'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

07 November 2021

ਗ਼ਜ਼ਲ                                                    107

ਭੁਲੀ ਵਿਸਰੀ ਯਾਦਾਂ ਨੂੰ ਕਿਉਂ, ਯਾਦ ਕਰਾਉਂਦੇ ਰਹਿੰਦੇ ਓ

ਚੰਗੀਆਂ ਸਨ ਮਾੜੀਆਂ ਸਨ, ਐਵੇਂ ਤੜਪਾਉਂਦੇ ਰਹਿੰਦੇ ਓ 

ਸੌਂਹ ਖਾਵੋ ਕਦੀ ਭੁਲ ਕੇ ਵੀ, ਪਿਛੇ ਵੱਲ ਨੂੰ ਤਕਨਾਂ ਨਹੀ 

ਉੰਝ ਇਹ ਚੰਗਾ ਲਗਦਾ ਹੈ, ਹਰ ਵੇਲੇ ਹਸਾਉਂਦੇ ਰਹਿੰਦੇ ਓ 

ਤੁਹਾਨੂੰ ਜਦੋਂ ਵੀ ਸਾਡੀ ਭੁਲੀ, ਯਾਦ ਅਚੰਚੇਤ ਸਤਾਉਂਦੀ ਏ   

ਰਾਤੀਂ ਉਠ ਉਠ ਬੈਹਿੰਦੇ ਤੇ ,ਐਵੇਂ ਬੁੜ ਬੜਾਉਂਦੇ ਰਹਿਦੇ ਓ

ਚੜੀ ਜਵਾਨੀ ਮੱਸਤਾਂਨੀ ਕਦੀ, ਭੁਲਆਂ ਭੁਲ ਨਹੀ ਹੁੰਦੀ

ਭੁਲਾਂ ਸਨ ਜੋ ਵੀ ਕੀਤੀਆਂ ਉਹ,ਯਾਦ ਕਰਾਉਦੇ ਰਹਿੰਦੇ ਓ

ਯਾਰਾਂ ਦੀਆਂ ਯਾਰੀਆਂ ਭੁਲਿਆਂ, ਭੁਲ ਨਾ ਕਦੀ ਹੋਵਣ

ਮਾੜੀਆਂ ਚੰਗੀਆਂ ਹੁਣ ਤੱਕ,ਹਰ ਥਾਂ ਗਾਉਦੇ ਰਹਿੰਦੇ ਓ

ਕੀਤੀ ਕਦੀ ਨਹੀ ਮਿਟਦੀ,ਭਾਵੇਂ ਲੱਖ ਮਿਟਾਉਨੀ ਚਾਹੀਏ

ਲਿਖ ਲਿਖ ਕੰਧਾਂ ਉਤੇ ਐਵੈਂ, ਫਜ਼ੂਲ ਮਟਾਉਦੇ ਰਹਿੰਦੇ ਓ

ਜਦ ਤੱਕ ਸਾਹ ਏ ਆਉਂਦਾ,ਤੇਰੀ ਕੀਤੀ ਖੂਨ 'ਚ ਰਹੂਗੀ 

ਵਾਰ ਵਾਰ ਤੁਸੀ ਭਾਵੇਂ ਸਾਨੂੰ,ਸਜਨਾਂ ਭਲਾਉਂਦੇ ਰਹਿੰਦੇ ਓ

ਸਾਡੇ ਜਾਣ ਤੋਂ ਪਿਛੋਂ ਸਾਨੂੰ ਯਾਦ, ਕਰਨਾ ਯਾਂ ਨਾ ਕਰਨਾ

"ਥਿੰਦ"ਜੀੰਦੇ ਜੀ ਸਾਨੂੰ ਯਾਦ ਕਰਾਕੇ ਸਤਾਂਉਦੇ ਰਹਿੰਦੇ ਓ

ਇੰਜ: ਜੋਗਿੰਦਰ ਸਿੰਘ  "ਥਿੰਦ"

 ( ਸਿਡਨੀ )

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ