ਗ਼ਜ਼ਲ 9/4
ਅੱਜ ਨਾ ਜਾਣੇ ਕਿਉਂ ਤੇਰੀ ਯਾਦ ਸਤਾਉਂਦੀ ਰਹੀ
ਟਾਲਿਆ ਬਹੁਤ ਮੈਂ ਪਰ ਫਿਰ ਵੀ ਆਉਦੀ ਰਹੀ
ਚਿਰਾਂ ਤੱਕ ਰਾਤਾਂ ਨੂੰ ਅਸੀਂ ਤਾਂ ਪਾਸੇ ਮਾਰਦੇ ਰਹੇ
ਅੱਖੀਆਂ ਵਿਚ ਨੀਂਦ ਪਰ ਯਾਦ ਅਠਾਉਂਦੀ ਰਹੀ
ਬਹੁਤ ਵਾਰ ਭੁਲ ਜਾਣ ਲਈ ਅਸਾਂ ਸੌਂਹ ਖਾਹਦੀ
ਹਰ ਵਾਰ ਆਕੇ ਫਿਰ ਗੱਲ ਬਾਹਾਂ ਪਾਉਂਦੀ ਰਹੀ
ਖੂਨ ਵਿਚ ਰੱਚ ਕੇ ਸਜਨਾਂ ਯਾਦ ਪੱਕੀ ਹੋ ਗਈ ਏ
ਬੜੀ ਮਿਠੀ ਨੱਟ ਖਟੀ ਹਰ ਵੇਲੇ ਨਚਾਉਂਦੀ ਰਹੀ
ਹੁਣ ਤਾਂ ਹਰ ਵੇਲੇ ਅੱਖੀਆਂ ਵਛਾਈਆਂ ਰਾਹਾਂ ਤੇ
ਉਡੀਕ ਤੇਰੀ ਵੇਖ ਲਵੋ ਸੀਨੇ ਅੱਗ ਲਾਉਂਦੀ ਰਹੀ
ਕਈ ਵਾਰ ਤਾਂ ਆਮ ਹੋਇਆ ਹੈ ਵੇਖ ਇਸ ਤਰਾਂ
ਰੋਕਦਿਆਂ ਰੋਕਦਿਆਂ ਬੇਵੱਸ ਹੋਕੇ ਰਵਾਉਦੀ ਰਹੀ
ਸੁਣਿਆਂ ਸੀ ਜਿਨੂੰ ਆਦਤ ਪੈ ਜਾਦੀਂ ਏ ਇਕ ਵਾਰੀ
"ਥਿੰਦ'ਉਹਨੂੰ ਸਦਾ ਹੀ ਰਵਾਉਦੀ ਹਸਾਉਦੀ ਰਹੀ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )