ਗ਼ਜ਼ਲ 3/5
ਅੱਜ ਕਲ ਜ਼ਮਾਨਾ ਮੱਤਲੱਬ ਦਾ ਮੱਤਲਬ ਤੋਂ ਬਿਨਾਂ ਗੱਲ ਕਰੇ ਕੋਈ ਨਾਂ
ਦਸੇ ਕੋਈ ਆਕੇ ਮੈਨੂੰ ਕਿਹੜਾ ਬੰਦਾ ਹੈਗਾ ਜੋ ਕਦੀ ਛੱਲ ਕਰੇ ਕੋਈ ਨਾਂ
ਅਪਣੀ ਜ਼ਮੀ੍ਰ ਮਾਰ ਕੇ ਸ਼ਰੇਆਮ ਬੇਈਮਾਨੀ ਦਿਨ ਰਾਤ ਕਰਦੇ ਵੇਖੇ ਨੇ
ਅਪਣੇ ਆਪ ਨੂੰ ਕੋਸੇ ਮੱਥੇ ਹੱਥ ਮਾਰੇ ਕਿ ਉਂਗਲ ਕਿਸੇ ਵੱਲ ਕਰੇ ਕੋਈ ਨਾਂ
ਬੇਈਮਾਣਾ ਵਿਚ ਰਹਿ ਕੋਈ ਸੱਚਾ ਪੁਰਸ਼ ਅਪਣਾ ਜੀਵਨ ਕਿਵੇਂ ਨਿਭਾਵੇ
ਮੇਰੇ ਮਨ ਤੇ ਇਹ ਬੋਝ ਹੈ ਮੈਂ ਚਾਹੁੰਦਾ ਹਾਂ ਬਗੈਰ ਤੇਰੇ ਹੱਲ ਕਰੇ ਕੋਈ ਨਾਂ
ਬੜਾ ਸੋਚਕੇ ਚੰਗ਼ੇ ਬੰਦੇ ਹਮੇਸ਼ਾਂ ਬੁਰੇ ਕੰਮਾਂ ਤੋਂ ਹੋ ਸੱਕੇ ਤਾਂ ਦੂਰ ਹੀ ਰਹਿੰਦੇ
ਇਹ ਵੇਖਣਾਂ ਕਿ ਜੋ ਚੰਗੇ ਕੰਮ ਕਰਨੇ ਓਥੇ ਉਥਲ ਪਥੱਲ ਕਰੇ ਕੋਈ ਨਾ
ਹਰ ਇਕ ਨੂੰ ਯਾਦ ਰੱਖਣਾਂ ਚਾਹੀਦਾ ਕਿ ਬੁਰੇ ਦਾ ਬੁਰਾ ਨਿਤੀਜਾ ਹੁੰਦਾ ਏ
ਜ਼ਮਾਨਾਂ ਬੁਰਾ ਆ ਗਿਆ ਕਿਸੇ ਦਾ ਵੀ ਲਿਆਜ ਅੱਜਕੱਲ ਕਰੇ ਕੋਈ ਨਾ
ਉਸ ਪਾਲਣ ਹਾਰ ਨੂੰ ਸੱਦਾ ਯਾਦ ਰੱਖਨਾ ਉਹ ਹਮੇਸ਼ਾ ਤੇਰੇ ਨਾਲ ਰਹਿੰਦਾ
"ਥਿੰਦ"ਜੋ ਕਰਨਾ ਸੱਚੇ ਦਿਲੋਂ ਕਰਨਾ ਅਪਣੇ ਨਾਲ ਸ਼ਾਮਲ ਕਰੇ ਕੋਈ ਨਾ
ਇੰਜ: ਜੋਗਿੰਦਰ ਸਿੰਘ "ਥਿੰਦ"
( ਅਮ੍ਰਿਤਸਰ )