆਂ ਨਹੀ ਛੂਪਦੇ ਸਜਾ ਊਹਨਾ ਦੀ ਗਲ ਪੈ ਗਈ
"ਥਿੰਦ" ਜੋਗਿੰਦਰ ਸਿੰਘ
ਅਮ੍ਰਿਤਸਰ 1
"ਿ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ