'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 April 2021

                      ਗਜ਼ਲ   ---------50

ਮਿਟੀ ਤੇਰੇ ਵਤਨ ਦੀ ਤੈਨੂੰ ਪਈ ਵਾਜਾਂ ਮਾਰਦੀ 

ਕਦੋਂ ਆਕੇ ਮੈਨੂੰ ਚੁਮੇਂ ਗਾ ਉਡੀਕਦੀ ਹਾਰ ਗਈ

ਜਿਸ ਗਲੀ ਤੂੰ ਖੇਡਿਆ ਉਹਨੂੰ ਕਦੀ ਯਾਦ ਕਰ

ਮਿਟੀ ਉਸ ਗਲੀ ਦੀ ਉਡਕੇ ਪਿੰਡੋਂ ਬਾਹਰ ਗਈ

ਬੇਰੀਆਂ ਦੇ ਝੁੰਡ ਵੀ ਉਡੀਕਦੇ ਆਖਰ ਸੁਕ ਗਏ

ਵੱਟ ਤੇ ਲੱਗੀ ਢ੍ਰੇਕ ਵੀ ਸੁਕਕੇ ਹੁਣ ਬੇ-ਕਾਰ ਗਈ

ਨਾਂ ਰਹੀਆਂ ਬੈਠਕਾਂ ਨਾ ਦਿਸਦੇ ਤੇਰੇ ਯਾਰ ਬੇਲੀ

ਵੀਰਾ ਨਾਂ ਉਹ ਰੌਣਕਾਂ ਤੇਰੀ ਜੁਦਾਈ ਮਾਰ ਗਈ

ਸਾਰੇ ਪਿੰਡ ਨੂੰ ਸਾਂਭਿਆ ਸੀ ਬੜੀ ਜੁਕਤਾਂ ਨਾਲ ਤੂੰ

ਸੱਭੇ ਯਾਦ ਕਰਦੇ ਤੇ ਕਹਿੰਦੇ ਕਿਥੇ ਬਹਾਰ ਗਈ

ਵਿਹੜੇ 'ਚ ਲੱਗਾ ਅੰਬ ਵੀ ਉਡੀਕਦਾ ਹੀ ਸੁਕਿਆ

ਤੇਰੀ ਜੁਦਾਈ ਵੇਖ ਹੁਣ ਤੱਕ ਕੀ ਕੀ ਉਜਾੜ ਗਈ

ਥੋੜਾ ਜਿਨਾਂ ਵੀ ਤੇਰੇ ਦਿਲ ਵਿਚ ਜੇ ਦਰਦ ਹੈਗਾ

"ਥਿੰਦ"'ਵੇਖੀਂ ਤੇਰੀ ਫੇਰੀ ਕਿਨਾਂ ਕੁਝ ਸਵਾਰ ਗਈ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )

21 April 2021

                    ਗਜ਼਼ਲ-------------49

ਯਤਨ ਬੜੇ ਕੀਤੇ ਅਪਣੀ ਜ਼ਿੰਦਗੀ ਜੀਣ ਦੇ ਲੈਈ

ਔਖੇ ਵੀ ਬਹੁਤ ਹੋਏ ਸੀਨਾਂ- ਏ ਚਾਕ ਸੀਣ ਦੇ ਲੈਈ

ਰਿਸ ਰਿਸ ਮਸਾਂ ਵੇਖ ਅਸਾਂ ਨੇ ਦਿਨ ਰਾਤ ਬਤਾਏ

ਅਸੀਂ ਦੱਸ ਤਾਂ ਹੋਰ ਕੀ ਕਰੀਏ ਤੇਰੇ ਯਕੀਨ ਦੇ ਲੈਈ

ਰਾਹ ਤੇਰਾ ਤੱਕ ਤੱਕ ਹੁਣ ਤਾਂ ਅਸਲੋਂ ਥੱਕ ਗਏ ਹਾਂ

ਹਾਰ ਪ੍ਰੇਮ ਦਾ ਲੱਭ ਕਿਤੋਂ ਦਿਲੇ ਗੱਮ- ਗੀਨ ਦੇ ਲੈਈ

ਦੋਸਤਾ ਕਿਤੇ ਮਿਲੇ ਤੈਨੂੰ ਆੳਂਂਦਾ ਜਾਂਦਾ ਰਾਹਾਂ 'ਚ

ਮੇਰੇ ਲੈਈ ਲੈ ਰੱਖੀ ਦੋ ਘੁਟ ਦਰਸ਼ਨ ਪੀਣ ਦੇ ਲੈਈ

"ਥਿੰਦ"ਸਾਰੀ ਉਮਰ ਤੇਰੀ ਹੀ ਰੱਜ ਕੇ ਪੂਜਾ ਕੀਤੀ

ਆਖਰੀ ਰੀਝ ਪੂਰੀ ਕਰਦੇ ਦੋ ਗਜ਼ ਜ਼ਮੀਨ ਦੇ ਲੈਈ

ਇੰਜ:ਜੋਗਿੰਦਰ ਸਿੰਘ "ਥਿੰਦ"

( ਸਿਡਨੀ )

15 April 2021

 ਗਜ਼ਲ                      48

ਦਿੱਲ  ਕਰਦਾ ਤੇਰੇ ਲੇਖੇ ਲਾਵਾਂ ਅੱਜ ਦੀ ਸ਼ਾਮ

ਹੋਰ ਸੱਭ ਕੁਛ ਹੀ ਭੁਲ ਜਾਵਾਂ ਅੱਜ ਦੀ ਸ਼ਾਮ

ਕਰਮ ਜਿਨਾਂ ਦੇ ਚੰਗੇ ਤੇ ਕੰਮ ਨਾਂ ਕਰਦੇ ਮੰਦੇ

ਸਭ ਕੁਝ ਉਹਦੀ ਝੋਲੀ ਪਾਵਾਂ ਅੱਜ ਦੀ ਸ਼ਾਮ

ਜਿਸ ਤੇ ਨਜ਼ਰ ਸਵੱਲੀ ਉਹਦੇ ਵਾਰੇ ਨਿਆਰੇ

ਉਸ ਦੀ ਮਿਹਰ ਦੇ ਗੁਣ ਗਾਵਾਂ ਅੱਜ ਦੀ ਸ਼ਾਮ

ਇਸ ਜਨਮ ਦਾ ਜਾਂ ਪਿਛਲੇ ਜਨਮ ਦਾ ਫੱਲ ਹੈ

ਵੇਖੋ ਕੀ ਕੀ ਹੁਣ ਗੁਣ ਗਿਨਾਵਾਂ ਅੱਜ ਦੀ ਸ਼ਾਮ

ਹੁਣ ਵੀ ਅਜੇ ਅਸਾਂ ਕਵਾੜ ਅਪਣੇ ਖੁਲੇ ਰਖੇ  

ਆਵੇ ਤਾਂ ਅਪਣਾਂ ਆਪ ਲੁਟਾਵਾਂ ਅੱਜ ਦੀ ਸ਼ਾਮ

ਸੁਣਿਆਂ ਉਹ ਹਰ ਇਕ ਦੀ ਝੋਲੀ ਪਾਉਦਾ ਖੈਰ

ਉਹਦੀ ਮਿਹਰ ਦੀ ਖੈਰ ਪਵਾਵਾਂ ਅੱਜ ਦੀ ਸ਼ਾਮ

ਸਾਰੇ ਪੁੰਨਾਂ ਦਾ ਲੇਖਾ ਜੋਖਾ ਕਰਕੇ ਆ ਮਿਲ

"ਥਿੰਦ"ਕੋਲ ਹੈ ਬਸ ਐ ਸ਼ਾਮਾਂ ਅੱਜ ਦੀ ਸ਼ਾਮ

ਇੰਜ; ਜੋਗਿੰਦਰ ਸਿੰਘ  "ਥਿੰਦ"

( ਸਿਡਨੀ )

13 April 2021

                    ਗਜ਼ਲ      47

ਤੇਰਾ ਕੀ ਕਰਾਂ ਮੈਂ ਇਲਾਜ ਸੱਜਨਾਂ

ਹੋ ਗਿਆ ਏ ਖਾਨਾ ਖਰਾਬ ਸੱਜਨਾਂ


ਜਿਸ ਤੋਂ ਹਮੇਸ਼ਾਂ ਜਾਣ ਵਾਰਦੇ ਸੀ

ਕਿਉਂ ਝੱਲਦੇ ਨ ਮੇਰੀ ਦਾਦਿ ਸੱਜਨਾਂ


ਕਿਨ੍ਹੇ ਆਕੇ ਹੁਣ ਫੂਕਾਂ ਮਾਰੀਆਂ ਨੇ

ਸਾਨੂੰ ਵੇਖ ਵਿਗੜੇ ਮਜ਼ਾਜ਼ ਸੱਜਨਾਂ


ਮੱਥੇ ਵੱਟ ਨਾਂ ਭੁਲ ਕੇ ਸੀ ਕਦੀ ਪੈਂਦੇ 

ਕਿਉਂ ਲਗੇ ਕਰਨ ਬਰਬਾਦ ਸੱਜਨਾਂ


ਕੰਡਾ ਚੁਬਦਾ ਤਾਂ ਪੀੜ ਹੁੰਦੀ ਸੀ ਤੈਨੂੰ

ਹੁਣ ਕਿਉਂ ਨ ਆਉਦੀਂ ਯਾਦ ਸੱਜਨਾਂ


ਘੁਟ ਸੱਬਰਾਂ ਦੇ ਹੁਣ ਤਾਂ ਭਰ ਲੈ ਨੇ

'ਥਿੰਦ'ਮੁਰਝਾਏ ਸਾਰੇ ਗੁਲਾਬ ਸੱਜਨਾਂ 

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )

12 April 2021

                 ਵਿਸਾਖੀ      46

ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਉ

                     ਸ਼ਰਾਫਤ ਦੇ ਇਹ ਮਖੌਟੇ ਪਾਵਣ ਵਾਲਉ

ਢੁਕਦੀ ਨਹੀ ਅੱਜ ਦਾਸਤਾਂ ਫਿਆਦ ਦੀ

ਕਸੀ ਹੋਈ ਤਲਵਾਰ ਹਰ ਥਾਂ ਸਯਾਦ ਦੀ

ਆਏਗਾ ਕੋਈ ਸੂਰਮਾਂ ਮਜ਼ਲੂਮਾਂ ਦੇ ਵਾਸਤੇ

ਡੋਲੇਗਾ ਖੂਨ ਅਪਣਾ ਅਸੂਲਾਂ ਦੇ ਵਾਸਤੇ

           ਕੱਚ ਤੇ ਸੱਚ ਦੀ ਖਿਚੜੀ ਪਕਾਵਣ ਵਾਲਉ

                 ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਊ

ਕਲਮਾਂ ਤੋਂ ਫਿਰ ਭਾਂਬੜ ਮੱਚਣਗੇ

ਇਨਸਾਫ ਤਲਵਾਰਾਂ ਤੇ ਨਚਣਗੇ

ਜਾਲਮ ਦਾ ਜ਼ੁਲਮ ਮਿਟਾਇਆ ਜਾਏਗਾ

ਸਫੈਦ ਪੋਸ਼ੀ ਦਾ ਪੜਦਾ ਹਟਾਇਆ ਜਾਏਗਾ

             ਜਖਮਾਂ ਤੇ ਲੂਣ ਛਿੜਕਾਵਣ ਵਾਲਉ

               ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਿਉ

ਫਿਰ ਕੱਲਗੀ ਲਗਾਕੇ ਆਇਗਾ

ਸੁਤੀ ਕੌਮ ਨੂੰ ਆਕੇ ਜਗਾਇਗਾ

ਸਵਾ ਲੱਖ ਨਾਲ ਇਕ ਲੜਾਏਗਾ

ਚਿੜੀਆਂ ਤੋਂ ਬਾਜ਼ ਤੜਵਾਇਗਾ

               ਕਿਥੇ ਜਾਊਗੇ ਜ਼ੁਲਮ ਕਮਾਵਣ ਵਾਲਉ

               ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਉ

ਅੱਜ ਦੇ ਦਿਨ ਇਕ ਨਰਾਲੀ ਕੌਮ ਬਨਾਇਗਾ

ਅਪਣੇ ਹੱਥ ਨਾਲ ਆਪ ਅਮਿ੍ਤ ਛਕਾਇਗਾ

ਓਹਨਾਂ ਤੋਂ ਆਪ ਛੱਕ  ਆਪ ਚੇਲਾ ਕਹਾਇਗਾ

"ਆਪੇ ਗੁਰੂ ਆਪੇ ਚੇਲਾ' ਨਵੀਂ ਰੀਤ ਚਲਾਇਗ਼ਾ

                 ਮਨੁਖਤਾ ਦੇ ਫਰਿਸ਼ਤੇ ਕਹਾਵਣ ਵਾਲਉ

                  ਸ਼ਰਾਫਿਤ ਦੇ ਮਖੌਟੇ ਪਾਵਨ ਵਾਲਿਊ 

ਅੱਜ ਫਿਰ ਓਹੀ ਨੌਬਤ ਹੈ ਆ ਗਈ

ਉਚੀ ਕੁਰਸੀ ਹੈ ਸ਼ਰਾਫਤ ਖਾ ਗਈ

ਮੁਨਖਤਾ ਦੀ ਕਦਰ ਬਾਕੀ ਨਾ ਰਹੀ

ਸ਼ਰਾਫਤ ਦੀ ਚਾਦਰ ਬਾਕੀ ਨਾ ਰਹੀ

ਪਾਪਾਂ ਦੀ ਟੋਕਰੀ ਉਠਾਵਣ ਵਾਲਿਉ


ਗਰੀਬਾਂ ਤੇ ਜ਼ਲਮ ਕਮਾਵਣ ਵਾਲਉ

ਸ਼ਰਾਫਤ ਦੇ ਮਖੌਟੇ ਪਾਵਣ ਵਾਲਉ

                    ਢੁਕਦੀ ਨਹੀਂ ਅੱਜ ਦਾਸਤਾਂ ਫਰਹਾਦ ਦੀ

                     ਕਸੀ ਹੋਈ ਤਲਵਾਰ ਹਰ ਥਾਂ ਸਯਾਦ ਦੀ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )

06 April 2021

                     ਗਜ਼ਲ             45

ਵੱਕਤ ਬੜੀ ਚੀਜ਼ ਹੈ ਆਕੇ ਵੇਖੋ ਸਜਨਾਂ 

ਕਿਸੇ ਨੂੰ ਭਰਦਾ ਕਿਸੇ ਨੂੰ ਰੱਖਦਾ ਸੱਖਨਾਂ

ਸਦੀਆਂ ਤੋਂ ਹੀ ਇਹ ਆਉਦੀ ਰੀਤ ਚਲੀ 

ਰੱਬ ਨੇ ਭਰਨਾਂ ਜਾਂ ਕਿਸੇ ਨੂੰ ਖਾਲੀ ਰੱਖਨਾਂ 

ਦੁਨੀਆਂ ਵਿਚ ਕਈ ਤਰਾਂ ਦੇ ਰੱਸ ਭਰੇ ਨੇ

ਕੀ ਪਤਾ ਕਿਹੜਾ ਫਲ ਕਿਥੇ ਜਾਕੇ ਰਸਨਾਂ

ਬੱਦਲ ਤਾਂ ਕਿਤੇ ਨਾ ਕਿਤੇ ਰੋਜ਼ ਹੀ ਆਓਂਦੇ

ਕਿਸੇ ਨੂੰ ਪਤਾ ਨਹੀਂ ਕਿਨ੍ਹੇ ਕਿਥੇੇ ਜਾ ਵਸਨਾਂ

ਚੰਗੇ ਕੰਮ ਕਰੋਗੇ ਤਾਂ ਰੱਬ ਦਿਆਲ ਹੋਸੀ

ਤੇਰਾ ਹੋਣ ਦੇ ਲਈ ਪਹਿਲਾਂ ਤੈਨੂੰ ਪਰਖਨਾਂ

ਪੁਸ਼ਤਾਂ ਤੱਕ ਏਦਾਂ ਤੇਰਾ ਭਲਾ ਜ਼ਰੂਰ ਹੋਸੀ

'ਥਿੰਦ'ਜੋ ਤੂੰ ਬੀਜੇਂ ਗਾ ਉਹੀ ਆਖਰ ਕਟਨਾਂ

ਇੰਜ:ਜੋਗਿੰਦਰ ਸਿੰਘ "ਥਿੰਦ"

  ( ਸਿਡਨੀ )

05 April 2021

  ਗਜ਼ਲ (ਯਾਦਾਂ ਦੇ ਵਿਹੜੇ)---44
ਜਦੋਂ ਆਵਾਂ ਮੈਂ ਵਤਨ ਮੁੜਕੇ
ਉਡਨ ਖਡੋਲੇ ਰਾਹੀਂ ਉੜਕੇ 

ਵੇਖਾ ਅਤੇ ਚੁਮਾਂ ਜਨਮ ਭੂਮੀਂ
ਸਾਰੇ ਮਿਲਣ ਮੈਨੂੰ ਆ ਜੁੜਕੇ

ਮੇਰੇ ਅਥਰੂ ਨਾ ਥਮਣ ਵੇਖੋ
ਸਭੇ ਆਓਂਦੇ ਨੇ ਦੂਰੋਂ ਤੁਰਕੇ

ਫਿਰ ਪੁਜਾ ਯਾਦਾਂ ਦੇ ਵਿਹੜੇ
ਜਿਥੇ ਮਿਲੀ ਮਾਤਾ ਮੈਨੂੰ ਉੜਕੇ

ਹੌਲੀ'ਹੌਲੀ ਮੜੀਆਂ'ਚ ਪੁਜਾ
 ਬਾਾਪੂ ਦੀ ਆਖਰੀ ਥਾਂ ਘੁਰਕੇ

ਅੱਖਾਂ ਬੰਦ ਤੇ ਯਾਦਾਂ ਹੀ ਯਾਦਾਂ  
ਜਾਣ ਵਾਲਾ ਨਾ ਆਵੇ ਮੁੜਕੇ

ਕਦੀ ਮੋਡਿਆਂ ਤੇ ਝੂਟੇ ਲੈੰਦੇ ਸੀ
'ਥਿੰਦ'ਮਸਾਂ ਪੇਦਲ ਆਏ ਤੁਰਕੇ

ਇੰਜ:ਜੋਗਿੰਦਰ ਸਿੰਘ "ਥਿੰਦ"
      ( ਸਿਡਨੀ )

03 April 2021

              ਗਜ਼ਲ------43


ਗ਼ਜ਼ਲ

ਰਾਤਾਂ ਦੀ ਨੀਂਦ ਉਡਾ ਕੇ ਚਲੇ ਗਏ

ਦੋ ਪਲ ਮੇਰੇ ਪਾਸ ਆ ਕੇ ਚਲੇ ਗਏ

ਆਉਣ ਨੂੰ ਹੁਣ ਵੀ ਆਉਂਦੇ ਨੇ ਉਹ 

ਹਰ ਵਾਰ ਅੱਖ ਬਚਾ ਕੇ ਚਲੇ ਗਏ

ਭੁੱਲ ਗਏ ਨੇ ਬਚਪਨ ਦੀਆਂ ਗੱਲਾਂ

ਬਦਲੇ ਹੋਏ ਰੰਗ ਵਿਖਾ ਕੇ ਚਲੇ ਗਏ

ਯਾਦ ਕਰਦੇ ਹੋਣਗੇ ਬੀਤੀਆਂ ਗੱਲਾਂ

ਫੜੀ ਸੀ ਜੋ ਬਾਂਹ ਛੁਡਾ ਕੇ ਚਲੇ ਗਏ

ਮੁੜ ਮੁੜ ਕੇ ਵੇਖਣਾ ਆਦਤ ਉਹਦੀ

ਅਜ ਤਾਂ ਮੂੰਹ ਭੈੜਾ ਬਣਾ ਕੇ ਚਲੇ ਗਏ

ਸ਼ਾਇਦ ਤੇਰਾ ਵੀ ਕੁਝ ਕਸੂਰ ਹੋਸੀ

ਥਿੰਦ’ ਕਿਉਂ ਲਾਰਾ ਲਾ ਕੇ ਚਲੇ ਗਏ

ਇੰਜ: ਜੋਗਿੰਦਰ ਸਿੰਘ ‘ਥਿੰਦ’

              ( ਸਿਡਨੀ)