'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 August 2021

 

ਗ਼ਜ਼ਲ                                                 80

ਜਿਨਾਂ ਮਰਜ਼ੀ ਛੁੱਪਾ ਲਵੋ ਪਰ ਝੂਠ ਕਦੀ ਛੁੱਪਾ ਨਹੀ ਹੁੰਦਾ

ਉਮਰ ਝੂਠ ਦੀ ਥੋਹੜੀ ਹੁੰਦੀ ਪੜਦਿਆਂ ਵਿਚ ਲੁਕਾ ਨਹੀਂ ਹੁੰਦਾ

ਝੂਠ ਬੋਲਕੇ ਹਮੇਸ਼ਾਂ ਬੰਦਾ ਅਪਣਾਂ ਇਤਬਾਰ ਗਵਾ ਬਹਿੰਦਾ

ਸੱਚ ਨਾਲ ਸਾਰੇ ਧੋਣੇ ਧੁਪ ਜਾਂਦੇ ਅਪਣਾ ਕੁਝ  ਗਵਾ ਨਹੀੰ ਹੂੰਦਾ

ਇਤਬਾਰ ਜ਼ਬਾਨ ਦਾ ਬਣਾ ਕੇ ਰਖੋ ਤਾਂ ਸਾਰੇ ਇਜ਼ਤ ਹੋਵੇਗੇ

ਝੂਠੇ ਦਾ ਸੱਚ ਝੂੱਠ ਹੀ ਲੱਗਦਾ ਝੂਠ ਦਾ ਠਪਾ ਮਿਟਾ ਨਹੀਂ ਹੁੰਦਾ

ਜਿਹਨੂੰ ਆਦਿਤ ਝੂੱਠ ਦੀ ਹੋਵੇ ਉਹ ਤਾਂ ਝੱਠ ਹੀ ਬੋਲੇ ਗਾ

ਊਹਦਾ ਸੱਚ ਵੀ ਲੱਗਦਾ ਝੂਠ ਤੇ ਝੂਠ ਸੱਚ ਬਣਾ ਨਹੀ ਹੁੰਦਾ

ਨੱਫਰਤ ਨਾਲ ਸਾਰੇ ਵੇਖਣ ਤੇ ਸਾਂਝਾਂ ਜਾਂਦੀਆਂ ਸਾਰੀਆਂ ਮੁਕ

ਠੱਪਾ ਜੇਹੜਾ ਲੱਗ ਗਿਆ ਉਹ ਸਾਰੀ ਉਮਰ ਹਟਾ ਨਹੀਂ ਹੁੰਦਾ

ਰੱਬ ਬੱਖਸ਼ੇ ਜਿਹਨੂੰ ਇਹ ਨਿਹਮਤਾਂ ਉਹ ਤਾਂ ਸਦਾ ਹੀ ਬੋਲੇ ਸੱਚ

"ਥਿੰਦ"ਹਮੇਸ਼ਾਂ ਪਲੇ ਬੰਨ ਰੱਖ ਬਿਨਾ ਸੱਚ ਰੱਬ ਪਾ ਨਹੀਂ ਹੁੰਦਾ

ਇੰਜ: ਜੋਗਿੰਦਰ ਸਿੰਘ  "ਥਿੰਦ"

(ਸਿਡਨੀ)

 

ਨੱਫਰਤ ਨਾਲ ਸਾਰੇ ਵੇਖਦੇ ਤੇ ਸਾਂਝਾਂ ਜਾਂਦੀਆਂ ਸਾਰੀਆਂ ਮੁਕ

ਠੱਪਾ ਜਿਹੜਾ ਲੱਗ ਗਿਆ ਉਹ ਸਾਰੀ ਉਮਰ ਹਟਾ ਨਹੀਂ ਹੁੰਦਾ

ਰੱਬ ਬੱਖਸ਼ੇ ਜਿਹਨੂੰ ਇਹ ਨਿਹਮਤਾਂ 

22 August 2021

 ਗ਼ਜ਼ਲ                                               79

ਹਜ਼ਾਰਾਂ ਸਾਲ ਲੰਘ ਗੲੈ ਮੁਨੱਖਤਾ ਮਰ ਨਾਂ ਹੋਈ

ਜ਼ਾਲਮਾਂ ਬਥੇਰਾ ਜ਼ੋਰ ਲਾਇਆ ਪਰ ਹਰ ਨਾਂ ਹੋਈ

ਝੂਠ ਪਾਖੰਡ ਦੇ ਕਈਆਂ ਸਾਲੋ ਸਾਲ ਲਗਾਏ ਮੇਲੇ

ਪਰ ਫਿਰ ਵੀ ਝੂਠ ਪਾਖੰਡ ਦੀ ਤੱਕੜੀ ਭਰ ਨਾਂ ਹੋਈ

ਥੱਕ ਹਾਰਕੇ ਮੂਧੇ ਮੂੰਹ ਡਿਗੇ ਤੇ ਸ਼ਰਮਸਾਰ ਵੀ ਹੋਏ 

ਥੂ ਥੂ ਸਾਰੇ ਹੁੰਦੀ ਰਹੀ ਸਿਫਤ ਕਿਸੇ ਤੋਂ ਜਰ ਨਾਂ ਹੋਈ 

ਪੁਸ਼ਤਾਂ ਤੱਕ ਬੱਦਨਾਮ ਨੇ ਰਹਿੰਦੇ ਮੰਦਾ ਕਰਨ ਵਾਲੇ

ਕਿਸੀ ਪੁਸ਼ਤ ਤੋਂ ਚੰਗੇ ਕੰਮ ਦੀ ਗੱਲ ਕਰ ਨਾਂ ਹੋਈ

ਏਥੇ ਹੀ ਹੁੰਦਾ ਹੈ ਹਿਸਾਬ ਕਤਾਬ ਹਰ ਇਕ ਗੱਲ ਦਾ

ਜੋ ਕਰੋਗੇ ੋਸੋ ਭਰੋਗੇ ਘੜੀ ਪਾਪਾਂ ਦੀ ਭਰ ਨਾਂ ਹੋਈ

ਨੇਕੀ ਕਰੋਗੇ ਦੋਸਤ ਮਿਤਰ  ਨਾਲ ਸਾਰੇ  ਹਰ ਵੇਲੇ

"ਥਿੰਦ" ਰੱਬ ਦੇ ਆਸਰੇ ਬਿਨਾਂ ਨਦੀ ਤਰ ਨਾ ਹੋਈ

ਇੰਜ ਜੋਗਿੰਦਰ ਸਿੰਘ"ਥਿੰਦ"

(ਸਿਡਨੀ)

16 August 2021

                    ਗੀਤ------                                                 78

ਬਾਬਲ ਘਲਿਆ ਇਕ ਪਟੋਲਾ    , ---------------ਮੈਂ ਤਾਂ ਨੱਚਦੀ ਫਿਰਾਂ ,ਨੀ ਮੈਂ ਨੱਚਦੀ ਫਿਰਾਂ

ਲਿਆਯਾ ਇਕ ਕਬੂਤਰ ਗੋਲਾ ,    -------------   ਮੈਂ ਤਾਂ ਨੱਚਦੀ ਫਿਰਾਂ,ਨੀ ਮੈਂ ਨੱਚਦੀ ਫਿਰਾਂ

 ਬੱਲਦਾਂ ਅੱਗੇ ਚਾਈਂ ਚਾਈਂ ਕੀਤਾ ਜਾ ਗੱਤਾਵਾ---

ਛੇਤੀ ਛੇਤੀ ਏਦਾਂ ਸਾਰਾ ਘਰ ਦਾ ਕੰਮ ਮੁਕਾਇਆ -- ਮੈਂ ਤਾਂ ਨੱਚਦੀ ਫਿਰਾਂ ,ਨੀ ਮੈਂ ਨੱਚਦੀ ਫਿਰਾਂ

ਆਂਢੋਂ ਗਵਾਂਡੋਂ ਚੱਲ ਕੇ ਆਈਆਂ

 ਚਾਚੀਆਂ ਤਾਈਆਂ ਤੇ ਭਰਜਾਈਆਂ

ਉਲਟ ਪੁਲਟ ਪਟੋਲਾ ਵੇਖਣ

ਦੇਣ ਮੈਨੂੰ ਵਧਾਈਆਂ            ----------------  ਮੈਂ ਤਾਂ ਨੱਚਦੀ ਫਿਰਾਂ , ਨੀ ਮੈਂ ਨੱਚਦੀ ਫਿਰਾਂ

ਬਾਬਲ ਮੇਰੀ ਰੱਖ ਰਖਾਈ

ਜੀਓਂਣ ਮੇਰੇ ਭਾਬੀਆਂ ਭਾਈ

ਪਟੋਲਾ ਪਾਇਆ, ਕਰ ਸਿਲਾਈ

 ਪਾ ਦਿਖਾਇਆ ਸਿਰ ਦੇ ਸਾਈਂ                 ਮੈਂ ਤਾਂ ਨੱਚਦੀ ਫਿਰਾਂ, ਨੀਂ ਮੈਂ ਨੱਚਦੀ ਫਿਰਾਂ   

ਸਾਵਨ ਆਇਆ, ਸਾਵਨ ਆਇਆ

ਰੱਲ ਮਿੱਲ ਸੱਖੀਆਂ ਗਿੱਧਾ ਪਾਇਆ

ਮੈਂ ਤਾਂ ਨੱਚਦੀ ਫਿਰਾਂ, ਨੀ ਮੈਂ ਨੱਚਦੀ ਫਿਰਾਂ

                                                   "ਥਿੰਦ"ਬਾਬਲ ਘਲਿਆ ਇਕ ਪਟੋਲਾ

                                                    ਮੈਂ ਤਾਂ ਨੱਚਦੀ ਫੀ੍ਰਾਂ, ਨੀ ਮੈਂ ਨੱਚਦੀ ਫਿਰਾਂ

                                     



14 August 2021

 ਗ਼ਜ਼ਲ                                               77

ਗਿਨਤੀ ਮਿਨਤੀ ਦਿਨ ਰਾਤ, ਬੰਦਾ ਕਰਦਾ ਰਹਿੰਦਾ

ਪੈਰ ਪੈਰ ਤੇ ਡਿਗਦਾ ਪਰ ਫਿਰ ਵੀ ਚੱਲਦਾ ਰਹਿੰਦਾ 

ਸਾਡੀ ਆਦਿਤ ਬਣ ਗਈ ਸਮੇਂ ਤੋਂ ਸਿਖਨਾ ਕੁਝ ਨਹੀਂ

ਧੋਖਾ ਖਾ ਕਦਮ ਕਦਮ ਤੇ ਐਵੇਂ ਹੱਥ ਮੱਲਦਾ ਰਹਿੰਦਾ

ਉਤੋਂ ਜੋ ਸਫੈਦਪੋਸ਼ ਸਾਨੂੰ ਤੁਹਾਨੂੰ ਸਾਰਿਆਂ ਨੂੰ ਲੱਗਦਾ

ਉਹਿ ਤਾਂ ਹਰ ਵੇਲੇ ਸਾਰਿਆਂ ਨੂੰ ਹੀ ਛੱਲਦਾ ਰਹਿੰਦਾ

ਕਿਨਾਂ ਚੰਗਾ ਹੋਵੇ ਜੇ ਦਿਲ ਦਾ ਕਾਲਾ ਨਾ ਹੋਵੇ ਕੋਈ

ਸੱਚੇ ਦਿਲ ਵਾਲਾ ਤਾਂ ਅਸੀਸਾਂ ਤੇ ਪੱਲਦਾ  ਰਹਿੰਦਾ

ਕਿਸੇ ਦਾ ਬੁਰਾ ਕਰਨ ਲੱਗਿਆਂ ਹਮੇਸ਼ਾਂ ਡਰੋ ਰੱਬ ਤੌਂ 

ਐਵੇਂ ਲੱਮੀਆਂ ਸੋਚਾਂ ਸੋਚੇਂ ਪੱਤਾ ਨਾ ਕੱਲਦਾ ਰਹਿੰਦਾ

ਰੱਖੋ ਯਾਦ ਸਦਾ ਉਸ ਸੱਚੇਪਾਤਸ਼ਾਹ ਪਾਲਣਹਾਰ ਨੂੰ 

"ਥਿੰਦ" ਉਹਦੇ ਭੱਗਤਾਂ ਦਾ ਦੁਖ ਤਾਂ ਟੱਲਦਾ ਰਹਿੰਦਾ

ਇੰਜ: ਜੋਗਿੰਦਰ ਸਿੰਘ  "ਥਿੰਦ"

( ਸਿਡਨੀ ) 


10 August 2021

ਕਵਿਤਾ                                                                                      

ਪਿੰਡ ਨਵੇਂ ਨਾਗ ਦੀਆਂ ਝੱਲਕਾਂ                                       76

ਸੋਨੇ ਦੀ ਚਿੜੀਆ ਜਿਹੜਾ ਭਾਰਤ ਹੈ ਦੇਸ਼ ਸਾਡਾ ਸਾਰਾ ਹੀ ਜਹਾਨ ਜਿਨੂੰ ਚਿਰਾਂ ਤੋਂ ਜਾਣਦਾ

ਇਸ ਦੇ ਉਤਰੀ ਤੇ ਪੱਛਵੀਂ ਹੈ ਨੁਕਰ ਵਿਚ, ਜੋ ਹੈ ਵੱਸਦਾ ਜਿਹੜਾ ਪੂ੍ਰਬੀ ਪੰਜਾਬ ਦੇ ਨਾਮ ਦਾ

ਏਸੇ ਹੀ ਸੂਬੇ ਵਿਚ ਜ਼ਿਲਾ ਹੈ ਅਮ੍ਰਿਤਸਰ ਦਾ, ਨਿਸ਼ਾਨ ਹੈ ਝੁਲਆ ਜਿਥੇ ਸਿਖਾਂ ਦੀ ਸ਼ਾਨ ਦਾ

ਇਹੋ ਹੈ ਜ਼ਿਲਾ ਸਾਡਾ ਇਹੋ ਤਹਸੀਲ ਸਾਡੀ ਇਹੋ ਸ਼ਹਿਰ ਸਾਡਾ ਚੀਜ਼ਾਂ ਦੇ ਵਿਕਣ ਵਿਕਾਣ ਦਾ

ਇਥੋਂ ਇਕ ਪੱਕੀ ਜਿਹੀ ਸੜਕ ਨਿਕਲੇ ਰੱਸਤਾ ਹੈ ਬਣਿਆ ਜਿਹੜਾ ਮਜਿਠੇ ਨੂੰ ਆਓਣ ਜਾਣ ਦਾ

ਮਜਿਠੇ ਨੂੰ ਜਾਣ ਲਈ ਜੇ ਅਮ੍ਰੀਤਸਰੋਂ ਤੁਰੇ ਕੋਈ ਅੱਠਵੇਂ ਹੀ ਮੀਲ ਤੇ ਲੱਗਾ ਪੱਥਰ ਚਿਟੇ ਨਿਸ਼ਾਨ ਦਾ

ਮੱਤਲਬ ਕਿ ਅਮ੍ਰਿਤਸਰ ਤੋਂ ਆਓਦਿਆਂ ਸੜਕ ਦੇ ਖਬੇ ਬਨੇ ਵੱਸਦਾ ਹੈ ਪਿੰਡ ਨਵੇਂ ਨਾਗ ਨਾਮ ਦਾ

ਸਿਧੀ ਸਾਦੀ ਸ਼ਕਲ ਹੈਗੀ ਇਸ ਪਿੰਡ ਦੀ ਜੋ,ਖੋਲਿਆਂ ਨੁੂੰ ਵੇਖ ਹੈਰਾਣ ਹੋਵੇ ਓਪਰਾ ਜੋ ਸੜਕ ਵਲੋਂ ਆਂਵਦਾ

ਚਿਟੇ ਰੰਗ ਦੀ ਮਸੀਤ ਦਿਸੇ ਸੜਕ ਤੇ ਖਲੋਤਿਆਂ ,ਬੈਠਾ ਹੈਗਾ ਰੂਪ ਜਿਥੇ  ਉਸ ਸੱਚੇ ਭੱਗਵਾਂਨ ਦਾ

ਏਥੇ ਵੱਸਦੇ ਬੰਦੇ ਕਈ ਪਿੰਡਾਂ ਦੇ ਕੋਈ ਮਿਹਰਵਾਨਪੁਰੀਆ ਕੋਈ ਗੱਮਟਾਲੀਆ ਜਾਂ ਅਠਾਸੀਵਾਲਾ ਕਹਾਂਵਦਾ

ਰੱਲ ਮਿਲ ਬੈਠੇ ਸਾਰੇ ਨਾਲ ਖੁਸ਼ੀਆਂ ਦੇ, ਅੱਗੇ ਸੁਣੋ ਹਾਲ ਜ਼ਰਾ ਮੈਂ ਇਸ ਪਿੰਡ ਦਾ ਸਣਾਂਵਦਾ

ਗਿਣ ਗਿਣ ਸਿਫਤਾਂ ਜ਼ਬਾਨ ਦੱਸ ਸੱਕਦੀ ਨਹੀਂ ਪਰ ਫਿਰ ਵੀ ਖਾਸ ਖਾਸ ਗਲਾਂ ਸਾਮਣੇ ਲਿਆਂਵਦਾ

ਸੁਣ ਸੁਣ ਗਲਾਂ ਤਾਈਂ ਕਰਿਓ ਖਿਆਲ ਜ਼ਰਾ ਪਿੰਡ ਨਵੇਂ ਨਾਗ ਵਿਚ ਅਪਣੇ ਦਿਨ ਕਿਸ ਤਰਾਂਂ ਬਤਾਂਵਦਾ

ਹਰ ਇਕ ਨਜ਼ਰ ਆਵੇ ਭਲਾ ਮਾਨਸ ਇਕ ਦੂਸਰੇ ਤੋਂ,ਲੁਚਾ ਬੰਦਾ ਇਸ ਪਿੰਡ ਨਾ ਨਜ਼ਰ ਕੋਈ ਆਂਵਦਾ

ਹਰ ਇਕ ਤੱਕੇ ਇਕ ਦੂਸਰੇ ਦੀ ਬਿਹਤਰੀ ,ਸੁਖ ਵਿਚ ਸੁੱਖ ਦੇਵੇ ਦੁਖ ਵਿਚ ਦੁੱਖ ਇਕ ਦੂਸਰਾ ਵੰਡਾਂਵਦਾ

ਕਰਨ ਕਾਰ ਅਪਣੀ ਤੇ ਨਾਲ ਸੁਖਾਂ ਵੱਸਦੇ ਨੇ ,ਹਰ ਇਕ ਸਾਰਾ ਦਿਨ ਕੰਮ ਕਰੇ ਰੋਟੀ ਆਪੋ ਅਪਣੀ ਕਮਾਂਵਦਾ

ਨਾਂ ਦਿਸਦੀ ਅਮੀਰੀ ਤੇ ਨਾਂ ਦਿਸਦੀ ਗਰੀਬੀ ਏਥੇ,ਥੋਹੜੇ ਬਹੂਤੇ ਪਾਣੀ ਵਿਚ ਹਰ ਕੋਈ ਝੱਟ ਅਪਣਾਂ ਲਗਾਂਵਦਾ

ਖਿੜੇ ਮੱਥੇ ਦਿਸਦੇ ਨੇ ਏਥੇ ਆਓਂਦੇ ਜਾਂਦਿਆਂ ਦੇ ਅਪਣਾਂ ਹੀ ਸੱਮਝ ਇਕ ਦੂਸਰੇ ਨੂੰ ਕੋਈ ਨਹੀਂ ਸਤਾਂਵਦਾ 

ਸਾਰੇ ਪਿੰਡ ਵਿਚ ਦਿਸਦੇ ਰਵਾਨ ਸੱਤ-ਯੁਗ ਦੇ ਨੇ ਨਿਕੀ ਨਿਕੀ ਗੱਲ ਪਿਛੇ ਸਾਰਾ ਪਿੰਡ ਹੋ ਇਕਮੁਠ ਜਾਂਵਦਾ

ਨਾ ਝ੍ੱਗੜਾ ਲੜਾਈ ਤੇ ਨਾ ਦਿਸਦਾ ਫਿਸਾਦ ਏਥੇ, ਜਿਨਾਂ ਪਿਛੇ ਜਾ ਕੋਈ ਬੂਹਾ ਠਾਣੇ ਦਾ ਖੜਕਾਂਵੰਦਾ

ਜੇ ਕਰ ਮਾੜਾ ਮੋਟਾ ਹੋ ਜਾਵੇ ਵੀ ਫਸਾਦ ਕੋਈ, ਬਣ ਪੰਚਾਇਤ ਇਕ ਜਾਨ ਹੋਕੇ ਸਾਰਾ ਪਿੰਡ ਝੱਗੜਾ ਮਕਾਂਵਦਾ

ਗੱਲ ਕਾਹਿਦੀ ਇਹੋ ਜਿਹਾ ਬੰਦਾ ਏਥੇ ਦਿਸਦਾ ਨਹੀ,ਜਿਹੜਾ ਛੋਟੀ ਛੋਟੀ ਗੱਲ ਪਿਛੇ ਰਿਪੋਰਟ ਠਾਂਨੇ ਜਾ ਲੱਖਾਂਵਦਾ

ਇਸ ਪਿੰਡ ਦੀ ਭੱਲਮਾੰਸੀ ਦਾ ਇਹੋ ਹੀ ਸਬੂਤ ਇਕੋ,ਕੋਈ ਇਥੇ ਜਾਂਣਦਾ ਨਹੀਂ ਉਤੇ ਉੰਗਲਾਂ ਠਾਨਾਂ ਕਿਵੇਂ ਨਿਚਾਂਵਦਾ

ਇਕ ਇਕ ਦਿਨ ਕਰ ਸੱਤ ਸਾਲ ਸੱਤ ਯੁਗ ਵਾਂਗ ਬੀਤ ਗਏ ਨੇ ਅਠਵਾਂ ਸਾਲ ਵੇਖੀਏ ਕਿ ਕਿਸ ਤਰਾਂ ਦਾ ਆਂਵਦਾ

ਲੋਕ ਕਹਿੰਦੇ ਕਰਮਾਂ ਦੇ ਲਿਖੇ ਲੇਖ ਮਿਲਦੇ ਨੇ,ਸੋ ਵੇਖਦੇ ਹੀ ਜਾਹੀਏ "ਦੋਸ਼ੀ" ਅੱਗੇ ਰੱਬ ਕੀ ਏ ਕਰਾਂਵਦਾ ।।

ਜੋਗਿੰਦਰ ਸਿੰਘ  "ਦੋਸ਼ੀ" (  ਇੰਜ:ਜੋਗਿੰਦਰ ਸਿੰਘ "ਥਿੰਦ"

31/03/1955 



 


09 August 2021

ਗ਼ਜ਼ਲ                                 75

ਜਿਹੜਾ ਸੱਮਜਦਾ ਸੀ ਦਰਆ ਨਾਡੂਖਾਂ,ਸਾਗਰ 'ਚ ਜਾ ਹੱਸਤੀ ਗਵਾ ਬਹਿੰਦਾ

ਪਹਾੜਾਂ ਵਿਚ ਤੜਥੱਲ ਮਿਚਾਇਆ ਸੀ, ਰਾਹਿ ਵਿਚ ਹੀ ਨਾਂਉਂ ਮਿਟਾ ਬਹਿੰਦਾ

ਕੀ ਆਖਾਂ ਕਿਸਮੱਤ ਦੇ ਮਾਰਿਆਂ ਨੂੰ,ਐਵੇਂ ਬਦਲ ਦੇਂਦੇ ਆਂਮ ਰਾਹਾਂ ਨੂੰ ਉਹ

ਜਿਹੜਾ ਭੂਤਿਰਆ ਖਾਰਦਾ ਕੰਢਿਆਂ ਨੂੰ, ਰਾਹਾਂ ਤੋਂ ਅਪਣਾਂ ਆਪ ਹਟਾ ਬਹਿੰਦਾ

ਸਾਗਰਾਂ ਤੋਂ ਬਾਰ ਬਾਰ ਉਠ ਨੱਦੀ ਨਾਲਿਆਂ, ਵਿਚੋਂ ਏ ਜੋਂ ਖਹਿ ਖਹਿ ਲੰਘਦਾ

ਰਾਹਿ ਵਿਚ ਹੀ ਦੱਮ ਉਹ ਤੋੜਕੇ, ਅਪਣੀ ਹੱਸਤੀ ਉਹ ਮੂਲੋਂ ਹੀ ਭੁਲਾ ਬਹਿੰਦਾ

ਦਿਲ ਵਿਚ ਹੋਵੇ ਜੇ ਨੀਤ ਸੱਚੀ, ਲੋਕੀ ਮਾਣ ਕਰਦੇ ਤੇ ਠੀਕ ਠਾਕ ਪਾਰ ਜਾਂਦੇ

ਹੋਵੇ ਹੌਸਲਾ ਤਾਂ ਪਾੜ ਦੇਵੇ ਪੱਥਰਾਂ ਨੂੰ, ਅਪਣੇ ਦੱਮ ਨਾਲ ਥੱਮ ਹਿਲਾ ਬਹਿੰਦਾ

ਖੋਟ ਹੋਵੇ ਜੇ ਇਸ ਦੇ ਦਿਲ ਅੰਦਰ, ਟੇਡਾ ਮੇਡਾ ਚੱਲ ਕੇ ਐਵੇਂ ਕੰਢੇ ਖੋਰਦਾ ਏ

ਬਿਨਾਂ ਮੱਤਲੱਬੋਂ ਖੌਰੂ ਐਵੇਂ ਪਾਈ ਜਾਵੇ, ਅਪਣਾ ਇਤਬਾਰ ਦਿਲੋਂ ਉਠਾ ਬਹਿੰਦਾ

ਪੁੂਜਦੇ ਲੋਕੀ ਖਰੇ ਦਿਲਾਂ ਵਾਲਿਆਂ ਨੂੰ, ਰੱਖਦੇ ਉਹਨਾਂ ਨੂੰ ਸੱਦਾ ਦਿਲਾਂ ਅੰਦਰ

"ਥਿੰਦ"ਨੇਕ ਨਾਮੀਂ ਸੱਦਾ ਯਾਦ ਰਹਿੰਦੀ, ਦੱਗਾਬਾਜ਼ ਇਤਬਾਰ ਮੁਕਾ ਬਹਿੰਦਾ

"ਇੰਜ"ਜੋਗਿੰਦਰ ਸਿੰਘ "ਥਿੰਦ"

 (ਸਿਡਨੀ )

  



   




07 August 2021

 ਗ਼ਜ਼ਲ                                    74

ਹੁਣ ਤਾਂ ਉਮਰ ਦੀ ਇੱਟ ਪਿੱਲੀ ਹੋ ਗਈ

ਇਹ ਪੰਡ ਦੀ ਗੰਢ ਵੀ ਏ ਢਿਲੀ ਹੋ ਗਈ 

ਕਦੀ ਹੁੰਦਾ ਸੀ ਅੱਤ ਦਾ ਜ਼ੋਰ ਜਵਾਨੀ ਦਾ

ਹੁਣ ਜਾਪੇ ਉਕਾ ਹੀ ਦੂਰ ਦਿਲੀ ਹੋ ਗਈ

ਕਦੀ ਤਾਂ ਥੱਕਨਾਂ ਦੂਰ ਦੀ ਗੱਲ ਸੀ ਹੁੰਦਾ

ਹੁਣ ਤਾਂ ਨਾੜੀ ਨਾੜੀ ਵੀ ਹਿਲੀ ਹੋ ਗਈ

ਕਦੀ ਤਾਂ ਡਾਂਗ ਮੋਢੇ ਤੇ ਫੱਬਦੀ ਹੁੰਦੀ ਸੀ

ਹੁਣ ਤਾਂ ਚਾਦਰ ਉਮਰ ਦੀ ਸਿਲੀ ਹੋ ਗਈ

ਨਾਲ ਯਾਰਾਂ ਰੱਲ ਮਿਲ ਮੌਜ਼ਾਂ ਮਾਣਦੇ ਸੀ

ਉਹ ਬਣਕੇ ਫੋਕੀ ਐਵੈਂ ਰੰਗ-ਰਿਲੀ ਹੋ ਗਈ

ਭੁੱਲੀ ਵਿਸਰੀ ਯਾਦਾਂ ਵਾਲੀ ਇਹ ਜ਼ਿੰਦਗਾਨੀ

"ਥਿੰਦ"ਬਿੱਣ ਪਾਣੀਓਂ ਹੁਣ ਗਿੱਲੀ ਰੋ ਗਈ

ਇੰਜ: ਜੋਗਿੰਦਰ ਸਿੰਘ "ਥਿੰਦ"

 ( ਸਿਡਨੀ )

01 August 2021

 ਗੀਤ    ( ਇਰਨਦੀਪ ਦੇ ਜਨੱਮਦਿਨ ਤੇ)                               73

ਨਿਕੇ ਨਿਕੇ ਪੈਰਾਂ ਨਾਲ ਭਜਨਾ     ਅੱਜ ਵੀ ਯਾਦ ਹੈ

ਨਿਕੀਆਂ ਬਾਹਾਂ ਨਾਲ ਗਲ੍ਹ ਲੱਗਣਾ ਅੱਜੇ ਵੀ ਯਾਦ ਹੈ

ਗੱਲ੍ਹ ਬਸਤਾ ਪਾ ਸਕੂਲ ਨੂੰ ਜਾਣਾ ਅਜੱ ਵੀ ਯਾਦ ਹੈ

ਨਿਕੀ ਨਿਕੀ ਗਲ ਤੇ ਨਾਲ ਭਰਾਵਾਂ ਲੜਨਾਂ  ਅਜੱ ਵੀ ਯਾਦ ਹੈ

ਮਿਠੀਆਂ ਮਿਠੀਆਂ ਗਲਾਂ ਕਰਨਾਂ ਅੱਜ ਵੀ ਯਾਦ ਹੈ

ਉਹਦਾ ਘਰ ਵਿਚ ਕਲਿਆਂ ਡਰਨਾ  ਅੱਜ ਵੀ ਯਾਦ ਹੈ

ਕਈ ਵਾਰ ਸਿਆਨੀਆਂ ਗੱਲਾਂ ਕਰਨਾਂ ਅੱਜ ਵੀ ਯਾਦ ਹੈ

ਹਰ ਕਲਾਸ ਚੋਂ ਅੱਵਲ ਆਓਨਾ ਅੱਜ ਵੀ ਯਾਦ ਹੈ

ਨਾਲ ਸਵਾਦਾਂ ਖਾਣੇ ਨੂੰ ਖਾਣਾ  ਅੱਜ ਵੀ ਯਾਦ ਹੈ

ਵੱਡਿਆਂ ਹੋਕੇ ਮਾਂ ਦਾ ਹੱਥ ਵੰਡਾਓਣਾਂ ਅੱਜ ਵੀ ਯਾਦ ਹੈ

ਆਈ ਜਵਾਨੀ ਬੜੀ ਨਾਦਾਨੀ ਅੱਜ ਵੀ ਯਾਦ ਹੈ

ਪਾਇਆ ਚੂੜਾ ਕੀਤਾ ਜੂੜਾ,ਅੱਜ ਵੀ ਯਾਦ ਹੈ

ਘੋੜੀ ਚੜਕੇ ਕੋਈ ਆਇਆ 

ਉਹਨੂੰ ਅਸੀਂ ਪੱਲਾ ਫੜਾਇਆ

ਏਦਾਂ ਉਹ ਫਿਰ ਪਰਾਈ ਹੋਈ

ਜ਼ਾਰੋ ਜ਼ਾਰ ਗੱਲ ਲੱਗ ਰੋਈ

ਮੁੱਢ ਤੋਂ ਇਹ ਰੀਤ ਬਣੀ ਹੈ

ਇਕ ਅਨੋਖੀ ਪ੍ਰੀਤ ਬਣੀ ਹੈ

ਹੁਣ ਵੀ ਸਾਨੂੰ ਤਰਸੌੰਦੀ ਰਹਿੰਦੀ

"ਥਿੰਦ"ਦਿਲਾਂ 'ਚ ਆਓੰਦੀ ਰਹਿੰਦੀ

                       ਇੰਜ: ਜੋਗਿੰਦਰ ਸਿੰਘ "ਥਿੰਦ"

                     (ਸਿਡਨੀ)              



 ਗ਼ਜ਼ਲ                                                                                                                     72

ਜੋ ਭੁਲ ਗਏ ਗੁਜ਼ਰੇ ਪੱਲ ਉਹਨਾਂ ਦੀ ਯਾਦ ਸਤਾਏ ਕਿੳੰ

ਬੀਤ ਗਈ ਸੋ ਬੀਤ ਗਈ ਹੁਣ ਐਵੇਂ ਮੁੜ ਮੁੜ ਆਏ ਕਿੳੰ

ਦਰਦ ਭੁਲਾਣਾਂ ਚਾਹਿਆ ਸੀ ਭੁਲਾ ਨਾ ਸਕੇ ਮਰ-ਜਾਣੇ ਨੂੰ

ਜਿਥੇ ਇਹਦੀ ਯਾਦ ਸਤਾਓਂਦੀ ਓਥੇ ਇਹ ਦਿਲ ਜਾਏ ਕਿਉਂ

ਸੌਂਹ ਖਾਹਿਦੀ ਉਹਦੀ ਗਲੀ ਕਦੀ ਭੁਲਕੇ ਵੀ ਨਹੀ ਜਾਣਾਂ

ਇਹ ਦਿਲ ਬਿਨ ਬੁਲਾਏ ਜਾਕੇ ਸਦਾ ਦਰ ਖੜਕਾਏ ਕਿਉਂ

ਮੈਂ ਤਾਂ ਉਹਦੀਆਂ ਹੁਣ ਤੱਕ ਸਾਰੀ ਭੁਲਾਂ ਕੀਤੀਆਂ ਮੁਆਫ

ਪਰ ਫਿਰ ਗੱਲਤੀਆਂ ਕਰ ਮਿਨਤਾਂ ਕਰਕੇ ਬੱਖਸ਼ਾਏ ਕਿਓੁਂ  

ਬੱਚਪਨ ਇਕੱਠਿਆਂ ਬੀੱਤਿਆ ਹੋਵੇ ਕਹਿੰਦੇ ਭੁਲ ਨਹੀਂ ਹੁੰਦਾ

ਭੁਲੀ ਵਿਸਰੀ ਮਿਠੀ ਯਾਦ ਸੁਤੇ ਪਏ ਨੂੂੰ ਆ ਤੜਪਾਏ ਕਿਉੰ

ਭਾਵੇਂ ਆਹਾਂ ਭਰਦਾ ਪਰ ਫਿਰ ਵੀ ਉਹ ਭੁਲਣਾਂ ਨਾਂ ਚਾਹਿਵੇ

"ਥਿੰਦ''ਕਰੇ ਅਰਦਾਸ ਮਾਲਕਾ ਉਹ ਸਾਨੂੰ ਭੜਕਾਏ ਕਿਊਂ

ਇੰਜ: ਜੋਗਿੰਦਰ ਸਿੰਘ "ਥਿੰਦ"

 ( ਸਿਡਨੀ)