ਗਜਲ 33/5
ਕਦੋਂ ਤੱਕ ਆਸ ਲਗਾਈ ਰੱਖੋਗੇ ਇਹ ਜੀਵਨ ਹੈ ਬੁਲਬਲਾ ਪਾਂਣੀ ਦਾ
ਮਿਟਦਿਆਂ ਮਿਟਦਿਆਂ ਮਿਟ ਜਾਵੇ ਕਦੋਂ ਅੰਤ ਆਵੇ ਇਸ ਕਹਾਣੀ ਦਾ
ਚੜਦੀ ਕਲਾ ਵਿਚ ਜੋ ਨੇ ਰਹਿੰਦੇ ਦਿਲ ਉਹਨਾਂ ਦਾ ਸੱਦਾ ਖੁਸ਼ ਰਹਿੰਦਾ
ਝੱਖੜਾਂ ਨੂੰ ਹਮੇਸ਼ਾਂ ਉਹ ਖਿੜੇ ਮੱਥੇ ਝੱਲਦੇ ਮੂੰਹ ਤੇ ਵੱਟ ਨਹੀਂ ਹਾਨੀ ਦਾ
ਉਚੀ ਸੋਚ ਜਿਹੜੇ ਨੇ ਸਦਾ ਰੱਖਦੇ ਉਹ ਹਮੇਸ਼ਾਂ ਮੰਜਲਾਂ ਨੂੰ ਪਾ ਹੀ ਲੈਂਦੇ
ਮਿਤਰਾਂ ਨਾਲ ਜੋ ਮਿਲਕੇ ਨੇ ਚੱਲਦੇ ਖਿਆਲ ਨਾਂ ਕਰਦੇ ਨਾਦਾਨੀ ਦਾ
ਜਦੋਂ ਸਾਰੇ ਆਸਰੇ ਟੁਟ ਜਾਵਣ ਤੇ ਵਰਤਨ ਲਈ ਕੁਝ ਨਾਂ ਬਾਕੀ ਹੋਵੇ
ਸੱਚੇ ਪਾਤਸ਼ਾਹ ਨੂੰ ਯਾਦ ਕਰੋ ਓਹੋ ਹੀ ਆਸਰਾ ਬਣੂ ਤੇਰੀ ਜਵਾਨੀ ਦਾ
ਜੋ ਕਰੋਗੇ ਸੋ ਭਰੋਗੇ ਯਾਦ ਰੱਖਨਾਂ ਸੱਭ ਨਾਲ ਹੀ ਮਿਲ ਜੁਲਕੇ ਰਹਿਨਾਂ
ਸੱਜਨ ਬਣਕੇ ਜੋ ਨੇ ਹਮੇਸ਼ਾਂ ਰਹਿੰਦੇ ਉਹ ਨੇ ਜੁੱਮਾਂ ਲੈਂਦੇ ਨੱਗਰਾਨੀ ਦਾ
ਮਿਤਰਾਂ ਨਾਲ ਜਿਹੜੇ ਨੇ ਸਚੇ ਪੱਕੇ ਉਹ ਚੁਗਲ ਖੋਰਾਂ ਤੋਂ ਦੂਰ ਰਹਿੰਦੇ
"ਥਿੰਦ"ਸੱਦਾ ਮਾਣ ਊਹਨਾਂ ਦਾ ਕਰਦਾ ਜੋ ਕਰਦੇ ਮਾਣ ਨਿਸ਼ਾਨੀ ਦਾ
ਜੋਗਿੰਦਰ ਸਿੰਘ "ਥਿੰਦ"
ਅੰਮ੍ਰਿਤਸਰ 1