'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 February 2020

                        ਗਜ਼ਲ
ਨਾ ਕੋਈ ਜ਼ਮੀਂ ਨਾਂ ਕੋਈ ਆਂਸਮਾਂ ਰਹੇਗਾ
ਨਾ ਤੁਮ ਨਾ ਹੱਮ ਨਾ ਹੀ ਆਸ਼ੀਆਂ ਰਹੇਗਾ

ਤੁਮ ਤੋ ਬਹੁਤ ਕਰੀਬ ਸੇ ਕਰੀਬ ਤਰ ਹੂਏ
ਫਿਰ ਭੀ ਥੋਹਿੜਾ ਫਾਸਲਾ ਦਰਮਿਆਂ ਰਹੇਗਾ

ਹਮਾਰਾ ਹਰ ਜਵਾਬ ਨਾ ਜਾਣੇ ਕਿਓ ਕੈਸੇ
ਤੇਰੀ ਨਜ਼ਰ ਮੇਂ ਹਰ ਵੱਕਤ ਗੁਨਾਂਹਿ ਰਹੇਗਾ

ਲੁੱਟਤਾ ਹੀ ਰਹੇਗਾ ਜ਼ਰੂਰ ਵੋਹਿ ਹੀ  ਕਾਫਲਾ
ਜਿਸ ਕਾ ਨਾਮੁਕੱਮਲ ਸਾਜ਼ੋਓ ਸਮਾਂ ਰਹੇਗਾ

ਅੱਛਾ ਹੀ ਹੂਆ ਕਿ ਫਿਰ ਨਾ ਮਿਲ ਸੱਕੇ ਹੱਮ
ਕੋਈ ਹੈ ਅਪਣਾ ਕਾਇਮ ਯਹੀ  ਘੁਮਾਂ ਰਹੇਗਾ

"ਥਿੰਦ"ਅਗ਼ਲੇ ਦਿਨੋਂ ਕਾ ਤਸੱਵਰ ਨਿਹਮੱਤ ਹੈ
ਵਰਨਾ ਜ਼ਮਾਨਾਂ ਆਜਕਾ ਵੈਸਾ ਕਹਾਂ ਰਹੇਗਾਂ

                ਇੰਜ: ਜੋਗਿੰਦਰ ਸਿੰਘ "ਥਿੰਦ"
                                       (ਸਿਡਨੀ)         


25 February 2020

              ਗੀਤ
ਨਾਂ ਕਿਸੇ ਨੂੰ ਤੂੰ ਮੰਦਾ ਬੋਲ
ਬੋਲਣਾਂ ਹੈ ਤਾਂ ਚੰਗਾ ਬੋਲ
ਫੱਟ ਇਹ ਕੋਈ ਵੀ ਜਰ ਨਹੀ ਸੱਕਦਾ
ਵੱਕਤ ਨਾਲ ਵੀ ਤਾਂ ਭਰ ਨਹੀਂ ਸੱਕਦਾ
ਬਣਕੇ ਰੱਬ ਦਾ ਬੰਦਾ ਬੋਲ
                ਨਾ ਕਿਸੇ ਨੂੰ ਤੂੰ ਮੰਦਾ ਬੋਲ
                ਬੋਲਣਾ ਹੈ ਤਾਂ ਚੰਗਾ ਬੋਲ

ਫੁਲਾਂ ਵਾਂਗੂੰ ਮਹਿਕਾਂ ਵੰਡ
ਫਿਰ ਵੇਖ ਜੀਵਨ ਦੇ ਰੰਗ
ਜੀਵਨ ਵਿਚ ਖੁਸ਼ਬੂਆਂ ਭਰਕੇ
ਦਰਦ ਮੰਦਾਂ ਦਾ ਦਰਦੀ ਬਣਕੇ
ਹਰੇ ਹਰੇ ਹਰ ਗੰਗਾ ਬੋਲ
                  ਨਾ ਕਿਸੇ ਨੂੰ ਤੂੰ ਮੰਦਾ ਬੋਲ
                  ਬੋਲਣਾ ਹੈ ਤਾਂ ਚੰਗਾ ਬੋਲ

ਦਿਲ 'ਚ ਝਾਤੀ ਪਾ ਪਹਿਲਾਂ
ਅਪਣਾ ਆਪ ਮਟਾ ਪਹਿਲਾਂ
ਗਿਨਤੀ ਕਰ ਗੁਨਾਹਾਂ ਦੀ
ਤੇ ਬੇ-ਸੁਣੀਆਂ ਆਹਾਂ ਦੀ
ਐਵੇਂ ਨਾ ਰੰਗ ਬਰੰਗਾ ਬੋਲ
               ਨਾ ਕਿਸੇ ਨੂੰ ਤੂੰ ਮੰਦਾ ਬੋਲ
               ਬੋਲਣਾ ਹੈ ਤਾਂ ਚੰਗਾ ਬੋਲਤ

 ਅਸਰ ਤਾਂ ਇਕ ਦਿਨ ਹੋਣਾ ਏ
ਤੇਰਾ ਬੋਝ ਤਾਂ ਤੂਓਂ ਹੀ ਢੋਣਾ ਏ
ਸਮੁੰਦਰਾਂ ਲਾਗੇ ਪਿਆਸਾ ਰਹੇਂਗਾ
ਆਪ ਮੁਹਾਰੇ ਆਪੇ ਮੂਹੋਂ ਕਹੇਂ ਗਾ
ਕਿਓ ਤੂੰ ਪਾਏਆ ਏ ਪਨਗਾ ਬੋਲ
               ਨਾ ਕਿਸੇ ਨੂੰ ਤੂੰ ਮੰਦਾ ਬੋਲ
               ਬੋਲਣਾ ਹੈ ਤਾਂ ਚੰਗਾ ਬੋਲ

ਦੁਣੀਆਂ ਤੋਂ ਲੈ ਕੀ ਜਾਣਾ ਤੂੰ
ਸੱਭ ਦੇ ਕੰਮ ਸੀ ਆਓਂਣਾ ਤੂੰ
ਪਿਆਰ ਮੁਹਬੱਤ ਕੁਰਬਾਨੀ ਮੰਗੇ
ਕੁਰਬਾਨੀ ਵੀ ਤਾਂ ਲਾਸਾਨੀ ਮੰਗੇ
"ਥਿੰਦ"ਸੜਿਆ ਕਿਓਂ ਪਤੰਗਾ ਬੋਲ
              ਨਾ ਕਿਸੇ ਨੂੰ ਤੂੰ ਮੰਦਾ ਬੋਲ
              ਬੋਲਣਾ ਹੈ ਤਾਂ ਚੰਗਾ ਬੋਲ

         ਇੰਜ: ਜੋਗਿੰਦਰ ਸਿੰਘ "ਥਿੰਦ"
                               (ਸਿਡਨੀ)









              
                                 ਗਜ਼ਲ
ਦੋਸਤ ਕੀ ਅੱਛਾਈਆਂ ਲੀ ਹੈਂ ਤੋ ਬੁਰਾਈਆਂ ਭੀ ਲੇ ਲੋ
ਉਸ ਕੀ ਉਚਾਈਓਂ ਕੇ ਸਾਥ ਗਹਿਰਾਈਆਂ ਭੀ ਲੇ ਲੋ

ਮੈਂ ਮਹੱਬਤ ਕਾ ਮਸੀਹਾ ਹੂੰ ਦੁਸ਼ਮਨੀ ਸਹਿ ਨਾਂ ਸਕੂੰੰ
ਛੋਟੀ ਸੀ ਬਾਤ ਪਰ ਨਾਂ ਕਿਸੀ ਕੀ ਜੁਦਾਈਆਂ ਲੇ ਲੋ

ਖੁਦ ਮਹਿਸੂਸ ਕਰੇਂਗੇ ਵੋਹ ਕਿਓਂ ਹੂਆ ਔਰ ਕੈਸੇ ਹੂਆ
ਆਖੋਂ ਹੀ ਆਖੋਂ ਮੇਂ ਤੁਮ ਬੱਸ ਉਸ ਕੀ ਸਫਾਈਆ ਲੇ ਲੋ

ਨਿਦਾਮੱਤ ਉਨ ਕੀ ਝੁਕੀ ਹੋਈ ਗਰਦਿਨ ਇਲਾਮੱਤ ਹੈ
ਇਸੀ ਸੇ ਹੀ ਤੁਮ ਉਸ ਕੇ ਦਿਲ ਕੀ ਸਚਾਈਆਂ ਲੇ ਲੋ

ਖਾਨਾ ਏ ਖਰਾਬ ਮੇਂ ਹੀ "ਥਿੰਦ" ਤੁਮ ਢੂੰਡਤੇ ਕਿਆ ਹੋ
ਲੇਣਾਂ ਹੀ ਚਾਹਿਤੇ ਹੋ ਤੋ ਮੇਰੀ ਸੱਭ ਤੱਨਹਾਈਆਂ ਲੇ ਲੋ

                             ਇੰਜ: ਜੋਗਿੰਦਰ ਸਿੰਘ "ਥਿੰਦ"
                                                (ਸਿਡਨੀ)
                             



24 February 2020

                             ਗਜ਼ਲ
ਯੇ ਨੈਅ ਅੰਦਾਜ਼ ਕਾ ਸ਼ਹਿਰ ਹੈ ਹਾਥ ਭੀ ਮਿਲਾਓ ਤੋ ਫਾਸਲਾ ਰੱਖਨਾਂ
ਨਾ ਸ਼ਿਨਾਸ਼ਾ ਹੀ ਸੱਭ ਹੈਂ ਯਹਾਂ ਅੱਜਨਬੀ ਸ਼ਹਿਰ ਮੇਂ ਭੀ ਹੌਸਲਾ ਰੱਖਨਾਂ 

ਹਰ ਚੀਜ਼ ਯਹਾਂ ਹਰ ਤਰਫ ਬਿਲਕੁਲ ਪਾਬੰਦ ਸੀ ਹੀ ਲੱਗ ਰਹੀ ਹੈ
ਪਾਬੰਦਓਂ ਕੇ ਸ਼ਹਿਰ ਮੇਂ ਲਾਜ਼ਮ ਹੈ ਪਾਬੰਦੀਓਂ ਕਾ ਹੀ ਸਿਲਸਲਾ ਰੱਖਨਾਂ

ਜਾਦੂ ਸਾ ਹੂਆ ਹਰ ਸੂ ਲੱਗੈ ਦਾਏਂ ਬਾੲਂ ਕਹੀਂ ਭੀ ਕੋਈ ਦਿਖਾਈ ਨਾਂ ਦੇ
ਦੌੜਤੇ ਕੱਲ ਪੁਰਜ਼ੋਂ ਮੇਂ ਹਰ ਵੱਕਤ ਤੁਮ ਰੂਹ ਬਰੂ ਖੁਦਾ ਗਵਾਹਿ ਰੱਖਨਾਂ

ਰੰਗ ਢੰਗ ਜ਼ਬਾਂ ਉਮਾਂ ਸੱਭ ਹੀ ਮਿਲੇ ਯਹਾਂ ਖੂਨ ਭੀ ਤੋ ਸੱਭ ਕਾ ਲਾਲ ਹੈ
ਇੰਸਾਨੀਅਤ ਕਾ ਰਿਸ਼ਤਾ ਹੈ ਮੱਗਰ ਫਿਰ ਕਿਓਂ ਜੁਦਾ ਜੁਦਾ ਖੁਦਾ ਰੱਖਨਾਂ

"ਥਿੰਦ" ਗੁਮ ਨਾਂ ਹੋ ਜਾਣਾਂ ਕਹੀਂ ਦੇਖਣਾਂ ਤੁਮ ਭੀ ਇਸ ਨੈਅ ਸ਼ਹਿਰ ਮੇਂ 
ਅਪਨੀ ਮੁਠੀ ਮੇਂ ਅਪਨੇ ਵਤਨ ਕੀ ਥੋੜੀ ਸੀ ਮਿਟੀ ਲੇਕਰ ਦਬਾ ਰੱਖਣਾਂ

                                                 ਇੰਜ: ਜੋਗਿੰਦਰ ਸਿੰਘ "ਥਿੰਦ"
                                                                       (ਸਿਡਨੀ)

22 February 2020

                           ਗਜਲ
ਜੱਬ ਚਾਹਾ ਵੋਹ ਹੱਮ ਪਰ ਮਿਹਰਬਾਂਨ ਹੋ ਗੲੈ
ਇਸੀ ਬਾਤ ਪਰ ਹੱਮ ਕਿਤਨਾ ਪਰੋਸ਼ਾਂਨ ਹੋ ਗੲੈ

ਹੱਮ ਨੇ ਬੱਸ ਥੋਹਿੜਾ ਸਾ ਗਿਲਾ ਹੀ ਕੀਆ ਥਾ
ਮਾਸੂਮ ਇਤਨੇ ਕਿ ਵੋਹ ਬਹੁਤ ਪਛੇਮਾਂਨ ਹੋ ਗੲੈ

ਰੰਗੀਲੇ ਚਰਖੇ ਦੀਆਂ ਘੂਕਾਂ ਤੇ ਟਿੰਡਾਂ ਵਾਲੇ ਖੂਹ
ਗੁਜ਼ਰੇ ਜ਼ਮਾਨੇ ਕੀ ਅੱਬ ਤੋ ਬੱਸ ਦਾਸਤਾਂਨ ਹੋ ਗੲੈ

ਜੋ ਛੋੜ ਦੇਤੇ ਹੈਂ ਘੱਬਰਾ ਕਰ ਉਮੀਦ ਕਿਨਾਰੋਂ ਕੀ
ਸਫੀਨੇ ਉਨਹੀ ਕੇ ਆਖਰ ਹਵਾਲੇ ਤੂਫਾਂਨ ਹੋ ਗੈਏ

ਸਤਾਰੋਂ ਪਰ ਜਾ ਕਰ ਤੁਮ ਕਿਆ ਕਰੋਗੇ "ਥਿੰਦ"
ਇਸ ਧਰਤੀ ਪਰ ਮਰਨੇ ਕੇ ਕਾਫੀ ਸਾਮਾਂਨ ਹੌ ਗੲੈ

                       ਇੰਜ: ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ)

20 February 2020

                          ਗਜ਼ਲ
ਹਮ ਆਏ ਥੇ ਇਸ ਸ਼ਹਿਰ ਮੇਂ ਬੇਗਾਨੋਂ ਕੀ ਤਰ੍ਹਾ
ਜਾ ਰਹੇ ਹੈਂ ਆਜ ਹਮ ਖਾਸ ਮਹਿਮਾਨੋਂ ਕੀ ਤਰ੍ਹਾ  

ਤੁਮੇਂ ਪਤਾ ਥਾ ਕਿ ਹਮ ਛੋੜ ਜਾਏਂਗੇ ਏਕ ਦਿਨ
ਫਿਰ ਕਿਓਂ ਚਾਹਾ ਹਮੇਂ ਐਸੇ ਦੀਵਾਨੋਂ ਕੀ ਤਰ੍ਹਾ

ਸ਼ਾਇਾਦ ਫਿਰ ਕਭੀ ਗੁਜ਼ਰੇਂ ਨਾਂ ਇਨ ਰਾਹੋਂ ਪਰ
ਯਾਦ ਰਹੇਗੀ ਕਤਾਬੋਂ ਮੇਂ ਬੰਦ ਅਫਸਾਨੋਂ ਕੀ ਤਰ੍ਹਾ

ਜੋ ਕੀਆ ਠੀਕ ਹੀ ਕੀਆ ਹਾਲਾਤ ਕੇ ਮਤਾਬਕ
ਯੇ ਔਰ ਬਾਤ ਹੈ ਕਿ ਵੁਹ ਸਮਝੇਂਂ ਗੁਨਾਹੋਂ ਕੀ ਤਰ੍ਹਾ

"ਥਿੰਦ"ਦੇਵਤਾ ਨਾ ਬਣ ਸਕੇ ਕੋਈ ਭੀ ਜ਼ਮਾਨੇ ਮੈਂ
ਇਤਨਾਂ ਕਿਆ ਕੰਮ ਹੈ ਤੁਮ ਰਹੋ ਇੰਸਾਨੌਂ ਕੀ ਤਰ੍ਹਾ

                         ਇੰਜ:ਜੋਗਿੰਦਰ ਸਿੰਘ "ਥਿੰਦ"
                                   (ਸਿਡਨੀ)




                                   ਗੀਤ
ਇੰਸਾਨੀਅਤ ਤੋਂ ਦੂਰ ਵੇਖੋ
 ਇੰਸਾਨ ਹੁੰਦਾ ਜਾ ਰਿਹ ਏ
ਤਾਂਹੀਓਂ ਤਾਂ ਏਨਾ ਮੱਜਬੂਰ
 ਇੰਸਾਨ ਹੁੰਦਾ ਜਾ ਰਿਹਾ ਏ

ਜਦੋਂ ਖੂਨ ਦਾ ਇਕੋ ਹੀ ਰੰਗ ਹੈ
ਜਮੰਨ ਮਰਨ ਦਾ ਇਕੋ ਹੀ ਢੰਗ ਹੈ
ਫਿਰ ਮਜ੍ਹਬਾਂ ਦੇ ਨਾਂ ਤੇ ਰੌਲਾ ਪਵਾਕੇ
ਨਸਲਾਂ ਦੇ ਨਾਂ ਤੇ ਹੀ ਮਸਲੇ ਉਠਾਕੇ
                   ਆਦਮੀਂ ਹੀ ਤਾਂ ਆਦਮੀਂ ਨੂੰ ਖਾ ਰਿਹਾ ਏ---------
                   ਇੰਸਾਨੀਅਤ ਤੌਂ ਦੂਰ ਇਨਸਾਨ ਜਾ ਰਿਹਾ ਏ
ਮਾਂ ਤੇ ਸੱਭ ਦੀ ਹੀ ਇਕੋ ਜਿਹੀ ਮਾਂ ਹੁੰਦੀ ਏ
ਇਕੋ ਜਿਹੀ ਕੁਖ ਦੀ ਇਕੋ ਜਿਹੀ ਥਾਂ ਹੁੰਦੀ ਏ
ਫਿਰ ਗੋਰੇ ਤੇ ਕਾਲੇ ਦਾ ਐਵੇਂ ਮਸਲਾ ਉਠਾ ਕੇ 
ਪਰਾਂਤਾਂ ਜਮਾਤਾਂ ਤੇ ਜਾਤਾਂ ਦਾ ਰੌਲਾ ਪਵਾ ਕੇ
                 ਆਂਡੀ, ਗਵਾਂਡੀ ਹੀ ਲੜਦਾ ਜਾ ਰਿਹਾ ਏ
                 ਇੰਸਾਨੀਅਤ ਤੋਂ ਦੂਰ ਇੰਸਾਨ ਜਾ ਰਿਹਾ ਏ

ਇਕੋ ਹੀ ਮਾਲਿਕ ਦੇ ਭੇਜੇ ਹੋ ਸਾਰੇ
ਓਹਨੇ ਹੀ ਦਿਤੇ ਹਨ ਸਾਰੇ ਨਿਜ਼ਾਰੇ
ਫਿਰ ਇਹ ਤੇਰਾ ਇਹ ਮੇਰਾ ਬਣਾ ਕੇ
ਐਵੇਂ ਆਪਸ ਵਿਚ ਹੀ ਵੰਡਾਂ ਪਵਾ ਕੇ
                ਮਾਲਿਕ ਨੂੰ ਬਦਨਾਮ ਕੀਤਾ ਜਾ ਰਿਹਾ ਏ
                ਇੰਸਾਨੀਅਤ ਤੋਂ ਦੂਰ ਇੰਸਾਨ ਜਾ ਰਿਹਾ ਏ
               ਤਾਂਹੀਓਂ ਮੱਜਬੂਰ ਇੰਸਾਨ ਹੁੰਦਾ ਜਾ ਰਿਹਾ ਏ
                   
                                ਇੰਜ: ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ)      
                  

                    



18 February 2020

                     ਗਜ਼ਲ
ਅੱਜ ਦਾ ਸੂਰਜ ਤਾਂ ਡੁਬਣ ਦੇ ਕਰੀਬ
ਇਕ ਦਿਨ ਜ਼ੰਦਗੀ ਮੁਕਣ ਦੇ ਕਰੀਬ

ਕਰਦੇ ਰਹੇ ਬਹਾਨੇ ਚਿਟੀਆਂ ਰਾਤਾਂ ਦੇ
ਕਾਲੀ ਬੋਲੀ ਰਾਤ ਤਾਂ ਝੁਕਣ ਦੇ ਕਰੀਬ

ਲਹਿਰਾਂ ਦੀ ਲਿਪੇਟੇ ਆ ਗਿਆ ਸਫੀਨਾਂ
ਤੁਫਾਨੇ ਸਮੁੰਦਰਾਂ ਸੀ ਰੁਕਨ ਦੇ ਕਰੀਬ

ਠਹਿਰ ਜਾ ਕਿ ਹੁਣ ਤੂੰ ਹਿਮੱਤ ਨਾ ਹਾਰ
 ਹੁਸਣ ਦਾ ਗਰੂਰ ਹੈ ਟੁੱਟਣ ਦੇ ਕਰੀਬ

ਗੈਰਾਂ ਦਾ ਆਸਰਾ ਹਮੇਸ਼ਾ ਹੀ ਰੇਤ ਵਰਗਾ
ਉਹ ਤਾਂ ਹਰ ਪੱਲ ਰਹੇ ਉਠਣ ਦੇ ਕਰੀਬ

ਬੰਦਗੀ ਦਾ ਫੱਲ ਐ ਮਾਲਿਕ ਫਿਰ ਦੇ ਦੇਣਾ
ਹੁਣ ਤਾਂ ਸਫਰੇ ਜ਼ੰਦਗੀ ਮੁਕਣ ਦੇ ਕਰੀਬ

ਵਗੀਆਂ ਨੇ ਬਹੁਤ"ਥਿੰਦ"ਇਹ ਦੋ ਅਖੀਆਂ
ਬੂੰਦ ਵੀ ਆਖਰੀ ਹੁਣ ਤਾਂ ਸੁਕਣ ਦੇ ਕਰੀਬ

            ਇੰਜ: ਜੋਗਿੰਦਰ ਸਿੰਘ "ਥਿੰਦ"
                            (ਸਿਡਨੀ)
                        ਗਜ਼ਲ
ਜਦੋਂ ਵੀ ਮੈ ਇਸ ਦਿਲ ਦੀ ਗੱਲ ਕਰਦਾ ਹਾਂ
ਬੜਾ ਹੀ ਮੁਸ਼ਕਲ ਸਵਾਲ ਹਲ ਕਰਦਾ ਹਾਂ

ਪੀਣ ਨੂੰ ਤਾਂ ਮੈਂ ਪੀ ਜਾਵਾਂ ਮਹਿਖਾਨਾ ਸਾਰਾ
ਸਾਕੀਆ ਲਿਹਾਜ਼ ਤੇਰਾ ਅੱਜ ਕੱਲ ਕਰਦਾ ਹਾਂ

ਮਹਿਖਾਨੇ 'ਚਿ  ਵੜਦਿਆਂ ਹੀ ਚੜ੍ਹ ਜਾਂਦੀ ਏ
ਕਹਿ ਦੇ ਸਾਕੀਆ ਕਿ ਮੈਂ ਤਾਂ ਛੱਲ ਕਰਦਾ ਹਾਂ

ਤੇਰੀ ਰਹਿਬਰੀ ਤੋਂ ਆਖਰ ਹੁਣ ਤੰਗ ਆ ਕੇ
 ਰੁਖ ਬੇੜੀ ਦਾ ਮੈਂ ਤੂਫਾਂਨਾਂ ਵੱਲ ਕਰਦਾ ਹਾਂ

ਆਹਿਣਾਂ ਫੂਕਿਆ"ਥਿੰਦ"ਮੇਰੇ ਹੀ ਭੇਤੀਆਂ ਨੇ 
ਮੈਂ ਵੀ ਤਾਂ ਹਰ ਥਾਂ ਰਾਜ਼ ਦੀ ਗੱਲ ਕਰਦਾ ਹਾਂ

                "ਇੰਜ" ਜੋਗਿੰਦਰ ਸਿੰਘ "ਥਿੰਦ"
                             (ਸਿਡਨੀ)

16 February 2020

                                ਗਜ਼ਲ
ਯੇ ਮਹਿਖਾਨਾ ਤੇਰਾ ਸਾਕੀਆ ਆਬਾਦ ਮੇਰੇ ਦੱਮ ਸੇ ਹੈ
ਸਾਗਰ ਯਿਹ ਜੋ ਤੇਰਾ ਘੋਮਤਾ ਆਜ਼ਦ ਮੇਰੇ ਦਮ ਸੇ ਹੈ

ਉਠ ਜਾਏਂਗੇ ਹਮ ਤੋ ਯਿਹ ਭਰਮ ਭੀ ਨਿਕਲ ਜਾਏਗਾ
ਤੇਰੀ ਮਹਿਫਲ ਕਾ ਹਰ ਫਰਦ ਸ਼ਾਦ ਮੇਰੇ ਦੱਮ ਸੇ ਹੈ

ਯੇ ਭਰਮ ਅਗਰ ਖੁਲ ਗਿਆ ਤੋ  ਬਾਤ ਬਿਗੜ ਜਾਏਗੀ
ਤੇਰੇ ਚਾਹਿਨੇ ਵਾਲੋਂ ਕੀ ਤੋ ਸੱਭ ਤਾਦਾਦ ਮੇਰੇ ਦੱਮ ਸੇ ਹੈ

ਸੂਫੀ ਹੈਂ ਮਗਰ ਫਿਰ ਭਿ ਮਹਿਖਾਨੇ ਮੈਂ ਆਤੇ ਹਰ ਰੋਜ਼
ਆਨੇ ਜਾਨੇ ਕੀ ਤੋ ਆਦੱਤ ਨਾਮੁਰਾਦ ਮੇਰੇ ਦਮ ਸੇ ਹੈ

ਦੋ ਘੂਟ ਪੀ ਕਰ ਹਮ ਤੋ ਤੇਰੀ ਮਹਿਫਲ ਸੇ ਉਠ ਜਾਏਂਗੇ
ਹੋਤੀ ਰਹੇਗੀ ਜੋ ਵਹਾਂ ਪਰ ਤੇਰੀ ਦਾਦ ਮੇਰੇ  ਦਮ ਸੇ ਹੈ

ਮੁਝ ਕੋ ਠੁਕਰਾ ਕਰ "ਥਿੰਦ" ਮਹਿਫ਼ਲ ਉਜਾੜ ਲੀ ਤੁੰ ਨੇ
ਆਏ ਦਿਨ ਜੋ ਹੋਤੇ ਰਹੇ ਹੈਂ ਯਿਹ ਫਿਸਾਦ ਮੇਰੇ ਦਮ ਸੇ ਹੈਂ

                            ਇਜ: ਜੋਗਿੰਦਰ ਸਿੰਘ "ਥਿੰਦ"
                                                 (ਸਿਡਨੀ)




15 February 2020

                ਅਰਜ਼ੋਈ ਦੇ ਜੰਨਮ ਦਿਨ ਤੇ

ਅੱਜ ਤੈਨੂੰ ਮੈਂ ਕੀ ਦੇਵਾਂ
                     ਅਰਦਾਸਾਂ ਤੋਂ ਸਵਾ
ਮਿਠੀ ਮਿਠ ਨਿਘੀ ਨਿਘੀ
                         ਯਾਦਾਂ ਤੋਂ ਸਵਾ

ਮਹਿਕ ਹੈ ਹਰ ਪਾਸੇ
                          ਤੇਰੇ ਚਮਨ ਦੀ
ਮਿਲਦਿ ਨਹੀਂ ਏ ਖੁਸ਼ੀ
                          ਭਾਗਾਂ ਤੋਂ ਸਵਾ

ਤੇਰਾ ਰੁਸਨਾ ਤੇ ਲੁਕ ਜਾਣਾ
                          ਸਾਡਾ ਲੱਭਣਾ ਤੇ ਮਨਾਣਾ
ੳਹ ਵੀ ਸੀ ਅਨੋਖਾ ਸਮਾਂ
                          ਦੌੜ ਕੇ ਗਲ ਲੱਗ ਜਾਣਾ

ਉਹ ਚੰਚਲ ਸੀ  ਤੇਰੀ ਹਸੀ
                             ਅੱਜ ਤੱਕ ਦਿਲ 'ਚ ਵੱਸੀ
   ਖੁਸ਼ ਰਹੋ ਆਬਾਦ ਰਹੋ
                            ਇਹ ਹੈ ਸਾਡੀ ਦੁਆ

ਹੋਰ ਅਸੀ ਕੀ ਹੈ ਦੇਣਾ
                          ਅਰਦਾਸਾਂ ਤੋਂ ਸਵਾ
                           ਤੇ ਯਾਦਾਂ ਤੋਂ ਸਵਾ

        ਇੰਜ: ਜੋਗਿੰਦਰ ਸਿੰਘ " ਥਿੰਦ"
                              (ਸਿਡਨੀ)       

13 February 2020

                                             ਗਜ਼ਲ
ਨੀਤਾਂ ਜਿਨ੍ਹਾਂ ਦੀਆਂ ਸੱਚੀਆਂ ਰੱਬ ਵੀ ਉਹਨਾਂ ਦੇ ਨਾਲ
ਝੂਠ ਪਾਖੰਡ ਤੇ ਕੱਪਟ ਦੇ ਸਦਾ ਹੀ ਟੁੱਟਦੇ ਰਹਿੰਦੇ ਜਾਲ

ਭੋਲੇ ਭਾਲੇ ਮੁਡ ਤੌਂ ਹੀ ਅਸੀਂ ਤੇ ਭਿਨ ਭੇਦ ਨਹੀ ਰੱਖਿਆ
ਨੇਕੀ ਬਦਲੇ ਬਦੀ ਮਿਲੇਗੀ ਨਾ ਆਇਆ ਕਦੀ ਖਿਆਲ

ਦੋਸਤ ਹੀ ਦੁਸ਼ਮਨ ਬਣੇਗਾ ਸਾਨੂੰ ਗੱਲ ਅਨੋਖੀ ਹੀ ਜਾਪੇ
ਇੰਜ ਇਕ ਸੱਪ ਅਸਾਂ ਨੇ ਅਪਨੀ ਬੁਕਲ ਰੱਖਿਆ ਪਾਲ

ਤਰਸ ਵੀ ਆਓਂਦਾ ਏ ਬੜਾ ਮੈਨੂੰ ਉਹਦੀਆਂ ਕਰਤੂਤਾਂ ਤੇ
ਕਦੀ ਇਕੱਲਿਆਂ ਬਹਿਕੇ ਸੋਚੂ ਜੱਦ ਪਾਪ ਲੈਣਗੇ ਉਬਾਲ

ਨਾ ਦੁਸ਼ਮਨਾਂ ਤੋਂ ਡਰਿਆ ਹਾਂ ਪਰ ਦੋਸਤਾਂ ਤੋਂ ਡਰਦਾ ਰਿਹਾ
ਦੁਸ਼ਮਨਾਂ ਤਾਂ ਕਰਨੀ ਹੀ ਸੀ ਪਰ ਦੋਸਤ ਵੀ ਜਾ ਮਿਲੇ ਨਾਲ

ਸ਼ਾਇਦ ਮੇਰੇ ਵਿਚ ਹੀ ਹੈ ਕੱਮੀ ਜੋ ਦੋਸਤ ਹੀ ਦੁਸ਼ਮਨ ਬਣੇ
ਮੈ ਹੀ ਬੜਾ ਨਿਕੱਮਾਂ ਹੋ ਗਿਆ ਦੋਸਤੀ ਨਾ ਸੱਕਿਆ ਸੰਭਾਲ

ਕਿਸੇ ਪੈਸੇ ਤੇ ਵੇਚੀ ਦੋਸਤੀ ਕਿਸੇ ਸਿਰ ਦੇ ਨਿਭਾਈ ਦੋਸਤੀ
ਕੁਝ ਮੈਥੋਂ ਤੂੰ ਮੰਗ ਵੇਖਦਾ ਦੋਸਤਾ ਮੈਂ ਬਣ ਜਾਂਦਾ ਤੇਰੀ ਢਾਲ

ਸਚਾਈ ਖੰਬ ਲਗਾ ਉਡ ਗੈਈ ਤੇ ਰਹਿ ਗਿਆ ਝੂਠ ਪਾਖੰਡ
"ਥਿੰਦ"ਜ਼ਮਾਨਾਂ ਬਦਲ ਗਿਆ ਤੂੰ ਵੀ ਬਦਲ ਜ਼ਮਾਨੇ ਨਾਲ

                              ਇੰਜ: ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ)




10 February 2020

                          ਗਜਲ
ਪੱਥਰਾਂ ਦੇ ਸ਼ਹਿਰ ਵਿਚ ਪੱਥਰ ਲੋਕੀ ਰਹਿੰਦੇ ਨੇ
ਸ਼ੀਸ਼ੇ ਦੇ ਮਹਿਲ ਬਣਾਂਕੇ ਪੱਥਰ ਕਿਵੇਂ ਸਹਿੰਦੇ ਨੇ

ਸੁਣਿਆਂ ਏ ਤੇਰੇ ਦਰ ਤੇ ਹੁਣ ਵੀ ਮਹਿਫਲ ਜਮੇਂ
ਜਿਥੇ ਆ ਕਈ ਮਸਤਾਨੇ ਮੇਰੀ ਕਹਾਣੀ ਕਹਿੰਦੇ ਨੇ

ਤੇਰੀ ਬੇ-ਵਿਫਾਈ ਤਾਂ ਵਿਚ ਚੌਰਾਹੇ ਦਫਨਾ ਦਿਤੀ
ਹੁਣ ਵੀ ਲੋਕੀਂ ਪੁਜ ਕੇ ਵੇਖੋ ਪੂਜਨ ਤੈਨੂੰ ਬਹਿੰਦੇ ਨੇ

ਹਰ ਇਕ ਨੇ ਮੈਨੂੰ ਪੱਥਰਾਈ ਨਜ਼ਰੀਂ ਹੀ ਤੱਕਿਆ
ਇਸ ਸ਼ਹਿਰ ਲੋਕੀਂ ਸ਼ਾਇਦ ਦਿਲ ਉਧਾਰੇ ਲੈਂਦੇ ਨੇ

ਜੋ ਗਿਆ ਸੋ ਗਿਆ ਮੁੜ ਨਾ ਆਇਆ ਪਰਤ ਕੇ
"ਥਿੰਦ"ਕਿਓਂ ਫਿਰ ਮੈਨੂੰ ਅੱਜ ਵੀ ਝੌਲੇ ਤੇਰੇ ਪੈਂਦੇ ਨੇ

                         ਇੰਜ: ਜੋਗਿੰਦਰ ਸਿੰਘ 'ਥਿੰਦ"
                                             (ਸਿਡਨੀ)


07 February 2020

                       ਗੀਤ
ਅੱਠੇ ਪਹਿਰ ਮੰਗਾਂ ਮੈਂ ਤਾਂ ਤੇਰੀ ਖੈਰ ਵੇ
ਧੋ ਧੋ ਕੇ ਪੀ ਲੱਵਾਂ ਮੈਂ ਮਾਹੀ ਤੇਰੇ ਪੈਰ ਵੈ

ਤੂੰ ਪਰਦੇਸੀਂ ਜਾ ਸਾਨੂੰ ਭੁਲ ਬੈਹ ਗਿਆ
ਤੇਰੇ ਬਿਨਾ ਜੀਨਾ ਕਾਹਿਦਾ ਰਹਿ ਗਿਆ
 ਅਸਾਂ ਭੁਲ ਲਾਈਆਂ ਤੂੰ ਕੀਤਾ ਕਹਿਰ ਵੇ
                 ਅੱਠੇ ਪਹਿਰ ਮੰਗਾਂ ਮੈਂ ਤਾਂ ਤੇਰੀ ਖੈਰ ਵੇ
                 ਧੋ ਧੋ ਕੇ ਪੀ ਲਵਾਂ ਮੈਂ ਮਾਹੀ ਤੇਰੇ ਪੈਰ ਵੇ

ਜਾ ਕਾਲਿਆ ਵੇ ਢੋਲਾ ਕਾਲੇ ਤੇਰੇ ਕੰਮ ਨੇ
ਤੱਕ ਤੱਕ ਰਾਹ ਤੇਰੇ ਸੁਕੇ ਸਾਡੇ ਚੱਮ ਨੇ
ਇਹ ਜਵਾਨੀ ਕਿਵੇਂ ਕੱਟਾਂ ਤਿਖੜ ਦੁਪਹਿਰ ਵੇ
                ਅੱਠੇ ਪਹਿਰ ਮੰਗਾਂ ਮੈਂ ਤਾਂ ਤੇਰੀ ਖੈਰ ਵੇ
               ਧੋ ਧੋ ਕੇ ਪੀ ਲੱਵਾਂ ਮੈਂ ਮਾਹੀ ਤੇਰੇ ਪੈਰ ਵੇ  

ਆਂਡਣਾਂ ਗਵਾਂਡਣਾਂ ਨਿਤ ਤਾਹਿਨੇ ਦੇਂਦੀਆਂ
ਜਦੋਂ ਲੰਗਣ ਖਚਰ ਪੁਣੇ ਨਾਲ ਵਿਹੰਦੀਆਂ
ਸੱਬਰ ਸਾਡਾ ਮੁਕਿਆ ਖਾ ਲੈਣਾ ਜ਼ਹਿਰ ਵੇ
              ਅੱਠੇ ਪਹਿਰ ਮੰਗਾਂ ਮੈ ਤਾਂ ਤੇਰੀ ਖੈਰ ਵੇ
              ਧੋ ਧੌ ਕੇ ਪੀ ਲਵਾਂ ਮੈਂ ਮਾਹੀ ਤੇਰੇ ਪੈਰ ਵੇ

                       ਇੰਜ: ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ)



                        ਗਜ਼ਲ
ਤਮਾਸ਼ਾ ਮੇਰੇ ਦਿਲ ਦਾ ਤਾਂ ਆਮ ਹੁੰਦਾ ਰਿਹਾ
ਮਸ਼ਹੂਰ ਤੇਰਾ ਇਸ ਤੇਰਾਂ ਨਾਮ ਹੁੰਦਾ ਰਿਹਾ

ਜੋ ਵੀ ਮਿਲਆ ਮੈਨੂੰ ਤਾਂ ਬੇਗਾਂਨਾ ਹੀ ਮਿਲਿਆ
ਤੇਰੇ ਸ਼ਹਿਰ ਅੰਦਰ ਮੈਂ ਪਰੇਸ਼ਾਨ ਹੁੰਦਾ ਰਿਹਾ

ਹਰ ਵਾਰ ਸਾਡੇ ਵਾਰੀ ਖਾਲੀ ਹੀ ਪੇਆਲਾ ਸੀ
ਮੈਂ ਤਾਂ ਮੁਫਤ ਵਿਚ ਹੀ ਬਦਨਾਮ ਹੁੰਦਾ ਰਿਹਾ

ਬਹੁਤ ਵੇਖੇ ਤੇ ਪਰਖੇ ਵੀ ਤੋੜ ਨਿਭਾਵਨ ਵਾਲੇ
ਉਮਰ ਭਰ ਹੀ ਦੋਸਤਾਨਾ ਹਰਾਮ ਹੁੰਦਾ ਰਿਹਾ

ਤੇਰੇ ਪਿਛੋਂ ਸੌਂਹ ਤੇਰੀ ਅਸਾਂ ਤਾਲੇ ਮੂੰਹ ਲਾਏ
ਜ਼ਿਕਰ ਸਾਡੀ ਸਾਂਝ ਦਾ ਸ਼ਰੇਆਮ ਹੁੰਦਾ ਰਿਹਾ

ਸ਼ਿਰਮਿੰਦਾ ਨਾ ਹੋ ਸਾਕੀਆ ਨੈਣੀ ਰੱਜ ਪੀਤੀ
ਮਹਿਕਦਾ ਤੇਰਾ ਤਾਂ ਐਵੇਂ ਬੱਦਨਾਮ ਹੁੰਦਾ ਰਿਹਾ

ਹਰ ਰਾਤ ਪਿਛੋਂ ਤਾਂ "ਥਿੰਦ" ਓਂਹਨੂੰ ਭੁਲ ਬੈਠੇ
ਜ਼ਿਕਰ ਬੇ-ਵਿਫਾ ਦਾ ਤਾਂ ਹਰ ਸ਼ਾਮ ਹੁੰਦਾ ਰਿਹਾ

             ਇੰਜ: ਜੋਗਿੰਦਰ ਸਿੰਘ "ਥਿੰਦ"
                                (ਸਿਡਨੀ)

06 February 2020

                     ਗੀਤ
ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਿਓ
ਸ਼ਰਾਫਤ ਦੇ ਇਹ ਮਾਖੌਟੇ ਪਾਵਣ ਵਾਲਿਓ
ਢੁਕਦੀ ਨਹੀ ਅੱਜ ਦਾਸਤਾਂ ਪਰਲਾਦ ਦੀ
ਕੱਸੀ ਹੋਈ ਤਲਵਾਰ ਹਰ ਥਾਂ  ਸਿਯਾਦ ਦੀ
ਉਠੇਗਾ ਕੋਈ ਸੂਰਮਾ ਮਜ਼ਲੂਮਾਂ ਦੇ ਵਾਸਤੇ
ਡੋਲੇਗਾ ਉਹ ਖੂਨ ਆਕੇ ਅਸ਼ੁਲਾਂ ਦੇ ਵਾਸਤੇ
                    ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਿਓ
                    ਸ਼ਰਾਫਤ ਦੇ ਇਹ ਮਖੌਟੇ ਪਾਵਣ ਵਾਲਿਓ

ਕਲਮਾਂ ਚੋਂ ਅਨੋਖੇ ਭਾਂਬੜ ਮੱਚਣਗੇ
ਇਨਸਾਫ ਤਲਵਾਰਾਂ ਉਤੇ ਨਚਣਗੇ
ਜ਼ਾਲੱਮ ਦਾ ਜ਼ੁਲੱਮ ਮਟਾਇਆ ਜਾਏਗਾ
ਸਪੈਦਪੋਸ਼ੀ ਪੜਦਾ ਹਟਾਇਆ ਜਾਵੇਗਾ
                 ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਿਲਓ
                 ਸ਼ਰਾਫਤ ਦੇ ਇਹ ਮਖੌਟੇ ਪਾਵਣ ਵਾਲਿਓ


 ਜ਼ਖਮਾਂ ਉਤੇ ਲੂਣ ਛਿੜਕਣ ਵਾਲਿਓ
ਮਜ਼ਲੂਮਾਂ ਨੂੰ ਪੈਰਾਂ 'ਚ ਮਿਧਨ ਵਾਲਓ
ਵੇਖੇਗੀ ਆ ਦੁਨੀਆਂ ਜੱਦ ਫਾਂਸੀ ਚੜੋਗੇ
ਪਾਪਾਂ ਦੀ ਪੰਡ ਸਿਰ ਤੇ ਚੁਕ ਕੇ ਮਰੋਗੇ
              ਮਾਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਿਓ
              ਸ਼ਰਾਫਤ ਦੇ ਇਹ ਮਖੌਟੇ ਪਾਵਣ ਵਾਲਿਓ
             ਉਠੇਗਾ ਕੋਈ ਸੂਰਮਾ ਮਜ਼ਲੂਮਾਂ ਦੇ ਵਾਸਤੇ
             ਡੋਲੇਗਾ ਉਹ ਖੂਨ ਆਕੇ ਅਸੂਲਾਂ ਦੇ ਵਾਸਤੇ

                           ਇੰਜ: ਜੋਗਿੰਦਰ ਸਿੰਘ "ਥਿੰਦ"
                                        (ਸਿਡਨੀ)                     
             ਗਜ਼ਲ
ਦਿਲ ਦੀ ਗੱਲ ਲੁਕਾ ਨਾ ਹੋਣੀ
ਪੜ੍ਹ ਹੀ ਲੈਂਦੇ ਨੇ ਚਿਹਰੇ ਲੋਕ

ਖੋਟ ਤਾਂ ਦਿਲਾਂ ਤੇ ਭਾਰੀ ਹੁੰਦੀ
ਅੱਜ ਤੱਕ ਬਚੇ ਕਿਹੜੇ ਲੋਕ

ਏਨਾ ਉਚਾ ਉਡਿਆ ਨਾ ਕਰ
ਉਤੋਂ ਡਿਗ ਖਾਣ ਥਪੇੜੇ ਲੋਕ

ਅਪਣੇ ਬੱਲ ਤੇ ਮਾਰ ਊਡਾਰੀ
ਹੋਣ ਗੇ ਆਸੇ ਪਾਸੇ ਤੇਰੇ ਲੋਕ

ਸੱਚ ਨੇ ਤੇਰੀ ਤਾਕਤ ਬਣਨਾ
ਤੋੜਦੇ ਵੇਖੇ ਕੱਚ ਬਥੇਰੇ ਲੋਕ

ਚਾਨਣ ਫੜਕੇ ਘੁਟ ਕੇ ਰੱਖੀਂ
ਕਿਵੇ ਰਹਿੰਦੇ ਨੇ ਹਨੇਰੇ ਲੋਕ

ਕੰਡੇ ਲਾਗੇ ਡਿਬੋ ਲੈੰਦੇ ਨੇ ਬੇੜੇ
'ਥਿੰਦ" ਨਾ-ਸ਼ੁਕਰੇ ਜਿਹੜੇ ਲੋਕ

ਇੰਜ: ਜੋਗਿੰਦਰ ਸਿੰਘ "ਥਿੰਦ"
                (ਸਿਡਨੀ)
            ਗਜ਼ਲ
ਸਾਰੇ ਸੂਰਜ ਨੇ ਤੇਰੇ ਕੋਲ
ਸਾਰੇ ਹਨੇਰੇ ਨੇ ਮੇਰੇ ਕੋਲ

ਜੱਦ ਪੀੜਾਂ ਦੀ ਕੀਤੀ ਵੰਡ
ਪੀੜਾਂ ਨੇ ਸਾਡੇ ਵਿਹੜੇ ਕੋਲ

ਮਹਿਕਾਂ ਸਭੇ ਹੀ ਲੁਟੀਆਂ ਤੂੰ
ਫੁਲ ਵੀ ਸੁਕੇ ਨੇ ਜਿਹੜੇ ਕੋਲ

 ਕਾਂਵਾਂ ਝੂਠੀ ਏ ਤੇਰੀ ਆਮੱਦ
ਮੁੜਕੇ ਨਾਂ ਆਵੇਂ ਬਨੇਰੇ ਕੋਲ

ਸੋਚਾਂ ਮੈਨੂੰ ਕਿਥੇ ਲੈ ਲੈ ਜਾਣ
ਸੁਪਨੇ ਸਾਂਭ ਰੱਖੇ ਬਥੇਰੇ ਕੋਲ

"ਥਿੰਦ"ਕਿਵੇਂ ਵੰਡੀਆਂ ਖੂਸ਼ੀਆਂ
ਰੱਖੇ ਸਾਰੇ ਹੀ ਤੂੰ ਹਨੇਰੇ ਕੋਲ

 ਇੰਜ: ਜੋਗਿੰਦਰ ਸਿੰਘ "ਥੰਦ"  


04 February 2020

                              ਗਜ਼ਲ
ਪਲਕਾਂ ਤੇ ਟਿਕੇ ਜੋ ਅੱਥਰੂ ਤੂੰ ਅੱਜੇ ਸਜਾ ਕੇ ਰੱਖ
ਸਜਰੇ ਬੜੇ ਨੇ ਜ਼ਖਮ ਇਹ ਤੂੰ ਅੱਜੇ ਲੁਕਾ ਕੇ ਰ੍ਖ

ਮੁਠੀ 'ਚ ਨਿਮਕ ਲੈਈ ਏਥੇ ਫਿਰਦੇ ਨੇ ਕਈ ਲੋਕ
ਤੂੰ  ਅਪਣੇ ਜ਼ਖਮ ਇੰਜ ਨਾ ਸੱਬ ਨੂੰ ਵਖਾ ਕੇ ਰੱਖ

ਦੇਂਦੇ ਬੜੇ ਡਰਾਵੇ ਤੇ ਲਾਲੱਚ ਨਰਕਾਂ ਤੇ ਸੁਗਾਂ ਦੇ
ਕੀ ਲੈਣਾਂ ਏ ਸੁਗਾਂ ਤੋਂ ਆਪੇ ਨੂੰ ਇੰਸਾਨ ਬਣਾਕੇ ਰੱਖ

ਬੁਲਾਂ ਤੇ ਸਾਹਿ ਅੱਟਕਾ ਪਹੁੰਚਾਂ ਗੇ ਹਰ ਹਾਲ 'ਚ
ਤੂੰ ਦਿਲ ਵਿਚ ਅਪਣੇ ਆਸ ਦੇ ਦੀਵੇ ਜਗਾ ਕੇ ਰੱਖ

ਰੁਖਾਂ ਦੇ ਸਾਰੇ ਆਲ੍ਹਣੇ ਲੈ ਗਈਆ ਨੇ ਹਨ੍ਹੇਰੀਆਂ
"ਥਿੰਦ"ਨੇ ਤਾਂ ਕਿਹਾ ਸੀ ਤੂੰ ਵਿਓਂਤਾਂ ਬਣਾ ਕੇ ਰੱਖ

                   "ਇੰਜ: ਜੋਗਿੰਦਰ ਸਿੰਘ "ਥਿੰਦ"
                                          (ਸਿਡਨੀ)
                             ਗਜ਼ਲ
ਮੇਰੇ ਜਿਗਰ ਕੇ ਲੀਏ ਏਕ ਦਵਾ ਚਾਹੀਏ
ਕਿਸੇ ਅਜ਼ੀਜ ਕੀ ਦਿਲ ਸੇ ਦੁਆ ਚਾਹੀਏ

ਉਨ ਕੇ ਆਣੇ ਤੱਕ ਲਬੋਂ ਪਰ ਰੁਕ ਜਾਏ
ਅਗਰ ਸਾਂਸ ਤੋ ਮੁਝੇ ਔਰ ਕਿਆ ਚਾਹੀਏ

ਆਂਖ ਭੀ ਤਰ ਹੋ ਯੇਹ ਜਰੂਰੀ ਤੋ ਨਹੀ
ਇਜ਼ਹਾਰੇ ਗੱਮ ਕੇ ਲੀਏ ਆਹਿ ਚਾਹੀਏ

ਸਮਝ ਜਾਏਂਗੇ ਸਭ ਲੋਗ ਦਾਸਤਾਂ ਤੇਰੀ
ਬਿਖਰੇ ਹੂਏ ਗੈਸੂ ਉਖੜੀ ਨਿਗ੍ਹਾ ਚਾਹੀਏ

ਗੈਰ ਹੋ ਤੁਮ ਫਿਰ ਭੀ ਆਏ ਤੋ ਹੋ ਪਾਸ
ਵੱਕਤ ਆਖਰੀ ਕੋਈ ਤੋ ਖੈਰਖਾ ਚਾਹੀਏ

ਕੱਭ ਤੱਕ ਲੀਏ ਫਿਰੇਂਗੇ ਵੱਕਤ ਕਾ ਬੋਝ
ਅੱਭ ਆਜਾ ਸਾਮਣੇ ਤੇਰਾ ਚਿਹਰਾ ਚਾਹੀੌਏ

 ਚਾਹਿਤੇ ਹੋ ਕਿ ਦੁਣਿਆਂ ਤੁਝੇ ਯਾਦ ਕਰੇ
ਨੇਕ ਨਾਮੀ ਕਾ ਸਿਰ ਪਰ ਸਿਹਰਾ ਚਾਹੀਏ

ਤੰਗ ਆ ਗੲੈ ਹੈਂ ਅੱਬ ਤੇਰੀ ਬੇ-ਵਫਾਈ ਸੇ
ਡੂਬਨੇ ਵਾਸਤੇ "ਥਿੰਦ"ਏਕ ਦਰਆ ਚਾਹੀਏ
      
               ਇੰਜ:ਜੋਗਿੰਦਰ ਸਿੰਘ "ਥਿੰਦ"
                           (ਸਿਡਨੀ)
                  


                      ਗਜ਼ਲ
ਚੁਮ ਚੁੁਮ ਹੱਥ ਤੇਰੇ ਨਸ਼ਾ ਮੇੇਨੂੰ ਹੋ ਗਿਆ
ਵੇਖ ਵੇਖ ਤੇਰਾ ਮੁਖ ਤੇਰੇ ਵਿਚ ਖੋ ਗਿਆ

ਤੇਰੇ ਹਾਸਿਆਂ ਤੋਂ ਸਾਰੇ ਹਾਸੇ ਵਾਰ ਦੇਵਾਂ
ਹੱਥ ਵਿਚ ਤੇਰਾ ਹੱਥ ਦੁਖ ਸਾਰੇ ਧੋ ਗਿਆ 

ਤੇਰੇ ਰੰਗ ਵਿਚ ਗਿਆ ਅੰਗ ਅੰਗ ਰੰਗ
ਅੰਗ ਅੰਗ ਤੇਰਾ ਮੈਨੂੰ ਤੇਰੇ ਸੰਗ ਮੋਹ ਗਿਆ

ਸਿਝ ਸਿਝ ਅੱਖਾਂ ਸਾਂਝ ਪਾਈ ਉਮਰਾਂ ਦੀ
ਸਾਂਭ ਸਾਂਭ ਰੱਖ ਲਵਾਂ ਅੱਥਰੂ ਜੋ ਚੋ ਗਿਆ

"ਥਿੰਦ" ਅੰਗ ਲੱਗ ਕੱਟੀਆਂ ਚੌਰਾਸੀਆਂ
 ਤੇਰੇ ਲੈਈ ਬਣਿਆਂ ਤੇਰੇ 'ਚ ਸਮੋ ਗਿਆ 

            ਇੰਜ: ਜੋਗਿੰਦਰ ਸਿੰਘ "ਥਿੰਦ"
                                    (ਸਿਡਨੀ)

02 February 2020

                                 ਗਜ਼ਲ
ਅੱਜਕਲ ਤੇਰੀ ਯਾਦ ਸਤਾਓਂਦੀ ਏ ਕੱਦੀ ਕੱਦੀ
ਡੇਰੇ ਬੰਦ ਪਲਕਾਂ ਪਿਛੇ ਲਾਓਂਦੀ ਏ ਕੱਦੀ ਕੱਦੀ

ਛੱਡ ਦਿਓ ਇਕੱਲਆਂ ਹੁਣ ਤਾਂ ਆਦੀ ਹੋ ਗੲੈ ਹਾਂ
ਕਿਸਮੱਤਂ ਸਾਨੂੰ ਏਦਾਂ ਅੱਜ਼ਮਾਓਂਦੀ ਏ ਕੱਦੀ ਕੱਦੀ

ਨੱਕ ਰਗੜੇ ਪੂਜਾ ਕੀਤੀ ਸੁਖਾਂ ਸੁਖੀਆਂ ਜਾ ਜਾਕੇ
ਗਰਜ਼ ਵੇਖੋ ਕੀ ਕੁਝ ਕਰਾਓਂਦੀ ਏ ਕੱਦੀ ਕੱਦੀ

ਜੇ ਨਹੀ ਇਤਬਾਰ ਤਾਂ ਉਲਟਾ ਕਰ ਲਟਕਾ ਦੇਵੋ
ਨੇਕੀ ਬਦਲੇ ਤਾਂ ਬਦੀ ਹਿਸੇ ਆਓਂਦੀ ਏ ਕੱਦੀ ਕੱਦੀ

ਤੈਨੂੰ ਖੁਸ਼ੀ ਮਬਾਰਕ ਸਾਨੂੰ ਸਾਡੇ ਜ਼ਖਮ ਪਿਆਰੇ
ਚੁਗਲੀ ਲੋਕਾਂ ਦੀ ਪੀੜ ਵਿਧਾਓਂਦੀ ਏ ਕੱਦੀ ਕੱਦੀ

ਸ਼ਰਮਾ ਕੇ ਪਲਕਾਂ ਉਠੀਆਂ  ਝੜੀ ਇਸ਼ਕ ਦੀ ਲੱਗੀ
ਬਿਨ ਬਲਾਏ ਕਿਆਮੱਤ ਫੇਰਾ ਪਾਓਂਦੀ ਏ ਕੱਦੀ ਕੱਦੀ

ਇਸ ਮੱਤਲਬੀ ਦੁਣੀਆਂ ਅੰਦਰ ਕੀ ਲੈਣਾ ਤੂੰ ਜੀ ਕੈ
ਦਰ ਤੇਰਾ ਤਾਂ ਕਿਸਮਤ ਖੜਕਾਓਂਦੀ ਏ ਕੱਦੀ ਕੱਦੀ

"ਥਿੰਦ"ਦਸ ਉਹਨੂੰ ਕੀ ਆਖਾਂ ਜੋ ਮੋੜਿਆਂ ਮੁੜੇ ਨਾਂਹੀ
ਆਪ ਮੁਹਾਰੇ ਉਹ ਗਜ਼ਲ ਮੇਰੀ ਗਾਓਂਦੀ ਏ ਕੱਦੀ ਕੱਦੀ
                            ਈੰਜ: ਜੋਗਿੰਦਰ ਸਿੰਘ "ਥਿੰਦ"
                                                  (ਸਿਡਨੀ)