'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

Thursday, 13 June 2019

                             ਗਜ਼ਲ
ਲੱਭਦੀ ਨਹੀ ਏ ਥਾਂ,  ਆਹਾਂ ਛੁਪਾਨ ਨੂੰ
ਫਿਰ ਯਾਦ ਆ ਗਈ,ਦਿਲ ਤੜਪਾਣ ਨੂੰ

ਮਸੀਂ ਮਸੀਂ ਅਸੀਂ ਤਾਂ,ਪੀੜਾਂ ਦਬਾ ਰੱਖੀਆਂ
ਅਚਾਨਿਕ ਆ ਮਿਲੇ,ਦਬੀਆਂ ਜਗਾਣ ਨੂੰ

ਅੱਜ ਤੱਕ ਜਿਹਾਂ ਨੂੰ, ਪਲਕਾਂ ਤੇ ਚੁਕਿਆ
 ਆਏ ਨਾ ਉਹ ਮੇਰਾ, ਜਿਨਾਜ਼ਾ ਉਠਾਣ
ਬੇਰੀਆਂ ਦੇ ਝੁੰਡਾਂ 'ਚ, ਮਿਲਦੇ ਸੀ ਰੋਜ਼ ਉਹ
ਲੋਚਦੇ ਹਾਂ ਅੱਜ ਵੀ,  ਉਹਿ ਹੀ ਬੇਰ ਖਾਣ ਨੂ

ਸਾਰੀ ਸਾਰੀ ਰਾਤ, ਦੀਵਾ ਜਗਾ ਕੇ ਰੱਖਿਆ
ਬੁਲਾਂ ਤੇ ਜਾਨ ਆ,ਉਡੀਕ ਦੀ ਤੇਰੇ ਆਣ ਨੂੰ

ਕੇਹਿੜੀਆਂ ਸੋਚਾਂ 'ਚ, ਬੈਠੇ ਅੱਖਾਂ ਮੂੰਦ ਕੇ
ਰੋਕਾਂ ਗੇ ਕਿਵੇਂ ਅੱਜ, ਅੱਣ-ਵੇਖੇ ਤੂਫਾਨ ਨੂੰ

ਸਾਰੀ ਉਮਰ ਜਿਨੂੰ, ਉਡੀਕਦੇ ਕੱਟ ਗੈਈ ਏ
"ਥਿੰਦ"ਆਏ ਵੀ ਪਰ, ਕਾਹਿਲੇ ਨੇ ਜਾਣ ਨੂੰ
                       ਇੰਜ: ਜੋਗਿੰਦਰ ਸਿੰਘ "ਥਿੰਦ"
                                          (ਸਿਡਨੀ)
Wednesday, 29 May 2019

                  
                                  ਗਜ਼ਲ
ਦੇਖਾ ਹੈ ਅਕਸਰ ਜਿੰਦਗੀ ਮੇਂ, ਹਮ ਨੇ ਯੇ ਆਜ਼਼ਮਾ ਕਰ
ਦਿਲੋਂ ਚਾਹਾ ਹੈ ਜਿਸੇ ਭੀ, ਛੋੜ ਗਿਆ ਕਰੀਬ ਆ ਕਰ 

ਕਿਸ ਦੁਸ਼ਮਨੀ ਕਾ ਮੁਝ ਸੇ,ਬਦਲਾ ਲੀਆ ਹੈ ਯਾ ਰੱਬ
ਖੁਸ਼ ਕਿਓਂ ਹੈਂ ਜਹਾਂ ਵਾਲੇ, ਮੇਰਾ ਆਸ਼ਿਆਂ ਜਿਲਾ ਕਰ

ਮੁਝ ਕੋ ਫਰੇਬ ਦੇ ਕਰ, ਲੂਟਾ ਮੇਰੇ ਹੀ ਰਹਿਨਮਾਓਂ ਨੇ
ਦਾਮਨ ਛੁੜਾ ਲੀਆ ਹੈ, ਮੰਜਲ ਕੇ ਹੀ ਕਰੀਬ ਆ ਕਰ

ਐ ਮੇਰੇ ਦੋਸਤ  ਕੁਝ ਤੋ, ਖੁਦਾ ਕਾ ਖੌਫ ਖਾਇਆ ਹੋਤਾ
ਕਿਸ਼ਤੀ ਮੇਰੀ ਡਿਬੋ ਦੀ, ਤੂ ਸਾਹਿਲ ਕੇ ਪਾਸ ਆ ਕਰ

ਫੂਲੋਂ ਸੇ ਦਾਮਨ ਛੁੜਾ ਕਰ, ਵੀਰਾਨੋਂ ਸੇ ਦੋਸਤੀ ਕਰ ਲੀ
ਕੋਈ ਭੀ ਰਾਸ ਨਾ ਆਇਆ, ਸੱਭ ਛੋੜ ਗੲੈ ਗਿਰਾ ਕਰ

ਦਿਲ ਮਜ਼ਬੂਤ ਕਰਕੇ ਜੋ, ਉਠਤੇ ਨੇ ਬਾਰ ਬਾਰ ਗਿਰ ਕੇ
"ਥਿੰਦ" ਉਹ ਮੰਜ਼ਲ ਨੂੰ, ਪਾ ਲੈਂਦੇ ਸੱਭ ਔਕੜਾਂ ਹਟਾ ਕਰ
                                ਇੰਜ: ਜੋਗਿੰਦਰ ਸਿੰਘ "ਥਿੰਦ"
                                                    (ਸਿਡਨੀ)


Monday, 6 May 2019

                            ਗਜ਼ਲ
ਆਂਖ ਸੇ ਟੱਪਕਾ ਰੁਖਸਾਰ ਪਰ, ਤੋ ਲਾਲ ਗੁਲਾਬ ਹੋ ਗਿਆ
ਜੱਬ ਲੱਬੋਂ ਪਰ ਆ ਕਰ ਟਿਕਾ,ਤੋ ਨਸ਼ੀਲੀ ਸ਼ਰਾਬ ਹੋ ਗਿਆ

 ਨਾ ਜਾਣੇ ਕਿਆ ਥਾ ਪੜਦੇ ਮੇਂ,ਦਿਲ ਮੇਂ ਏਕ ਤੂੰਫਾਂ ਸਾ ਉਠਾ
ਝਿਲ-ਮਿਲ ਸੇ ਸਰਕਾ ਜੈਸੇ ਤੋ, ਜ਼ਾਹਿਰ ਮਹਿਤਾਬ ਹੋ ਗਿਆ

ਹਵਾ ਮੇਂ ਹੈ ਇਕ ਨੈਈ ਤਾਜ਼ਗੀ, ਹਰ ਸੂ ਖੁਸ਼ਬੂ ਹੈ ਫੈਲੀ ਹੂਈ
ਪੱਤਾ ਪੱਤਾ ਝੂਮਤੇ ਝੂਮਤੇ ਦੇਖੋ, ਮੱਸਤੀ ਮੇਂ ਬੇਤਾਬ ਹੋ ਗਿਆ

ਆਜ ਤੋ ਜਲਵਾ ਹੈ ਗਜ਼ਬ ਕਾ, ਉੜਤੇ ਪੰਛੀ ਭੀ ਗਿਰ ਰਹੇ
ਛੁਪਾ ਹੂਆ ਹੁਸਨ ਆਜ ਦੇਖੋ,ਖੁਲੀ ਹੋਈ ਕਿਤਾਬ ਹੋ ਗਿਆ

ਏਕ ਜ਼ਮਾਨਾ ਥਾ ਕਿ ਸੱਬ ਲੋਗ,ਝੁਕ ਝੁਕ ਸਲਾਮ ਕਰਤੇ ਥੇ
ਗੁਜ਼ਰਾ ਹੂਆ ਜ਼ਮਾਨਾ ਆਜ ਤੋ,ਬੱਸ ਏਕ ਖਵਾਬ ਹੋ ਗਿਆ

ਅੱਭੀ ਵੱਕਤ ਹੈ ਸੰਭਲ ਜਾ ਦੋਸਤ, ਕਰ ਲੈ ਗੁਨਾਂਹੋਂ ਸੇ ਤੋਬਾ
"ਥਿੰਦ" ਅੱਬ ਤੋ ਪਹਿਲਂ ਹੀ ਬਹੁਤ ਖਾਂਨਾਂ ਖਰਾਬ ਹੋ ਗਿਆ                                                                            ਇੰਜ: ਜੋਗਿੰਦਰ ਸਿੰਘ "ਥਿੰਦ"
                                                                              (ਸਿਡਨੀ)


Monday, 25 March 2019

                           ਗਜ਼ਲ
ਲੋਗ ਕਹਿਤੇ ਹੈਂ ਕਿ, ਤੁਮ ਪਰ ਮਰਤਾ ਹੂੰ ਮੈਂ
ਤੁਮ ਕਿਆ ਕਹਿਤੇ ਹੋ,ਕਿ ਐਸਾ ਕਰਤਾ ਹੂੰ ਮੈਂ

ਜਿਸ ਕੋ ਲਗੇ ਵੋਹਿ ਹੀ, ਜਾਣੇ ਕਿ ਕਿਆ ਹੈ
ਬਾਤ ਨਿਕਲੀ,ਉੜੇਗੀ,ਇਸੀ ਸੇ ਡਰਤਾ ਹੂੰ ਮੈਂ

ਭੰਮਰੇ ਕੋ ਫੂਲ ਕਹੇਂ, ਕਿ ਅੱਬ ਤੋ ਬੱਸ ਕਰ
ਭੰਮਰਾ ਕਹੇ ਤੇਰੀ ਮਹਿਕ ਪਰ ਪਲਤਾ ਹੂੰ ਮੈਂ

ਦੀਆ ਗੁਸੇ ਸੇ ਬੋਲਾ, ਪਤੰਗੇ ਤੂੰ ਕਿਓਂ ਜਲਾ
ਪਤੰਗਾ ਬੋਲਾ ਤੂੰ ਜਲਤਾ ਹੈਂ,ਤੋ ਜਲਤਾ ਹੂੰ ਮੈਂ

ਝਰਨੋਂ ਸੇ,ਨਦੀ ਮੇਂ ਫਿਰ ਸਾਗਰ ਮੈਂ ਜਾ ਮਿਲਾ
ਜਹਾਂ ਸੇ ਚਲਾ ਵਹੀਂ ਜਾ, ਮਿਲ ਜਾਤਾ ਹੂੰ ਮੈਂ

ਸਵਾਸ ਗਿਆ ਜੋ ਫਿਰ, ਨਾ ਆਇਆ ਪਰਤ ਕੇ
"ਥਿੰਦ"ਪ੍ਰਭੂ ਕਾ ਆਸਰਾ ਲੇ ਕਰ ਚਲਤਾ ਹੂੰ ਮੈਂ

                    ਇੰਜ: ਜੋਗਿੰਦਰ ਸਿੰਘ "ਥਿੰਦ"
                                           (ਸਿਡਨੀ)Monday, 18 March 2019

                  ਗਜ਼਼ਲ
ਕਦੋਂ ਤੱਕ ਤੈਨੂੰ ਮੇਂ ਖਾਬਾਂ 'ਚ ਰੱਖਾਂ
ਕਦੋਂ ਤੱਕ ਤੈਂਨੂੰ ਖਿਆਲਾਂ 'ਚ ਰੱਖਾਂ

ਅਥਰੂ ਵੀ ਹੁਣ ਮੁਕ ਗੈਏ ਨੇ ਸਾਰੇ
ਕਦੋਂ ਤੱਕ ਪੀੜਾਂ ਹਸਾਬਾਂ 'ਚ ਰੱਖਾਂ    

ਯਾਦਾਂ ਨੂੰ ਬੜਾ ਚਿਰ ਸਾਂਭ ਰੱਖਿਆ
ਕਦੋਂ ਤੱਕ ਮਹਿਕਾਂ ਗੁਲਾਬਾਂ 'ਚ ਰੱਖਾਂ

ਜਦੋਂ ਵਾਜ ਮਾਰੇਂ ਝੱਟ ਉਡ ਆਵਾਂ
ਕਦੋਂ ਤੱਕ ਪੈਰ ਰਕਾਬਾਂ 'ਚ ਰੱਖਾਂ

ਵਾਹਿਦਾ ਸੀ ਮੇਰਾ ਤੇਰੇ ਮੁਖ ਲੱਗੂੰ
ਕੱਦੋਂ ਤੱਕ ਅੱਖਾਂ ਨਿਕਾਬਾਂ 'ਚ ਰੱਖਾਂ

ਖਾਹਿਸ਼ਾਂ ਭਰੀ ਜੋ ਤੇਰੀ ਨਿਸ਼ਾਨੀ
ਕਦੋਂ ਤੱਕ ਸਾਂਭ ਕਤਾਬਾਂ 'ਚ ਰੱਖਾਂ

"ਥਿੰਦ"ਹੁਣ ਤਾਂ ਸਮਾਂ ਲੰਗ ਚਲਿਆ
ਕਦੋਂ ਤੱਕ ਤੈਨੂੰ ਮੈਂ ਭਾਗਾਂ 'ਚ ਰੱਖਾਂ
    ਈੰਜ: ਜੋਗਿੰਦਰ ਸਿੰਘ "ਥਿੰਦ"
                       (ਸਿਡਨੀ)


Sunday, 17 March 2019


                 ਗੀਤ
ਛੱਮ ਛੱਮ ਪੈਂਦੀ ਏ ਭੂਰ ਸੱਜਨਾ
ਕਾਹਿਨੂੰ ਗਿਆਂ ਏਂ ਸਾਥੋਂ ਦੂਰ ਸੱਜਨਾਂ
ਓਂਸੀਆਂ ਪਾ ਪਾ ਥੱਕ ਗੈਏ ਆਂ
ਰਾਹਿ ਵੇਖ ਵੇਖ ਅੱਕ ਗੈਏ ਆਂ
 ਉਕਾ ਹੀ ਹੋ ਗੈੲੇ ਆਂ ਚੂਰ ਸੱਜਨਾਂ
                 ਕਾਹਿਨੂੰ ਗਿਆ ਏਂ-------------

ਏਨਾਂ ਕਿਹੜਾ ਤੈਨੂੰ ਕੰਮ ਪੈ ਗਿਆ
ਮੈਨੂੰ ਭੁਲ ਯਾਰਾਂ ਕੋਲ ਬਹਿ ਗਿਆ
ਵੇਖ ਅੱਖੀਂ ਅੱਥਰੂ ਨਾਂ ਰਹਿ ਗਿਆ
ਸਾਰਾ ਮੇਰਾ ਟੁਟਿਆ ਗਰੂਰ ਸੱਜਨਾਂ
                 ਕਾਹਿਨੂੰ ਗਿਆ ਏਂ----------------Sunday, 10 March 2019

                       ਗਜ਼ਲ
ਪੰਛੀਆਂ ਦੇ ਗੀਤ ਸੁਣ ਸੁਣ, ਇਕ ਅਨੋਖਾਾ ਖਿਆਲ ਆਇਆ
ਇਹਨਾਂ ਦੇ ਵਿਚ ਜਾ ਬੈਠਾਂ,ਐਸਾ ਦਿਲ ਵਿਚ ਉਬਾਲ ਆਇਆ

ਨਾਂ ਹੋਵੇ ਫਿਜ਼ੂਲ ਫਿਕਰ ਕੋਈ,ਸਾਰੇ ਅਸਮਾੇਨ ਤੇ ਹੀ ਰਾਜ ਹੋਵ
ਦੂਰੋਂ ਵੇਖਕੇ ਝੱਟ ਉਡ ਜਾਈਏ,ਜਦੋਂ ਸ਼ਿਕਾਰੀ ਦਾ ਜਾਲ ਆਇਆ

 ਝੂਠ ਪਾਖੰਡ ਨਾਂ ਦਗਾਬਾਜ਼ੀ,ਨਾਂ ਬਾਡਰ ਨਾਂ ਮਜ਼ਬਾਂ ਦੇ ਝੱਗੜੇ
ਬੇ-ਖੌਫ ਹੋਕੇ ਉਡਦੇ ਨੇ ਸਾਰੇ,ਏਦਾਂ ਹਰ ਸਾਲ ਤੇ ਸਾਲ ਆਇਆ

ਇੰਸਾਨ ਹੋਕੇ ਕੁਝ ਤਾਂ ਸਿਖੀਏ, ਤੋਪਾਂ ਤੇ ਐਟਮ-ਬੰਬਾਂ ਦੇ ਡ੍ਰਾਵੇ
ਪੱਲ ਪੱਲ ਜੀਨਾਂ ਔਖਾ ਹੋਇਆ,ਐਸਾ ਦਿਲ 'ਚ ਭੁਚਾਿਲ ਆਇਆ

 ਬੋਲੀ ਪੰਛੀਆਂ ਦੀ ਜੇ ਜਾਣ ਲੈਦਾ, ਉਨਾਂ ਤੋਂ ਬਹੁਤ ਸਿਖ ਲੈਦੋਂ
"ਥਿੰਦ" ਜੀਓਂਦਾ ਨਿਡਰ ਹੋਕੇ,ਨਾਂ ਵੇਖਦਾ ਕਦੀ ਮਲਾਲ ਆਇਆ
                             ਇੰਜ: ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ)