'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

11 April 2020

                                  ਗਜ਼ਲ                                        (9)
ਗੈਰਾਂ ਨਾਲ ਹੋਈ ਤੇਰੀ ਦੋਸਤੀ ਅਪਣੇ ਦਿਤੇ ਕਿਓਂ ਤੂੰ ਵਿਸਾਰ
ਅਪਣੇ ਹੀ ਆਖਰ ਕੰਮ ਆਂਵਦੇ ਫਿਰ ਪੱਛਤਾਓਗੇ ਬਾਰ ਬਾਰ

ਮਾਰੂਥੱਲ ਜੱਦ ਲਿਸ਼ਕਾਂ ਮਾਰਦਾ ਪਾਣੀ ਸੱਮਝ ਦੌੜੇਂ ਉਸ ਵੱਲ
ਧੋਖਾ ਖਾ ਕੇ ਹੀ ਫਿਰ ਯਾਦ ਕਰੋਗੇ ਜੱਦ ਗੈਰਾਂ ਦਿਤਾ ਲਿਤਾੜ

ਦੱਸ ਤੂੰ ਕੀ ਸਾਡੇ ਨਾਲ ਵੰਡਣਾ ਲੈ ਦੇਕੇ ਮੁਕਾਈਏ ਸਾਰੀ ਗੱਲ
ਗੱਗਨ ਲੈ ਕੇ ਸਤਾਰੇ ਸਾਰੇ ਦੇਕੇ ਕਰ ਲੈ ਮੇਰੇ ਨਾਲ ਇਕਰਾਰ

ਸੂਰੱਜ ਲੈਕੇ ਕਿਰਨਾਂ ਦੇ ਦੇ ਧਰਤੀ ਚੰਨ ਦੀ ਸਾਰੀ ਤੂੰਓਂ ਲੈ ਲਾ
ਠੰਡੱਕ ਚੰਨ ਦੀ ਮੈਂਨੂੰ ਦੇਦੇ ਲੈਕੇ ਧਰਤੀ ਦੇ ਅਨਗਿਣਤ ਪਹਾੜ

ਸਾਰੇ ਸਾਗਰ ਤੂੰਹਿਓਂ ਸਾਂਭ ਪਰ ਮੈਨੂੰ ਸਾਰੀਆਂ ਲਹਿਰਾਂ ਦੇਦੇ
ਛੱਡ ਗੈਰਾਂ ਦੀ ਦੋਸਤੀ ਉਹਨਾਂ ਹੈ ਆਖਰ ਦੇਣਾ ਤੇਨੂੰ ਮਿਤਾੜ

"ਥਿੰਦ"ਸਵੇਰ ਦਾ ਭੁਲਾ ਜੇ ਮੁੜ ਆ ਜਾਵੇ ਸ਼ਾਮੀਂ ਘਰ ਦੇ ਵੱਲ
ਉਹਨੂੰ ਭੁਲਾ ਕਦੀ ਨਹੀਂ ਆਖਦੇ ਬਣ ਜਾਂਦੇ ਨੇ ਸਾਰੇ ਗੱਮਖਾਰ

                                    ਇੰਜ: ਜੋਗਿੰਦਰ ਸਿੰਘ "ਥਿੰਦ"
                                                        (ਸਿਡਨੀ)

09 April 2020

                               ਕੁਝ ਸ਼ੇਅਰ
ਦਿਲ ਦਰਿਆ ਸਮੁੰਦਰੌਂ ਡੂੰਗੇ ਵਿਰਲੇ ਕਿਸੇ ਕੱਲਬੂਤ ਸਜਾਏ
ਨਾ ਇਹ ਖਹਿੰਦੇ ਨਾ ਢਹਿੰਦੇ ਵਿਚ ਰਹਿੰਦੇ ਰੱਬ ਰਜਾਏ
                          _______________
ਰੁਸਾ ਰੱਬ ਮਨਾ ਲੈੰਦੇ ਪਰ ਯਾਰ ਮਨਾਓਨਾ ਔਖਾਂਏ
ਕੁਝ ਦਿਨ ਤਾਂ ਜਰ ਲੈਂਦੇ ਓਮਰਾਂ ਦਾ ਰੋਗ ਲਗਾਓਨਾ ਔਖਾਏ
                         _______________
ਜੋ ਉਸ ਕੋ ਭੀ ਦੇ ਏਕ ਜੁੰਬੱਸ਼
 ਐਸਾ ਕੋਈ ਦਰਦ ਪਾਲਾ ਜਾਏ
"ਥਿੰਦ"ਤੇਰੇ ਇਸ਼ਕ ਸੇ ਉਠੀ ਹੈ ਗਰ ਜਵਾਲਾ
ਇਸ ਮੇਂ ਵੱਤਨ ਪਰੱਸਤੀ ਕੋ ਭੀ ਡਾਲਾ ਜਾਏ।
                    ________
ਮੈਂ ਸੱਚ ਸੀ ਜਦੋਂ ਬੋਲਿਆ
ਲੋਕਾਂ ਸੂਲੀ ਦਿਤਾ ਟੰਗ
ਹੁਣ ਸੱਚ ਨਾ ਕਦੀ ਬੋਲਦਾ
ਸਾਰੀ ਦੁਣੀਆਂ ਮੇਰੇ ਸੰਗ
ਸਾਰੇ ਚੰਗਾ ਚੰਗਾ ਮੈਨੂੰ ਆਖਦੇ
ਤੇ ਸੱਭੇ ਕਰਣ ਪਸੰਦ ।
       _________
ਜਾਂ ਰੱਬ ਆਖੇ ਜਾਂ ਯਾਰ ਆਖ
ਸੁਦਰਸ਼ਨ ਚੱਕਰ ਚਲਾ ਦੇਹੀਏ
ਦਿਲ ਦਰਆ ਵੀ ਤੇ ਪੱਥਰ ਵੀ ਹੈ ਮੇਰਾ
ਲੋੜ ਪੈਣ ਤੇ ਪਾਣੀਆਂ ਅੱਗ ਲਗਾ ਦਿਹੀਏ
"ਥਿੰਦ" ਅਪਣੇ ਯਾਰ ਦੀ ਇਕ ਮੁਸਕਾਣ ਖਾਤਰ
ਕਮਾਈ ਦੋ ਜਹਾਂਨ ਦੀ ਅਸੀਂ ਲੁਟਾ ਦੇਹੀਏ ।

                ਇੰਜ: ਜੋਗਿੰਦਰ ਸਿੰਘ "ਥਿੰਦ"
                                      (ਸਿਡਨੀ)

                               ਗਜ਼ਲ
ਘਬਰਾ ਕਰ ਅੱਕਸਰ ਹੀ ਕਹਿਤੇ ਹੈਂ ਹੱਮ ਕਿਆ ਕਰੇਂ
ਜੱਭ ਕੁਛ ਨਾ ਬਣ ਪੜੇ ਤੋ ਬੱਸ ਏਕ ਹੱਮ ਦੁਆ ਕਰੇਂ

ਹੋਤਾ ਤੋ ਨਹੀਂ ਹੈ ਉਨ ਪਰ ਕੋਈ ਭੀ ਅੱਸਰ ਮੱਗਰ
ਮੁਮਕਨ ਭੀ ਤੋ ਨਹੀਂ ਕਿ ਕੁਛ ਭੀ ਨਾ ਹੱਮ ਕਹਾ ਕਰੇਂ

ਜੱਭ ਦਿਲ ਕੀ ਬਾਤ ਭੀ ਤੋ ਕਹਿ ਨਹੀਂ ਸੱਕਤੇ ਉਨਸੇ
ਅੱਛਾ ਹੀ ਤੋ ਹੈ ਕਿ ਐਸੇ ਮੇਂ ਚੁਪ ਹੀ ਹੱਮ ਰਹਾ ਕਰੇਂ

ਏਕ ਦਿਨ ਜ਼ਰੂਰ ਜੱਭ ਸੋਚੇਂਗੇ ਉਨ ਕੋ ਹੋਸ਼ ਆਏਗੀ
ਔਰ ਕਹੇਂਗੇ ਕਿਓਂ ਦਿਲ ਕੋ ਦਿਲ ਸੇ ਹੱਮ ਜੁਦਾ ਕਰੇਂ

"ਥਿੰਦ"ਐਸੇ ਮੇਂ ਕੋਈ ਕੈਸੇ ਰਹਿ ਸੱਕਤਾ ਮੂੰਹ ਮੋੜਕੇ
ਅਪਣੇ ਆਪ ਕੋ ਕਿਓਂ ਨਾ ਉਨ ਪਰ ਹੱਮ ਫਿਦਾ ਕਰੇਂ

                          ਇੰਜ: ਜੋਗਿੰਦਰ ਸਿੰਘ "ਥਿੰਦ"
                                                  (ਸਿਡਨੀ)
 
                          

                                 
                       ਕੁਝ ਸ਼ੇਅਰ
                                   (1)
ਸਹਿਕ ਦੇ ਸਹਿਕ ਦੇ ਅਸੀਂ ਸਜਨਾਂ ਤੇਰੇ ਦਰ ਤੇ ਆ ਪਹੁੰਚੇ
ਨਿਕਲ ਘਰ ਚੌਂ ਵੇਖ ਸਾਨੂੰ ਕਿਨੇ ਜ਼ਖਮ ਅਸੀਂ ਖਾ ਪਹੁੰਚੇ।
                                 (2)
ਵਿਗੜੇ ਹੋਏ ਨੇ ਮਜਾਜ਼ ਅੱਜ ਮੇਰੀ ਸਰਕਾਰ ਦੇ
ਬੱਚ ਕੇ ਨਿਕਲ ਜਾਓ ਕਿਤੇ ਅੱਖ ਹੀ ਨਾ ਮਾਰਦੇ
                               (3)
ਮਨਿਆਂ ਬੁਜ਼ਦਿਲ ਹਾਂ ਮੈਂ ਪਰ ਲਾਇਲਟੀ ਭੀ ਚੀਜ਼ ਹੈ
ਗਡੋ ਜ਼ਮੀਨ ਵਿਚ ਭਾਵੇਂ ਜਾਂ ਪੁਠੀ ਖੱਲ ਉਤਾਰ ਦੇਵੋ
                               (4)
ਯਾ ਖੁਦਾ ਜੱਭ ਭੀ ਤੂੰ ਮਹੱਬਤ ਬਣਾਈ ਹੋਗੀ
ਅੱਪਣੇ ਆਪ ਕੋ ਭੀ ਯੇ ਆਗ ਲੱਗਾਈ ਹੋਗੀ
ਟੱਟੋਲ ਲੀਆ ਹੱਮ ਨੇ ਸਾਰਾ ਨੀਦ ਮੈਂ ਉਨਕੋ
ਯੇ ਆਗ ਉਸ ਨੇ ਤੋ ਪਲਕੋੰ ਮੇਂ ਛੁਪਾਈ ਹੋਗੀ
                             (5)
ਤੂੰ ਦੋਸਤ ਹੈ, ਨਸੀਹੱਤ ਨਾ ਕਰ ਖੁਦਾ ਕੇ ਲੀਏ
ਮੇਰਾ ਜ਼ਮੀਰ ਕਾਫੀ ਹੈ ਮੇਰੀ ਸਲਾਹਿ ਕੇ ਲੀਏ
                            (6)
ਏਕ ਬਾਤ ਹੈ ਜੋ ਕਹੀ ਨਹੀਂ ਜਾਤੀ
ਦਿਲ ਮੇਂ ਭੀ ਵੋਹ ਰੱਖੀ ਨਹੀਂ ਜਾਤੀ
                            (7)
ਹਰ ਬਾਤ ਪਰ ਵੁਹ ਹੰਸ ਦੀਆ ਕਰਤੇ ਹੈਂ
ਅੰਦਾਜ਼ ਨੈਆ ਹੈ ਮੱਗਰ ਕੱਤਲ ਕੀਆ ਕਰਤੇ ਹੈਂ
ਸ਼ੁਕਰ ਕਰੋ ਕਿ ਤੁਮ ਬੱਚ ਗਏ ਬਾਲ ਬਾਲ
ਚਿਹਰੇ ਸੇ ਦਿਲ ਕੀ ਬਾਤ ਜਾਣ ਲੀਆ ਕਰਤੇ ਹੈਂ 

                     ਇੰਜ: ਜੋਗਿੰਦਰ ਸਿੰਘ "ਥਿੰਦ"
                                         (ਸਿਡਨੀ)          

06 April 2020

                      ਗੀਤ
  ਆ ਨੀ ਕੁੜੀਏ ਸ਼ਹਿਰ ਦੀਏ
ਤੇੈਨੂੰ ਪਿੰਡ ਦੀ ਕੁੜੀ ਵਿਖਾਵਾਂ
ਉਕਾ ਨਾਂ ਉਹ ਥੱਕਦੀ
ਕੰਮ ਕਰਦੀ ਨਾਲ ਭਰਾਵਾਂ ਸਾਂਵਾਂ
ਦੋ ਕੁ ਕਤਾਬਾਂ ਚੁਕ ਕੇ
ਤੇਰੀਆਂ ਥੱਕ ਜਾਂਦੀਆਂ ਨੇ ਬਾਹਾਂ
                            ਆ ਨੀ ਕੁੜੀਏ ਸ਼ਹਿਰ ਦੀਏ
                           ਤੈਨੂੰ ਪਿਂਡ ਦੀ ਕੁੜੀ ਵਿਖਾਵਾਂ 
ਗਨੇ ਚੂਪੇ ਰੋਜ਼ ਹੀ ਉਹ 
ਰੱਜ ਰੱਜ ਬੜੇ ਸਵਾਦਾਂ ਨਾਲ
ਮੱਖਣ ਪੇੜੇ ਖਾ ਖਾ ਰੰਗ ਕੀਤਾ ਏ ਲਾਲ਼
ਦੰਦ ਤੇਰੇ ਮਲੈਮ ਜਹੇ ਬੁਰਾ ਹੋ ਜੂ ਹਾਲ
ਇਹ ਕਿਹੜੀ ਕੁੜੀ ਮਲੈਮ ਜਹੀ
ਬਿਟ ਬਿਟ ਤੱਕਣ ਮੱਝਾਂ ਗਾਵਾਂ
                       ਆ ਨੀ ਕੁੜੀਏ ਸ਼ਹਿਰ ਦੀਏ
                       ਤੈਨੂੰ ਪਿੰਡ ਦੀ ਕੁੜੀ ਵਿਖਾਵਾਂ ।

ਪਹਿਲਾਂ ਗੇੜੇ ਵੇਲਨਾਂ
ਕੱਢੇ ਚਿਟਾ ਚਿਟਾ ਰੂੰ
ਵੱਟ ਪੂਨੀਆਂ ਸੂਤਰ ਕੱਤਦੀ
ਚਰਖਾ ਏ ਕਰਦਾ ਘੂੰ ਘੂੰ
ਰੋਟੀ ਖਾਣ ਦਾ ਵੇਲਾ ਹੋ ਗਿਆ
ਵਾਜਾਂ ਮਾਰਦੀ ਭੈਣ ਭਰਾਵਾਂ
                      ਆ ਨੀ ਕੁੜੀਏ ਸ਼ਹਿਰ ਦੀਏ
                     ਤੈਨੂੰ ਪਿੰਡ ਦੀ ਕੁੜੀ ਵਿਖਾਵਾਂ

ਹੁਣ ਪਿੰਡ ਦੀ ਕੁੜੀ ਵੀ ਘੱਟ ਨਹੀਂ
ਲੈ ਕਤਾਬਾਂ ਜਾਂਦੀ ਪਈ ਸਕੂਲ
ਅੱਵਲ ਆਵੇ ਜਮਾਤ ਚੋਂ
ਸਮਾਂ ਗਵਾਓਂਦੀ ਨਹੀ ਫਜ਼ੂਲ
ਖੁਸ਼ ਹੋ ਪਿਓ ਆਖਦਾ
ਧੀਏ ਆ ਤੈਨੂੰ ਅੱਗੇ ਤੱਕ ਪੜ੍ਹਾਵਾਂ
                       ਆ ਨੀ ਕੁੜੀਏ ਸ਼ਹਿਰ ਦੀਏ
                       ਤੈਂਨੂੰ ਪਿੰਡ ਦੀ ਕੁੜੀ ਵਿਖਾਵਾਂ
ਦੋ ਕੁ ਕਤਾਬਾਂ ਚੁਕ ਕੇ
ਤੇਰੀਆਂ ਥੱਕ ਜਾਂਦੀਆਂ ਨੇ ਬਾਹਾਂ

   ਇੰਜ: ਜੋਗਿੰਦਰ ਸਿੰਘ "ਥਿੰਦ"

                       (ਸਿਡਨੀ)
 


                                  ਗਜ਼ਲ
ਇਕ ਦਰਦ ਡੁਲਿਆ ਮਿਲ ਪਿਆ ਝੱਟ ਝੋਲੀ ਲਿਆ ਬੰਨ
ਨਾਲ ਸ਼ੌਕ ਦੇ ਆਪ ਪਾਲਿਆ ਖਬਰ ਨਾ ਹੋਈ ਕਨੋ ਕਨ

ਉਸ ਕੰਢੇ ਲਾਗੇ ਸਾਗਰਾਂ ਜਾ ਕਣ ਕਣ ਲਿਆ ਹੁਣ ਛਾਣ
ਇਕ ਮੋਤੀ ਝੋਲੀ ਪੈ ਗਿਆ ਤੇ ਮਨ੍ ਹੋਇਆ ਏ ਧਂਨੋ ਧੰਨ

ਹਥੇਲੀ ਉਤੇ ਰੱਖ ਕੇ ਮਾਂਜਿਆ ਫਿਰ ਕੀਤਾ ਸੂਰਜ ਵੱਲ
ਕਈ ਰਿਸ਼ਮਾਂ ਉਦੋਂ ਫੁਟੀਆਂ ਤੇ ਰੰਗ ਨਿਕਲੇ ਵੱਨ ਸੁਵੱਨ

ਦਰਵਾਜਾ ਖੁਲਾ ਸਵਰਗ ਦਾ ਓਥੇ ਬੈਠੇ ਕਈ ਦਰਵੇਸ਼
ਚਾਰੇ ਪਾਸੇ ਵਰਤੀ ਸ਼ਾਂਤੀ ਮਨ੍ਹ ਹੋਇਆ ਬੜਾ ਪਰਸੰਨ

"ਥਿੰਦ"ਇਕ ਦਰਦ ਕਿਸੇ ਦਾ ਬੰਨ ਕੇ ਕੀ ਕੁਛ ਲਿਆ ਪਾ
ਚਿਰਾਂ ਤੱਕ ਯਾਦ ਕਰੋਗੇ ਇਹਦਾ ਨਸ਼ਾ ਰਹੇਗਾ  ਹਰਦੱਮ

                               ਇੰਜ: ਜੋਗਿੰਦਰ ਸਿੰਘ "ਥਿੰਦ"
                                                   (ਸਿਡਨੀ)

05 April 2020

                               ਗਜ਼ਲ
ਅਸਮਾਂਨੀ ਭਾਂਬੜ ਮੱਚ ਗਏ ਧਰਤੀ ਹੋਈ ਲਹੂ ਲੁਹਾਂਣ
ਹਰ ਥਾਂ ਵੇਖੋ ਅੱਗਾਂ ਲੱਗੀਆਂ ਅੱਜ ਦਿਨ ਨੇ ਜਮੀਂ ਸ਼ਾਮ

ਧੁਆਖੇ ਪਰਛਾਵੇਂ ਲੱਮੀਆਂ ਕਰ ਕਰ ਬਾਹਾਂ ਕੁਰਲਾਂਣ
ਹਿਜਰਾਂ ਭਿਨੀ ਤੇ ਬੋਲੀ ਰਾਤ ਸ਼ਾਮਾਂ ਲਾਈ ਮੇਰੇ ਨਾਮ

ਕੋਈ ਬਾਂਹ ਨਹੀ ਫੜਦਾ ਆ ਵੇਖੋ ਆਪੋ ਧਾਪੀ ਅੰਦਰ
ਵਾ ਵਿਰੋਲੇ ਘੇਰਿਆ ਇਕ ਦੂਜੇ ਦੀ ਨਹੀਂ ਰਹੀ ਪਛਾਣ

ਪਰਲੋ ਲੱਗੇ ਹੁਣ ਆ ਗਈ ਸਹਿਮੇ ਪਏ ਨੇ ਸਾਰੇ ਲੋਕ
ਤੜਪ ਤੜਪ ਡਿਗ ਰਹੇ ਕਈ ਘਰ ਬੁਡੇ ਅਤੇ ਜੁਵਾਂਣ

 ਦੀਨ ਦੁਣੀਆਂ ਦਿਆ ਮਾਲਕਾ ਬਾਂਹ ਫੱੜ ਲੈ ਆ ਕੇ ਤੂੰ
ਸੱਭੇ ਲੱਭਣ ਆਸਰੇ ਤੇ ਘਰ ਬੈਠੈ ਅਪਣਾਂ ਰੱਬ ਧਿਆਣ

"ਥਿੰਦ"ਗੱਲੀਆਂ ਹੋਇਆਂ ਸੁਣੀਆਂ ਅੰਦਰ ਡੱਕੇ ਨੇ ਲੋਕ
ਕੋਈ ਵਾਤ ਨਾਂ ਪੁਛਦਾ ਆ ਲੀਡਰ ਸੁਤੇ ਲੱਮੀਆਂ ਤਾਂਣ

                              ਇੰਜ: ਜੋਗਿੰਦਰ ਸੀੰਘ "ਥਿੰਦ"
                                                  (ਸਿਡਨੀ)

 

  

                        ਗਜ਼ਲ
ਫਿਰਦਾ ਰਿਹਾ ਹਾਂ ਮੈਂ ਮਾਰਾ ਮਾਰਾ ਤੇਰੇ ਸ਼ਹਿਰ ਅੰਦਰ
ਮੁਸ਼ਕੱਲ ਹੋ ਗਿਆ ਹੈ ਹੁਣ ਗੁਜ਼ਾਰਾ ਤੇਰੇ ਸ਼ਹਿਰ ਅੰਦਰ

ਜਿਹੜਾ ਵੀ ਮਿਲਿਆ ਮੈਨੂੰ ਓਪਰਾ ਹੀ ਮਿਲਿਆ ਸਜਨਾਂ
ਇਕ ਦਿਲ ਨਹੀ ਮਿਲਿਆ ਉਧਾਰਾ ਤੇਰੇ ਸ਼ਹਿਰ ਅੰਦਰ

ਜਾਂਦਾ ਜਾਂਦਾ ਲੰਘ ਰਿਹਾ ਸੀ ਭੁਲ ਕੇ ਏਧਰ ਆ ਵੜਿਆ
ਲੋਕੀਂ ਆਖਣ ਫਿਰਦਾ ਕੌਣ ਅਵਾਰਾ ਤੇਰੇ ਸ਼ਹਿਰ ਅੰਦਰ

ਗਲੀਆਂ ਸੁਣੀਆਂ ਸੜਕਾਂ ਸੁਣੀਆਂ ਸੁਣੇ ਨੇ ਬਾਗ ਬਗੀਚੇ
 
ਅਲੋਕਾਰ ਹੀ ਵੇਖਿਆ ਆ ਨਿਜ਼ਾਰਾ ਤੇਰੇ ਸ਼ਹਿਰ ਅੰਦਰ

ਸਿਫਤਾਂ ਬਹੁਤ ਹੀ ਸੀ ਸੁਣੀਆਂ ਏਧਰ ਆਓਣ ਤੋਂ ਪਹਿਲਾਂ
ਕਮਾਈ ਸਾਰੀ ਇਜ਼ਤ ਹੀ ਅੱਜ ਹਾਰਾ ਤਰੇ ਸ਼ਹਿਰ ਅੰਦਰ

'
ਥਿੰਦ'ਤੇਰੇ ਘਰ ਦਾ ਸਿਰਨਾਵਾਂ ਹੀ ਜਦੋਂ ਪੁਛਿਆ ਕਿਸੇ ਕੋਲੋਂ
ਇਹਣਾਂ ਕਿਵੇਂ ਮੇਰਾ ਹੁਲੀਆ ਵਿਗਾੜਾ ਤੇਰੇ ਸ਼ਹਿਰ ਅੰਦਰ

                             
ਇੰਜ: ਜੋਗਿੰਦਰ ਸਿੰਘ "ਥਿੰਦ"
                                                     (
ਸਿਡਨੀ )

03 April 2020

                           ਗਜ਼ਲ
ਤੁਸਾਂ ਵਰਗਾ ਰੱਬ ਨੇ ਹੋਰ ਬਣਾਇਆ ਨਹੀ ਹੋਣਾ
ਵਿਹਲੇ ਬਹਿਕੇ ਏਦਾਂ ਕੋਈ ਸਜਾਇਆ ਨਹੀ ਹੋਣਾ

ਰੋਜ਼ ਆਉਂਦਾ ਏ ਇਕ ਅਜੀਬ ਜਿਹਾ ਹੀ ਸੁਪਨਾ
ਅਜੇ ਤੱਕ ਤਾਂ ਉਹਨੇ ਮੈਨੁੂੰ ਭੁਲਾਇਆ ਨਹੀਂ ਹੋਣਾ

ਏਨਾਂ ਗਹਿਰਾ ਸੀ ਉਸ ਦਿਨ ਮੁਲਾਕਾਤ ਦਾ ਨੱਸ਼ਾ
ਅੱਜ ਤੱਕ ਉਹਨੂੰ ਵੇਖਣਾ ਹੋਸ਼ ਆਇਆ ਨਹੀ ਹੋਣਾ

ਰੋੰਦਾ ਨਹੀ ਜਿਹੜਾ ਅਪਣੀ ਪਲਕਾਂ ਭਰ ਭਰ ਕੇ
ਝੂਠਾ ਏ ਕਦੀ ਉਹਨੇ ਜ਼ੱਖਮ ਖਾਇਆ ਨਹੀਂ ਹੋਣਾ

ਜੋ ਆਸਮਾਂਨਾ ਵੱਲ ਹੀ ਸਦਾ ਰੱਖਦੇ ਰਹੇ ਨਜ਼ਰ
ਮਾਂ ਦੀ ਗੋਦ ਵਿਚੋਂ ਕਦੀ ਕੁਝ ਪਾਇਆ ਨਹੀ ਹੋਣਾ

"ਥਿੰਦ" ਕਦੀ ਕਰ ਨਾ ਗਿਲਾ ਉਹਦੀ ਬੇਰੁਖੀ ਤੇ
ਉਸ ਤਾਂ ਅੱਜ ਤੱਕ ਤੈਨੂੰ ਅੱਜ਼਼ਮਾਇਆ ਨਹੀਂ ਹੋਣਾ

                    ਇੰਜ: ਜੋਗਿੰਦਰ ਸਿੰਘ "ਥਿੰਦ"
                                         (ਸਿਡਨੀ)
                        ਗਜ਼ਲ
ਚਰਚਾ ਨਾਂ ਕਰੋ ਤੁਸੀਂ ਕਿਸੇ ਦੀ ਬੇ-ਵਿਫਾਈ ਦਾ
ਗੈਰਾਂ ਦੀ ਅੱਗ ਨੂੰ ਤਾਂ ਐਂਵੇਂ ਨਹੀ ਸੇਕੀ ਜਾਈ ਦਾ

ਪੱਤ ਝੜ ਜੱਦ ਆਈ ਪਿਛੋਂ ਫੁਲ ਵੀ ਮਹਿਕਣ ਗੇ
ਕੁਦਰੱਤ ਦੇ ਇਸ ਰੰਗਾਂ ਨੂੰ ਹੱਸ ਹੱਸ ਹੰਡਾਈ ਦਾ

ਯਾਦਾਂ ਦੇ ਤਾਂਣੇ ਬਾਂਣੇ ਬੁਣ ਕੇ ਤੇ ਸੋਚਾਂ ਨੂੰ ਪੁਣਕੇ
ਪੱਲ ਪੱਲ ਹੀ ਪਿਆਰੇ ਦੀ ਉਡੀਕਾਂ 'ਚ ਲਾਈਦਾ

ਧੀਰੱਜ ਰੱਖੀਏ ਤਾਂ ਯਾਦ ਵੀ ਮਿਠੀ ਲੱਗਦੀ ਏ
ਕਰ ਕਰ ਕੌੜੀਆਂ ਗੱਲਾਂ ਐਂਵੇਂ ਨਹੀਂ ਸਤਾਈਦਾ

ਸੱਚ ਬੋਲਕੇ ਹਮੇਸ਼ਾਂ ਅਪਣੀ ਕੱਦਰ ਵਿਧਾਓਗੇ
ਝੂਠ ਤਾਂ ਏ ਬੇ-ਪੈੰਦਾ ਫਾਇਦਾ ਨਹੀ ਸਫਾਈ ਦਾ

ਜੋ ਡਿਗੇ ਨੂੰ ਉਠਾਓਂਦਾ ਨੇਕ ਨਾਮੀ ਹੁੰਦੀ ਉਹਦੀ
"ਥਿੰਦ"ਇਸ ਤੋਂ ਬਿਨਾ ਹੋਰੇ ਕੀ ਕੀ ਲੈਕੇ ਜਾਈਦਾ

                  ਇੰਜ: ਜੋਗਿੰਦਰ ਸਿੰਘ "ਥਿੰਦ"
                                        (ਸਿਡਨੀ)






02 April 2020

                            ਗਜ਼ਲ
ਦਿਲ ਨੂੰ ਕੋਈ ਅੱਜ ਦਿਲਾਸਾ ਦੇ ਕੇ ਤੁਰ ਗਿਆ
ਗੱਲਾਂ ਗੱਲਾਂ 'ਚ ਗੱਮ ਲੈ ਹਾਸਾ ਦੇਕੇ ਤੁਰ ਗਿਆ

ਕਹਿੰਦਾ ਸੀ ਜਿਹੜਾ ਕਿ ਤੂੰ ਤਾਂ ਮੇਰੀ ਜ਼ਿੰਦਗੀ ਏਂ
ਜਿੰਦਗੀ ਨੂੰ ਹੀ ਉਹ ਤਾਂ ਝਾਂਸਾ ਦੇਕੇ ਤੁਰ ਗਿਆ

ਕਿਥੇ ਕੱਸਮਾਂ ਤੇ ਵਾਹਿਦੇ ਕਿ ਰਹਾਂਗੇ ਆਸ ਪਾਸ
ਪਾਸ ਜੱਦੋਂ ਪਰਤਿਆ ਤਾਂ ਪਾਸਾ ਦੇਕੇ ਤੁਰ ਗਿਆ

ਝੱਲਾਂਗੇ ਕਦੋਂ ਤੱਕ ਇਹ ਦਿਲਗੀਰੀਆਂ ਦੇ ਨਾਗ
ਲੋਕਾਂ ਨੂੰ ਇਹ ਇਸ਼ਕ ਤਿਮਾਸ਼ਾ ਦੇਕੇ ਤੁਰ ਗਿਆ

"ਥਿੰਦ"ਤੇਰੀਆਂ ਕੀਤੀਆਂ ਨੂੰ ਕਿਵੇਂ ਭੁਲ ਜਾਈਏ
ਹੱਥ ਵਿਚ ਕਿਓਂ ਬਿਰਹੋਂ ਕਾਸਾ ਦੇ ਕੇ ਤੁਰ ਗਿਆ

                     ਇੰਜ: ਜੋਗਿੰਦਰ ਸੀੰਘ "ਥਿੰਦ"
                                          (ਸਿਡਨੀ)


                 ਗਜ਼ਲ
ਇਹ ਖੇਹਲ ਹੈ ਸਾਰਾ ਪੈਸੇ ਧੇਲੇ ਦਾ
ਬਿਨਾਂ ਪੇਸੇ ਮੱਜ਼ਾ ਨਾਂ ਆਵੇ ਮੇਲੇ ਦਾ

ਨਾਲ ਚੱਲੋ ਤਾਂ ਓਹ ਮੰਜ਼ਲ ਦਿਸਦੀ
ਬਿਨ ਤੇਰੇ ਤਾਂ ਪੈਰ ਨਾ ਉਠੇ ਕੱਲੇ ਦਾ

ਕਾਲੀਆਂ ਜ਼ੁਲਫਾਂ ਟੱਪ ਮਰੇ ਪੱਲਕਾਂ ਤੇ
ਸਾਡੇ ਤੇ ਪਰਖਿਆ ਹੱਥਆਰ ਵੇਲੇ ਦਾ

ਉਠਕੇ ਸਾਂਭ ਹੁਣ ਅਪਣੀ ਕਰਤੂਤਾਂ ਨੂੰ
ਜ਼ਰਾ ਸੋਚ ਕੰਮ ਤੂੰ ਕੀਤਾ ਹੈ ਕੁਵੇਲੇ ਦਾ

ਇਸ਼ਕ ਤਾਂ ਬਣਿਆਂ ਅੱਜਕੱਲ ਸੌਦੇਬਾਜ਼ੀ
'ਥਿੰਦ'ਫੱਸ ਨਾ ਜਾਵੀਂ ਹੈ ਕੰਮ ਝਿਮੇਲੇ ਦਾ

            ਇੰਜ: ਜੋਗਿੰਦਰ ਸਿੰਘ "ਥਿੰਦ"
                                 (ਸਿਡਨੀ)
                            ਗਜ਼ਲ
ਤੁਝੇ ਯਾਦ ਕਰਨੇ ਕੀ ਜੱਬ ਸੇ ਆਦੱਤ ਸੀ ਹੋ ਗਈ ਹੈ
ਅਬਦਿਤ ਭੀ ਖੁਦਾ ਕੀ ਏਕ ਬਨਾਵੱਟ ਸੀ ਹੋ ਗਈ ਹੈ

ਤੇਰੇ ਸ਼ਿਕਵੇ ਤੋ ਹੈਂ ਜਾਇਜ਼ ਮੱਗਰ ਹੱਮ ਕਿਆ ਕਰਤੇ
ਤੇਰੀ ਦਾਵੱਤ ਮੇਂ ਭੀ ਅੱਭ ਤੋ ਬਨਾਵੱਟ ਸੀ ਹੋ ਗਈ ਹੈ

ਤੇਰੀ ਕੱਤਲਗਾਹਿ ਮੇਂ ਯੇਹਿ ਸੱਭ ਤੋ ਹੈਂ ਬੇ-ਕਸੂਰ ਬੈਠੇ
ਤੇਰੇ ਜੱਲਵੋਂ ਮੇਂ ਅੱਭ ਤੋ ਏਕ ਗਰਾਵੱਟ ਸੀ ਹੋ ਗਈ ਹੈ

ਜ਼ਹਿਰ ਦੇ ਕਰ ਹਮਾਰੀ ਨਬਜ਼ ਤੋ ਟੱਟੋਲ ਲਈ ਹੋਤੀ
ਹਰ ਚੀਜ਼ ਮੇਂ ਆਜ ਕੱਲ ਤੋ ਵਿਲਾਵੱਟ ਸੀ ਹੋ ਗਇ ਹੈ

ਵੋਹਿ ਔਰ ਹੀ ਹੋਤੇ ਹੋਂਗੇ ਪੁਰ ਉਮੀਦ ਤੇਰੀ ਬਾਤੋਂ ਪਰ 
"ਥਿੰਦ" ਤੇਰੇ ਦੇਖਨੇ ਮੇਂ ਏਕ ਸ਼ਕਾਇਤ ਸੀ ਹੋ ਗਈ ਹੈ

                             ਇੰਜ: ਜੋਗਿੰਦਰ ਸਿੰਘ "ਥਿੰਦ"
                                                   (ਸਿਡਨੀ)
                         ਗਜ਼ਲ
ਰੁਖ ਮਨੁਖ ਨੂੰ ਤਾਂ ਮੁੱਢ ਤੋਂ ਸਦਾ ਹੀ ਸੁਖ ਦੇਵੇ
ਫਿਰ ਮਨੁਖ ਕਿਓਂ ਰੁਖ ਨੂੰ ਕਦੀ ਵੀ ਦੁਖ ਦੇਵੇ

ਜਦੌਂ ਤਿਖੜ ਦੁਪਹਿਰ ਤੇ ਕੈਹਿਰ ਦੀ ਧੁਪ ਹੋਵੇ
ਨੇੜੇ ਨੇੜੇ ਵੀ ਮਨੁਖ ਦੇ ਉਦੋਂ ਕੋਈ ਨਾ ਰੁਖ ਹੋਵੈ

ਗਰਮੀ ਨਾਲ ਪਸੀਨੋਂ ਪਸੀਨਾਂ ਹੋ ਕਿਦੋਂ ਛਾਂ ਲੱਭੇ
ਓੁਦੋਂ ਤਾਂ ਸੁਕਾ ਰੁਖ ਵੀ ਮੁਨੱਖ ਨੂੰ ਕਿਨਾ ਸੁਖ ਦੇਵੇ

ਜੇ ਇਕ ਪੁਨ ਕਰਕੇ ਕਈ ਪਾਪਾਂ ਦਾ ਨਾਸ ਕਰਨਾਂ
ਤਾਂ ਹਰ ਬੰਦਾ ਹੀ ਇਸ ਧਰਤੀ ਨੂੰ ਇਕ ਰੁਖ ਦੇਵੇ

"ਥਿੰਦ"ਇਹ ਤਾਂ ਬੜਾ ਸੌਖਾ ਇਕ ਪੁਨ ਕਰ ਛੱਡ
ਹੋ ਸੱਕਦਾ ਅਗਲੇ ਜਨਮ ਪਰੱਭੂ ਅੱਛੀ ਕੁਖ ਦੇਵੇ

                    ਇੰਜ; ਜੋਗਿੰਦਰ ਸਿੰਘ "ਥਿੰਦ"
                                         (ਸਿਡਨੀ)
                                ਗਜ਼ਲ
ਅੱਗਰ ਖੁਦਾਇਆ ਤੂੰ ਯੇਹ ਸ਼ਰਾਬ ਨਾ ਬਣਾਈ ਹੋਤੀ
ਤੋ ਨਾ ਤੂੰ ਹੋਤਾ ਅਰੌ ਨਾ ਹੀ ਯੇਹ ਤੇਰੀ ਖੁਦਾਈ ਹੋਤੀ

ਹੁਸਣ ਤੋ ਬੇ-ਕੱਦਰ ਹੋਤਾ ਨਾ ਦਿਲ ਕੇ ਸੌਦਾਗਰ ਹੋਤੇ
ਨਾ ਸਾਕੀ ਨਾ ਸਾਗਰ ਹੋਤਾ ਨਾ ਦਿਲ ਲਗਾਈ ਹੋਤੀ

ਨਾ ਮੁਰਸ਼ੱਦ ਹੋਤੇ ਨਾ ਪੀਰ ਹੋਤੇ ਨਾ ਹੀ ਕਾਫਰ ਹੋਤੇ
ਨਾ ਮਹਿਫਲ ਨਾ ਰੌਣਕ ਨਾ ਕੱਮਰ ਬਲ ਖਾਈ ਹੋਤੀ

ਨਾ ਤੇਰੇ ਪੈ ਹੱਮ ਰਹਿਮ ਕਰਤੇ ਨਾ ਐਸੇ ਹੀ ਮਰਤੇ
ਵੱਕਤ ਸੇ ਪਹਿਲੇ ਯੂੰ ਬੇ-ਵੱਕਤ ਮੌਤ ਨਾ ਆਈ ਹੋਤੀ

ਕੌਣ ਕਾਫਰ ਐਸੇ ਪੀ ਕਰ ਤੋ ਯੂ ਕਿਓਂ ਮੱਧਹੋਸ਼ ਹੋਤਾ
ਗ਼ਰ ਨਸ਼ੀਲੀ ਸਾਕੀਆ ਤੇਰੀ ਇਹ ਨਾ ਕਲਾਈ ਹੋਤੀ

ਪੀਕਰ ਹੀ ਤੋ ਹਰ ਆਦਮੀ ਹਮੇਸ਼ਾ ਸੱਚ ਬੋਲਤਾ ਹੈ
ਸ਼ਿਕਵਾ ਹੱਮ ਨਾ ਕਰਤੇ ਗਰ ਤੂਂ ਹਮੇਂ ਪਲਾਈ ਹੋਤੀ

ਯੇਹ ਰੰਗੇ ਵੱਸਲੇ ਯਾਰਾਂ ਸਾਕੀਆ ਕੁਛ ਔਰ ਹੀ ਹੋਤਾ
ਥੋਹੜੀ ਸੀ ਪੀ ਹੋਤੀ ਔਰ ਥੋਹੜੀ ਸੀ ਪਲਾਈ ਹੋਤੀ

"ਥਿੰਦ" ਹੱਮ ਤੁਝੇ ਕੱਭ ਕੇ ਬਿਲਕੁਲ ਭੂਲ ਗੲੈ ਹੋਤੇ
ਗਰ ਯੇ ਗਜ਼ਲ ਭਰੀ ਮਹਿਫਲ ਨਾ ਤੂੰ ਸੁਣਾਈ ਹੋਤੀ

                          ਇੰਜ: ਜੋਗਿੰਦਰ ਸਿੰਘ "ਥਿੰਦ"
                                               (ਸਿਡਨੀ)
                          ਗਜ਼ਲ
ਇਸ ਤੁਫਾਂ ਸੇ ਅੱਭੀ ਨਿਕਲ ਕਰ ਤੋ ਆਣਾਂ ਹੋਗਾ
ਆਜ ਅਪਣਾ ਤੋ ਹਰ ਬਾਜ਼ੂ ਹੀ ਅਜ਼ਮਾਣਾ ਹੋਗਾ

ਵੱਕਤ ਸੇ ਲੜਨਾ ਭਿੜਨਾਂ ਸ਼ੁਰੂ ਸੇ ਸੀਖਾ ਹੱਮ ਨੇ
ਨਯਾ ਕੌਣ ਸਾ ਹੈ ਜ਼ਖੰਮ ਜੋ ਆਜ ਭੀ ਖਾਣਾ ਹੋਗਾ

ਝੁਕ ਕਰ ਚੱਲਣਾ ਆਜ ਤੱਕ ਨਹੀਂ ਸੀਖਾ ਹੱਮ ਨੇ
ਹਿਮੱਤ ਕਰ ਕੇ ਸਿਰ ਉਠਾਕੇ ਯਹਾਂ ਸੇ ਜਾਣਾ ਹੋਗਾ

ਦਿਲ ਕੀ ਬਾਤੇਂ ਤੋ ਛੋੜੋ ਬਾਤ ਕਰੋ ਭਿੜ ਜਾਣੇ ਕੀ
ਜੋ ਅੜੇਗਾ ਸੋ ਝੜੈਗਾ ਯਹੀ ਤੋ ਆਜ ਗਾਣਾ ਹੋਗਾ

"ਥਿੰਦ"ਊਪਰ ਹੈ ਊਪਰ ਵਾਲਾ ਤੋ ਚਿੰਤਾ ਕਿਸਕੀ
ਇਸ ਇਮਤਿਹਾਂ ਮੇਂ ਭੀ ਅੱਭ ਤੋ ਅੱਵਲ ਆਣਾ ਹੋਗਾ

                       ਇੰਜ: ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ)

01 April 2020

                             ਗਾਂਜ਼ਲ
ਹੱਮ ਰਹੇਂ ਯਾ ਨਾਂ ਰਹੇਂ ਹਮਾਰਾ ਅੱਫਸਾਨਾਂ ਰਹੇ ਗਾ
ਮੁਦਤੋਂ ਰੋਏਂ ਗੇ ਹਮੈਂ ਰੋਣੇ ਕਾ ਹੀ ਬਿਹਾਨਾ ਰਹੇ ਗਾ

ਸੋਚਾ ਥਾ ਕਿ ਹੱਮ ਤੋ ਵੱਕਤ ਕੀ ਧਾਰਾ ਬਦਲ ਦੇਗੈਂ
ਪੱਤਾ ਨਾ ਥਾ ਨਾਂ ਚਿਮਨ ਨਾਂ ਆਸ਼ਿਆਂਨਾਂ ਰਹੇ ਗਾ

ਹੈਂ ਬਹੁਤ ਮਾਸੂੰਮ ਵੋਹ ਤੋ ਭੀੜ ਮੇਂ ਘੁਮ ਹੋ ਜਾਏਂ ਗੇ
ਤੱਮਹੀਦ ਹੀ ਬਾਂਧੀ ਹੈ ਬਹੁਤ ਕੁਛ ਬਤਾਨਾ ਰਹੇਗਾ

ਯਾਦ ਕੀਆ ਕਰੇਂਗੇ ਅਕਸਰ ਬਹਾਨੋਂ ਹੀ ਬਹਾਨੋਂ ਮੈਂ
ਅੱਭ ਤੋ ਪਹਿਲੇ ਕੀ ਤਰ੍ਹਾ ਨਾ ਹੱਸਨਾ ਹਸਾਣਾ ਰਹੇਗਾ

"ਥਿੰਦ" ਵੋਹ ਕਰੇਂ ਨਾ ਕਰੇਂ ਲੋਗ ਯਾਦ ਕੀਆ ਕਰੇਂਗੇ
 ਜੋ ਦੀ ਹੈ ਪੂੰਜੀ ਉਸ ਸੇ ਸੱਦਾ ਕੁਝ ਲੁਟਾਣਾ ਰਹੇ ਗਾ

                           ਇੰਜ:ਜੋਗਿੰਦਰ ਸਿੰਘ "ਥਿੰਦ"
                                            (ਸਿਡਨੀ)


                                   ਗਜ਼ਲ
ਮੈਂ ਜੋ ਹੂੰ ਤੇਰੇ ਸਾਥ ਐ ਦਿਲ ਯੂੰ ਘੱਬਰਾਇਆ ਨਹੀੰ ਕਰਤੇ
ਸ਼ੋਰ ਪਰ ਪਾਬੰਦੀ ਹੈ ਯਹਾਂ ਸ਼ੋਰ ਮਚਾਇਆ ਨਹੀਂ ਕਰਤੇ

ਕਹਿਤੇ ਹੈਂ ਲੋਗ ਕਿ ਬਾਤ ਕਾ ਬਤੰਗੜ ਹੀ ਬਣ ਜਾਤਾ ਹੈ
ਮੇਰੀ ਬਾਤੁ ਤੇਰੇ ਦੱਮ ਸੇ ਹੈ ਦਿਲ ਦੁਖਾਇਆ ਨਹੀ ਕਰਤੇ

ਯੇਹ ਲੋਗ ਤੋ ਅਪਣੀ ਕਰ ਦਿਖਾਏਂਗੇ ਕਰਨੇ ਪਰ ਆਏ ਤੋ
ਕਿਸੀ ਘਰ ਆ ਕਰ ਮਨ ਮਰਜ਼ੀ ਦਿਖਾਇਆ ਨਹੀਂ ਕਰਤੇ

ਏਕ ਬਾਤ ਹੈ ਜੋਕਿ ਅੱਭ ਤੱਕ ਤੋ ਕਿਸੀ ਕੋ ਭੀ ਨਹੀ ਹੈ ਪਤਾ
ਅੱਗਰ ਪਤਾ ਹੋ ਵੱਕਤ ਸੇ ਪਹਿਲੇ ਬਤਾਇਆ ਨਹੀ ਕਰਤੇ

"ਥਿੰਦ" ਅੱਗਰ ਪਤਾ ਭੀ ਹੋ ਤੋ ਤੁਮ ਕਿਆ ਕਰ ਸੱਕਤੇ ਹੋ
ਜੋ ਭੀ ਕਰਨਾ ਮਾਲਕ ਕਿਸੀ ਕੋ ਤੋ ਜਤਾਇਆ ਨਹੀ ਕਰਤੇ

                                 ਇੰਜ: ਜੋਗਿੰਦਰ ਸਿੰਘ "ਥਿੰਦ"
                                                        (ਸਿਡਨੀ)