'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

30 July 2021

                          ਗ਼ਜ਼ਲ                          71

ਯਾਦਾਂ ਦੇ ਵਿਹੜੇ ਵਿਚ ਕਈ ਸੁਪਨੇ ਬਣਦੇ ਰਹਿੰਦੇ ਨੇ

ਕਈ ਮੁੜ ਜਾਂਦੇ ਬਰੂਹਾਂ ਚੋਂ ਕਈ ਅੰਦਰ ਆ ਬਹਿੰਦੇ ਨੇ


ਭੁਲੀ ਵਿਸਰੀ ਸਰਦਲ ਤੇ ਅਚਨ ਚੇਤ ਝੌਲੇ ਪਾਉਂਦੇ

ਚਿਰੀਂ ਵਿਸ਼ੁਨੀ ਗਲਾਂ ਨੂੰ ਗੁੰਝਲਾਂ ਪਾ ਪਾ ਕਹਿੰਦੇ ਨੇ


ਫੜ ਫੜ ਕੇ ਜੋੜਦੇ ਰਹਿੰਦੇ ਹਾਂ ਜੋ ਡਿਗਦੇ ਝੋਲੀ ਚੋਂ

ਚਿਰਾਂ ਤੋਂ ਜੋ ਅਲੋਪ ਹੋਏ ਆਚਾਨਿਕ ਆਕੇ ਖਹਿੰਦੇ ਨੇ


ਇਹ ਵੀ ਇਕ ਅਨੋਖੀ ਚੀਜ਼ ਦਿਮਾਗ 'ਚ ਪਾਈ ਰੱਬ ਨੇ 

ਵੈਰੀ ਹੋਣ ਜਾਂ ਅਪਣੇ ਖਾਬਾਂ 'ਚ ਆ ਦੁਖ ਸੁਖ ਸਹਿੰਦੇ ਨੇ 


ਅਪਣੇ ਤਾਂ ਅਪਣੇ ਹੁੰਦੇ ਦਿਲ ਚੋਂ ਕਦੀ ਮਿਟਦੇ ਨਹੀਂ

ਕਦੀ ਕਦਾਈਂ ਉਚੇਚੇ ਹੀ ਸਿਰਾਨੇ ਆ ਖੜੇ ਰਹਿੰਦੇ ਨੇ


ਕਰਮ ਜਿਨ੍ਹਾਂ ਨੇ ਕੀਤੇ ਚੰਗੇ ਰੱਬ ਉਹਨਾਂ ਲਾਗੇ ਰਹਿੰਦਾ

"ਥਿੰਦ"ਹਮੇਸ਼ਾਂ ਖੁਸ਼ ਨੇ ਰਹਿੰਦੇ ਜੋ ਉਹਦੀਂ ਪੈਰੀਂ ਪੈੰਦੇ ਨੇ

ਇੰਜ: ਜੋਗਿੰਦਰ ਸਿੰਘ "ਥਿੰਦ"

 ( ਸਿਡਨੀ )




23 July 2021

                                   ਗ਼ਜ਼ਲ                         70

ਨੀਤਾਂ ਜਿਨ੍ਹਾਂ ਦੀਆਂ ਸੱਚੀਆਂ ਸਦਾ ਹੁੰਦਾ ਬੇੜਾ ਪਾਰ

ਖੋਟ ਦਿਲ ਵਿਚ ਰੱਖਦੇ ਬੇੜਾ ਡੁਬਦਾ ਆ ਵਿਚਕਾਰ

ਜੋ ਭਲਾ ਨਾ ਸੋਚਨ ਕਿਸੇ ਦਾ ਨਾ ਹੀ ਕਰਨ ਭਲਾਈ

ਦਰ ਦਰ ਠੋਕਰਾਂ ਖਾੜਂਦੇ ਤੇ ਨਾ ਪਲਾ ਫੜੇ ਕਰਤਾਰ

ਜਿਹੜੇ ਆਪ ਹੁਦਰੇ ਹੋੜਂਦੇ ਤੇ ਨਾਢੂਖਾਂ  ਅੱਖਵਾਂਓਂਦੇ

ਆਖਰ ਬੇਬੱਸ ਹੋ ਜਾਂਵਦੇ ਜਦੋਂ ਲੱਗੇ ਟੁਟ ਗਈ ਤਾਰ

ਸਾਰੀ ਉਮਰ ਹਰ ਇਕ ਦੀਆਂ ਨਜ਼ਰਾਂ ਤੋਂ ਡਿਗੇ ਰਹੇ

ਆਖਰ ਪਛੋਤਾ ਕੇ ਸਾਰੀ ਉਮਰ ਲੰਗ ਗਈ ਬੇਕਾਰ

ਜੇ ਥੋਹਿੜੀ ਸਿਆਨਪ ਕਰਕੇ ਸਿਖ ਲੈੰਦੋਂ ਆਂਡ ਗਵਾਂਡੌਂ

ਭਲਾ ਹੁੰਦਾ ਤੇਰਾ ਬਾਂਹ ਫੜਦਾ ਅਪਣੀ ਬਾਂਹ ਉਲਾਰ

ਅਜੇ ਤਾਂ ਡੁਲਿਆਂ ਬੇਰਾਂ ਦਾ ਕੁਝ ਨਹੀਂ ਗਵਾਚਾ ਸੱਜਨਾਂ

"ਥਿੰਦ"ਨੂੰ ਪੁਛ ਤਾਂ ਵੇਖ ਸ਼ਾਇਦ ਮਿਲਾਦੇ ਪਾਲਣਰਾਰ

ਇੰਜ: ਜੋਗਿੰਦਰ ਸਿੰਘ "ਥਿੰਦ"

  (ਸਿਡਨੀ) 

21 July 2021

                              ਗ਼ਜ਼ਲ                    69

ਅੱਖਾਂ ਲਾਈਆਂ ਨੇ ਰਾਹਾਂ ਤੇ ਕਦੋਂ ਮਿਲੂ ਮੇਰਾ ਦਿਲਦਾਰ ਆਕੇ

ਕਈ ਜੰਨਮਾਂ ਦਾ ਰਿਸ਼ੱਤਾ ਏ ਨਾਂ ਛੱਡਨਾਂ ਅੱਧ ਵਿਚਕਾਰ ਆਕੇ


ਜਿਹੜੇ ਕਹਿੰਦੇ ਸੀ ਨਿਭਾਵਾਂ ਗੇ ਆਖਰੀ ਦੱਮਾਂ ਤੀਕਰ ਸਜਨਾਂ

ਉਹ ਹੀ ਸਾਰੇ ਰਿਸ਼ੱਤੇ ਤੋੜ ਗਏ ਉਕਾ ਹੀ ਕਰ ਇੰਕਾਰ ਆਕੇ


ਦਿਲੋਂ ਚਾਹਿਆ ਸੀ ਜਿਨੂੰ ਤੇ ਕਈ ਵਾਰੀ ਖੂਨ ਵੀ ਡੋਲਿਆ ਏ

ਤਰਲੇ ਮਾਰੇ ਭੁਲ ਬੱਖਸ਼ਾਈ ਪਿਠ ਦੇ ਹੀ ਗਏ ਸਰਕਾਰ ਆਕੇ 


ਸੱਚੇ ਦਿਲੋਂ ਜਿਹਨੂੰ ਚਾਹੁੰਦੇ ਓ ਉਹਦਾ ਆਦਰ ਵੀ ਦਿਲੋਂ ਕਰੋ  

ਇਹ ਨਾਂ ਲੱਗੇ ਕਦੀ ਲੋਕਾ-ਚਾਰੀ ਲਈ ਕਰਦੇ ਪਿਆਰ ਆਕੇ


ਇਹ ਚਾਰ ਦਿਨ ਦੀ ਜ਼ੰਦਗੀ ਕਿਸੇ ਇਕ ਲਈ ਕਰੋ ਅਰਪਨ

ਨੇਕੀ ਕਰੋ ਭੁਲ ਜਾਵੋ ਅਸ਼ੀਰਵਾਦ ਦੇਵੇ ਪ੍ਰਵਰਦਗਾਰ ਆਕੇ


ਨੀਤਾਂ ਹੋਣ ਜਿਨ੍ਹਾਂ ਦੀਆਂ ਸੱਚੀਆਂ ਬੇੜੇ ਹੁੰਦੇ ਪਾਰ ਉਹਨਾਂ ਦੇ 

ਜਿਹੜੇ ਖੋਟ ਦਿਲਾਂ ਵਿਚ ਰੱਖਦੇ ਉਹ ਡੁਬਦੇ ਵਿਚਕਾਰ ਆਕੇ


ਤਨੋਂ ਮਨੋਂ ਜੇਕਰ ਚਾਹੁੰਦੇ ਓ ਤਾਂ ਸੱਚੇ ਦਿਲੋਂ ਕਰ ਇਤਬਾਰ ਵੇਖੋ

"ਥਿੰਦ"ਫੜਾਂ ਹੱਥ ਤਾਂ ਤੋੜ ਨਿਭਾਵਾਂ ਨਾਂ ਛੱਡਾਂ ਮੰਝਧਾਰ ਆਕੇ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ ) 

18 July 2021

                      ਗ਼ਜ਼ਲ                       68

ਮੇਰਿਆ ਸੋਹਣਿਆ ਚੰਦਾ ਉਤਰ ਧਰਤੀ ਤੇ ਇਹਦੇ ਭਾਗ ਜਗਾ

ਫੁਲਾਂ ਵਿਚ ਮਹਿਕਾਂ ਭਰ ਦੇ ਕੱਮਲਾਈਆਂ ਕੱਲੀਆਂ ਨੁੂੰ ਮੁਸ਼ਕਾ


ਲੋਕੀ ਪਏ ਕੁਰਲਾਂਦੇ ਧਾਹਾਂ ਮਾਰਦੇ ਤੇ ਉਕੇ ਸੁਕੇ ਪਏ ਨੇ ਅਥਰੂ

ਇਹ ਧਰਤੀ ਪਈ ਤੈਨੂੰ ੳਡੀਕਦੀ ਤੂੰ ਅਸਮਾਨੋਂ ਕਦੋਂ ਉਤਰੇਂ ਗਾ


ਜ਼ਹਿਰ ਮਿਟੀ ਵਿਚ ਘੁਲ ਗਿਆ ਤੇ ਸਾਰੇ ਥੱਕ ਹਾਰਕੇ ਬੈਹਿ ਗਏ 

ਅੰਧਕਾਰ ਹੈ ਛਾਏਆ ਚਾਰ ਚੁਫੇਰੇ ਕੋਈ ਬਾਂਹਿ ਨਹੀਂ ਫੜਦਾ ਆ


ਸਾਰੇ ਡੱਕੇ ਨੇ ਅਪਣੀ ਅੰਦਰੀਂ ਤੇ ਇਕ ਦੂਸਰੇ ਨੂੰ ਮਿਲਨੋਂ ਡਰਨ

ਇਹ ਧਰਤੀ ਤੱਪੀ ਤੰਦੂਰ ਜਿਓਂ ਵੇ ਚੰਨਾਂ ਤੂੰ ਏਥੇ ਆਕੇ ਠੰਡ ਵਰਤਾ


ਦੂਰ ਰਹਿ ਕੇ ਵੀ ਤੂੰ ਇਸ ਧਰਤੀ ਨੂੰ ਹਮੇਸ਼ਾਂ ਠੰਡਾਂ ਨੇ ਵਰਤਾਈਆਂ 

ਹੁਣ ਤਰਸ ਕਿਓਂ ਨਹੀਂ ਆਂਵਦਾ ਆਕੇ ਅਪਣੀ ਖਲਕੱਤ ਨੂੰ ਬਚਾ


ਡਰ ਡਰ ਕੇ ਦੁਣੀਆਂ ਥੱਕ ਗਈ ਹੱਥ ਪਲੇ ਕੁਝ ਵੀ ਆਓਂਦਾ ਨਾਂ 

ਕੀਤੇ ਪਾਪਾਂ ਤੋਂ ਕਿਵੇਂ ਜਾਵੇ ਬਚਿਆ ਆਕੇ ਤੂੰਓਂ ਦੱਸਦੇ ਕੋਈ ਉਪਾ


ਕੱਖ ਕਾਣ ਵੀ ਹੁਣ ਤਾਂ ਵੈਰੀ ਦਿਸਦੇ ਹੱਮਦਰਦ ਨਾਂ ਲੱਭਦਾ ਕੋਈ

"ਥਿੰਦ"ਜਦੋਂ ਚਾਰਾ ਕੋਈ ਨਹੀਂ ਚੱਲਦਾ ਅਪਣੇ ਰੱਬ ਨੂੰ ਲਓ ਧਿਆ

ਇੰਜ: ਜੋਗਿੰਦਰ ਸਿੰਘ 'ਥਿੰਦ"

  ( ਸਿਡਨੀ )



15 July 2021

                       ਗ਼ਜ਼ਲ              67    

ਦਿਲ ਮੇਂ ਜੋ ਹੈ ਤਮੰਨਾਂ ਉਸੇ ਪੂਰੀ ਤੋ ਕਰ ਲੇਨੇ ਦੋ

ਅਗ਼ਲੇ ਸਾਂਸ ਸੇ ਪਹਿਲੇ ਪਹਿਲਾ ਤੋ ਭਰ ਲੇਨੇ ਦੋ


ਭੂਲ ਜਾਨੇ ਕੀ ਆਦਿਤ ਤੋ ਹਮੇਂ ਬੜੀ ਦੇਰ ਸੇ ਹੈ

ਯਹਾਂ ਯੇ ਆਦੱਤ ਨਾਂ ਰਹੇ ਪਹਿਲੇ ਵੋ ਘਰ ਲੇਨੇ ਦੋ


ਕੋਈ ਕਰੇ ਚਾਹੇ ਨਾਂ ਕਰੇ ਤੁਮ ਨੇਕੀ ਹਮੇਸ਼ਾ ਕਰੋ

ਕੋਈ ਰਕਾਵਟ ਡਾਲੇ ਤੋ ਕਹੋ ਝੋਲੀ ਭਰ ਲੇਨੇ ਦੋ


ਸਾਰੀ ਉਮਰ ਹੀ ਗੁਜ਼ਾਰ ਦੀ ਜਿਸੇ ਪਾਨੇ ਕੇ ਲੀਏ

ਨਾਂ ਰੋਕੋ ਮੇਰੇ ਦੋਸਤੋ ਇਸ ਦਰ ਪਰ ਮਰ ਲੇਨੇ ਦੋ


ਨਾਂ ਖੁਦਾ ਹੀ ਮਿਲਾ ਨਾ ਹੀ ਕੋਈ ਹੱਮਦਰਦ ਮਿਲਾ

'ਥਿੰਦ'ਕਿਆ ਕਹੋਂ ਮੁਝੇ ਪਹੁੰਚ ਤੋ ਉਸ ਦਰ ਲੇਨੇ ਦੋ

ਇੰਜ: ਜੋਗਿੰਦਰ ਸਿੰਘ "ਥਿੰਦ"

 ( ਸਿਡਨੀ )

13 July 2021

                ਗ਼ਜ਼ਲ        66

 ਮੇਰੀਆਂ ਗ਼ਜ਼ਲਾਂ ਬਣੀਆਂ ਸੋਚਾਂ ਦੇ ਸਿਰਨਾਂਵੇਂ  

ਮੇਰੇ ਲੋਕ ਗੀਤ ਵੇਖੋ ਬਣ ਗਏ ਮੇਰੇ ਪਰਛਾਵੇਂ


ਅੱਖਾਂ ਮੀਟ ਕੇ ਦਿਨੇ ਵੀ ਵੇਖੀਏ ਹਾਜ਼ਰ ਨਾਜ਼ਰ

ਸੁਪਨਿਆ ਵਿਚ ਆਕੇ ਬਣੇ ਮਹਿਲ ਵੀ ਢਾਹਿਵੇਂ

 

ਬੜੇ ਸਿਆਣੇਂ ਆਕੇ ਰੋਜ਼ ਹੀ ਮੈਨੂੰ ਦੇਣ ਸਿਲਾਹਾਂ

ਪਰ ਫਿਰ ਵੀ ਰਹਿ ਨਾਂ ਹੁੰਦਾ ਗੁੰਗਰੂ ਜਦੋਂ ਛੰਕਾਵੇਂ


ਬੁਲਬਲਾ ਬਣ ਤਰਦੀ ਦਿਸੇਂ ਸਮੁੰਦਰਾਂ ਦੀ ਹਿਕ ਤੇ

ਚਮੱਕ ਝੱਲ ਨਹੀਂ ਹੁੰਦੀ ਇਹ ਸੁੰਦਰ ਕਿਵੇ ਬਣਾਵੇਂ


ਮੈਂ ਵਾਰੀ ਤੈਥੌਂ ਹੁਣ ਤਾਂ ਹੋ ਗਿਆ ਬਲਹਾਰੀ ਤੈਥੋਂ 

ਮੇਰੇ ਹੁਨਰ ਤੇਰੇ ਦਿਤੇ ਟੰਗ ਦੇ ਜਿਥੇ ਮਰਜ਼ੀ ਭਾਵੇਂ


ਮੇਰੇ ਸਿਰਨਾਵੇਂ ਤੇਰੇ ਤੇਰੇ ਸਿਰਨਾਵੇਂ ਬਣ ਗਏ ਨੇ ਮੇਰੇ

ਮੇਰੀਆਂ ਆਸਾਂ ਤੇਰੀਆਂ ਆਸਾਂ ਮੇਰੇ ਹੱਥ ਤੇਰੇ ਝਾਵੈਂ


ਸੱਤ ਜਨੱਮਾਂ ਦਾ ਤੇਰਾ ਮੇਰਾ ਪੱਕਾ ਵਾਹਿਦਾ ਹੋਇਆ

ਮੈਂ ਤੇਰੇ ਲਈ ਤੂੰ ਮੇਰੇ ਲਈ ਧੁਪੇ ਰੱਖੇਂ ਯਾ ਰਖੇਂ ਛਾਂਵੇਂ


ਮੈਨੂੰ ਲੱਗੇ ਮੇਰੇ ਉਤੇ ਹੁਣ ਮਿਹਰ ਕਰਤਾਰ ਦੀ ਹੋਈ

"ਥਿੰਦ" ਨੇ ਤਾਂ ਭਰੋਸਾ ਕੀਤਾ ਡੋਬੇਂ ਜਾਂ ਪਾਰ ਲਗਾਵੇਂ

ਇੰਜ: ਜੋਗਿੰਦਰ ਸਿੰਘ "ਥਿੰਦ"

                  ( ਸਿਡਨੀ ) 

10 July 2021

            ਗ਼ਜ਼ਲ      65

ਬਾਹਰ ਨਿਕਲੋ ਸੁਪਨਿਆਂ ਦੇ ਸੰਸਾਰ ਤੋਂ

ਕੁਝ ਤਾਂ ਸਿਖ ਲਿਓ ਆਓਂਦੀ ਬਹਾਰ ਤੌਂ


ਸੌ ਵਾਰ ਸੋਚੋ ਕਿਸੇ ਦਾ ਬੁਰਾ ਕਰਨ ਵੇਲੇ

ਹਮੇਸ਼ਾਂ ਈ ਬੱਚਕੇ ਰਹੋ ਤਨੀ ਤਲਵਾਰ ਤੋਂ


ਹੋ ਸੱਕਦਾ ਤੂਫਾਨ ਕੁਝ ਨਾਂ ਰਹਿਣ ਦੇਵੇ

ਜਿਨਾਂ ਬੱਚਦਾ ਬਚਾ ਲਵੋ ਉਠੇ ਗੁਭਾਰ ਤੋਂ


ਨਹੀ ਜਾਂਣਦਾ ਕੋਈ ਅਗ਼ਲੇ ਪਲ ਕੀ ਹੋਣਾ

ਸਦਾ ਡਰਕੇ ਰਹੋ ਉਸ ਪਰਵਰਦਿਗਾਰ ਤੋਂ


ਪੁੰਨ ਕਰਕੇ ਹੀ ਹਮੇਸ਼ਾਂ ਭੁਲ ਜਾਣਾ ਏ ਚੰਗਾ

ਅਸ਼ੀਸਾਂ ਤੇ ਮਿਲੂ ਅਨਾਮ ਸੱਚੀ ਸਰਕਾਰ ਤੋਂ


ਕਦੀ ਯਾਦ ਕਰੋਗੇ ਉਸ ਦੀਆਂ ਰਹਿਮਤਾਂ ਨੂੰ

"ਥਿੰਦ"ਤੂੰ ਵਾਰੀ ਜਾਵੀਂ ਉਸ ਪਾਲਣਹਾਰ ਤੋਂ

 ਇੰਜ: ਜੋਗਿੰਦਰ ਸਿੰਘ "ਥਿੰਦ"

 ( ਸਿਡਨੀ )


08 July 2021

                           ਗ਼ਜ਼ਲ                         64
ਰੁਖਾਂ ਦੇ ਝੁੁੰਡ ਵਿਚ ਬੈਠ ਕੇ ਪੰਛੀਆਂ ਨਾਲ ਦੋਸਤੀ ਪਾ ਲਵਾਂ
ਉਹਨਾਂ ਦੀ ਬੋਲੀ ਸਿਖਾਂ ਤੇ ਨਾਲ ਉਹਨਾਂ ਦੇ ਗੀਤ ਗਾ ਲਵਾਂ

ਸਾਰੇ ਮੇੈਨੂੰ ਪਰਵਾਰ ਦੇ ਧੀਆਂ ਪੁਤ ਤੇ ਰਿਸ਼ਤੇ ਦਾਰ ਲਗਣ 
ਉਪਰੋਂ ਡਿਗਾ ਹੋਵੇ ਜੇ ਬੋਟ ਕੋਈ ਝੱਟ ਚੁਕ ਕੇ ਸੀਨੇ ਲਾ ਲਵਾਂ

ਜਦੋਂ ਕਦੀ ਕਿਸੇ ਕੰਮ ਕਰਕੇ ਮੈਂ ਊਹਨਾਂ ਦੇ ਕੋਲ ਨਾਂ ਪੁਹੰਚਾਂ
ਦੂਜੇ ਦਿਨ ਉਦਾਸ ਲੱਗਦੇ ਗਲਾਂ ਨਾਲ ੳਹਨਾਂ ਨੂੰ ਹਸਾ ਦੇਵਾਂ

ਜੇ ਕੋਈ ਕਿਸੇ ਕਾਰਨ ਇਸ ਜਹਾਣ ਨੂੰ ਕਿਸੇ ਦਿਨ ਛੱਡ ਜਾਵੇ
ਉਹਨਾਂ ਦੇ ਵਿਚ ਜਾ ਬੈਠਾਂ ਅਤੇ ਦੁਖ ਉਹਨਾਂ ਦਾ ਵੰਡਾ ਲਵਾਂ

ਹੁਣ ਤਾਂ ਉਹ ਸਾਰੇ ਹੀ ਪਿਆਰੇ ਮਿਤਰ ਬਣ ਗਏ ਲੱਗਦੇ ਨੇ
ਦਿਲ ਕਰਦਾ ਕਿ ਰੋਜ਼ ਹੀ ਕੁਝ ਸਮਾਂ ਉਹਨਾਂ ਨਾਲ ਬਤਾ ਲਵਾਂ

ਜਦੋਂ ਕੱਦੀ ਵੀ ਕਿਸੇ ਕਾਰਨ ਮੈਂ ਬਹੁਤ ਹੀ  ਉਦਾਸ ਹੋ ਜਾਂਦਾ
"ਥਿੰਦ"ਗਲਾਂ ਬਾਤਾਂ ਕਰਕੇ ਉਹਨਾਂ ਨਾਲ ਮਨ ਪਰਚਾ ਲਵਾਂ 

ਇੰਜ:ਜੋਗਿੰਦਰ ਸ਼ਿੰਘ  "ਥਿੰਦ"
 (ਸਿਡਨੀ)

03 July 2021

                    Advice to children      63

Think about a while

               When got a first smile

In whose lap you slept

               Who consoled when you wept

Who had been full of joy

               when you caught a little toy

Step by step, bye and bye

                 You rose high and high

Who were caring day and night

                   Watched you are always right

They must have suffered a lot

                   See you are wise and taught

Childhood over, you are grown

                    never let them feel you gone

Do some thing in-deed

They may be in some need

Eng Joginder Singh

                     "Thind"

 ( Sydney )

02 July 2021

 ਗ਼ਜ਼ਲ                              62

ਸਤਾਰਾ ਕਿਹੜਾ ਤੋੜਕੇ ਅੱਜ ਤੇਰੇ ਵਾਲਾਂ ਵਿਚ ਸਜਾਵਾਂ

ਖਿੜਿਆ ਫੁਲ ਗੁਲਾਬ ਦਾ  ਤੇਰੇ ਮੁਖੜੇ ਤੋਂ ਵਾਰੀ ਜਾਵਾਂ

ਪਰੀਆਂ ਨੱਚਨ ਆਕੇ ਚੁਫੇਰੇ ਤੇਰੇ ਨਿਤ ਝੁਰਮੱਟ ਪਾ ਪਾ

ਧੁਮਾਂ ਸਾਰੇ ਪੈ ਗੀਆਂ ਤੇ ਆਕੇ ਸਾਰੇ ਵੇਖਣ ਨਾਲ ਚਾਵਾਂ

ਉਤਰੀ ਜਿਵੇਂ ਅਸਮਾਨੋਂ ਉਪਸਰਾ ਤੇ ਅੱਖਾਂ ਜਾਣ ਝੁੰਦਿਆ

ਮੁੱਖ ਦਿਸੇ ਲਾਲੀ ਦੁਪਹਿਰ ਦੀ ਅਪਣਾ ਪਰਛਾਵਾਂ ਪਾਵਾਂ 

ਮੇਰੀ ਅੱਡੀ ਭੁੰਜੇ ਨਹੀਂ ਲੱਗਦੀ ਤੇ ਕੱਛੋਂ ਹਾਸੇ ਨਿਕਲਦੇ

ਕਿਆਮੱਤ ਵੇਖੋ ਲੋਕੋ ਆ ਹਰ ਇਕ ਦਾ ਕੁੰਡਾ ਖੜਕਾਵਾਂ 

ਫੇਰਿਆ ਹੱਥ ਨਾਲ ਮੁਹੱਬਤਾਂ ਟਿਕ ਟਿਕੀ ਮੂੰਹ ਤੇ ਲਗੀ

ਰੱਗ ਰੱਗ ਨੱਸ਼ਾ ਹੋ ਗਿਆ ਅੱਜ ਸੁਰਗਾਂ ਦੇ ਗੇੜੇ ਲਾਵਾਂ

ਨੀਤਾਂ ਜਿਨ੍ਹਾਂ ਦੀਆਂ ਸੱਚੀਆਂ ਪੂਰੀਆਂ ਸਦਾ ਨੇ ਪੈਂਦੀਆਂ

"ਥਿੰਦ"ਕਿਰਪਾ ਹੋ ਗਈ ਪ੍ਰਭੂ ਦੀ ਉਹਦਾ ਸ਼ੁਕਰ ਮਿਨਾਵਾਂ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ )