'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

19 December 2023

ਗਜਲ                                          36/5 

ਮੇਰੇ ਮਿਤਰ ਪਿਆਰੇ ਨੂੰ ਸਾਡਾ ਸਾਰਾ ਹਾਲ ਬਤਾ ਦੇਨਾ

ਕਹਿਨਾ ਕਰਦੇ ਹਾਂ ਯਾਦ ਬੜਾ ਸਾਰਾ ਹਾਲ ਸੁਣਾ ਦੇਨਾ

ਚਿਰ ਹੋਇਆ ਓਹਨੂੰ ਮਿਲਿਆਂ ਯਾਦ ਬੜਾ ਨੇ ਆਉਂਦੇ

ਆਉਂਦੇ ਜਾਂਦੇ ਲੰਘ ਆਵਨ ਜਾਂ ਜਾਂਦੇ ਹੀ ਫੇਰਾ ਪਾ ਦੇਨਾ 

ਨਦੀ ਨਾਮ ਸੰਜੋਗੀ ਮੇਲੇ ਸੱਭ ਕੁਝ ਹੀ ਉਸ ਦੇ ਹੱਥ ਹੈ

ਕਦੋਂ ਚੋਟੀ ਤੇ ਚਾਹਿੜ ਦੇਵੇ ਤੇ ਕੀ ਪੱਤਾ ਕਦੋਂ ਗਰਾ ਦੇਨਾ

ਚਿਰੀ ਵਿਛੁਨੇ ਕਦੋਂ ਮਿਲਦੇ ਇਸ ਦਾ ਕਿਸੇ ਨੂੰ ਪੱਤਾ ਨਹੀਂ

ਉਡੀਕ ਕੇ ਥੱਕ ਜਾਂਦੇ ਕੀ ਪੱਤਾ ਕਦੋਂ ਉਹਨੇ ਮਿਲਾ ਦੇਨਾ 

ਕਈ ਮੂੰਹ ਦੇ ਮਿਠੇ ਸੱਜਨ ਮਿਲਦੇ ਉਤੋਂ ਹੋਰ ਵਿਚੋਂ ਹੋਰ

ਅਸੀਂ ਹਾਂ ਦਿਲੋਂ ਸੱਚੇ ਸੁਚੇ ਸੱਚੀ ਗੱਲ ਮੂੰਹ ਤੇ ਸੁਨਾ ਦੇਨਾ

ਸੱਚੇ ਦਿਲੋਂ ਜੇ ਕਰੋਗੇ ਦੋਸਤੀ ਮਿਲਣਗੇ ਸੱਚੇ ਹੀ ਦੋਸਤ

"ਥਿੰਦ"ਲੈ ਪ੍ਰਭੁ ਦਾ ਆਸਰਾ ਉਸ ਤੈਨੁੰ ਪਾਰ ਲੱਗਾ ਦੇਨਾ

ਇੰਜ; ਜੋਗਿੰਦਰ ਸਿੰਘ "ਥਿੰਦ"

ਅੰਮ੍ਰਿਤਸਰ  1



18 December 2023

ਗਜਲ                                           35/5

ਜਿਹਨੂੰ ਜਿੰਦ ਜਾਨ ਕਹਿੰਦਾ ਹਾਂ ਉਹ ਮੇਰੇ ਵਿਚ ਵੱਸਦੇ ਨੇ

ਮੁਦਤਾਂ ਹੋਈਆਂ ਦਿਲ ਵਿਚ ਨੇ ,ਮੇਰੇ ਰੋਮ ਰੋਮ ਦੱਸਦੇ ਨੇ

ਸਾਂਝ ਸਾਡੀ ਕਈ ਜੱਨਮਾਂ ਦੀ ਤਾਹੀਓਂ ਘਿਓ ਖਿਚੜੀ ਹਾਂ

ਲੋਕੀ ਬੜੇ ਹੈਰਾਣ ਹੁੰਦੇ ਇਹ ਦੋਵੇ ਕਿਓਂ ਏਨਾਂ ਹੱਸਦੇ ਨੇ

ਸੱਠ ਤੇ ਇਕ ਸਾਲ ਹੋ ਗੲੈ ਇਕ ਦੂਜੇ ਵਿਚ ਰੱਲਿਆਂ ਨੂੰ

ਲੋਕੀਂ ਹੈਰਾਨ ਹੁੰਦੇ ਕਿ ਇਹ ਦੋਵੇਂ ਹੀ ਏਨੇ ਕਿਓਂ ਭੱਖਦੇ ਨੇ

ਇਕ ਨੂੰ ਕਦੀ ਦਰਦ ਹੋਵੇ ਤਾਂ ਦੂਜਾ ਵੀ ਮਹਿਸੂਸ ਕਰਦਾ   

ਏਦਾਂ ਆਪੱਸ ਵਿਚ ਗੱਲਤਾਂਨ ਹੋ ਇਕ ਦੂਜੇ ਨੂੰ ਚੱਖਦੇ ਨੇ

ਯਾ ਰੱਬ ਮੇਰੇ ਮੈਥੋਂ ਕਦੀ ਵੀ ਕੋਈ ਗੁਨਾਹਿ ਨਾਂ ਕਰਾਈਂ

ਮੇਰੇ ਹਾਣੀ ਦੇ ਅੱਥਰੂ ਮੇਰੇ ਲਈ ਕਈ ਕਈ ਲੱਖਦੇ ਨੇ

ਮੈਨੂੰ ਭਾਵੇਂ ਉਹਨੇ ਕਦੀ ਨਾਂ ਦੱਸਿਆ ਕਿ ਕੀ ਮੁਸ਼ਕਲ ਏ

"ਥਿੰਦ"ਮੈਨੂੰ ਤਾਂ ਪਤਾ ਲੱਗ ਜਾਂਦਾ ਜੱਦੋਂ ਜੱਖਮ ਰੱਸਦੇ ਨੇ

ਇੰਜ: ਜੋਗਿੰਦਰ ਸਿੰਘ "ਥਿੰਦ"

ਅੰਮ੍ਰਿਤਸਰ 11

12 December 2023

ਗਜਲ                                                          34/5

ਤੇਰੇ ਦਿਲ ਵਿਚ ਜੋ ਵੀ ਹੈ ਬਿਨਾਂ ਝਿਜੱਕ ਮੈਨੁੂੰ ਦੱਸਿਆ ਕਰ

ਮੈ ਤੇਰਾ ਤਾਂ ਹਾਂ ਅਪਣਾਂ ਤੂੰ ਮੇਰੇ ਨਾਲ ਖੁਲਕੇ ਹੱਸਿਆ ਕਰ

ਦਿਲ ਦੀਆਂ ਗੱਲਾਂ ਦਿਲ ਵਿਚ ਰੱਖ ਅਸੀਂ ਔਖੇ ਤਾਂ ਹੁੰਦੇ ਹਾਂ

ਦਿਲ ਵਿਚ ਜੋ ਹੈ ਖੋਲਕੇ ਰੱਖ ਮਿਤਰਾਂ ਤੋਂ ਨਾਂ ਢੱਕਿਆ ਕਰ

ਦਿਲ ਦੇ ਜੋ ਹੁੰਦੇ ਸਾਫ ਊਹਨਾਂ ਨੂੰ ਹੁੰਦਾ ਡਰ ਕਿਸ ਗੱਲ ਦਾ

ਇਸ ਲਈ ਸੱਚੇ ਸੁਚੇ ਮਿਤਰਾਂ ਤੋਂ ਕਦੀ ਵੀ ਨਾਂ ਨੱਸਿਆ ਕਰ

ਬੇਦਰਦ ਹੋ ਕਿਸੇ ਨਾਲ ਨਾਂ ਵਰਤੋ ਦੋਸਤੀ ਹਮੇਸ਼ਾਂ ਕੱਮ ਆਵੇ

ਮਿੱਤਰ ਹਮੋਸ਼ਾਂ ਕੰਮ ਆਵੇ ਮਿਤਰ ਨੂੰ ਦੂਰ ਨਾਂ ਰੱਖਿਆ ਕਰ

ਲੋਕੀ ਭਾਵੇਂ ਮਾਰਨ ਤਾਹਿਨੇ ਭਾਵੇਂ ਕਰਨ ਬੇਲੋੜੀ ਹੀ ਈਰਖਾ

ਅਪਣੇ ਪ੍ਰਭੂ ਦਾ ਹੀ ਲੈ ਆਸਰਾ ਆਰਾਮ ਨਾਲ ਵੱਸਿਆ ਕਰ

ਭੱਲਾ ਕਰੇਂਗਾ ਹਰ ਇਕ ਦਾ ਤਾਂ ਤੇਰਾ ਵੀ ਹਮੇਸ਼ਾ ਭੱਲਾ ਹੋਸੀ

"ਥਿੰਦ"ਸੱਮਜ ਸੋਚ ਕੇ ਗੱਲ ਕਰ ਐਵੇਂ ਨਾਂ ਤੂੰ ਭੱਖਿਆ ਕਰ

ਜੋਗਿੰਦਰ ਸਿੰਘ  "ਥਿੰਦ"

ਅੰਮ੍ਰਿਤਸਰ  1



 


29 November 2023

 ਗਜਲ                                            33/5

ਕਦੋਂ ਤੱਕ ਆਸ ਲਗਾਈ ਰੱਖੋਗੇ ਇਹ ਜੀਵਨ ਹੈ ਬੁਲਬਲਾ ਪਾਂਣੀ ਦਾ

ਮਿਟਦਿਆਂ ਮਿਟਦਿਆਂ ਮਿਟ ਜਾਵੇ ਕਦੋਂ ਅੰਤ ਆਵੇ ਇਸ ਕਹਾਣੀ ਦਾ

ਚੜਦੀ ਕਲਾ ਵਿਚ ਜੋ ਨੇ ਰਹਿੰਦੇ ਦਿਲ ਉਹਨਾਂ ਦਾ ਸੱਦਾ ਖੁਸ਼ ਰਹਿੰਦਾ

ਝੱਖੜਾਂ ਨੂੰ ਹਮੇਸ਼ਾਂ ਉਹ ਖਿੜੇ ਮੱਥੇ ਝੱਲਦੇ ਮੂੰਹ ਤੇ ਵੱਟ ਨਹੀਂ ਹਾਨੀ ਦਾ

ਉਚੀ ਸੋਚ ਜਿਹੜੇ ਨੇ ਸਦਾ ਰੱਖਦੇ ਉਹ ਹਮੇਸ਼ਾਂ ਮੰਜਲਾਂ ਨੂੰ ਪਾ ਹੀ ਲੈਂਦੇ

ਮਿਤਰਾਂ ਨਾਲ ਜੋ ਮਿਲਕੇ ਨੇ ਚੱਲਦੇ ਖਿਆਲ ਨਾਂ ਕਰਦੇ ਨਾਦਾਨੀ ਦਾ

ਜਦੋਂ ਸਾਰੇ ਆਸਰੇ ਟੁਟ ਜਾਵਣ ਤੇ ਵਰਤਨ ਲਈ ਕੁਝ ਨਾਂ ਬਾਕੀ ਹੋਵੇ

ਸੱਚੇ ਪਾਤਸ਼ਾਹ ਨੂੰ ਯਾਦ ਕਰੋ ਓਹੋ ਹੀ ਆਸਰਾ ਬਣੂ ਤੇਰੀ ਜਵਾਨੀ ਦਾ

ਜੋ ਕਰੋਗੇ ਸੋ ਭਰੋਗੇ ਯਾਦ ਰੱਖਨਾਂ ਸੱਭ ਨਾਲ ਹੀ ਮਿਲ ਜੁਲਕੇ ਰਹਿਨਾਂ

ਸੱਜਨ ਬਣਕੇ ਜੋ ਨੇ ਹਮੇਸ਼ਾਂ ਰਹਿੰਦੇ ਉਹ ਨੇ ਜੁੱਮਾਂ ਲੈਂਦੇ ਨੱਗਰਾਨੀ ਦਾ

ਮਿਤਰਾਂ ਨਾਲ ਜਿਹੜੇ ਨੇ ਸਚੇ ਪੱਕੇ ਉਹ ਚੁਗਲ ਖੋਰਾਂ ਤੋਂ ਦੂਰ ਰਹਿੰਦੇ

"ਥਿੰਦ"ਸੱਦਾ ਮਾਣ ਊਹਨਾਂ ਦਾ ਕਰਦਾ ਜੋ ਕਰਦੇ ਮਾਣ ਨਿਸ਼ਾਨੀ ਦਾ

ਜੋਗਿੰਦਰ ਸਿੰਘ   "ਥਿੰਦ"

ਅੰਮ੍ਰਿਤਸਰ  1 




 



27 November 2023

 ਗਜਲ                                  32/5

ਹੌਸਲਾ ਜਿਨਾਂ ਦਾ ਪੱਕਾ ਉਹ ਕਰ ਦਰਆ ਪਾਰ ਜਾਂਦੇ

ਪਿਆਰ ਜਿਨਾਂ ਦਾ ਕੱਚਾ ਉਹ ਅੱਧਵਾਟੇ ਹੀ ਹਾਰ ਜਾਂਦੇ

ਕਿਸੇ ਤੇ ਅਪਣਾ ਆਪ ਵਾਰਕੇ ਬੇ ਗਰਜ ਹੋਕੇ ਤਾਂ ਵੇਖੋ

ਵੱਧ ਤੋਂ ਵੱਧ ਤੁਹਾਡੇ ਉਤੇ ਸੱਭ ਮਿਲਕੇ ਬੱਲਹਾਰ ਜਾਂਦੇ

ਬਿਨਾਂ ਮਿਤਰਾਂ ਜਿੰਦਗੀ ਦਾ ਉਕਾ ਹੀ ਨਾਂ ਮਜਾ ਰਹਿੰਦਾ

ਕੱਦਰ ਦਾਨ ਤਾਂ ਦੋਸਤਾਂ ਉਤੇ ਅਪਣਾ ਆਪ ਵਾਰ ਜਾਂਦੇ

ਉਤੋਂ ਪੱਕੇ ਤੇ ਵਿਚੋਂ ਕੱਚੇ ਬੜੇ ਨੇ ਇਸ ਦੁਣੀਆਂ ਅੰਦਰ

ਸੋਚ ਕੇ ਯਾਰੀ ਪਾਓਣੀ ਕਈ ਕੱਚਾ ਕਰ ਇਕਰਾਰ ਜਾਂਦੇ

ਦਰਦਾਂ ਸੱਮਝ ਕੇ ਜੋ ਐਵੇਂ ਕਰਦੇ ਨੇ ਸਹਾਇਤਾ ਤੁਹਾਡੀ

ਕਈ ਤਾਂ ਬਣੀ ਬਣਾਈ ਬਾਤ ਬਿਲਕੁਲ ਵਿਗਾੜ ਜਾਂਦੇ

ਹਰ ਇਕ ਨਾਲ ਕਰੋ ਨੇਕੀ ਤੇ ਅਪਣਾ ਆਪ ਵਾਰ ਦੇਵੋ

"ਥਿੰਦ"ਸਾਰੇ ਕਰਨ ਨੇਕੀ ਤੇ ਵੇਖੀਂ ਸਾਰੇ ਬੱਲਹਾਰ ਜਾਂਦੇ

ਜੋਗਿੰਦਰ ਸਿੰਘ  "ਥਿੰਦ"

ਅੰਮ੍ਰਿਤਸਰ   1




20 November 2023

 ਗਜਲ                                                 31/5

ਜਬਾਨ ਦੀ ਕੈਂਚੀ ਜਦੋਂ ਚੱਲਦੀ ਬੱੜੇ ਬੱੜੇ ਨੇ ਸੁੱਕੜ ਜਾਂਦੇ

ਸੱਚ ਓਹਨਾਂ ਦਾ ਗੱਲ ਫੱੜ ਲੈੰਦਾ ਮੱਜਬੂਰ ਮੁੱਕਰ ਜਾਂਦੇ

ਡਾਹਿਡੇ ਤੀਰ ਚਿਲਾਂਦੇ ਫਿਰ ਅਸਰ ਵੇਖਦੇ ਉਹਨਾਂ ਦਾ

ਕਰਨ ਸਵਾਰੀ ਭੂਤਰ ਕੇ ਪਰ ਡਰਕੇ ਝੱਤ ਊਤਰ ਜਾਂਦੇ

ਚੰਗਾ ਹੋਵੇ ਜੇ ਮਿਤਰਾਂ ਨਾਲ ਮਿਤਰ ਬਣਕੇ ਹੀ ਰਹਿਣ

 ਕੁਝ ਚਿਰ ਚੰਗੇ ਬਣਕੇ ਰਹਿੰਦੇ ਫਿਰ ਉਹ ਉਖੜ ਜਾਂਦੇ

ਸੱਭਾ ਦੇ ਜਿਹੜੇ ਚੰਗੇ ਤੇ ਦਿਲ ਦੇ ਜਿਹੜੇ ਹੁੰਦੇ ਨੇ ਸਾਫ

ਔਖੀ ਵੇਲੇ ਕੰਮ ਆਓਂਦੇ ਨੇ ਮੱਤਲਬੀ ਬੱਣ ਦੁਕੜ ਜਾਂਦੇ

ਭੱਗਤੀ ਕਰਕੇ ਭੱਗਤਾਂ ਦੇ ਦਿਲ ਹੁੰਦੇ ਨੇ ਬਿਲਕੁਲ ਸਾਫ

ਜੇ ਕੋਈ ਜੁਲਮ ਕਰੇ ਉਹਨਾਂ ਤੇ ਉਹ ਵੜ ਨੁਕਰ ਜਾਂਦੇ

ਪ੍ਰਭੂ ਤੇ ਰੱਖ ਭਰੋਸਾ ਹਰ ਇਕ ਤੇ ਨੇਕੀ ਹੀ ਕਰਦੇ ਚੱਲੋ

"ਥਿੰਦ"ਵੇਖ ਕੇ ਪੱਲਾ ਫੜਨਾਂ ਕਈ ਬਣ ਕੁੱਕੜ ਜਾਦੇ

"ਥਿੰਦ" ਜੋਗਿੰਦਰ ਸਿੰਘ

ਅੰਮ੍ਰਿਤਸਰ  1


11 November 2023

 ਗਜਲ                                        30/5

ਸੱਜਨਾਂਂ ਖਾਤਰ ਜੋ ਅਪਣਾਂ ਸੱਬ ਕੁਝ ਵਾਰ ਦੇੰਦੇ ਨੇ

ਪਿਛਲੇ ਜਨਮ ਦਾ ਭਾਰ ਇੰਝ ਉਹ ਉਤਾਰ ਦੇੰਦ ਨੇ

ਜੋ ਕਰੋਗੇ ਸੋ ਭਰੋਗੇ ਇਹ ਅਸੂਲ ਤਾਂ ਬੜਾ ਚੰਗਾ

ਪਰ ਕਈ ਇਸ ਨੂੰ ਐਵੇਂ ਹੀ ਜਾਣ ਵਿਸਾਰ ਦੇਂੰਦੇ ਨੇ

ਝੂਠ ਬੋਲ ਕੇ ਜੋ ਸੱਚ ਖਾ ਜਾਂਦੇ ਨੇ ਸ਼ਰਮ ਨਾਂ ਕਰਦੇ

ਬਣੀ ਬਿਨਾਈ ਬਾਤ ਓਹ ਆਪ ਵਿਗਾੜ ਦੇਂਦੇ ਨੇ

ਕੋਈ ਪੇਸ਼ ਨਹੀ ਚਲਦੀ ਤਾਂ ਪ੍ਰਭੂ ਦਾ ਆਸਰਾ ਲੌ

ਜਦੋਂ ਡੁਬਨ ਲਗੋ ਪ੍ਰਭੂ ਆਪ ਲਗਾ ਪਾਰ ਦੇਂਦੇ ਨੇ

ਸੱਜਨਾਂ ਹੁਣ ਮਿਲਕੇ ਕੋਈ ਚੰਗਾ ਰੱਸਤਾ ਚੁਨੀਏ

ਲੋਕੀ ਕਰਣ ਤਰੀਫਾਂ ਅਤੇ ਚੰਗੇ ਵਿਚਾਰ ਦੇੰਦੇ ਨੇ

ਮਿੱਤਰ ਜੋ ਹੋਣ ਚੰਗੇ ਔਖੀ ਵੇਲੇ ਕੰਮ ਆਓਂਦੇ ਨੇ

'ਥਿੰਦ'ਚੰਗੇ ਅਪਣੇ ਆਪ ਨੂੰ ਕਰ ਨਿਸਾਰ ਦੇੰਦੇ ਨੇ

ਇੰਜ: ਜੋਗਿੰਦਰ ਸਿੰਘ  "ਥਿੰਦ"

ਅੰਮ੍ਰਿਤਸਰ  1