'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

29 August 2019

                           ਗਜ਼ਲ
ਯੇ ਜਿੰਦਗੀ ਭੀ ਕਿਤਨੀ ਮੁਖਤਸਰ ਸੀ ਹੈ
ਅਪਣੇ ਅੰਜਾਮ ਸੇ ਹੀ ਤੋ ਬੇ-ਖਬਰ ਸੀ ਹੈ

ਜੋ ਥੇ ਸਕੰਦਰ ਬਾਕੀ ਨਾਮੋਂ ਨਿਸ਼ਾਂ ਨਾ ਰਹੇ
ਯਿਹ ਜ਼ਿੰਦਗੀ ਤੋ ਸਾਗਰ ਮੈ ਲੈਹਿਰ ਸੀ ਹੈ

ਜਿਨ ਹੋੰਟੋਂ ਸੇ ਹਮੇਸ਼ਾ ਸ਼ਹਿਦ ਟੱਪਕਾ ਕਰੇ
ਆਜ ਤੋ ਹਰ ਬਾਤ ਉਨਕੀ ਜ਼ਹਿਰ ਸੀ ਹੈ

ਕਿਆ ਮਿਲੇਗਾ ਇਤਨੇ ਪੁਰਉਮੀਦ ਹੋਕਰ
ਯੇ ਜਿੰਦਗੀ ਬੇ-ਦਰ ਓ ਦੀਵਾਰ ਘਰ ਸੀ ਹੈ

"ਥਿੰਦ"ਆਜ ਤੁਮਹਾਰੀ ਬਿਲਕੁਲ ਖੈਰ ਨਹੀ
ਬਿਗੜੇ ਸੇ ਤੇਵਰ ਔਰ ਟਿਹੜੀ ਨਜ਼ਰ ਸੀ ਹੈ
                       ਜੋਗਿੰਦਰ ਸਿੰਘ "ਥਿਦ"
                                    (ਸਿਡਨੀ)
                                   ਗਜ਼ਲ
ਸਾਕੀਆ ਅੱਭ ਤੋ ਮੈਂ ਨਾ ਪੀਨੇ ਕੀ ਕੱਸਮ ਖਾ ਲੈਈ ਹੈ
ਜਿੰਦਗੀ ਕੇ ਬਗੈਰ ਹੀ ਜੀਣੇ ਕੀ ਕੱਸਮ ਖਾ ਲੈਈ ਹੈ

ਅੱਭ ਨਾ ਫਿਰੇਂ ਗੇ ਹਮ ਕਹੀਂ ਭੀ ਦੀਵਾਨੋਂ ਕੀ ਤਰਾ
ਗਰੀਬਾਂਨੇ ਚਾਕ ਕੋ ਸੀ ਲੇਨੇ ਕੀ ਕੱਸਮ ਖਾ ਲੈਈ ਹੈ

ਕਰੋ ਦੁਆ ਯਿਹ ਤੂਫਾਂ ਸਹੀ ਸਲਾਮੱਤ ਗੁਜ਼ਰ ਜਾਏ
ਯਾ ਖੁਦਾ ਹਮ ਨੇ ਤੋ ਸਫੀਨੇ ਕੀ ਕੱਸਮ ਖਾ ਲੈਈ ਹੈ

ਬੰਦ ਕਰਦੇ ਓ ਸਾਕੀਆ ਤੂੰ ਮਹਿਖਾਨਾਂ ਬੰਦ ਕਰਦੇ
ਹਮ ਨੇ ਮਜ਼ਦੂਰ ਕੇ ਪਸੀਨੇ ਕੀ ਕੱਸਮ ਖਾ ਲੈਈ ਹੈ

ਮਿਲ ਜਾਏ ਗਰ "ਥਿੰਦ"ਤੋ ਬੁਲਾ ਕਰ ਸਮਝਾ ਦੇਣਾ
ਕਿ ਹੱਮ ਨੇ ਮੱਕਾ-ਏ ਮਦੀਨੇ ਕੀ ਕੱਸਮ ਖਾ ਲੈਈ ਹੈ
                               ਜੋਗਿੰਦਰ ਸਿੰਘ "ਥਿੰਦ"
                                              (ਸਿਡਨੀ) 

27 August 2019

                                        ਗਜ਼ਲ  
ਹਾਸੇ ਉਹਦੇ ਅੱਜ ਵੀ ਗੂੰਜਨ ਮੇਰੇ ਉਜੜੇ ਬਾਗਾਂ ਵਿਚ
ਮੈਂਂਨੂੰ ਜਾਪੇ ਉਹਿ ਹੀ ਬੋਲੇ ਦੁਣੀਆਂ ਭਰਦੇ ਸਾਜ਼ਾਂ ਵਿਚ

ਫੁਲ ਤੋੜਕੇ ਦਿਤਾ ਜੋ ਸੀ ਅੱਜ ਵੀ ਮੇਰੇ ਕੋਲ ਨਿਸ਼ਾਨੀ
ਮੂਰਤ ਤੇਰੀ ਅੱਜ ਵੀ ਉਕਰੀ ਮੇਰੇ ਸੀਨੇ ਦਾਗਾਂ ਵਿਚ

ਤੇਰੇ ਸ਼ਹਿਰੋਂ ਮੈਂ ਤਾਂ ਐਵੇਂ ਲੰਗ ਰਿਹਾ ਸੀ ਜਾਂਦਾ ਜਾਂਦਾ
ਡਾਹਿਡਾ ਫਸਿਆ ਆਕੇ ਏਥੇ ਤੇਰੇ ਕੁੰਡਲੇ ਨਾਾਗਾਂ ਵਿਚ

ਜਿਨੇ ਵੀ ਨੇ ਝੱਗੜੇ ਰੱਗੜੇ ਤੇਰੇ ਹੁਸਨ ਦੀ ਕਿਰਪਾ ਏ
ਇਸ਼ਕ ਤੋਂ ਅਸਾਂ ਤੋਬਾ ਕੀਤੀ ਫਸੇ ਕੌਣ ਫਸਾਦਾਂ ਵਿਚ

ਤੂੰ ਉਸ ਪਾਰ ਮੈਂ ਇਸ ਪਾਰ ਰਿਸ਼ਤਾ ਕੇਵਲ ਯਾਦਾਂ ਦਾ
ਤੜਪ ਤੜਪ ਕੇ ਜੀਣਾ ਲਿਖਿਆ ਤੇਰੇ ਮੇਰੇ ਭਾਗਾਂ ਵਿਚ

 ਬੀਤ ਗਈ ਸੋ ਬੀਤ ਗਈ ਐਵੇਂ ਦਿਲ ਤਰਸਾਓਂਣਾ ਕਿਓਂ
"ਥਿੰਦ"ਕੁਝ ਨਹੀ ਬਾਕੀ ਹੁਣ ਭੁਲੀ ਵਿਸਰੀ ਯਾਦਾਂ ਵਿਚ
                                        ਜੋਗਿੰਦਰ ਸਿੰਘ "ਥਿੰਦ"
                                                       (ਸਿਡਨੀ)
                             ਗਜ਼ਲ
ਦੀਪ ਜਲੇ ਤਾਂ ਚਾਨਣ ਹੁੰਦਾ ਦਿਲ ਜਲੇ ਕੁਝ ਹੋਇਆ ਨਾ
ਮੋਮ ਜਲੀ ਤ੍ਰਿਪ ਤ੍ਰਿਪ ਰੋਵੇ ਇਸ ਦਾ ਜਲਿਆ ਰੋਇਆ ਨਾ

ਮੁਦਤਾਂ ਤੀਕਰ ਸਿਪੀ ਅੰਦਰ ਵਿਚ ਉਦੀਕਾਂ ਬੰਦ ਰਹੇ ਸਾਂ
ਹੱਥ ਆਏ ਤਾਂ ਤੁਸੀਂ ਉਦੋਂ ਸਾਨੂੰ ਅਪਣੀ ਲੜੀ ਪ੍ਰੋਇਆ ਨਾਂ

ਰੀਝ ਜਿਨਾਂ ਦੇ ਦਰਸ਼ਨ ਦੀ ਅਸਾਂ ਪੱਲੇ ਬੰਨ੍ਹ ਬੰਨ੍ਹ ਰੱਖੀ ਸੀ
ਮੇਰੇ ਦਰ ਤੇ ਆਇਆ ਵੀ ਉਹ ਦੋ ਪਲ ਕੋਲ ਖਲੋਇਆ ਨਾਂ

ਉਮਰ ਬਤਾਈ ਐਸ਼ਾਂ ਅੰਦਰ ਹੁਣ ਤਾਂ ਬੰਦੇ ਕੁਝ ਕਰ ਲੈ ਤੂੰ
ਮੌਕੇ ਤੈਨੂੰ ਬਹੁਤ ਮਿਲੇ ਸੀ ਕੋਈ ਪਾਪ ਅਪਣਾ ਧੋਇਆ ਨਾ

ਅੱਲੇ ਜ਼ਖਮ ਤੇ ਚੀਸਾਂ ਸਹੀਆਂ ਦਿਲ 'ਚ ਰੱਖੇ ਦਰਦ ਦਬਾ
ਲਾਗੇ ਰਹਿ ਕੇ ਚਲੇ ਗੲੈ ਪਰ ਤੂੰ ਮੂਲੋਂ ਉਹਨੂੰ ਟੋਹਿਆ ਨਾ

ਅਸੀ ਤਾਂ ਬਹੁਤ ਉਮੀਦਾਂ ਲੈਕੇ ਬੜੀ ਦੂਰੌਂ ਚਲਕੇ ਆਏ ਸੀ
ਏਨਾ ਕੱਚਾ ਨਹੀਂ "ਥਿੰਦ" ਮੇਰੀ ਜ਼ੁਲਫਾਂ ਵੀ ਤਾਂ ਮੋਹਿਆ ਨਾ
                                        ਜੋਗਿੰਦਰ ਸਿੰਘ 'ਥਿੰਦ"
                                                       (ਸਿਡਨੀ)


 

26 August 2019

                         ਗਜ਼ਲ
ਅੱਜ ਤੇਰੇ ਲੲੈੀ ਅਸੀ ਤਾਂ ਗੈਰ ਹੋ ਗੲੈ
ਕਿਨੇ ਖਾਲੀ ਖਾਲੀ ਤੇਰੇ ਬਗੈਰ ਹੋ ਗੲੈ

ਮਕੱਦਰ ਦੀ ਗੱਲ ਸੀ ਵਿਛੜ ਕੇ ਨਾ ਮਿਲੇ
ਅੱਸੀਂ ਆਕੇ ਆਬਾਦ ਤੇਰੇ ਸ਼ਹਿਰ ਹੋ ਗੲੈ

ਗੈਰਾਂ ਦੇ ਵੱਸ ਪਾ ਆਪ ਪ੍ਰਦੇਸੀਂ ਜਾ ਬੈਠੇ
ਤੇਰੇ ਪਿਛੋਂ ਸੱਜਨਾਂ ਕਿਨੇ ਕੈਹਿਰ ਹੋ ਗੲੈ

ਜਿਨਾਂ ਤੋਂ ਬਿਨਾਂ ਇਕ ਪੱਲ ਵੀ ਸੀ ਔਖਾ
ਨਿਕੀ ਜਿਨੀ ਭੁਲ ਤੇ ਕਿਨੇ ਵੈਰ ਹੋ ਗੲੈ

ਦਿਲ ਹੀ ਤਾਂ ਸੀ ਜੋ ਸਾਨੂੰ ਧੋਖਾ ਦੇ ਗਿਆ
ਸਾਰੇ ਨਿਜ਼ਾਰੇ ਸੁਹਾਓਂਣੇ ਜ਼ਹਿਰ ਹੋ ਗੲੈ

ਲਗਾਏ ਜ਼ਖਮ ਤੇਰੇ ਬੜੇ ਸਾਂਭ ਸਾਂਭ ਰੱਖੇ
ਇਹੋ ਜ਼ਖਮ "ਥਿੰਦ"ਲੈਈ ਹੀ ਖੈਰ ਹੋ ਗੲੈ
                        ਜੋਗਿੰਦਰ ਸਿੰਘ "ਥਿੰਦ"
                                  (ਸਿਡਨਿ)


 
                                ਗਜ਼ਲ
ਅੱਖਾਂ 'ਚ  ਲੈਕੇ ਅੱਥਰੂ ਚਿਹਰੇ ਤੇ ਜੁਲਫਾਂ ਖਿਲਾਰ ਕੇ
ਆਏ ਨੇ ਮੇਰੇ ਦਰ ਤੇ ਉਹ ਇੰਜ ਹੁਲੀਆ ਵਿਗਾੜ ਕੇ


ਇਹ ਜੋ ਮਾਸੂਮ ਚਿਹਰੇ ਕੋਈ ਇਤਬਾਰ ਕਰ ਨਾ ਬੈਠੇ
ਭੁਬਲ ਦੇ ਥਲੇ ਅੱਗਣੀ ਜਰਾ ਹੱਥ ਪਾਓਣਾਂ ਵਿਚਾਰ ਕੇ


ਹੈ ਤਰਨਾਂ ਮਹਾਲ ਜਿਹਨੂੰ ਪਾਣੀ 'ਚ ਪਾਏ ਪੈਰ ਕਿਓਂ
ਜਾਂ ਸਾਥੀ ਬਣਾ ਲੲੈ ਸਾਨੂੰ ਅਸੀਂ ਲੈ ਜਾਵਾਂ ਗੇ ਤਾਰ ਕੇ

ਬੜਾਪਾ ਹੈ ਉਹ ਪਰਾਓਣਾਂ ਆ ਕੇ ਨਾਂ ਜਾਏ ਮੁੜ ਇਹ
ਜਵਾਨੀ ਨਾਂ ਜਾਕੇ ਆਓਂਦੀ ਸਾਰੇ ਰੱਖ ਲਓ ਸਵਾਰ ਕੇ

ਅੱਸਲੀ ਨਕਲੀ ਦੇ ਵਾਸਤੇ ਹੁੰਦੀ ਏ ਪਰਖ ਬੜੀ ਔਖੀ
ਸਾਰੇ ਨਹੀਂ ਹੁੰਦੇ ਅਸਲੀ ਰੱਖਣ ਜੋ ਚਿਹਿਰੇ ਨਿਖਾਰ ਕੇ

ਬੜੇ ਨੱਖਰੇ ਦੇ ਨਾਲ ਅੱਜ ਨੇ ਨੱਜ਼ਰਾਂ ਮਿਲਾ ਕੇ ਕਹਿੰਦੇ
ਜ਼ਹਿਰ ਬੜਾ ਏ ਮਿਠਾ ਇਹ ਪੀ ਜਾਓ ਤੁਸੀਂ ਨਿਤਾਰ ਕੇ

ਹਿਜਰਾਂ ਨੇ ਖਾਦਾ ਸਾਨੂੰ ਹੌਕੇ ਉਡੀਕਾਂ ਗਿਰਜਾਂ ਫਰੋਲਿਆ
'ਥਿੰਦ"ਲੰਗਿਆ ਏ ਸਮਾਂ ਇੰਜ ਇਹ ਜਵਾਨੀ ਲਿਤਾੜ ਕੇ
                                         ਜੋਗਿੰਦਰ ਸੀੰਘ "ਥਿੰਦ"
                                                    (ਸਿਡਨੀ)
                 ਅਰਜ਼ੋਈ
ਅਚਨ ਚੇਤ ਕੱਲ ਮੇਰੇ ਕੋਲ
ਹਵਾ ਲਿਆਈ ਕੁਝ ਬੋਲ
ਕੰਨ ਸੂ ਜਿਹੀ ਸੀ ਹੋਈ
ਮੈਨੂੰ ਸੱਮਝ ਨਾ ਆਈ ਕੋਈ
ਟੁਟੇ ਫੁਟੇ ਬੋਲਾਂ ਨੂੰ ਮੈਂ
ਮੱਸਤਕ ਤੱਕ ਲਿਆ ਕੇ
ਏਧਰ ਓਧਰ ਕੁਝ ਘੁਮਾਕੇ
ਜਦੋਂ ਥੋੜਾ ਅੱਕਸ ਬਣਾਇਆ
ਉਹਿ ਬਣੀ ਅਰਜ਼ੋਈ  ।

ਥੋਹੜੀ ਹੋਰ ਜਦੋਂ ਮੈਂ
ਹਵਾ ਨਾਲ ਸੋਚ ਮਿਲਾਈ
ਸਰ ਸਰ ਕਰਦੀ
ਲੰਗ ਗਈ ਉਹ ਤਾਂ
ਮੇਰੇ ਲੂੰ ਲੂੰ ਵਿਚ ਸਮਾਈ  ।

ਅੱਜ ਤੱਕ ਮੈਂਨੂੰ ਤੂੰ ਨਾ ਜਾਣੇ
ਨਾ ਮੈਂ ਜਾਣਾਂ ਤੈਨੂੰ
ਪਰ ਜੁਗਾਂ ਜੁਗਾਂ ਤੋਂ ਤੂੰ
ਮੇਰਾ ਹੱਥ ਪਕੜ ਕੇ
ਮੈਨੂੰ ਪਾਰ ਲੱਗਾਇਆ
"ਥਿੰਦ" ਦੱਸ ਮੈਂ ਤੇਰੀ ਕੀ ਹੋਈ ।
               ਜੋਗਿੰਦਰ ਸਿੰਘ "ਥਿੰਦ"
                               (ਸਿਡਨੀ)

                                ਗੀਤ
ਸੁਣ ਮਾਏ ਮੇਰੀਏ, ਮੇਰੀ
                     ਹਾਂਨਣਾ ਦਾ ਲੰਘ ਗਿਆ ਪੂਰ ਨੀ
ਜਿਵੇਂ ਢਿਡ ਰੋਟੀ ਮੰਗਦਾ
                     ਮਾਂਗ ਮੇਰੀ ਮੰਗਦੀ ਸੰਧੂਰ ਨੀ ।
ਅੱਗੇ ਸ਼ੀਸ਼ੇ ਦੇ ਖਲੋ ਕੇ
                      ਜਦੋਂ ਪਾਨੀ ਆਂ ਮੈਂ ਕਜਲੇ ਦੀ ਧਾਰ
ਕੱਦੀ ਕਰਾਂ ਗੁਤ ਕਦੀ
                      ਜੂੜਾ ਢਾਹਿ ਕਰਾਂ ਵਾਰ ਵਾਰ
ਬੁਤ ਜਿਹਾ ਬਣ ਜਾਂਦੀ
                       ਵੇਖ ਵੇਖ ਚੜਦਾ ਸਰੂਰ ਨੀ ।
                        ਸੁਣ ਮਾਏ-------------------
ਕੱਦੀ ਅੱਗ ਲੱਗ ਜਾਏ
                         ਕਦੀ ਉਠਾਂ ਅੱਬੜ ਵਾਹੇ
ਲੱਗਦਾ ਏ ਏਦਾਂ ਮੈਂਨੂੰ
                         ਕੋਈ ਘੋੜੀ ਚੜੀ ਆਏ
ਦਿਲ ਵੱਜੇ ਧੱਕ ਧੱਕ
                        ਦੱਸ ਮੇਰਾ ਕੀ ਕਸੂਰ ਨੀ ।
                        ਸੁਣ ਮਾਏ-------------------
ਗੁਡੀਆਂ ਪਟੋਲੇ ਮੈਨੂੰ
                         ਹੁਣ ਚੰਗੇ ਨਹੀਓਂ ਲੱਗਦੇ
ਭਾਬੀਆਂ ਦੇ ਗਹਿਣੇ
                       ਮੈਨੂੰ ਬਹੁਤ ਸੁਹਿਣੇ ਫੱਬਦੇ
ਪਾ ਕੇ ਪੰਜੇਬਾਂ ਮੈਨੂੰ
                        ਡਾਹਿਢਾ ਚੜਦਾ ਫਤੂਰ ਨੀ
                      -----  -----
ਸੁਣ ਮਾਏ ਮੇਰੀਏ ਮੇਰੀ
                      ਹਾਂਨਣਾ ਦਾ ਲੰਗ ਗਿਆ ਪੂਰ ਨੀ
ਜਿਵੇਂ ਢਿੱਡ ਰੋਟੀ ਮੰਗਦਾ
                       ਮਾਂਗ ਮੇਰੀ ਮੰਗਦੀ ਸੰਧੂਰ ਨੀ ।
                                ਜੋਗਿੰਦਰ ਸਿੰਘ "ਥਿੰਦ"
                                                 (ਸਿਡਨੀ)


24 August 2019

                             ਗਜ਼ਲ
ਉਹਨੂੰ ਬਾਰ ਬਾਰ ਵੇਖਣ ਦੀ ਲਾਲਸਾ ਰੱਖੀ ਹੈ
ਤਾਂ ਦਸੋ ਤੁਸੀ ਇਸ ਵਿਚ ਕਿਨੀ ਕੁ ਬੇ-ਤੁਕੀ ਹੈ

ਸਿਰ ਝੁਕ ਨਾ ਜਾਏ ਉਹਦੇ ਅਹਿਸਾਨਾ ਦੇ ਨਾਲ
ਸਾਰੀ ਉਮਰ ਅਪਣੀ ਏਸੇ ਈਨ ਵਿਚ ਕੱਟੀ ਹੈ

ਜੇ ਮੇਰਾ ਦਿਲ ਮੱਚਲਾ ਤਾਂ ਮੇਰਾ ਕਸੂਰ ਕੀ ਹੈ
ਹੁਸਣ ਨੂੰ ਕਹਿ ਦਿਓ ਹੁਣ ਤਾਂ ਹੱਦ ਹੋ ਗੈਈ ਹੈ

ਰੇਤ ਚੂਸ ਕੇ ਪਿਆਸ ਮਟਾਓਣੀ ਪਵੇ ਗੀ ਹੁਣ
ਦੋਸਤੀ ਸੁਮੁੰਦਰਾਂ ਦੇ ਨਾਲ ਉਹਦੀ ਹੋ ਗੈਈ ਹੈ

ਉਮਰ ਭਰ ਦੀ ਤਾਂ ਪੂੰਜੀ ਹੈ ਇਹ ਦਰਦ ਦੋਸਤੋ
ਵਸੀਅਤ ਅਪਣੀ ਤਾਂ ਮੈਂ ਉਹਦੇ ਨਾ ਲਿਖਦੀ ਹੈ

"ਥਿੰਦ"ਤੇਰੇ ਨਾਲ ਹੁਣ ਕੋਈ ਕਿਓਂ ਕਰੇ ਦੋਸਤੀ
ਸਾਂਸ ਤੇਰੀ ਤਾਂ ਵੇਖ ਹੁਣ ਤੇਰੇ ਲੱਬਾਂ ਤੇ ਰੁਕੀ ਹੈ
                               ਜੋਗਿੰਦਰ ਸਿੰਘ 'ਥਿੰਦ"
                                         (ਸਿਡਨੀ)
                       ਗਜ਼ਲ
ਹਮ ਸੇ ਆਮ ਉਨ ਕੋ ਯੇਹਿ ਸ਼ਕਾਇਤ ਹੋਤੀ ਹੈ
ਗੈਰੋਂ ਪਰ ਹੀ ਹਮਾਰੀ ਕਿਓਂ ਅਨਾਇਤ ਹੋਤੀ ਹੈ

ਵੋਹਿ ਆਏਂ ਤੋ ਤੁਮ ਅਪਣੇ ਦਰ ਬੰਦ ਰੱਖਣਾ
ਹਸੀਨੋਂ ਕੋ ਹੌੀ ਕਿਓਂ ਐਸੀ ਹਦਾਇਤ ਹੋਤੀ ਹੈ

ਵੋਹਿ ਪੱਥਰ ਭੀ ਮਾਰੇਂ ਤੋ ਉਫ ਤੱਕ ਨਾ ਕਰਨਾ
ਇਸ ਖੇਲ ਮੈਂ ਯੇਹਿ ਭੀ ਤੋ ਰਵਾਇਤ ਹੋਤੀ ਹੈ

ਤੇਰੀ ਮਹਿਫਲ ਮੈਂ ਆਮ ਗੂਮਤਾ ਹੈ ਪੈਮਾਨਾ
ਹਮਾਰੇ ਲੀਏ ਕਿਓਂ ਇਤਨੀ ਕਫਾਇਤ ਹੋਤੀ ਹੈ

ਥਿੰਦ" ਅੱਭ ਤੂੰ ਭੀ ਹੋ ਜਾ ਕੁਰਬਾਨ ਕਿਸੀ ਪਰ
ਸੁਣਾ ਹੈ ਕਿ ਐਸੋਂ ਕੋ ਖਾਸ ਰਿਆਇਤ ਹੋਤੀ ਹੈ
                          ਜੋਗਿੰਦਰ ਸਿੰਘ "ਥਿੰਦ"
                                    (ਸਿਡਨੀ)

23 August 2019

                              ਗਜ਼ਲ
ਅਜੇ ਤਾਂ ਸਹਿਕਦਾ ਏ ਦਿਲ ਮਰਜਾਣੇ ਦਾ
ਆਸ਼ਕੀ ਦਾ ਤੋ ਸਿਖਰ ਹੈ ਇਸ ਪ੍ਰਵਾਨੇ ਦਾ

ਐਵੇਂ ਉਡਿਆ ਨਾ ਕਰ ਤੂੰ ਅਕਾਂਸ਼ਾਂ ਦੇ ਵਿਚ
ਕਦੋਂ ਨੀਯਤ ਬਦਲੇਗੀ ਕੀ ਪਤਾ ਜਮਾਨੇ ਦਾ

ਖਾਕ ਉਡੂਗੀ ਤਾਂ ਪਹੁੰਚੂ ਗੀ ਹੀ ਤੇਰੇ ਦਰ ਤੇ
ਕੀਤਾ ਨਾ ਪੱਕਾ ਕਿਓਂ ਮੱਕਬਰਾ ਦੀਵਾਨੇ ਦਾ

ਅੱਜ ਤੱਕ ਨਾ ਭੁਲੀ ਤੇਰੀ ਕਹਿਰ ਦੀ ਨਜ਼ਰ
ਚਾ ਫਿਰ ਚੜੀਆ ਮੈਨੂੰ ਉਹੀ ਜ਼ਖਮ ਖਾਣੇਦਾ

ਸਮੁੰਦਰਾਂ ਨਾਲ ਤੇਰੀ ਦੋਸਤੀ ਮੇਰੀ ਦੁਸ਼ਮਨੀ
ਮੱਜ਼ਾ ਆਵੇ ਗਾ ਹੁਣ ਤਾਂ ਉਸ ਪਾਰ ਜਾਣੇਦਾ

"ਥਿੰਦ"ਹੁਣ ਨਾ ਉਹ ਜ਼ਖੰਮ ਤੇ ਨਾ ਉਹ ਚੀਸਾ
ਕਿਨਾ ਹੀ ਫਰਕ ਹੈ ਇਸ ਤੇ ਉਸ ਜ਼ਮਾਨੇ ਦਾ ।
                          ਜੋਗਿੰਦਰ ਸਿੰਘ "ਥਿੰਦ"
                                        (ਸਿਡਨੀ)

                             ਕੁਝ ਸ਼ੇਅਰ
ਦੇਖ ਨਾ ਸੱਕੇ ਜੋ ਕੱਭੀ ਇਨਸਾਨ ਬਣ ਕਰ
ਬੈਠੇ ਹੈਂ ਆਜ ਵੋਹ ਭਗਵਾਨ ਬਣ ਕਰ ।
-----------------------
ਗੈਰ ਹੋ  ਮੱਗਰ ਫਿਰ ਭੀ ਕੱਭੀ ਤੋ
ਆ ਕਰ  ਦੇਖੋ ਮੇਰੇ ਮਹਿਮਾਨ ਬਣ ਕਰ
-----------------------
ਯੇ ਪਰਿੰਦੇ ਤੋ ਚਹਿਕਤੇ ਰਹੇਂਗੇ ਸ਼ਾਖੋਂ ਪਰ
ਹਮ ਹੀ ਖੋਹ ਜਾਏਂਗੇ ਕਹੀਂ ਧੂਆਂ ਬਣ ਕਰ
-----------------------
ਹਰ ਬਸ਼ਰ ਮੇਂ ਜੱਬ ਤੂੰ ਹੈ ਖੁਦਾਇਆ
ਤੋ ਫਿਰ ਹਮ ਕਿਸ ਸੇ ਨਫਰੱਤ ਕਰਤੇ
                          ਗਜ਼ਲ
ਕੀ ਕੁਝ ਨਾ ਕੀਤਾ ਸਾਰੀ ਉਮਰ ਜੀਣ ਦੇ ਲੈਈ
ਦੋ ਘੁਟ ਅੰਮ੍ਰਿਤ ਦੇ ਨਾ ਮਿਲ ਸੱਕੇ ਪੀਣ ਦੇ ਲੈਈ

ਮਹਿਫਲ ਦਾ ਸ਼ੰਗਾਰ ਜੋ ਹਮੇਸ਼ਾਂ ਹੀ ਬਣਦੇ ਰਹੇ
ਤਰਸਦੇ ਨੇ ਅੱਜ ਉਹ ਦੋ ਗਜ਼ ਜ਼ਮੀਨ ਦੇ ਲੈਈ

ਭੁਲੇ ਤਾਂ ਉਕਾ ਨਹੀ ਫਿਰ ਵੀ ਸ਼ੱਕ ਕਿਓਂ ਹੋ ਰਿਹਾ
ਨਜ਼ਰਾਂ ਉਠਾ ਕੇ ਵੇਖੋ ਜ਼ਰਾ ਸਾਡੇ ਯਕੀਨ ਦੇ ਲੈਈ

ਮਾਸੂਮ ਬਣਕੇ ਰੱਸਤੇ 'ਚ ਬੈਠੇ ਨੇ ਹਰ ਰੋਜ਼ ਵਾਂਗੂੰ
ਮਸ਼ਹੂਰ ਬੜੇ ਉਹ ਬੁਕਲ ਵਿਚ ਸੰਗੀਨ ਦੇ ਲੈਈ

ਹਰ ਸਤਾਰਾ ਮੈਂ ਸੁਪਨਿਆਂ ਵਿਚ ਗਾਹਿ ਮਾਰਿਆ
ਕੋਈ ਵੀ ਨਾ ਮਿਲੀ ਕਿਰਨ ਸੀਨਾ ਸੀਣ ਦੇ ਲੈਈ

ਮਿਲਦੇ ਰਹੇ ਹਰ ਇਕ ਨੂੰ ਤਾਂ ਮੁਸਕਾਂਨਾ ਦੇ ਨਾਲ
ਲੋਕਾਂ ਕੋਲ ਕੁਝ ਨਹੀਂ "ਥਿੰਦ" ਗੱਮਗੀਨ ਦੇ ਲੈਈ
                                ਜੋਗਿੰਦਰ ਸਿੰਘ "ਥਿੰਦ"
                                                (ਸਿਡਨੀ) 
 

22 August 2019

                     ਗਜ਼ਲ
ਦਾਸਤਾਂ ਮੇਰੀ ਕੋਈ ਸੁਣਾਏ ਤੋਂ ਕਿਓਂ
ਦਿਲ ਕੋ ਐਸੇ ਮੈਂ ਚੈਣ ਆਏ ਤੋ ਕਿਓਂ

ਅਪਣੇ ਦਿਲ ਕਾ ਆਪ ਸ਼ਹਿਨਸ਼ਾ ਹੂੰ
ਕੋਈ ਅਪਣਾ ਸਿਕਾ ਜਮਾਏ ਤੋਂ ਕਿਓਂ

ਖਾਮੋਸ਼ੀ ਸੇ ਖਾਮੋਸ਼ ਹੂਆ ਹੈ ਯੇ ਦਿਲ
ਐਸੇ ਮੇਂ ਯੇ ਤੱਕਲੀਫ ਉਠਾਏ ਤੋਂ ਕਿਓਂ

ਪੱਲ ਪੱਲ ਬਦਲਤਾ ਹੈ ਸਾਇਆ ਯਹਾਂ
ਫਿਰ ਦਿਲ ਭੀ ਨਾਂ ਬਦਲ ਜਾਏ ਤੋ ਕਿਓਂ

ਆਜ ਇਸ ਦਿਲ ਕੋ ਕਿਆ ਹੂਆ ਹੈ
ਖੂਬਸੂਰੱਤ ਦੁਣੀਆਂ ਮੈਂ ਘਬਰਾਏ ਤੋ ਕਿਓਂ

"ਥਿੰਦ"ਔਰ ਜੀ ਲੇਤੇ ਅਪਣੋ ਕੇ ਲਿਏ
ਅਪਣੇ ਅਪਣੋ ਕੇ ਕਾਮ ਨਾ ਆਏ ਤੋ ਕਿਓਂ
                    ਜੋਗਿੰਦਰ ਸਿੰਘ 'ਥਿੰਦ"
                               (ਸਿਡਨੀ)
           ਸਾਵਣ
ਫਿਰ ਸਾਵਣ ਆਇਆ
ਪਰ ਤੂੰ ਆਇਓਂ ਨਾਂ
ਸਾਵਣ ਦਰਦ ਜਗਾਇਆ
ਪਰ ਤੂੰ ਆਇਓਂ ਨਾਂ
ਮੈਂ ਸੌ ਸੌ ਔਂਸੀਆਂ ਪਾਈਆਂ
ਚੂਰੀਆਂ ਕੁਟ ਕੁਟ ਕਾਂਵਾਂ ਪਾਈਆਂ
ਰਾਤੀਂ ਉਠ ਉਠ ਕੰਂਨ ਲਗਾਏ     
ਸੁਖਨਾਂ ਸੁਖ ਸੁਖ ਤਲੇ ਖਿਸਾਏ
ਕਈ ਰਾਤਾਂ ਮੈਂ ਦੀਪ ਜਗਾਇਆ
ਪਰ ਤੂੰ ਆਇਓਂ ਨਾਂ
                   ਫਿਰ ਸਾਵਣ--------
ਸਾਵਣ ਉਤੇ ਸਾਵਣ ਬੀਤੇ
ਜਿੰਦ ਹੋਈ ਏ ਫੀਤੇ ਫੀਤੇ
ਬਿੜਕਾਂ ਲਵਾਂ ਬਾਹਰ ਨੂੰ ਧਾਵਾਂ
ਅੱਥਰੂ ਪੂੰਜਾਂ ਤੇ ਤੱਛਾਂਵਾਂ
ਮੈਂ ਐਵੇਂ ਦਿਲ ਲਗਾਇਆ
ਪਰ ਤੂੰ ਆਇਓਂ ਨਾਂ
                 ਫਿਰ ਸਾਵਣ---------
ਲੋਕਾਂ ਲੈਈ ਸਾਵਣ ਬੜਾ ਸੁਹਾਓਂਣਾ
ਮੈਂ ਆਖਾਂ ਇਹ ਬੜਾ ਅੱਗ ਲਗਾਓਂਣਾ
ਬਿਰਹੋਂ ਹੁਣ ਝੱਲ ਨਹੀਂ ਹੁੰਦੀ
ਤੇਰੀ "ਥਿੰਦ" ਕੱਲ ਨਹੀਂ ਹੁੰਦੀ
ਦਰਦੀ ਤੂੰ ਦਰਦ ਕਮਾਇਆ
                     ਫਿਰ ਸਾਵਣ ਆਇਆ
                     ਪਰ ਤੂੰ ਆਇਓਂ ਨਾ
                    ਸਾਵਣ ਦਰਦ ਜਗਾਇਆ
                   ਪਰ ਤੂੰ ਆਇਓਂ ਨਾ
                               ਜੋਗਿੰਦਰ ਸਿੰਘ "ਥਿੰਦ"
                                            ( ਸਿਡਨੀ)

18 August 2019

                          ਉਰਦੂ ਗਜ਼ਲ
ਇਸ ਇੰਦਾਜ਼ ਸੇ ਮੁਸਕਰਾਓਗੇ ਤੋ ਹਰ ਇਕ ਕੋ ਹੀ ਗੁਮਾਂ ਹੋ ਜਾਏਗਾ
 ਫੱਟੇ ਗਰੇਬਾਂ ਪਰ ਯੂ ਰੋਵੋ ਗੈ ਤੋ ਸੱਬ ਪਰ ਹੀ ਯੇ ਈਆਂ ਹੋ ਜਾੲੈ ਗਾ
                                       
ਇਸ ਇਨਦਾਜ ਸੇ ਦੇਖਾ ਹੈ ਭਰੀ ਮਹਿਫਲ ਮੈਂ ਆਜ ਉਸ ਨੇ ਇਧਰ
ਬਚਤੇ ਰਹੇ ਹੈਂ ਜਿਸ ਸੇ ਆਜ ਤੱਕ ਸਰਜ਼ਦ ਵੁਹੀ ਗੁਨਾਂਹ ਹੋ ਜਾਏਗਾ

ਹਰ ਤਰਫ ਸ਼ਿਨਾਸ਼ਾ ਹਰ ਤਰਫ ਹੈ ਤਮਾਸ਼ਾ ਯਿਹ ਆਲਮ ਹੈ ਬਰਪਾ
ਬੇ-ਖੁਦੀ ਮੇਂ ਫਰ ਭੀ ਦੇਖੋ ਤੋ ਯੇ ਆਦਮੀ ਇਤਨਾ ਤੰਨਹਾ ਹੋ ਜਾਏਗਾ ।

"ਥਿੰਦ"ਐਸੈ ਮੇਂ ਅਗ਼ਰ ਕੋਈ ਮੀਠੀ ਮੀਠੀ ਯਾਦੋਂ ਮੇਂ ਯੂੰ ਹੀ ਖੋਹਿ ਜਾਏ
ਸੱਭ ਦੂਰੀਆਂ ਖਤਮ ਹੋ ਜਾਏਂਗੀ ਔਰ ਏਕ ਅਨੋਖਾ ਸਮਾਂ ਹੋ ਜਾਏਗਾ
                                                       ਜੋਗਿੰਦਰ ਸਿੰਘ "ਥਿੰਦ"
                                                                   (ਸਿਡਨੀ)
                         ਗਜ਼ਲ਼
ਜਦੋਂ ਦਿਲ ਸੇ ਬੇ-ਗਰਜ਼ ਮਹੱਬਤ ਕਰਦੇ ਹੋ
ਉਸ ਵੇਲੇ ਤੁਸੀਂ ਬੜੇ ਹੀ ਪਿਆਰੇ ਲੱਗਦੇ ਹੋ

ਇਕ ਡੂੰਗੀ ਚੀਸ ਜਹੀ ਨਿਕਲਦੀ ਸੀਨੇ ਚੋਂ
ਜੱਦ ਵੀ ਤੁਸੀ ਕੱਦੀ ਦੱਮ ਗੈਰਾਂ ਦਾ ਭਰਦੇ ਹੋ

ਅਪਣੇ ਚਿਹਰੇ ਦੀਆਂ ਝੁਰੀਆਂ ਗਿਣ ਗਿਣ ਕੇ
ਕਿਓਂ ਐਵੇਂ ਬੀਤੇ ਸਾਲਾਂ ਦੀ ਗਿਣਤੀ ਕਰਦੇ ਹੋ

ਆਸਾਂ ਦੇ ਦੀਵੇ ਹਰ ਰੋਜ਼ ਰੋਸ਼ਨ ਕਰ ਕਰ ਕੇ
ਸੁੰਝ ਹੋ ਚੁਕੀਆਂ ਦਿਲ ਦੀਆਂ ਰਾਹਾਂ ਭਰਦੇ ਹੋ

"ਥਿੰਦ" ਗਵਾਚਾ ਦੁਣੀਆਂ ਦੀਆਂ ਭੀੜਾਂ ਵਿਚ
ਐਵੇਂ ਕਿਓਂ ਘਰ ਘਰ ਜਾ ਕੇ ਉਹਨੂੰ ਲੱਭਦੇ ਹੋ
                          ਜੋਗਿੰਦਰ ਸਿੰਘ "ਥਿੰਦ"
                                      (ਸਿਡਨੀ)
                           ਗਜ਼ਲ
ਜਦੋ ਤੱਕ ਸੱਮਝ ਆਓਦੀ ਏ ਇਸ ਜ਼ਮਾਨੇ ਦੀ
ਉਮਰ ਹੀ ਲੰਘ ਜਾਂਦੀ ਏ ਉਦੋਂ ਸੰਭਲ ਜਾਣੇ ਦੀ

ਦਿਲ ਕਰਦਾ ਏ ਫਿਰ ਉਲਟੇ ਪੈਰੀਂ ਚਲੇ ਜਾਵਾਂ
ਰਹਿੰਦੀ ਨਹੀਂ ਸੱਤਿਆ ਪਿਛਾਂ ਨੂੰ ਮੁੜ ਜਾਨੇ ਦੀ

ਹੁਣ ਪੱਤਾ ਲੱਗਾ ਇੰਝ ਕਰਨਾਂ ਉੰਝ ਕਰਨਾ ਸੀ
ਕੱਦਰ ਨਾ ਜਾਣੀ ਤੁਸਾਂ ਉਦੋਂ ਉਸ ਨਜ਼ਰਾਨੇ ਦੀ

ਸੱਚੇ ਰੱਬਾ ਤੂੰ ਸਾਨੂੰ ਫਿਰ ਬਚਪਨ ਵੱਲ ਲੈ ਜਾ 
ਰਹੇ ਨਾ ਕੋਈ ਵੀ ਚਾਹਿ ਦਿਲ ਵਿਚ ਛੁਪਾਨੇ ਦੀ

ਮਿਠੀਆਂ ਮਿਠੀਆਂ ਯਾਂਦਾਂ ਤਾਂ ਮੁੜ ਮੁੜ ਆਵਣ
ਪਾਗਲ ਕਰਦੇ ਜਾਂ ਰੀਲ੍ਹ ਚਲਾ ਦੇ ਅਫ਼ਸਾਨੇ ਦੀ

"ਥਿੰਦ" ਹੁਣ ਤਾਂ ਬਸ ਉਡੀਕਾਂ ਹੀ ਉਡੀਕਾਂ ਨੇ
ਖੱਬਰ ਨਹੀਂ ਲੱਗਦੀ ਇਸ ਡੋਰ ਦੇ ਟੁਟ ਜਾਣੇ ਦੀ  

                               ਜੋਗਿੰਦਰ ਸਿੰਘ "ਥਿੰਦ"
                                                (ਸਿਡਨੀ)

15 August 2019

                  ਗਜ਼ਲ
ਤੇਰੀ ਬੁਜ਼ਦਿਲੀ ਦੇ ਚਰਚੇ ਰਹਿਣਗੇ ਦੇਰ ਤੱਕ
ਧੱਬੇ ਮੇਰੇ ਖੂਨ ਦੇ ਦਰ ਤੇ ਰਹਿਣਗੇ ਦੇਰ ਤੱਕ

ਮਾਸ ਦਾ ਇਹ ਲੋਥੜਾ ਵਿਚ ਕੁਝ ਵੀ ਨਹੀ ਪਰ
ਵਿਸ਼ਵਾਸ਼ ਹੈ ਕਿ ਉਹ ਪਰਚੇ ਰਹਿਣਗੇ ਦੇਰ ਤੱਕ

ਜੇ ਤੂੰ ਸੱਜਨਾਂ ਆਕੇ ਮੈਨੂੰ ਛੱਡ ਗਿਓਂ ਅੱਧਵਾਟੇ
ਅੰਗ ਅੰਗ ਤੇ ਲੂੰ ਲੂੰ ਭੜਕੇ ਰਹਿਣ ਗੇ ਦੇਰ ਤੱਕ

ਪਰਛਾਂਵਿਆਂ ਦੀ ਦੋਸਤੀ ਨਿਭੇਗੀ ਕਦੋਂ ਤੀਕਰ
ਲੋਕੀਂ ਤੇਰੀ ਦਾਸਤਾਂ ਪੜ੍ਹਦੇ ਰਹਿਣਗੇ ਦੇਰ ਤੱਕ

ਸਤਾਰੇ ਕਹਿਕਸ਼ਾਂ ਦੇ ਗਿਣ ਨਾ ਸਕੋ ਗੇ ਤੁਮ
ਭਰਮ ਦਿਲ ਵਿਚ ਪਲਦੇ ਰਹਿਣਗੇ ਦੇਰ ਤੱਕ

"ਥਿੰਦ" ਜੋ ਤੂੰ ਜਾਣਿਆਂ ਏ ਉਹ ਕੁਝ ਵੀ ਨਹੀ
ਇਸ ਤੋਂ ਅੱਗੇ ਖੋਜਾਂ ਕਰਦੇ ਰਹਿਣਗੇ ਦੇਰ ਤੱਕ
                        ਜੋਗਿੰਦਰ ਸਿੰਘ "ਥਿੰਦ"
                                      (ਸਿਡਨੀ)

13 August 2019

                         ਗਜ਼਼ਲ
ਪੈਸੇ ਪਿਛੇ ਬਦਲ ਗੲੈ ਸਾਡੇ ਯਾਰਾਂ ਦੇ ਰੰਗ
ਕਿਨੇ ਕੱਚੇ ਬਣ ਗੲੈ ਸਾਡੇ ਪਿਆਰਾਂ ਦੇ ਰੰਗ

ਪੱਤ ਝੱੜ੍ਹ ਆਈ ਸਾਡੀ ਯਾਰਾਂ ਖੁਸ਼ੀ ਮਣਾਈ ਸੀ
ਉਨਾਂ ਕਿਵੇਂ ਝੱਲੇ ਹੋਣਗੇ ਸਾਡੀ ਬਹਾਰਾਂ ਦੇ ਰੰਗ

ਤੂੰ ਨਹੀ ਤਾਂ ਹੋਰ ਸਹੀ ਗਲ ਅਨੋਖੀ ਜਾਪੇ ਨਾਂ
ਕਿਓਂ ਉਡੇ ਉਡੇ ਲੱਗਦੇ ਨੇ ਸਰਕਾਰਾਂ ਦੇ ਰੰਗ

ਲੰਬੇ ਵਿਛੋੜੇ ਪਿਛੋਂ ਮਿਲੇ ਤਾਂ ਹੋਇਆ ਇਸ ਤਰਾਂ
ਬੜੇ ਪਿਰੇ ਲੱਗੇ ਸਾਨੂੰ ਉਹਿਦੇ ਇੰਕਾਰਾਂ ਦੇ ਰੰਗ

ਅੱਸੀ ਹਾਰ ਕੇ ਵੀ ਜਿਤੇ ਉਹ ਜਿਤ ਕੇ ਵੀ ਹਾਰੇ
ਕਿਨੇ ਮਜ਼ੇਦਾਰ ਬਣ ਗੲੈ ਜਿਤਾਂ ਹਾਰਾਂ ਦੇ ਰੰਗ

ਜਾਦੂਗਰ ਤਪੱਸਵੀ ਜਾ ਸੀ ਕੋਈ ਅਨੋਖਾ ਕਿ੍ਸ਼ਮਾਂ
ਸੰਨ ਮੁਖ ਉਹ ਆਏ ਤਾਂ ਉਡੇ ਖਰੀਦਾਰਾਂ ਦੇ ਰੰਗ

ਜੋ ਵੀ ਆਇਆ ਬੱਸ ਹਾਲ ਹੀ ਪੁਛਕੇ ਤੁਰ ਗਿਆ
ਕੋਈ ਨਾਂ ਸੱਮਝਾ "ਥਿੰਦ",ਸਾਡੇ ਬੁਖਾਰਾਂ ਦੇ ਰੰਗ
                              ਜੋਗਿੰਦਰ ਸਿੰਘ 'ਥਿੰਦ"
                                          (ਸਿਡਨੀ)
                             
                              ਅੱਖੀਆਂ
ਬਹੁਤ ਅੱਲੜ੍ਹ ਮਾਸੂਮ ਚਿਹਰਾ
                       ਨੀਮ ਬੰਦ ਹੋਣ ਅੱਖੀਆਂ
ਕੌਣ ਕਾਫਰ ਬੱਚ ਸੱਕਦਾ
                      ਇਹ ਮੌਤ ਵਿਆਂਓਂਣ ਅੱਖੀਆਂ ।
ਕਈ ਵਾਰ ਤੋਬਾ ਕੀਤੀ
                      ਆਪ ਮੂੰਹ ਥੱਪੜ੍ਹ ਲਾਏ
ਬਾਰ ਬਾਰ ਇਸ ਗੱਲੀ
                    ਮੈਂਨੂੰ ਫਿਰ ਲੈ ਆਓਂਣ ਅੱਖੀਆਂ ।
ਬੇ ਦਿਲ ਪੱਥਰ ਬੁੱਤ ਨੂੰ ਤਾਂ
                      ਅੱਸੀਂ ਉਕਾ ਭੁਲ ਬੈਠੇ
ਹਰ ਸ਼ਾਮ ਪਿਛੋਂ "ਥਿੰਦ"
                       ਕਿਓਂ ਯਾਦ ਆਓਂ ਅੱਖੀਆਂ ।
                               ਜੋਗਿੰਦਰ ਸਿੰਘ "ਥਿੰਦ"
                                               (ਸਿਡਨੀ)
                            ਪੰਜਾਬੀ ਲੋਕ ਗੀਤ
ਤਾਰਿਆਂ ਦੀ ਛਾਂਵੇਂ ਜੱਦੋਂ ਆਂਵਾਂ
ਮੈਂ ਆਸ ਪਾਸ ਤੱਕਦੀ
ਸਾਰਾ ਯੱਗ ਵੈਰੀ ਸਾਡਾ
ਮੈਂ ਤਾਂ ਪੈਰ ਫੂਕ ਫੂਕ ਰੱਖਦੀ------ਤਾਰਿਆਂ ਦੀ ਛਾਂਵੇਂ---

ਇਕ ਤੇਰਾ ਆਸਰਾ ਤੇ ਦੂਜਾ ਰੱਬ ਦਾ
ਕਾਲੀ ਬੋਲੀ ਰਾਤ ਵਿਚ ਕੁਝ ਨਹੀਓਂ ਲੱਭਦਾ
ਰੱਬ ਰੱਬ ਕਰਾਂ ਨਾਂ ਤੇਰਾ ਜੱਪਦੀ
ਮੈਂ ਤਾਂ ਪੈਰ ਫੂਕ ਫੂਕ ਰੱਖਦੀ-----ਤਾਰਿਆਂ ਦੀ ਛਾਂਵੇਂ----

ਭੁਲ ਕੇ ਮੈਂ ਲਾ ਲਈਆਂ ਓ ਰੱਬਾ ਸੱਚਿਆ
ਲਾਜ ਮੇਰੀ ਰੱਖ ਲੱਵੀਂ ਤੂੰ ਘੜੇ ਕੱਚਿਆ
ਵਹਿਣਾਂ ਵਿਚ ਵਹਿਂਦੀ ਮੈਂ ਨਹੀਓਂ ਥੱਕਦੀ
ਮੈਂ ਤਾਂ ਪੈਰ ਫੂਕ ਫੂਕ ਰੱਖਦੀ------ਤਾਰਿਆਂ ਦੀ ਛਾਂਵੇਂ-------

ਉੜ ਜਾ ਵੇ ਕਾਂਵਾਂ ਤੂੰ ਝੂਠਾ ਬੜਾ ਹੋ ਗਿਆ
ਆਂਓਂਦਾ ਆਂਓਂਦਾ ਮਾਹੀ ਕਿਥੇ ਖੜਾ ਹੋ ਗਿਆ
ਰਾਹਿ ਵਿਚ ਦੱਸ ਖਾਂ ਏਡੀ ਕਿਹੜੀ ਨਦੀ ਵੱਗਦੀ
ਮੈਂ ਤਾਂ ਪੈਰ ਫੂਕ ਫੂਕ ਰੱਖਦੀ---------ਤਾਰਿਆਂ ਦੀ ਛਾਂਵੇਂ------

ਕੰਂਨਾਂ ਦਾ ਏ ਕੱਚਾ ਮੇਰਾ ਮਾਹੀ ਬਾਂਕਾ ਸ਼ੈਲ ਨੀ
ਲੋਕੀ ਮੈਨੂੰ ਕਹਿੰਦੇ ਕਿ ਉਹਨੂੰ ਬੜੇ ਵੈਲ ਨੀ
ਲੱਮਬੜਾਂ ਦੀ ਚਨੋਂ ਵੀ ਬੜਾ ਕੁਝ ਬੱਕਦੀ
ਮੈਂ ਤਾਂ ਪੈਰ ਫੂਕ ਫੂਕ ਰੱਖਦੀ

ਤਾਰਿਆਂ ਦੀ ਛਾਂਵੈਂ ਜਦੋਂ ਆਂਵਾਂ
ਮੈਂ ਆਸ ਪਾਸ ਤੱਕਦੀ
ਸਾਰਾ ਯੱਗ ਵੈਰੀ ਸਾਡਾ
 ਮੈਂ ਤਾਂ ਪੈਰ ਫੂਕ ਫੂਕ ਰੱਖਦੀ
          ਜੋਗਿੰਦਰ ਸਿੰਘ "ਥਿੰਦ"
                      (ਸਿਡਨੀ)

12 August 2019

                                ਗਜ਼ਲ
ਹਮ ਖੋ ਜਾਏਂਗੇ ਏਕ ਦਿਨ ਇਨ ਹਵਾਓ ਮੇਂ
ਡੂੰਡਤੇ ਰਹਿ ਜਾਓਗੇ ਹਮੇਂ ਇਨ ਖਿਲਾਓਂ ਮੇਂ

ਯੇਹ ਧੂਪ ਕੱਭ ਤੱਕ ਰਹੇ ਗੀ ਮੰਡੇਰ ਪਰ
ਦੇਰ ਪਾ ਨਹੀਂ ਰਹਿਤਾ ਅਸਰ ਦੁਆਓਂ ਮੇਂ

ਕਿਤਨਾ ਤੇ ਕਿਆ ਹੈ ਵਜੂਦ ਆਦਮੀ ਕਾ
ਮੁਠੀ ਰਾਖ ਹੋ ਬਹਿ ਜਾਏਂ ਗੇ ਦਰਆਓਂ ਮੇਂ

ਅੱਭੀ ਵੱਕਤ ਹੈ ਕੁਛ ਕਰ ਖੁਦਾ ਕੇ ਵਾਸਤੇ
ਸਾਰੀ ਉਮਰ ਗਵਾ ਦੀ ਤੁਮ ਨੇ ਜਫਾਓਂ ਮੇਂ

ਲੁਟਾ ਨਹੀਂ ਯੂੰ ਹੀ "ਥਿੰਦ" ਯੇਹਿ ਕਾਫਲਾ
ਖੋਹਿ ਗਐ ਹੋੰਗੇ ਤੁਮ ਕਹੀਂ ਘਣੀ ਛਾਓਂ ਮੈਂ
                      ਜੋਗਿੰਦਰ ਸਿੰਘ 'ਥਿੰਦ"
                               (ਸਿਡਨੀ )