'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

31 January 2022

 ਗ਼ਜ਼ਲ                                     21/4

ਦਰਿਆ ਦੀਆਂ ਮੌਜਾਂ ਕੱਦੀ ਕੱਦੀ ਮਾਣ ਕੇ ਤਾਂ ਵੇਖ

ਦੁਖ ਕਦੀ ਅਪਣੇ ਵੇਹਲੇ ਬੈਠ ਤੂੰ ਛਾਣ ਕੇ ਤਾਂ ਵੇਖ

ਵੰਡਾਵੇ ਤੇਰਾ ਦੁਖ ਸੁਖ ਉਹਦਾ ਸਦਾ ਕਰ ਸ਼ੁਕਰੀਆ

ਅਪਣੇ ਹਮਦਰਦਾਂ ਨੂੰ ਹਮੇਸ਼ਾਂ ਤੂੰ ਪਛਾਣ ਕੇ ਤਾਂ ਵੇਖ

ਜੀਵਣ'ਚ ਕਦੀ ਨਾਂ ਵਿਖਾਉਣਾ ਅਪਣੀ ਕੰਮਜ਼ੋਰੀ ਨੂੰ

ਝੁਕਣਗੇ ਲੋਕੀਂ ਛਾਤੀ ਅਪਣੀ ਸੱਦਾ ਤਾਣਕੇ ਤਾਂ ਵੇਖ

ਤੇਰੇ ਮੂੰਹ ਉਤੇ ਰੌਣਕਾਂ ਭਰ ਜਵਾਣੀ ਦੀਆਂ ਹੈਗੀਆਂ

ਘੂਰੀਆਂ ਜੋ ਵੱਟਦੇ ਉਹਨਾਂ ਨੂੂੰ ਅੱਖਾਂ ਤਾਂਣ ਕੇ ਤਾਂ ਵੇਖ

ਨੇਕੀ ਕਰੋਗੇ ਤਾਂ ਉਹਦਾ ਫੱਲ ਵੀ ਜ਼ਰੂਰ ਸੱਦਾ ਪਾਉਗੇ

ਅਪਣੇ ਚਾਹੁਣ ਵਾਲਿਆਂ ਦੇ ਵੇਹੜੇ ਆਣ ਕੇ ਤਾਂ ਵੇਖ

ਹਰ ਥਾਂ ਤੇ ਮਿਲਣਗੇ ਕੱਛ ਵਿਚ ਛੁਰੀਆਂ ਰੱਖਣ ਵਾਲੇ

ਜੋ ਵੀ ਤੈਨੂੰ ਮਿਲਦਾ ਹੈ ਨੀਅਤ ਪਹਿਚਾਣ ਕੇ ਤਾਂ ਵੇਖ

ਤੈਨੂੰ ਜਿਨੇ ਹੈ ਬਣਾਇਆ ਤੇ ਜਾਣ ਤੇਰੇ ਵਿਚ ਏ ਪਾਈ

'ਥਿੰਦ'ਹੁਣ ਤੂੰ ਉਸ ਸੱਚੇ ਭਗਵਾਨ ਨੂੰ ਜਾਣ ਕੇ ਤਾਂ ਵੇਖ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ )

                                      


27 January 2022

 ਗ਼ਜ਼ਲ                                20/4

ਸਾਡੇ ਦਿਲ ਦੇ ਵੇਹੜੇ ਆਕੇ ਕਦੀ ਤਾਂ ਰੌਣਕ ਲਾ ਸੱਜਨਾਂ

ਮੁਦਤਾਂ ਹੋਈਆਂ ਮੁਖੜਾ ਵੇਖੇ ਹੁਣ ਤਾਂ ਮੁਖ ਦਿਖਾ ਸੱਜਨਾਂ

ਕਾਂਵਾਂ ਹੱਥ ਕਈ ਸਨੇਹੇਂ ਭੇਜੇ ਭੈੜੇ ਕਾਂ ਵੀ ਤਾਂ ਰੁਸੇ ਲੱਗਦੇ

ਹੁਣ ਤਾਂ ਉਕਾ ਥੱਕ ਗੲੈ ਹਾਂ ਤੱਕ ਤੱਕ ਤੇਰਾ ਰਾਹ ਸੱਜਨਾਂ

ਸਾਰੇ ਲੋਕੀਂ ਤਾਹਿਨੇ ਦੇਂਦੇ ਤੇ ਦਿਨ ਰਾਤ ਪੁਛਦੇ ਰਹਿੰਦੇ ਨੇ

ਕੀ ਕਹੀਏ ਲੋਕਾਂ ਨੂੰ ਹੁਣ ਕਿਓਂ ਨਹੀ ਸੱਕਦਾ ਆ ਸੱਜਨਾਂ

ਹਾਰ ਕੇ ਅਸਾਂ ਆਸਾਂ ਲਾਹੀਆਂ ਚੁੱਪ ਕਰਕੇ ਬਹਿ ਗਏ ਹਾਂ

ਧਰਾਸ ਨਾ ਦੇਵੇ ਕੋਈ ਆਕੇ ਸਾਨੂੰ ਹੋਰ ਨਾਂ ਤੜਪਾ ਸੱਜਨਾਂ

ਅਪਣੇ ਕੰਮਾਂ ਕਾਰਾਂ ਵਿਚ ਅਸੀਂ ਹੁਣ ਤਾਂ ਰੁਝੇ ਹੀ ਰਹਿੰਦੇ

ਸਾਗਰ ਕੰਡੇ ਪਿਆਸੇ ਰਹਿੰਦੇ ਕਦੀ ਪਿਆਸ ਬੁਝਾ ਸੱਜਨਾਂ 

ਪੁਰਾਣੀਆਂ ਯਾਦਾਂ ਆਵਣ ਤੇ ਹੁਣ ਮੁੱੜ ਮੁੱੜ ਤੜਪਾਵਣ 

ਕਾਹਬੇ ਵਰਗੇ ਹੋ ਗਏ ਦਰਸ਼ਨ ਛੇਤੀ ਛੇਤੀ ਕਰਾ ਸੱਜਨਾਂ 

ਸਾਰੇ ਸਜਨਾਂ ਮਿਤਰਾਂ ਪਾਸੇ ਵੱਟੇ ਦੁਖ ਸੁਖ ਦੀ ਸਾਂਝ ਟੁੱਟੀ 

'ਥਿੰਦ'ਅਜੇ ਆਸ ਨਹੀਂ ਛੱਡੀ ਭੁੱਲ ਭਲੇਖੇ ਫੇਰਾ ਪਾ ਸੱਜਨਾਂ 

ਇੰਜ ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  )

22 January 2022

 ਗ਼ਜ਼ਲ                                 19/4

ਆਇਆ ਇਕ ਵਾ ਵਰੋਲਾ ਲੈ ਗਿਆ ਉਡਾਕੇ ਯਾਦਾਂ ਨੂੰ

ਹੱਥ ਪੈਰ ਤਾਂ ਬਿਥੇਰੇ ਮਾਰੇ ਉਹਨੇ ਛੱਡਿਆ ਨਾ ਵਾਗਾਂ ਨੂੰ

ਭੁਲਿਆ ਬਚਪਣ ਭੁਲੀ ਜਵਾਨੀ ਤੇ ਖਾਲੀ ਸਾਰੇ ਪੱਲੇ ਨੇ

ਹੁਣ ਤਾਂ ਵੇਖ ਲੱਭਦੇ ਫਿਰਦੇ , ਭੁਲੇ ਵਿਸਰੇ ਹੋਏ ਭਾਗਾਂ ਨੂੰ

ਮਿਟੀ ਉੱਡਕੇ ਅਸਮਾਨੀਂ  ਚੜ੍ਹ ਗਈ ਸਾਡੇ ਵਡਿਆਂ ਦੀ

ਵਾਤ ਕਿਸੇ ਨਹੀ ਪੁਛਨੀ ਕੌਣ ਫੜੂ ਸਾਡੀਆਂ ਵਾਗਾਂ ਨੂੰ

ਕਿਸੇ ਦੀ ਓਥੇ ਨਹੀ ਚਲਣੀ ਜਦੋਂ ਲੇਖਾ ਹੋਸੀ ਕਰਮਾਂ ਦਾ

ਧਰਮ ਰਾਜ ਦੇ ਪੇਸ਼ ਹੋਣਾ ਤੇ ਉਹ ਬੈਠੂ ਲੈਕੇ ਹਿਸਾਬਾਂ ਨੂੰ

ਅਜੇ ਵੀ ਤੂੰ ਆਕੜ ਰੱਖੇਂ ਕਿਸੇ ਨੂੰ ਵੀ ਮੂੰਹ ਨਹੀ ਲਾਉਂਦਾ

ਹਰ ਇਕ ਨਾਲ ਖਹਿਦਾ ਰਹਿੰਦਾ ਰੋਕੂ ਕੌਣ ਫਸਾਦਾਂ ਨੂੰ

ਅਜੇ ਵੀ ਹੈਗਾ ਵੇਲਾ ਕਾਫੀ ਲੜ ਲੱਗ ਕਿਸੇ ਸਿਆਣੇ ਦੇ

"ਥਿੰਦ"ਖੁਸ਼ ਰਹਿਣਾਂ ਚਾਹੁੰਦਾ ਤਾਂ ਫੜ ਖਿੜੇ ਗਲਾਬਾਂ ਨੂੰ

ਇੰਜ: ਜੋਗਿੰਦਰ ਸਿੰਘ  "ਥਿੰਦ"

(   ਸੇਡਨੀ  )  

19 January 2022

 ਗ਼ਜ਼ਲ                        18/4

ਮੇਰੇ ਹਾਣੀਆਂ ਪੈਰਾਂ ਨਾਲ ਪੈਰ ਮਿਲਾਈ ਚੱਲ

ਆਸਰਾ ਲੈ ਦੇ ਕੇ ਹੁਣੇ ਹਿਸਾਬ ਮੁਕਾਈ ਚੱਲ

ਫੇਰ ਕੀ ਪਤਾ ਮੌਕਾ ਅੱਗੇ ਮਿਲੇ ਕਿ ਨਾ ਮਿਲੇ

ਚੰਗੇ ਕਰਮਾਂ ਦਾ ਹਿਸਾਬ ਹੁਣੇ ਲਿਗਾਈ ਚੱਲ

ਹਿਸਾਬ ਕਿਤਾਬ ਤਾਂ ਅੰਤ ਤੈਨੂੰ ਦੇਣਾ ਹੀ ਪੈਣਾਂ

ਕੱਮਜ਼ੋਰ ਹੈ ਸਾਥੀ ਉਹਦਾ ਭਾਰ ਉਠਾਈ ਚੱਲ

ਪਿਛਾਂ ਨੂੰ ਮੁੜ ਕੇ ਵੇਖ ਕਿਨੇ ਲੋਕੀ ਤੇਰੇ ਪਿਛੇ 

ਤਸੱਲੀ ਦਿਲ ਵਿਚ ਰੱਖ ਕਦਮ ਵਿਧਾਈ ਚਲ

ਦਿਲ ਨਾ ਛੱਡੀਂ ਅੱਗੇ ਨਜ਼ਰ ਮੰਜ਼ਲ ਤੇ ਰੱਖੀਂ

ਸੱਚੇ ਦਿਲੋਂ ਅਪਣਾ ਸੱਚਾ ਪ੍ਰਭੂ ਧਿਆਈ ਚੱਲ

ਭਲਾ ਕਰੇਂਗਾ ਸੱਭ ਦਾ ਤੇਰਾ ਭਲਾ ਵੀ ਹੋਵੇਗਾ

ਸੱਦਾ ਇਹੋ ਦਿਲ'ਚ ਰੱਖ ਕਦੱਮ ਵਿਧਾਈ ਚੱਲ

ਲੋਕੀਂ ਨਿਉਂ ਨਿਉਂ ਤੈਨੂੰ ਕਰਨਗੇ ਸਦਾ ਸਲਾਮਾਂ

'ਥਿੰਦ'ਸੱਭ ਦਾ ਭਲਾ ਕਰ ਤੇ ਦੁਖ ਵੰਡਾਈ ਚੱਲ 

ਇੰਜ: ਜੋਗਿੰਦਰ ਸਿੰਘ  "ਥਿੰਦ"

( ਸਿਡਨੀ ) 


16 January 2022

ਗ਼ਜ਼ਲ                            17/4

ਤੇਰੀ ਜਾਨ ਵਿਚ ਮੇਰੀ ਜਾਨ ਹੈਗੀ

ਸਮਝੇਂ ਨਾਂ ਸਮਝੇਂ, ਹੈ ਤੇਰੀ ਮਰਜ਼ੀ

ਕਈ ਜਨਮਾਂ ਦਾ ਹੈ ਇਹ ਰਿਸ਼ਤਾ  

ਇਸ ਉਤੇ ਕਿਸੇ ਦੀ ਨਹੀ ਚਲਦੀ

ਸਾਂਝ ਹੈ ਇਹ ਪੀਚੀਆਂ ਗੰਢਾਂ ਦੀ

ਸਾਂਝੇ ਸੁੱਖ ਸਾਂਝੀ ਏ ਸਿਰ -ਦਰਦੀ

ਝੱਲ ਰਹੇ ਹਾਂ ਇਕੱਠਆਂ ਸੱਭ ਕੁਝ 

ਹਨੇਰੀ ਹੋਵੇ ਜਾਂ ਹੋਵੇ ਠੰਡ ਵੱਰ੍ਹਦੀ

ਇਕ ਦੂਸਰੇ ਵਾਸਤੇ ਬਣੇ ਮੁੱਢ ਤੋਂ

ਰਹੀਏ ਜਿਵੇਂ ਹੋਵੇ ਪ੍ਰਭੂ ਦੀ ਮਰਜ਼ੀ 

ਸਾਨੂੰ ਵੇਖ ਈਰਖਾ ਨਾ ਕਰੇ ਕੋਈ

'ਥਿੰਦ'ਜਿਨੀ ਕਰੂ ਓਨੀ ਉਭਰਦੀ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  )

14 January 2022

 ਗ਼ਜ਼ਲ                                            16/4

ਆ ਜਾ ਸੱਜਨਾਂ ਹੁਣ ਤਾਂ ਜੀਵਨ ਦੀ ਸ਼ਾਮ ਹੋ ਗਈ

ਲੋਕੀ ਕਹਿੰਦੇ ਤੇਰੇ ਹੁਸਨ ਦੀ ਬੰਦ ਦੁਕਾਨ ਹੋ ਗਈ

ਪੁਰਾਨੀਆਂ ਯਾਦਾਂ ਕਰਕੇ ਵੇਖ ਡੰਗ ਟਿਪਾਈ ਜਾਂਦੇ

ਉੰਜ ਤਾਂ ਇਹ ਜਿੰਦਗੀ ਹੁਣ ਉਕਾ ਵੀਰਾਣ ਹੋ ਗਈ

ਬੜੇ ਯਤਨ ਕੀਤੇ ਕਿ ਕਿਸੇ ਤਰਾਂ ਤੈਨੂੰ ਭੁਲ ਜਾਈੲੈ

ਭੁਲੀ ਨਾਂ ਯਾਦ ਤੇਰੀ ਤੇ ਜ਼ਿੰਦਗੀ ਪਰੇਸ਼ਾਨ ਹੋ ਗਈ 

ਲੋਗ ਕਹਿੰਦੇ ਸੱਚ ਦਿਲ ਤੇ ਦਿਮਾਗ ਨੂੰ ਜੋੜ ਰੱਖਣਾ

ਏਸੇ ਲਈ ਹੀ ਮੇਰਾ ਜੀਵਨ ਤੇਰੀ ਮੁਸਕਾਨ ਹੋ ਗਈ

ਸਜਨਾਂ ਦੇ ਆਉਣ ਤੇ ਮੂੰਹ ਉਤੇ ਰੌਣਕਾਂ ਆ ਜਾਵਣ

ਉਹਨੇ ਸੱਮਝਿਆ ਸਾਡੀ ਹੁਣ ਦੂਰ ਥਿਕਾਨ ਹੋ ਗਈ

ਜਾਣ ਲੱਗਿਆਂ ਫਿਰ ਛੇਤੀ ਆਉਣ ਦੀ ਸੌਂਹ ਖਾਦੀ

ਇਹ ਕਹਿਕੇ ਝੱਟ ਅੱਖਾਂ ਤੋਂ ਦੂ੍ਰ ਮੇਰੀ ਜਾਣ ਹੋ ਗਈ  

ਉਹ ਕੌਲ ਇਕਰਾਰਾਂ ਨੂੰ ਜਾਕੇ ਉਕਾ ਹੀ ਭੁਲ ਗਏ 

'ਥਿੰਦ'ਹੂਣ ਅ੍ਖਾਂ ਪਕੀਆਂ ਤੇ ਬੰਦ ਜ਼ਬਾਣ ਹੋ ਗਈ

ਇੰਜ; ਜੋਗਿੰਦਰ ਸਿੰਘ  "ਥਿੰਦ"

(  ਸਿਡਨੀ )

12 January 2022

 ਗ਼ਜ਼ਲ                          15/4

ਹੁਣ ਤਾਂ ਸੋਚਾਂ ਵੀ ਮੁਕਣ ਲੱਗੀਆਂ ਨੇ

ਤਿਰਕਾਲਾਂ ਵੀ ਤਾਂ ਝੁਕਣ ਲੱਗੀਆਂ ਨੇ

ਪੈਂਡਾ ਥੋਹੜਾ ਜਿਨਾਂ ਹੀ ਰਹਿ ਗਿਆ ਏ

ਹੌਲੀ ਹੌਲੀ ਗੰਡਾਂ ਟੁੱਟਣ ਲੱਗੀਆਂ ਨੇ

ਰਾਹੀ ਤੁਰੇ ਜਾਂਦੇ ਹੁਣ ਖਿਲੋ ਕੇ ਤੱਕਣ

ਸ਼ਾਖਾਂ ਵੀ ਤਾਂ ਹੁਣ ਸੁੱਕਣ ਲੱਗੀਆਂ ਨੇ

ਜਿਨ੍ਹਾਂ ਅੱਗੇ ਝੁਕ ਕੇ ਲੋਕੀ ਲੰਘਦੇ ਸੀ

ਉਹ ਨਜ਼ਰਾਂ ਹੁਣ ਉੱਠਣ ਲੱਗੀਆਂ ਨੇ

ਮਾਣ ਹੁੰਦਾ ਸੀ ਜਿਹਨਾਂ ਡੌਲਿਆਂ ਉਤੇ

ਉਹੀ ਬਾਹਾਂ ਜੜਾਂ ਪੁੱਟਣ ਲੱਗੀਆਂ ਨੇ

ਜਿਨ੍ਹਾਂ ਦੇ ਤੁਰਨ ਤੇ ਧਰਤੀ ਹਿਲਦੀ ਸੀ

ਉਹੀ ਲੱਤਾਂ ਹੀ ਤਾਂ ਰੁਕਣ ਲੱਗੀਆਂ ਨੇ

ਕਰੋ ਨਾਂ ਮਾਣ ਕਦੀ ਚੜਦੀ ਜਵਾਨੀ ਦਾ

'ਥਿੰਦ'ਹੁਣ ਲਿਸ਼ਕਾਂ ਲੁਕਣ ਲੱਗੀਆਂ ਨੇ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  )

10 January 2022

 ਗ਼ਜ਼ਲ                                              14/4

ਨਾ ਰਹੇ ਛੱਨੇ  ਥਾਲੀਆਂ ਨਾਂ ਬਲਦਾਂ ਗੱਲ ਪੰਜਾਲੀਆਂ

ਨਾ ਕਣਕਾਂ ਦੇ  ਗਾਹਿ ਨਾ ਰੋਟੀ ਲੈਕੇ ਜਾਣ ਸਵਾਣੀਆਂ

ਬਹੁਤੇ ਪੱਕੇ ਹੋ ਗਏ ਨੇ ਰਾਹ ਟਾਂਗੇ ਨਾ ਦਿਸਣ ਕਿਤੇ ਵੀ

ਮੋਟਰਸਾਈਕਲ ਕਾਰਾਂ ਹਰ ਥਾਂ ਜਾਂ ਫਿਰਦੀਆਂ ਟ੍ਰਾਲੀਆਂ

ਬੱਸਾਂ ਦੀ ਹੋ ਗਈ ਭਰਮਾਰ ਗੈਸਾਂ ਵੀ ਹੋ ਗਈਆਂ ਆਮ

ਤੰਦੂਰ ਵੀ ਨਵੇਂ ਆ ਗਏ ਚੁਲੇ ਨਹੀ ਕਿਸੇ ਫੂਕਾਂ ਮਾਰੀਆਂ

ਟਿੰਡਾਂ ਵਾਲੇ ਖੂਹ ਕਿਥੇ ਬਲਦਾਂ ਅਖ਼ੀਂ ਲਗਣ ਖੋਪੇ ਕਿਥੇ

ਨਾ ਛੱਜ ਕਣਕਾਂ ਉਡਾਵਦੇ ਨਾ ਡਰਾਉਣ ਘੱਟਾ ਕਾਲੀਆਂ

ਹੁਣ ਗੱਡੇ ਨਹੀ ਕਿਤੇ ਦਿਸਦੇ  ਬਦਲ ਗਏ ਨੇ ਸਾਰੇ ਢੰਗ

ਮਸ਼ੀਨਾਂ ਦਾਨੇ ਨੇ ਕੱਢਦੀਆਂ ਮੰਡੀ ਲੈਕੇ ਜਾਣ ਟ੍ਰਾਲੀਆਂ

ਤੀਆਂ ਦਾ ਯੁਗ ਮੁਕਿਆ ਹੁਣ ਪੀਂਘਾਂ ਨ ਝੂਟਣ ਨਾਰੀਆ

ਪਿੰਡਾਂ ਦੇ ਮੇਲੇ ਨਹੀਂ ਰਹੇ ਨਾ ਲਭਣ ਜਾਾਂਦੀਆਂ ਢਾਣੀਆਂ 

ਦੁੱਖ ਸੁੱਖ ਦੀਆਂ ਸਾਂਝਾਂ ਮੁਕੀਆਂ ਮੁੱਕ ਗਏ ਨੇ ਗੂੜੇ ਨਾਤੇ

ਮੁਕਿਆ ਹੱਸਕੇ ਮਿਲਣਾ ਹੁਣ ਯਾਦਾਂ ਹੋਈਆਂ ਪੁਰਾਣੀਆਂ

ਹੁਣ ਸਭੇ ਭੁੱਲ ਗਏ ਰੱਬ ਨੂੰ ਪੈਸੇ ਪਿਛੇ ਨੇ ਦੌੜਾਂ ਲੱਗੀਆਂ

"ਥਿੰਦ"ਵੇਲਾ ਯਾਦ ਕਰ ਜਦ ਖੇਡਦਾ ਸੀ ਨਾਲ ਹਾਣੀਆਂ 

ਇੰਜ: ਜੋਗਿੰਦਰ ਸਿੰਘ  "ਥਿੰਦ"

 (  ਸਿਡਨੀ )

08 January 2022

ਗ਼ਜ਼ਲ                                                13/4

ਜਦੋ ਸਜਨ ਮਿਲਦੇ ਪੁਜਕੇ ਦਿਲ ਵਿਚ ਫੁਵਾਰੇ ਫੁਟਦੇ ਨੇ

ਜਿਵੇਂ ਰਕੜ ਮਾਰੀ ਧਰਤੀ ਤੇ ਨਵੇਂ ਤੇ ਹਰੇ ਬੂਟੇ ਉਗਦੇ ਨੇ

ਕਈ ਪਿਆਰੇ ਨੇ ਜਦ ਮਿਲਦੇ, ਮੂੰਹ ਤੇ ਰੌਨਕ ਆ ਜਾਂਦੀ

ਡੱਕੇ ਹੋਵਣ ਜਿਨੇ ਮਰਜ਼ੀ ਦੁਖੜੇ ਝੱਟ ਮੂੰਹ ਤੋਂ ਉਡਦੇ ਨੇ

ਲੈਕੇ ਕੀ ਏ ਜਾਣਾ ਇਸ ਦੁਨੀਆਂ ਤੋਂ ਖੁਸ਼ੀਆਂ ਵੰਡੋ ਸੱਭ ਨੂੰ

ਦਿਲ ਵਿਚ ਖੋਟਾਂ ਰੱਖਦੇ ਉਹ ਰਾਹਾਂ ਵਿਚ ਟੋਏ ਪੁੱਟਦੇ ਨੇ

ਅਹਸਾਨ ਕਿਸੇ ਦਾ ਨਾ ਭੁਲਣ ਉਹ ਦੁਖੀ ਕਦੀ ਨਹੀਂ ਹੁੰਦੇ 

ਸਦਾ ਰਜ਼ਾ ਵਿਚ ਰਹਿਦੇ ਪਾਲਣਹਾਰ ਤੇ ਡੋਰੀ ਸੁਟਦੇ ਨੇ

ਈਰਖਾ ਜੇਹੜੇ ਕਰਦੇ ਉਹ ਸਦਾ ਹੀ ਰਹਿਦੇ ਨੇ ਕੁੜਦੇ

ਉਹ ਹਮੇਸ਼ਾਂ ਦੁਖੀ ਰਹਿਦੇ ਅਤੇ ਬਿਨ ਆਈ ਮੁਕਦੇ ਨੇ

ਦੁੱਖ ਸੁੱਖ ਵੇਲੇ ਜੇਹੜੇ ਇਕ ਦੂਜੇ ਦਾ ਸਾਥ ਨਹੀਂ ਦੇਂਦੇ

ਰਕੜੀਂ ਉਗੇ ਰੁੱਖ ਵਾਂਗੂੰ ਉਹ ਬਿਨ ਪਾਣੀੳਂ ਸੁਕਦੇ ਨੇ

ਨੇਕ ਪੁਰਸ਼ਾ ਦੀ ਸੰਗਤ ਕਰਕੇ ਨੇਕੀ ਖੱਟ ਲਵੋ ਸੱਜਨਾਂ

ਥਿੰਦ"ਮਨ ਸ਼ਾਂਤ ਰਹੇਗਾ ਤੇਰਾ ਵੇਖੀਂ ਲੋਕੀ ਝੁਕਦੇ ਨੇ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  ) 

07 January 2022

 ਗ਼ਜ਼ਲ                                    12/4

ਨਵਾਂ ਸੂਰਜ ਚੜੇਗਾ ਤੇ ਨਵਾਂ ਚੰਨ ਵੀ ਆਏਗਾ

ਨਵੀਂ ਦੁਨੀਆਂ ਵਸੇਗੀ,ਤੇ ਨਵਾਂ ਮਾਹੌਲ ਛਾਏਗਾ

 ਨਵਾਂ ਹੋਏਗਾ ਅਸਮਾਨ ਤੇ ਰਿਸ਼ਤੇ ਨਵੇਂ ਬਨਣਗੇ

ਝੂਠ ਪਾਖੰਡ ਮੁਕੂ ਤੇ ਸੱਤਯੁਗੀ ਰਾਜ ਬਣ ਜਾਏਗਾ             

ਸਤਾਰੇ ਨਵੇਂ ਚਮਕਣਗੇ ਸਭ ਹਿਰਦੇ ਠਾਰਨਗੇ

ਨਿੱਘ ਸਾਰੇ ਵਰਤੇਗਾ ਹਰ ਇਕ ਦਰਦ ਵੰਡਾਏਗਾ

ਨੇਕ ਕਮਾਈ ਕਰਨਗੇ ਸੰਤੁਸ਼ਟ ਰਹਿਨਗੇ ਸਾਰੇ

ਭੁੱਖਾ ਕੋਈ ਨਾ ਮਰੂਗਾ ਚਿਰਾਂ ਤੱਕ ਜੀਂਣਾ ਚਾਹੇਗਾ 

ਪੰਛੀ ਵੀ ਗੀਤ ਗਾਣਗੇ ਜੰਗਲ ਹੋਸੀ ਬਾਗੋ ਬਾਗ

ਨਵੀਂ ਦੁਣੀਆਂ ਹੁਵੇਗੀ ਹਰ ਇਕ ਵਸ ਨਾ ਪਾਵੇਗਾ

ਕੀ ਪਤਾ ਕੌਣ ਜੀਂਦਾ ਰਹਿੰਦਾ ਉਸ ਦੁਣੀਆਂ ਤੀਕਰ

"ਥਿੰਦ'ਚੰਗੇ ਕੰਮ ਕਰੇਂਗਾ ਤਾਂ ਰੱਬ ਪਾਰ ਲਗਾਏਗਾ 

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  )

04 January 2022

 ਗ਼ਜ਼ਲ                                              11/4

ਯਾਦਾਂ ਬਣੀਆਂ ਮੇਰੀਆਂ ਮੇਰੇ ਸ਼ਾਮਾਂ ਦੇ ਪਰਛਾਵੇਂ

ਕਸਰ ਤੇਰੀ ਹੈ ਹੁਣ ਬਾਕੀ ਤੂੰ ਕਦੋਂ ਮੁੜ ਕੇ ਆਵੇਂ

ਦਿਲ ਵਿਚ ਗੱਲਾਂ ਕਈ ਹੁਣ ਇਕਠੀਆਂ ਹੋਈਆਂ

ਉਡੀਕਾਂ ਤੇਰੀਆਂ ਨੇ ਸਾਨੂੰ, ਕਦੋਂ ਆਕੇ ਹੋਰ ਸੁਨਾਵੇਂ

ਲੰਘ ਗਿਆ ਜੋ ਵੇਲਾ ਮੁੜਕੇ ਫਿਰ ਨਹੀਂ ਆਉਦਾ

ਗੰਢਾਂ ਦਿਲ ਵਿਚ ਬਝਨ ਜਿਉਂ ਜਿਉਂ ਦੇਰ ਲਗਾਵੇਂ 

ਮਿਠੀਆਂ ਯਾਦਾਂ ਇਕਠੀਆਂ ਹੋ ਕੇ ਭੜਥੂ ਪਾਵਣ

ਰਾਤਾਂ ਦੀ ਨੀਦ ਉਡਾਵੇਂ ਪੁਛਾਂ ਜੇ ਕਦੀ ਮਿਲ ਜਾਵੇਂ

ਭੁਲੀਆਂ ਸੋਚਾਂ ਜਦ ਆਵਣ ਉਹ ਮੈਨੂੰ ਤੜਪਾਵਨ

ਚਿਰਾਂ ਤੱਕ ਚੈਨ ਨਾ ਆਵੇ ਜਾ ਬੈਠਾਂ ਧੁਪੇ ਕਦੀ ਛਾਵੇਂ

ਅਜੀਬ ਕਹਾਣੀ ਸੋਚਾਂ ਦੀ ਬੱਚਪਣ ਤੇ ਜਵਾਨੀ ਦੀ

ਵੱਖੋ ਵੱਖ ਨੇ ਰੰਗ ਨਿਆਰੇ ਕਦੀ ਜੋੜੇਂ ਕਦੀ ਮਿਟਾਵੇਂ

ਭੁਲ ਭੁਲਾ ਕੇ ਸਭੇ ਸੋਚਾਂ ਹੁਣ ਪ੍ਰਭੂ ਦੇ ਲੜ ਲੱਗ ਜਾ

"ਥਿੰਦ"ਚੰਗੀਆਂ ਸੋਚਾਂ ਨੇਕ ਇਰਾਦੇ ਦਿਲ ਵਸਾਵੇਂ

ਇੰਜ:ਜੋਗਿੰਦਰ ਸਿੰਘ  "ਥਿੰਦ"

(   ਸਿਡਨੀ  )



03 January 2022

 ਗ਼ਜ਼ਲ                                   10/4

ਸੱਚੇ ਆਸ਼ਕ ਹੱਸ ਹੱਸ ਸੂਲੀ ਚੜ ਜਾਂਦੇ ਨੇ

ਕੱਚੇ ਤੇ ਤਰ ਕੇ ਵੀ ਅੱਧਵਾਟੇ ਗੋਤੇ ਖਾਂਦੇ ਨੇ

ਕਿੱਸੇ ਉਹਨਾਂ ਦੇ ਲੋਕੀ ਨੇ ਗਾੳਦੇ ਰਹਿੰਦੇ

ਨਾਲ ਸਵਾਦਾਂ ਅਕੱਠੇ ਮਹਿਫਲ ਲਾਂਦੇ ਨੇ

ਇਸ਼ਕ ਕਦੀ ਕਿਸੇ ਦੀ ਜ਼ਾਤ ਨਹੀ ਪੁਛਦਾ

ਰੱਬ ਦਾ ਰੂਪ ਸੱਮਝਣ ਉਹ ਰੱਬ ਨੂੰ ਪਾਂਦੇ ਨੇ

ਖੁਦਾ ਨਾਲ ਕਦੀ ਤਾਂ ਪਿਆਰ ਪਾ ਕੇ ਵੇਖੋ

ਔਖੇ ਵੇਲੇ ਬਾਂਹ ਪਕੜ ਕੇ ਪਾਰ ਲਗਾਂਦੇ ਨੇ

ਮਿਟੀ ਦਾ ਬਣਿਆਂ ਆਖਰ ਮਿਟੀ ਹੋ ਜਾਣਾ

ਉਸ ਦੇ ਬੰਦੇ ਮਿਟੀ ਦੀ ਵੀ ਪੂਜਾ ਕਰਾਂਦੇ ਨੇ

ਦਰਸ਼ਨ ਕਰਕੇ ਜਿਨ੍ਹਾਂ ਦੇ ਤਰਦੇ ਸਾਰੇ ਪ੍ਰਾਨੀ

ਸਾਰੇ ਭੱਗਤਾਂ ਨੂੰ ਉਹ ਖੁਸ਼ੀਆਂ ਵਰਤਾਂਦੇ ਨੇ

ਇਹਨੂੰ ਕਹਿੰਦੇ ਨੇ ਸਾਰੇ ਹੈ ਇਸ਼ਕ ਹਕੀਕੀ

ਧਰਮਰਾਜ ਵੀ ਉਹਨਾਂ ਨੂੰ ਪਾਸ ਬਠਾਂਦੇ ਨੇ

ਉਹਨਾਂ ਦੀਆਂ ਕਈ ਪੁਛਤਾਂ ਹੀ ਤਰ ਜਾਂਵਣ

'ਥਿੰਦ'ਜੋ ਧੂੜ ਪ੍ਰੱਭੂ ਦੇ ਪੈਰਾਂ ਦੀ ਮੱਥੇ ਲਾਂਦੇ ਨੇ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  )