'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 November 2021

 ਗ਼ਜ਼ਲ                                                 113

ਜਦੋਂ ਕਦੀ ਕੋਈ ਆਕੇ ਮੇਰਾ ਦਿਲ ਤੜਪਾ ਕੇ ਚਲਾ ਗਿਆ

ਮੈਨੁੂੰ ਯਾਦ ਹੈ ਕਿ ਬਾਹਰੋਂ ਹੀ ਕੁੰਡਾ ਖੜਕਾ ਕੇ ਚਲਾ ਗਿਆ

ਅੱਜ ਤੱਕ ਸਾਨੂੰ ਹੋਸ਼ ਨਹੀ ਕਿ ਦਿਲ ਨੂੰ ਕਿਵੇਂ ਪਰਚਾਹੀਏ

ਮੁੱਦਤਾਂ ਪਿਛੋਂ ਜੱਦ ਆਇਆ, ਪੁਆੜਾ ਪਾਕੇ ਚਲਾ ਗਿਆ

ਕਹਿੰਦੇ ਨੇ ਕਿ ਲੰਮੀਆਂ ਉਡੀਕਾਂ ਵਿਚ ਬੜੀ ਮਿਠਾਸ ਹੁੰਦੀ

ਦਿਲ ਦਾ ਵਾਲੀ ਆਇਆ ਪਰ ਮੂੰਹ ਘੁੰਮਾਕੇ ਚਲਾ ਗਿਆ

ਬੜਾ ਸਮਝਾਇਆ ਦਿਲ ਨੂੰ ਕਿ ਛੱਡ ਖਹੜਾ ਬੇਵਫਾ ਦਾ

ਹੁਣ ਪੱਛਤਾਂਉਦਾ ਜਦ  ਗੈਰਾਂ ਦੇ ਘਰ ਆਕੇ ਚਲਾ ਗਿਆ

ਗੈਰ ਤਾਂ ਆਖਰ ਗੈਰ ਹੀ ਹੁੰਦੇ ਉਹਨਾਂ ਦਾ ਭਰੋਸਾ ਵੀ ਕੀ

ਕਿਉ ਝੁਰਦਾ ਉਹ ਤਾਂ ਤੇਰਾ ਇਤਬਾਰ ਗਵਾਕੇ ਚਲਾ ਗਿਆ

ਛੱਡ ਖਹਿੜਾ ਇਹਨਾਂ ਗਲਾਂ ਦਾ ਹੁਣ ਪ੍ਰਭੂ ਦੇ ਲੜ ਲੱਗ ਜਾ

"ਥਿੰਦ"ਵੇਖ ਕੋਈ ਤੈਨੂੰ ਪ੍ਰਭੂ ਦੇ ਲੜ ਲਵਾਕੇ ਚਲਾ ਗਿਆ

ਇੰਜ: ਜੋਗਿੰਦਰ ਸਿੰਘ  "ਥਿੰਦ"

 (  ਸਿਡਨੀ ) 

26 November 2021

 ਗ਼ਜ਼ਲ                                            112

ਇਕ ਪੰਛੀ ਮੈਨੂੰ ਰੋਜ਼ ਹੀ ਆ ਕੇ ਕਹਿੰਦਾ ਰਹਿੰਦਾ ਏ 

ਤੈਨੂੰ ਅਸਮਾਨ ਦੀ ਸੈਰ ਕਰਾਵਾਂ ਏਦਾਂ ਕਹਿੰਦਾ ਏ

ਮਨ ਮੇਰਾ ਤਾਂ ਲੋਚਦਾ ਇਹਦੇ ਨਾਲ ਹੀ ਉਡ ਜਾਵਾਂ

ਪਰ ਕੱਚੇ ਪੈਰੀਂ ਉਡਨ ਨੂੰ ਮੇਰਾ ਦਿਲ ਢਹਿੰਦਾ ਏ

ਹੁਣ ਵੀ ਮੇਰੇ ਵੇਹੜੇ ਉਹ ਪੰਛੀਂ ਰੋਜ਼ ਹੀ ਆਉਦਾ 

ਮੇਰੇ ਲਾਗੇ ਬਹਿ ਚੋਗਾ ਖਾਂਦਾ ਤੇ ਦੋਸਤੀ ਪਾਉਦਾ ਏ  

ਬੇਗਰਜ਼ ਮਿਤਰ ਮੇਰਾ ਮੈਥੋਂ ਕੁਝ ਵੀ ਮੰਗਦਾ ਨਹੀਂ

ਜੱਦ ਵੇਖੇ ਮੈਨੂੰ ਉਦਾਸ ਆਨੇ ਬਹਾਨੇ ਹਸਾਉਦਾ ਏ

ਕਦੀ ਮਿਤਰਤਾ ਇਹਨਾਂ ਨਾਲ ਤੁਸੀ ਪਾਕੇ ਤਾਂ ਵੇਖੋ

ਅਪਣੀ ਜਾਨ ਦੇਕੇ ਵੀ ਤੁਹਾਡੀ ਜਾਨ ਬਚਾਉਦਾ ਏ

ਅੱਜ ਉਹ ਅਪਣੇ ਨਾਲ ਅਪਣਾ ਬੱਚਾ ਵੀ ਲੈ ਆਇਆ

ਮੈਨੂੰ ਤਾਂ ਹਰ ਬਚਾ ਮੇਰਾ ਅਪਣਾ ਹੀ ਬਚਾ ਭਾਉਦਾਂ ਏ

ਤੁਸੀ ਵੀ ਸਜਨਾ ਅਪਣਾ ਦਿਲ ਇਹਨਾਂ ਵਰਗਾ ਰਖੋ

'ਥਿੰਦ'ਫਿਰ ਵੇਖਣਾ ਸਾਡਾ ਜੀਵਣ ਸੋਹਲੇ ਗਾੳਂਦਾ ਏ 

ਇੰਜ: ਜੋਗਿੰਦਰ ਸੀੰਘ "ਥਿੰਦ"

( ਸਿਡਨੀ ) 

24 November 2021

 ਗ਼ਜ਼ਲ                               111

ਹੁਣ ਤਾਂ ਕੂੰਜਾਂ ਫਿਰ ਮੁੜ ਆਈਆਂ ਨੇ

ਅਸਾਂ ਫਿਰ ਮੁੜਕੇ ਆਸਾਂ ਲਾਈਆਂ ਨੇ 

ਵੇਖੀਂ ਭੁਲਕੇ ਹੋਰ ਕਿਧਰੇ ਹੀ ਤੁਰ ਜਾਵੇਂ 

ਹੁਣ ਤੱਕ ਬਹੁਤ ਔਂਸੀਆਂ ਪਾਈਆਂ ਨੇ

ਮੇਹਣੇ ਸਹਿ ਸਹਿ ਸੱਭਰਾਂ ਦੇ ਘੁੱਟ ਪੀਤੇ

ਝੂਠੇ ਲਾਰੇ ਲਾਏ ਆੳਂਦੇ ਰਾਹੀਆਂ ਨੇ

ਭਾਂ ਭਾਂ ਕਰਦਾ ਏ ਅੱਜ ਵੀ ਸਾਡਾ ਵੇਹੜਾ

ਚਿਠੀ ਨੇ ਸੁਤੀਆਂ ਕਲਾਂ ਜਗਾਈਆਂ ਨੇ

ਮੋੜਾਂ ਊਤੇ ਜਾ ਤੱਕਦੀ ਤੇਰਾ ਰਾਹ ਸਜਨਾਂ

ਉਡਦੀ ਧੂੜ ਨੇ ਅੱਖੀਂ ਰੜਕਾਂ ਪਾਈਆਂ ਨੇ

ਹਰ ਵਾਰੀ ਅਸੀਂ ਤਾਂ ਸੱਭਰਾਂ ਦੇ ਘੁੱਟ ਪੀਤੇ

ਸਾਰੇ ਪਾਸੇ ਦਿਸਣ ਪੁਟੀਆਂ ਖਾਈਆਂ ਨੇ

ਆਖਰ ਸੱਜਨਾਂ ਤੇਰੇ ਦਰਸ਼ਨ ਹੋ ਗਏ ਨੇ

"ਥਿੰਦ"ਨੂੰ ਮਿਲਦੀਆਂ ਅਜ ਵਧਾਈਆਂ ਨੇ

ਇੰਜ: ਜੋਗਿੰਦਰ ਸਿੰਘ  "ਥਿੰਦ"

 ( ਸਿਡਨੀ )

19 November 2021

 ਗ਼ਜ਼ਲ                                                         110

ਜਿਸ ਧਰਤੀ ਤੇ ਮੁੜਕਾ ਡੁਲਿਆ,ਉਹ ਚੇਤੇ ਆਉਂਦੀ ਰਹਿੰਦੀ ਏ

ਦਿਲ ਕਰਦਾ ਚੁਮਾਂ ਖਾਬਾਂ ਵਿਚ, ਉਹ ਫੇਰਾ ਪਾਉਂਦੀ ਰਹਿੰਦੀ ਏ

ਜੇਹੜਾ ਅਪਣੀ ਮਾਂ ਨੂੰ ਭੁਲਦਾ,ਉਹਨੂੰ ਕਿਤੇ ਡੋਈ ਨਹੀਂ ਮਿਲਦੀ 

ਇਹ ਉਹਦੀ ਮਾੜੀ ਕਿਸਮੱਤ,ਜਿਹਨੂੰ ਮਾਂ ਭਲਾਂਉਦੀ ਰਹਿੰਦੀ ਏ

ਜਿਥੇ ਵਗਿਆ ਖੂਨ ਬਚਪਣ ਦਾ, ਤੇ ਫਿਰ ਜਵਾਨੀ ਮੱਸਤਾਨੀ ਦਾ

ਉਸ ਧਰਤੀ ਦੀ ਛੋਹ ਮੈਨੂੰ ਹੁਣ, ਹਰ ਵੇਲੇ ਸਤਾਉਂਦੀ ਰਹਿੰਦੀ ਏ

ਜਦ ਕਦੀ ਰਾਤ ਉਠਕੇ ਬਹਿੰਦਾ, ਤੜਪ ਤੜਪ ਕੇ ਖਾਬਾਂ ਵਿਚ

ਰੋਮ ਰੋਮ ਵਿਚ ਗਰੁੱਚੀ ਮਿਟੀ, ਆ ਮਹਿਕ ਵਰਾਉਂਦੀ ਰਹਿੰਦੀ ਏ

,ਕਦੋਂ ਮਿਹਰ ਕਰੇਂਗੀ ਮੇਰੇ ਉਤੇ ਕਦੋਂ ਹੋਸੀ ਮਿਠੇ ਦਰਸ਼ਨ ਤੇਰੇ 

ਮੈਨੂੰ ਤਾਂ ਤੇਰੀ ਯਾਦ ਧਰਤੀ ਮਾਂ ਆਕੇ ਤੜਪਾਉਦੀ ਰਹਿੰਦੀ ਏ

ਹਰੇ ਭਰੇ ਖੇਤਾਂ ਦੀਆਂ ਵੱਟਾਂ ਤੇ ਜਦੋਂ ਤ੍ਰੇਲ ਤੇ ਖੁਸ਼ ਹੋ ਚਲਦੇ ਸੀ

ਅੱਖਾਂ ਅਗੇ ਆਵੇ ਉਹੀ ਸੂਰਤ ਜੋ ਅਜ ਵੀ ਪ੍ਰਚਾਉਂਦੀ ਰਹਿੰਦੀ ਏ

ਭੁਲਿਆਂ ਭੁਲ ਨਾ ਹੋਵੇ ਰਲੀ ਮਿਟੀ ਸਾਹਾਂ ਵਿਚ ਗਲੀਆਂ ਦੀ 

"ਥਿੰਦ"ਓਥੋਂ ਦੀ ਹਵਾ ਆਕੇ ਮੇਰਾ ਦਰ ਖੜਕਾਉਦੀ ਰਹਿੰਦੀ ਏ

  ਇੰਜ: ਜੋਗਿੰਦਰ ਸਿੰਘ  "ਥਿੰਦ"

 (  ਸਿਡਨੀ )



17 November 2021

 ਗ਼ਜ਼ਲ                                           109

ਲੱਗਦਾ ਏ ਕੋਈ ਸੱਤ ਅੱਸਮਾਨੋਂ ਝਾਕਦਾ ਰਹਿੰਦਾ ਏ

ਨਾਲ ਇਸ਼ਾਰਿਆਂ ਕੁਝ ਤਾਂ ਉਹ ਆਖਦਾ ਰਹਿੰਦਾ ਏ

ਜਿਵੇਂ ਹੁੰਦਾ ਕੋਈ ਰਿਸ਼ਤਾ ਸਾਂਝਾ ਦੁਣੀਆਂ ਦਾਰੀ ਦਾ

ਟੁਹਿ ਟੁਹਿ ਉਹ ਮੈਨੂੰ ਹਰ ਵੇਲੇ ਨਾਪਦਾ ਰਹਿੰਦਾ ਏ

ਸੋਚ ਸੋਚ ਕੇ ਅਸੀਂ ਤਾਂ ਵੇਖੋ ਕੱਮਲੇ ਹੋਏ ਫਿਰਦੇ ਹਾਂ

ਨਾ ਉਹ ਰੜਕੇ ਫੜਕੇ ਫਿਰ ਵੀ ਜਾਪਦਾ ਰਹਿੰਦਾ ਏ

ਕਿਸੇ ਦੂਸਰੀ ਦੁਣੀਆਂ ਦਾ ਵੱਸਣ ਵਾਲਾ ਹੀ ਲੱਗਦਾ

ਤਾਹੀਉਂ ਤਾਂ ਉਹ ਮੈਨੁੰ ਲੱਗਦਾ ਆਪਦਾ ਰਹਿੰਦਾ  ਏ

ਮੇਰਾ ਦਿਲ ਤੋੜਕੇ ਉਹਨੂੰ ਪੱਤਾ ਨਹੀਂ ਕੀ ਏ ਮਿਲਦਾ

ਨਾ ਜਾਣੇ ਕਿਉਂ ਬਣਿਆਂ ਭਾਗੀ ਪਾਪਦਾ ਰਹਿੰਦਾ ਏ

ਇਹਨਾਂ ਸਾਰੇ ਵਹਿਮਾਂ ਤੋਂ ਉਸ ਨੂੰ ਪ੍ਰਭੂ ਰੱਖੂ ਬਚਾ ਕੇ

"ਥਿੰਦ"ਨਾਂ ਉਹਦਾ ਹਰ ਵੇਲੇ ਅਲਾਪਦਾ ਰਹਿੰਦਾ ਏ

ਇੰਜ:ਜੋਗਿੰਦਰ ਸਿੰਘ "ਥਿੰਦ"

(  ਸਿਡਨੀ )

13 November 2021

 ਗ਼ਜ਼ਲ                                       108

ਤੁਮ ਨੇ ਨਾ ਯਾਦ ਕਰਨੇ ਕੀ ਕਸਮ ਖਾ ਲਈ ਹੈ

ਇਸ ਤਰ੍ਹਾ ਕਰਕੇ ਸਤਾਨੇ ਕੀ ਕਸਮ ਖਾ ਲਈ ਹੈ

ਬਹੁਤ ਪਛਤਾਉ ਗੇ ਜੱਭ ਹਾਥ ਸੇ ਬਾਤ ਨਿਕਲੀ

ਹੱਮ ਨੇ ਭੀ ਨਾ ਬੁਲਾਣੇ ਕੀ ਕਸਮ ਖਾ ਲਈ ਹੈ

ਪਵਿਤਰ ਰਿਸ਼ਤਾ ਥਾ ਕਿਉਂ ਤੁਮ ਨਿਭਾ ਨਾ ਸੱਕੇ

ਹਮ ਨੇ ਅੱਭ ਭੂਲ ਜਾਨੇ ਕੀ ਕਸਮ ਖਾ ਲਈ ਹੈ

ਮੁਦਤੋਂ ਤੱਕ ਪਛਤਾਉਗੇ ਇਸ ਭੂਲ ਕੇ ਵਾਸਤੇ

ਹਮ ਨੇ ਯਹਾਂ ਨਾ ਆਨੇ ਕੀ ਕਸਮ ਖਾ ਲਈ ਹੈ

ਵੋ ਭੀ ਜ਼ਮਾਂਨਾ ਥਾ ਜੱਭ ਲੋਗ ਮਿਸਾਲ ਦੇਤੇ ਥੇ

ਅੱਭ ਗਾਉਂ ਛੋੜ ਜਾਨੇ ਕੀ ਕਸਮ ਖਾ ਲਈ ਹੈ

ਨਾ ਜਾਣੇ ਤੁਮੇਂ ਪਰਖਨੇ ਮੇਂ ਕੈਸੇ ਗਲਤੀ ਹੋਈ

"ਥਿੰਦ"ਨਾ ਪੱਛਤਾਨੇ ਕੀ ਕਸਮ ਖਾ ਲਈ ਹੈ 

ਇੰਜ: ਜੋਗਿੰਦਰ ਸਿੰਘ  "ਥਿੰਦ"

  ( ਸਿਡਨੀ )

07 November 2021

ਗ਼ਜ਼ਲ                                                    107

ਭੁਲੀ ਵਿਸਰੀ ਯਾਦਾਂ ਨੂੰ ਕਿਉਂ, ਯਾਦ ਕਰਾਉਂਦੇ ਰਹਿੰਦੇ ਓ

ਚੰਗੀਆਂ ਸਨ ਮਾੜੀਆਂ ਸਨ, ਐਵੇਂ ਤੜਪਾਉਂਦੇ ਰਹਿੰਦੇ ਓ 

ਸੌਂਹ ਖਾਵੋ ਕਦੀ ਭੁਲ ਕੇ ਵੀ, ਪਿਛੇ ਵੱਲ ਨੂੰ ਤਕਨਾਂ ਨਹੀ 

ਉੰਝ ਇਹ ਚੰਗਾ ਲਗਦਾ ਹੈ, ਹਰ ਵੇਲੇ ਹਸਾਉਂਦੇ ਰਹਿੰਦੇ ਓ 

ਤੁਹਾਨੂੰ ਜਦੋਂ ਵੀ ਸਾਡੀ ਭੁਲੀ, ਯਾਦ ਅਚੰਚੇਤ ਸਤਾਉਂਦੀ ਏ   

ਰਾਤੀਂ ਉਠ ਉਠ ਬੈਹਿੰਦੇ ਤੇ ,ਐਵੇਂ ਬੁੜ ਬੜਾਉਂਦੇ ਰਹਿਦੇ ਓ

ਚੜੀ ਜਵਾਨੀ ਮੱਸਤਾਂਨੀ ਕਦੀ, ਭੁਲਆਂ ਭੁਲ ਨਹੀ ਹੁੰਦੀ

ਭੁਲਾਂ ਸਨ ਜੋ ਵੀ ਕੀਤੀਆਂ ਉਹ,ਯਾਦ ਕਰਾਉਦੇ ਰਹਿੰਦੇ ਓ

ਯਾਰਾਂ ਦੀਆਂ ਯਾਰੀਆਂ ਭੁਲਿਆਂ, ਭੁਲ ਨਾ ਕਦੀ ਹੋਵਣ

ਮਾੜੀਆਂ ਚੰਗੀਆਂ ਹੁਣ ਤੱਕ,ਹਰ ਥਾਂ ਗਾਉਦੇ ਰਹਿੰਦੇ ਓ

ਕੀਤੀ ਕਦੀ ਨਹੀ ਮਿਟਦੀ,ਭਾਵੇਂ ਲੱਖ ਮਿਟਾਉਨੀ ਚਾਹੀਏ

ਲਿਖ ਲਿਖ ਕੰਧਾਂ ਉਤੇ ਐਵੈਂ, ਫਜ਼ੂਲ ਮਟਾਉਦੇ ਰਹਿੰਦੇ ਓ

ਜਦ ਤੱਕ ਸਾਹ ਏ ਆਉਂਦਾ,ਤੇਰੀ ਕੀਤੀ ਖੂਨ 'ਚ ਰਹੂਗੀ 

ਵਾਰ ਵਾਰ ਤੁਸੀ ਭਾਵੇਂ ਸਾਨੂੰ,ਸਜਨਾਂ ਭਲਾਉਂਦੇ ਰਹਿੰਦੇ ਓ

ਸਾਡੇ ਜਾਣ ਤੋਂ ਪਿਛੋਂ ਸਾਨੂੰ ਯਾਦ, ਕਰਨਾ ਯਾਂ ਨਾ ਕਰਨਾ

"ਥਿੰਦ"ਜੀੰਦੇ ਜੀ ਸਾਨੂੰ ਯਾਦ ਕਰਾਕੇ ਸਤਾਂਉਦੇ ਰਹਿੰਦੇ ਓ

ਇੰਜ: ਜੋਗਿੰਦਰ ਸਿੰਘ  "ਥਿੰਦ"

 ( ਸਿਡਨੀ )

05 November 2021

ਗ਼ਜ਼ਲ                                                                      106

ਕੋਈ ਨਹੀਂ ਦਸਦਾ ਆਕੇ ਸਾਨੂੰ, ਕਿਵੇਂ ਬੀਤੀ ਰੁਸਿਆਂ ਸਜਨਾਂ ਨਾਲ

ਦਿਲ ਉਹਦਾ ਟੁਟ ਗਿਆ ਹੋਣਾ, ਪੜ ਪੜ ਮੇਰੀਆਂ ਗ਼ਜ਼ਲਾਂ ਨਾਲ


ਜਿਹੜਾ ਕੋਈ ਮਿਠੀ ਨਜ਼ਰ ਨਾਲ, ਬਿਨਾਂ ਮੱਤਲਬ ਤੋਂ ਤਕਦਾ ਸਾਨੂੰ

ਸਦਾ ਹੀ ਝੁਕਦੇ ਹਾਂ ਉਹਨਾਂ ਵਲੋਂ, ਕੀਤੇ ਅਹਿਸਾਨਾਂ ਦੇ ਵੱਜ਼ਨਾਂ ਨਾਲ


ਅਸਾਂ ਹਰ ਇਕ ਨਾਲ ਦਿਲੋਂ ਹਰ, ਵੇਲੇ ਚੰਗਾ ਹੀ ਕਰਨਾ ਚਾਹਿਆ

ਏਸੇ ਤਰ੍ਹਾਂ ਸਦਾ ਚਾਹੀਏ  ਭਲਾ, ਕਰਦੇ ਰਹਿਣ ਸਾਰੇ ਸਭਨਾਂ ਨਾਲ


ਜਿਹੜਾ ਚਾਹੂੰਦਾ ਏ ਸਦਾ ਉਹਦੇ, ਬਾਗੇਂ ਖਿੜਦੀਆਂ ਰਹਿਣ ਬਹਾਰਾਂ 

ਭਲਾਈ ਦਾ ਜੋ ਕੰਮ ਕਰਦਾ ਹੈ,ਕੋਈ ਤਾਂ ਕਹੇ ਮੈਂ ਵੀ ਲੱਗਣਾ ਨਾਲ


ਜੇ ਚਾਹੁੰਦੇ ਹੌ ਸੁਖਾਂ ਦੇ ਵਿਚ ਹੀ,ਤੁਹਾਡਾ ਜੀਵਨ ਹੋਵੇ ਸਦਾ ਬਤੀਤ

"ਥਿੰਦ"ਲੈਕੇ ਪਾਲਣਹਾਰ ਦਾ ਨਾਂ, ਕੰਮ ਕਰੋ ਅਰੰਭ ਸ਼ਗਨਾਂ ਨਾਲ

ਇੰਜ: ਜੋਗਿੰਦਰ ਸਿੰਘ  "ਥਿੰਦ"

    (ਸਿਡਨੀ )

02 November 2021

 ਗ਼ਜ਼ਲ                                     105

ਅੱਜ ਫੇਰ ਕਿਉਂ ਉਹ ਮੂੰਹ ਮੋੜਕੇ ਚਲੇ ਗਏ

ਹਰ ਵਾਰ ਸਾਰੇ ਨਾਤੇ ਉਹ ਤੋੜਕੇ ਚਲੇ ਗਏ

ਕੁਝ ਚਿਰਾਂ ਪਿਛੋਂ ਫਿਰ ਆ ਜਾਂਦੇ ਉਹ ਮੁੜਕੇ 

ਇਸ ਵਾਰ ਭੋਲੇ ਬਣ ਹੱਥ ਜੋੜਕੇ ਚਲੇ ਗਏ

ਕੀ ਪਤਾ ਹੁਣ ਜਾਕੇ ਉਹ ਕੀ ਇਰਾਦੇ ਰੱਖਦੇ

 ਅਜ ਤੱਕ ਦੇ ਸਾਰੇ ਤਾਂਹਨੇ ਮੋੜਕੇ ਚਲੇ ਗਏ

ਅੱਗੇ ਤੋਂ ਅਪਣੇ ਵਾਹਦੇ ਨਾ ਨਿਭਾਏ ਉਸ ਨੇ

ਸਮਝਾਂਗੇ ਕਿ ਸਾਰੇ ਰਿਸ਼ਤੇ ਤੋੜਕੇ ਚਲੇ ਗਏ

ਦਿਲ ਵਿਚ ਜੇ ਹੁੰਦਾ ਸੱਚ ਤਾਂ ਸੱਚ ਕਮਾ ਲੈਂਦੇ

ਝੂਠੇ ਹੀ ਸੀ ਘਿਉ ਦਾ ਭਾਂਡਾ ਰੋੜਕੇ ਚਲੇ ਗਏ

ਹੁਣ ਤਾਂ ਅਸੀਂ ਝੂਠਿਆਂ ਕੋਲੋਂ ਉਕਾ ਤੋਬਾ ਕੀਤੀ 

"ਥਿੰਦ'ਜੋ ਮਿਲੇ ਕਿਉ ਨਾਤਾ ਤੋੜਕੇ ਚਲੇ ਗਏ

ਇੰਜ:ਜੋਗਿੰਦਰ ਸਿੰਘ  "ਥਿੰਦ"

 ( ਸਿਡਨੀ )