'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

23 April 2018

Profile photo                             ਗੀਤ
ਤੇਰੇ ਗੀਤ ਕਿਸੇ ਨਹੀ ਗਾਓਂਣੇ
ਤੇਰੇ ਦਰਦ ਨਾ ਕਿਸੇ ਵਿਡਾਓਂਣੇ
ਉਡ ਜਾਣੇ ਕਾਂ ਬਿਨੇਰੇ ਉਤੋਂ
ਕਦੀ ਨਹੀ ਸਦਾ ਏਥੇ ਆਓਂਣੇ
        ਤੇਰੇ ਗੀਤ ਕਿਸੇ ਨਹੀਂ ਗਾਓਂਣੇ-----

ਬੁਕਲ ਵਿਚ ਕਈ ਲਡੂ ਭਣੇ
ਕਈ ਭਾਰ ਤੂੰ ਐਵੇਂ  ਪੱਲੇ ਬਣੇ
ਲੁਕ ਲੁਕ ਪੀਤੇ ਭਰ ਭਰ ਛਣੇ
ਤੇਰੇ ਕੀਤੇ ਤੇਰੇ ਹੀ ਅੱਗੇ ਆਓਂਣੇ
    ਤੇਰੇ ਗੀਤ ਕਿਸੇ ਨਹੀ ਗਾਓਂਣੇ -----

ਅੱਜੇ ਵੀ ਵੇਲਾ ਕੋਲ ਹੈ ਤੇਰੇ 
ਤੜਕੇ ਉਠ, ਸੰਭਲ ਜਾ ਸਵੇਰੇ
ਵੇਖੀਂ ਰਹਿਮੱਤ, ਲਾੳੁਂਦੀ ਡੇਰੇ
ਸੱਦਾ ਦਰਦਮੰਦਾਂ ਦੇ ਦਰਦ ਵਡਾੳਂਣੇ
ਤੇਰੇ ਗੀਤ ਕਿਸੇ ਨਹੀ ਗਾਓਂਣੇ
ਤੇਰੇ ਦਰਦ ਨਾ ਕਿਸੇ  ਵਿਡਾਓਂਣੇ

         ਇੰਜ: ਜੋਗਿੰਦਰ ਸਿੰਘ "ਥਿੰਦ"
                            (ਸਿਡਨੀ)







25 March 2018

My photo


          ਖੇੜਾ 

ਸਾਡੇ ਘਰ ਇਕ ਫੁਲ ੲੇ ਖਿੜਿਅਾ 
ਸਾਰਾ ਘਰ ਮਹਿਕਾਂ, ਨਾਲ ਭਰਿਆ

ਚਹਿਕਾਂ ਵੰਡੇ, ਮਹਿਕਾਂ ਵੰਡੇ
ਕਈ ਤਰ੍ਹਾਂ ਦੀਆਂ ਟਹਿਕਾਂ ਵੰਡੇ

ਬਿਨ ਬਲਾਏ, ਹਸਣਾ ਚਾਹਿਏ
ਏਦਾਂ ਸੱਭ ਨੂੰ ਨਾਚ ਨਿਚਾਏ

ਹੱਸਦਾ ਹੱਸਦਾ ਕਿਲਕਾਂ ਮਾਰੇ
ਉਛਲ ਪੈਂਦੇ ਨੇ ਘਰ ਦੇ ਸਾਰੇ

ਇਕ ਦੂਜੇ ਨੂੰ ਵਾਜਾਂ ਮਾਰਨ
ਆਉ ਵੇਖੋ ਸਾਰੇ ਇਹ ਨਿਜ਼ਾਰੇ

ਝੂਠ ਮੂਠ ਉਸ ਨਾਲ ਰੁਸ ਜਾਵਨ
ਜਾ ਨਹੀਂ ਬੋਲਦੇ ਉਹਨੂੰ ਦਰਸਾਵਨ

ਉਹ ਤਾਂ ਫਿਰ ਵੀ ਹਸਦਾ ਜਾਵੇ
ਸਾਥੋਂ ਅੱਗੇ ਅੱਗੇ ਨਸਦਾ ਜਾਵੇ

ਕਦੀ ਆਕੇ ਭਰੇ ਕਲ੍ਹਾਵੇ
ਲੱਥ ਥਿਕੇਵਾਂ ਸਾਰਾ ਜਾਵੇ

“ਥਿੰਦ” ਹਰ ਘਰ ਏਦਾਂ ਖੁਸੀਆਂ ਵਸੱਣ
ਨਿਕੇ ਨਿਕੇ ਪੈਰੇਂ, ਹਸਦੇ ਬਚੇ ਨਚਣ

   ਇੰਜ: ਜੋਗਿੰਦਰ ਸਿੰਘ “ਥਿੰਦ”
                      (ਸਿਡਨੀ)


22 March 2018



My photo           ਗੀਤ

ਛੱਡ ਆਏ ਕਿਥੇ ਉਹ ਅਪਣਾ ਗਰਾਂ
ਪਿਪਲਾਂ ਦੀ ਛਾਂ, ਤੇ ਬੋਹੜਾਂ ਦੀ ਛਾਂ
ਮੈਂ ਅੱਜ ਵੀ, ਯਾਦ ਕਰਾਂ

ਮੇਰੇ ਪਿੰਡ ਦੀਆਂ ਗਲ੍ਹੀਆਂ
ਮੇਰੇ ਸਾਹਾਂ ਵਿਚ ਰੱਲੀਆਂ
ਮਿਟੀ ਦੀ ਮਹਿਕ ਨਿਰਾਲੀ
ਸਜਰੀ ਸਵੇਰ ਜਾਂਦੇ ਹਾਲ੍ਹੀ
ਬੜਾ ਛਾਂਤ ਹੁੰਦਾ ਸੀ ਸਮਾਂ
ਮੈ ਅੱਜ ਵੀ ਯਾਦ ਕਰਾਂ- - - -

ਸਾਰਾ ਪਿੰਡ ਇਕ ਪ੍ਰਵਾਰ ਸੀ
ਦੁਖ ਸੁਖ ਦਾ ਸਾਂਝਾ ਸੰਸਾਰ ਸੀ
ਕੋਈ ਚਾਚੀ ਤੇ ਕੋਈ ਤਾਈ ਸੀ
ਕੋਈ ਭੈਣ ਭੂਆ ਭਰਜਾਈ ਸੀ
ਏਦਾਂ ਗੁੰਦਿਆ ਪਿਆ ਸੀ ਗਰਾਂ
ਮੈਂ ਅੱਜ ਵੀ ਯਾਦ ਕਰਾਂ- - - - -

ਕਿਥੇ ਗਈਆਂ ਨੇ ਉਹ ਰੌਣਕਾਂ
ਤ੍ਰਿੰਝਿਣਾਂ ਦੀਆਂ ਉਹ ਦਾਸਤਾਂ
ਇਹ ਸੱਭ ਸੁਪਣੇ ਹੀ ਨੇ ਲੱਗਦੇ
ਪਿਪਲ ਬੌਹੜ ਕਿਤੇ ਨਾ ਲੱਭਦੇ
‘ ਥਿੰਦ ‘ ਕੋਈ ਨਾ ਫੜਦਾ ਬਾਂਹ- - -

ਪਿਪਲਾਂ ਦੀ ਛਾਂ,ਬੌਹੜਾਂ ਦੀ ਛਾਂ
ਮੈਂ ਅੱਜ ਵੀ ਯਾਦ ਕਰਾਂ

       ਇੰਜ: ਜੋਗਿੰਦਰ ਸਿੰਘ “ ਥਿੰਦ “
                          ( ਸਿਡਨੀ)



18 March 2018


My photo



           ਗੀਤ
ਕਦੀ ਤੂੰ ਆਵੇਂ, ਕਦੀ ਮੈਂ ਆਵਾਂ
ਏਦਾਂ ਇਕ ਸਾਂਝ ਬਣਾਈ ਰੱਖੀਏ।
 ਮਹਿਕ ਸਾਹਾਂ ਦੀ ਚੜਦੀ ਜਾਵੇ
 ਜੱਕੜ ਬਾਹਾਂ ਦੀ ਕਸਦੀ ਜਾਵੇ
ਅੱਖ਼ਾਂ ਵਿਚ ਅੱਖਾਂ, ਪਾਈ ਰੱਖੀਏ
ਕਦੀ ਤੂੰ ਆਵੇਂ, ਕੱਦੀ ਮੈਂ ਆਵਾਂ
ਏਦਾਂ ਇਕ ਸਾਂਝ,ਬਣਾਈ ਰੱਖੀਏ।




























































































28 February 2018

                   ਗਜ਼਼ਲ
ਪੱਲ ਪੱਲ ਆਜ ਲਗੈ ਹੈਂ, ਕਈ ਪਹਿਰੋਂ ਕੀ ਤਰ੍ਹਾ
ਤੂੰ ਭੀ ਸੁਣੀ ਮੇਰੀ ਸਦਾ, ਖੁਦਾ ਬਹਿਰੋਂ ਕੀ ਤਰ੍ਹਾ

ਦਿਲ ਸੇ ਦੁਆ ਕਰਤੇ ,ਤੋ ਅਸ਼ਰ ਜ਼ਰੂਰ ਹੋਤਾ
ਤੂੰ ਨੇ ਭੀ ੳੁਠਾਏ ਹਾਥ,ਆਜ ਤੋ ਗੈਰੋਂ ਕੀ ਤਰ੍ਹਾ

ਸਾਮ੍ਹਣੇ ਘਰ ਖਾਲੀ ਹੈ,ਤੁਮ ਆ ਕਰ ਬਸ ਜਾਓ
ਮੇਰਾ ਗਾਓਂ ਹੋ ਗਿਆ ਹੈ,ਅੱਬ ਸ਼ਹਿਰੋਂ ਕੀ ਤਰ੍ਹਾ

ਸੱਜਦਾ ਕੀਆ ੳੁਠਾਕੇ, ਮਿਟੀ ਲਗਾਈ ਮਾਥੇ ਪਰ
ਯੇ ਨਿਸ਼ਾਂ ਤੋ ਲੱਗੇਂ ਮੁਝੇ, ਤੇਰੇ ਹੀ ਪੈਰੋਂ ਕੀ ਤਰ੍ਹਾ

ਤੁਮ ਮੇਰੇ ਅਪਣੇ ਥੇ, ਕੱਭੀ ਆਏ ਨਾ ਮਜ਼ਾਰ ਪਰ
ਹਜ਼ਾਰ ਵੱਲਵਲੇ ਉਠੇ,ਸਾਗਰ ਮੇਂ ਲਹਿਰੋਂ ਕੀ ਤਰ੍ਹਾ

ਨਿਜ਼ਾਰਾ ਤੋ ਅੱਛਾ ਥਾ, ਆਜਿ ੳੇਨਕਾ ਮਹਿਫਲ ਮੇਂ
ਮਗਰ ਥਾ ਤੋ ਸ਼ਹਿਦ ਮੇਂ, ਮਿਲੇ ਜ਼ਹਿਰੋ ਕੀ ਤਰ੍ਹਾ

ਗੈੋਰ ਹੋਣਾ ਭੀ ਸਮਝੌ ਬਸ ,ਏਕ ਰਿਸ਼ਤਾ ਹੀ ਤੋ ਹੈ
"ਥਿੰਦ ਮਿਲਾ ਤੋ ਕਰੋ, ਮਿਲੋ ਚਾਹੇ ਗੈਰੋਂ ਕੀ ਤਰ੍ਹਾ
     ਇੰਜ: ਜੋਗਿੰਦਰ ਸਿੰਘ " ਥਿੰਦ "
                       ( ਸਿਡਨੀ )

13 November 2017


                   ਗੀਤ

ਪਿਪਲਾਂ ਦੀ ਛਾਂ, ਬੋਹੜਾਂ ਦੀ ਛਾਂ, ਮੈਂ ਅੱਜ ਵੀ ਯਾਦ ਕਰਾਂ
ਪਿੰਡ ਦੀਆਂ ਗਲੀਆਂ,ਸਾਹਾਂ ਵਿਚ ਰੱਲੀਆਂ ,ਲੱਭਦਾ ਫਿਰਾਂ
ਗੱਲੀ ਦੇ ਮੋੜ ਉਤੇ ਤੜ੍ਹ ਤੜ੍ਹ ਭੁਝਦੇ ਸੀ ਦਾਣੇ ਲੱਗਦੇ ਮਖਾਣੇ
ਭੱਠੀ ਵਾਲੀ ਚਾਚੀ ਦੇ ਸਰਹਾਣੇ, ਰੋਜ਼ ਬਹਿ ਚੱਬਦੇ ਸੀ ਦਾਣੇ
ਓਵੀ ਦਿਨ ਸੀ ਨਿਰਾਲੇ, ਪਿਆਰ ਨਾਲ ਚੁਮਦੀ ਸੀ ਮਾਂ------

ਕੁਕੜ ਦੀ ਬਾਂਗੇ ਉਠ,ਦੁਧ ਵਿਚ ਖੜਕਦੀ ਮਧਾਣੀ ਸੀ
ਮੱਖਣ ਦਾ ਪੇੜਾ ਕੱਡਦੇ, ਪੜ੍ਹੀ ਜਾਦੀ ਮਿਠੀ  ਬਾਣੀ ਸੀ
ਪੋਹਿ ਫੁਟਦਿਆਂ ਪੰਛੀ ਵੀ ਥਾਂ ਥਾਂ ਗੀਤ ਗਾਓੁਂਣ ਲੱਗ ਜਾਂਦੇ
ਗੁਰਦਿਵਾਰੇ ਸੰਖ ਤੇ ਮੰਦਰਾਂ 'ਚ ਟੱਲ ਖੜਕਾਓਂਣ ਲੱਗ ਜਾਦੇ
ਉਹਿ ਵੀ ਸਮਾਂ ਸੀ ਨਿਰੋਲ, ਬੜਾ ਸ਼ਾਂਤ ਹੁੰਦਾ ਸੀ ਗਰਾਂ----------

ਹੁਣ ਹਰ ਥਾਂ ਘਰ ਘਰ ਪੲੈ ਨੇ ਪਵਾੜੇ ਕੋਈ ਗੱਲ ਨਾ ਸਹਾਰੇ
ਐਸੀ ਵੱਗੀ ਏ ਵਾ, ਹਰ ਕੋਈ ਫੜੀ ਫਿਰਦਾ ਏ ਹੱਥ 'ਚ ਕੁਹਾੜੇ
ਨੱਸ਼ਾ ਖਾ ਗਿਆ ਜਵਾਨੀ ਤੇ ਮਾਂਪੇ ਪੲੈ ਨੇ ਕਰਲਾਓਂਦੇ ਵਿਚਾਰੇ
ਮੂਧੇ ਮੂਹਿ ਦੱਭੇ ਪੲੈ ਕਰਜ਼ਿਆਂ ਦੇ ਥੱਲੇ ਵਿਕੇ ਪੲੈ ਸਿਆੜ ਸਾਰੇ
ਨਾ ਪੈਂਦੀਆਂ ਮਧਾਣੀਆਂ,ਓ ਹਾਣੀਆਂ, ਨਾ ਕੋਈ ਫੜਦਾ ਏ ਬਾਂਹ--------

ਸ੍ਰੀ ਰਾਮ,ਕ੍ਰਿਸ਼ਨ ਮੁਰਾਰੀ ਜਾਂ ਬਾਬਾ ਨਾਨਕ ਹੁਣ ਫਿਰ ਆਓਂਣ
ਇਨਸਾਨ ਬਣੇ ਰਾਖਸ਼ਾਂ ਨੂੰ, ਆ ਸੱਚ ਦਾ ਫਿਰ ਸੱਬਕ ਪੜਾਓਂਣ
ਫਿਰ ਦੁਧੀਂ ਪੈਣ ਮਧਾਣੀਆਂ, ਪੋਹਿ ਫਟਾਲੇ ਪੰਛੀਂ ਗੀਤ ਗਾਓਂਣ
ਤੁਰਲੇ ਕੱਡਣ ਮੁਛ ਵੱਟ ਗੱਬਰੂ,ਹਰ ਪਿੰਡ ਰੱਲਕੇ ਛੰਝਾਂ ਪਾਓਂਣ
ਹਰ ਪਿੰਡ ਬਣੇ ਨਿਮੂਨਾ ਸਵਰਗ ਦਾ,"ਥਿੰਦ" ਲਵੇ ਜਨਮ ਨਵਾਂ
ਪਿਪਲਾਂ ਦੀ ਛਾਂ, ਬੋਹੜਾਂ ਦੀ ਛਾਂ, ਮੈਂ ਫਿਰ ਅੱਜ ਵੀ ਯਾਦ ਕਰਾਂ
ਪਿੰਡ ਦੀਆਂ ਗਲੀਆਂ,ਸਾਂਹਾਂ ਵਿਚ ਰਲੀਆਂ, ਮੈਂ ਲੱਭਦਾ ਫਿਰਾਂ

                                     ੲਿੰਜ: ਜੋਗਿੰਦਰ ਸਿੰਘ "ਥਿੰਦ"
                                                      ( ਸਿਡਨੀ )


03 November 2017

                                              ਗਜ਼ਲ
ਖੌਰੇ ਕਿਦਾਂ ਹਨੇਰੇ ਨਾਪੇ ਹੋਣਗੇ, ਉਡੀਕਦੇ ਸਜਰੀ ਸਵੇਰ ਨੂੰ
ਹੌਸਲੇ ਦੀ ਸਿਖਰ ਪਤਾ ਸੀ, ਖਤਮ ਕਹਾਣੀ ਥੋਹੜੀ ਦੇਰ ਨੂੰ

ਬੰਦਗੀ ਦਾ ਸਿਲਾ ਨਾ ਮਿਲਾ, ਛਾਇਦ ਗੁਨਾਹਿ ਭਾਰੇ ਹੋ ਗਏ
ਵਾ ਵਿਰੋਲਿਆਂ ‘ਚ ਫੱਸੇ ਰਹੇ, ਨਾ ਸਮਝੇ ਕਿਸਮੱਤ ਦੇ ਗੇੜ ਨੂੰ

ਤੇਰਾ ਵਜੂਦ ਦੱਸ ਕੀ ਹੈ ਬੰਦੇ, ਹਮੇਛਾਂ ਤਾਂਘਾਂ ‘ਚ ਡੁਬਾ ਰਿਹਾ
ਹੁਣ ਕਿਓਂ ਝੂਰਦਾ ਪਿਆ ਏਂ, ਵੇਖ ਵੇਖ ਖਾਲੀ ਪਈ ਮੰਡੇਰ ਨੂੰ

ਤੇਰੇ ਹੀ ਕੀਤੇ ਕਿਸੇ ਪੁਣ ਨੇ, ਆਖਰ ਵੇਖੀਂ ਤੇਰੀ ਬਾਂਹ ਫੜਨੀ
ਕਿਨਾਂ ਕੁ ਚਿਰ ਦੌੜੇਂਗਾ ਤੂੰ, ਇਸ ਥਾਂ ਪਾਪਾਂ ਦੀ ਚੁਕੀ ਚੰਗੇਰ ਨੂੰ

“ਥਿੰਦ”ਤੇਰੇ ਹੀ ਦਿਲ ਨੇ ਤੈਨੂੰ,ਆਖਰ ਇਕ ਦਿਨ ਦੱਗਾ ਦੇਣਾ
ਸੱਭੇ ਰੱਲ ਛੇਤੀ ਛੇਤੀ ਤੁਰਨਗੇ,ਲੈਕੇ ਤੇਰੇ ਇਸ ਬੇਜਾਣ ਢੇਰ ਨੂੰ


                           ਇੰਜ: ਜੋਗਿੰਦਰ ਸਿੰਘ “ਥਿੰਦ “
                                                  (ਸਿਡਨੀ)