'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

18 August 2019

                           ਗਜ਼ਲ
ਜਦੋ ਤੱਕ ਸੱਮਝ ਆਓਦੀ ਏ ਇਸ ਜ਼ਮਾਨੇ ਦੀ
ਉਮਰ ਹੀ ਲੰਘ ਜਾਂਦੀ ਏ ਉਦੋਂ ਸੰਭਲ ਜਾਣੇ ਦੀ

ਦਿਲ ਕਰਦਾ ਏ ਫਿਰ ਉਲਟੇ ਪੈਰੀਂ ਚਲੇ ਜਾਵਾਂ
ਰਹਿੰਦੀ ਨਹੀਂ ਸੱਤਿਆ ਪਿਛਾਂ ਨੂੰ ਮੁੜ ਜਾਨੇ ਦੀ

ਹੁਣ ਪੱਤਾ ਲੱਗਾ ਇੰਝ ਕਰਨਾਂ ਉੰਝ ਕਰਨਾ ਸੀ
ਕੱਦਰ ਨਾ ਜਾਣੀ ਤੁਸਾਂ ਉਦੋਂ ਉਸ ਨਜ਼ਰਾਨੇ ਦੀ

ਸੱਚੇ ਰੱਬਾ ਤੂੰ ਸਾਨੂੰ ਫਿਰ ਬਚਪਨ ਵੱਲ ਲੈ ਜਾ 
ਰਹੇ ਨਾ ਕੋਈ ਵੀ ਚਾਹਿ ਦਿਲ ਵਿਚ ਛੁਪਾਨੇ ਦੀ

ਮਿਠੀਆਂ ਮਿਠੀਆਂ ਯਾਂਦਾਂ ਤਾਂ ਮੁੜ ਮੁੜ ਆਵਣ
ਪਾਗਲ ਕਰਦੇ ਜਾਂ ਰੀਲ੍ਹ ਚਲਾ ਦੇ ਅਫ਼ਸਾਨੇ ਦੀ

"ਥਿੰਦ" ਹੁਣ ਤਾਂ ਬਸ ਉਡੀਕਾਂ ਹੀ ਉਡੀਕਾਂ ਨੇ
ਖੱਬਰ ਨਹੀਂ ਲੱਗਦੀ ਇਸ ਡੋਰ ਦੇ ਟੁਟ ਜਾਣੇ ਦੀ  

                               ਜੋਗਿੰਦਰ ਸਿੰਘ "ਥਿੰਦ"
                                                (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ