'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

31 March 2014

ਪੰਜਾਬੀ ਗਜ਼ਲ

ਹੁਣ ਤਾਂ ਲਫਜ਼ਾਂ ਦੀ ਵੀ ਤਰਤੀਬ ਨਹੀਂ
ਖੌਰੇ ਵਤਨ ਦੀ ਮਿਟੀ ਵੀ ਨਸੀਬ ਨਹੀਂ 

ਜਿਹਦੀ ਖਾਤਰ ਜਾਨ ਲਬਾਂ ਤੇ ਰੱਖੀ ਏ
ਉਸ ਨੇ ਵੀ ਤਾਂ ਟੱਪੀ ਅੱਜ ਦਲੀਜ ਨਹੀਂ

ਠਹਿਰ ਜਾ ਮੌਤੇ ਕਾਹਿਲੀ ਨਾ ਕਰ ਤੂੰ
 ਮੇਰਾ ਅੱਪਣਾ ਕੋਈ ਅਜੇ ਕਰੀਬ ਨਹੀਂ

ਜਿਨੂੰ ਕਲਮ ਦਾ ਚਸਕਾ ਲੱਗਾ ਨਹੀਂ
ਉਹਦੇ ਵਰਗਾ ਵੀ ਕੋਈ ਗਰੀਬ ਨਹੀਂ

ਇਹ ਜਿੰਦਗੀ ਕਿਨੀ ਫਿਕੀ ਲਗਦੀ ਏ
ਜਿਨਾ ਚਿਰ ਅਪਨਾ ਕੋਈ ਰਕੀਬ ਨਹੀਂ

'ਥਿੰਦ' ਨਾ ਕਰ ਅੈਵੇਂ ਝੂਠੇ ਦਾਹਿਵੇ ਤੂੰ
ਇਸ ਬਿਮਾਰੀ ਦਾ ਕੋਈ ਹਬੀਬ ਨਹੀ

       ਇੰਜ:ਜੋਗਿੰਦਰ ਸਿੰਘ  "ਥਿੰਦ"
             (ਅੰਮ੍ਰਿਤਸਰ---ਸਿਡਨੀ)



29 March 2014

ਇੰਸਾਨ



    (1)
ਉੜਦੇ ਪੰਛੀ
ਪੈਲਾਂ ਪਾਉਂਦੇ ਮੋਰ
ਝਰਨੇ ਪਾਂਦੇ ਸ਼ੋਰ
ਬੱਧੇ ਨੀਯਮ
ਜੀਵਨ ਤਾਂ ਹੀ ਚਲੇ
ਮਾਲਕ ਹੱਥ ਡੋਰ।

       (2)
ਪਾਣੀ ਸਿਰਜ
ਮਿਟੀ ਗੋ ਬੁਤ ਬਣਾ
ਪ੍ਰੇਮ ਲੇਪ ਕਰਵਾ
ਰੂਹ ਰੂਹਾਨੀ
ਇਕ ਚੀਜ਼ ਅਨੋਖੀ
ਦਿਤਾ ਇੰਸਾਨ ਬਣਾ

     ਇੰਜ:ਜੋਗਿੰਦਰ ਸਿੰਘ  ਥਿੰਦ
       (ਅੰਮ੍ਰਿਤਸਰ ---ਸਿਡਨੀ)
 


26 March 2014

ਯਕੀਨ



ਨਾ ਹੀ ਆਕਾਰ
ਇਧਰ ਨਾ ਉਧਰ
ਰੰਗ ਨਾ ਰੂਪ
ਨਾ ਚੂਕ ਨਾ ਗਰੂਰ
ਵੈਰ ਨਾ ਗੈਰ
ਬੇ-ਪਰਵਾਹਿ ਯਾਰ
ਆਰ ਨਾ ਪਾਰ
ਵਹਿਮ ਜਾਂ ਜ਼ਾਹਿਰ
ਯਕੀਂਨ ਦੇ ਬਾਹਿਰ।

ਇੰਜ:ਜੋਗਿੰਦਰ ਸਿੰਘ  ਥਿੰਦ
           ( ਅੰਮ੍ਰਿਤਸਰ--ਸਿਡਨੀ)

 

19 March 2014

ਸਾਡਾ ਸਮਾਜ

My Photo

    (1)
ਭਾਂਡੇ ਵੀ ਮਾਂਝੇ
ਝਾੜੂ ਤੇ ਪੋਚਾ ਦੇਵੇ
ਕਪੜੇ ਧੋ ਸਿਕਾਵੇ
ਟੱਬਰ ਪਾਲੇ
ਨਖੱਟੂ ਘਰ ਵਾਲਾ
ਫਿਰ ਵੀ ਕਰੇ ਨਿਭ੍ਹਾ।
      (2)
ਫੌਜੀ ਦੀ ਨਾਰ
ਫੌਜਨ ਰਹੇ ਪਿੰਡ
ਗਾਂ ਪਾਲ, ਦੁਧ ਵੇਚੇ
ਕਰਦੀ ਨਿਭ੍ਹਾ
ਫੌਜੀ ਦਾ ਬਿਸਤਰਾ
ਵੇਖ ਡਿਗੀ ਗੱਸ਼ ਖਾ

      (3)
ਇਕ ਕਿਰਤੀ
ਨਿੱਤ ਖਲੋਵੇ ਚੌਕ
ਔਖੀ ਮਿਲੇ ਦਿਹਾੜੀ
ਝਿੜਕਾਂ ਖਾਵੇ
ਪੈਸੇ ਮਸਾਂ ਕਮਾਵੇ
ਬੱਚੇ ਖਾਵਣ ਰੋਟੀ।

ਇੰਜ:ਜੋਗਿੰਦਰ ਸਿੰਘ  ਥਿੰਦ
      (ਅੰਮ੍ਰਿਤਸਰ--ਸਿਡਨੀ)

 

10 March 2014

ਕਿਰਤੀ-ਕਿਸਾਨ



ਕਣਕ ਪੱਕੀ
ਨਾੜ ਭੇਂ, ਵੱਟੇ ਬੇੜ
ਚਾਦਰੇ ਲਾਹਿ
ਦਾਤਰੀਆਂ ਚਲੀਆਂ
ਬੰਨ੍ਹ ਭਰੀਆਂ
ਚੁਕ, ਲਾਏ ਖਲਵਾੜ
ਫਲ੍ਹੇ ਪਾ, ਗਾਹੀ
ਗੋਲ ਧੱੜਾਂ ਲਾਈਆਂ
ਰਾਖੀ ਵੀ ਕੀਤੀ
ਤੰਗਲੀ ਨਾਲ ਉਡਾ
ਕੱਢੇ ਨੇ ਦਾਣੇ
ਬੋਰੀਆਂ ਭਰ ਭਰ
ਲੱਦ ਗਡਿਆਂ
ਮੰਡੀ ਢੇਰ ਲਗਾਏੇ
ਵੱਟਕੇ ਪੈਸੇ
ਸ਼ਾਹਿ ਦੇ ਪਲੇ ਪਾਏ
ਹੱਥ ਨਾ ਆਏ
ਤੂੜੀ ਕੀਤੀ ਵੱਖਰੀ
ਨਾੜ, ਬੇੜ, ਲੈ
ਤੂੜੀ ਦੇ ਮੂਸਲ ਲਾ
ਕੀਤਾ ਪ੍ਰਬੰਦ ਪੂਰਾ।

ਇੰਜੀ ਜਗੀੰਦਰ ਸਿੰਘ ਥਿੰਦ
     (ਅੰਮ੍ਰਿਤਸਰ--ਸਿਡਨੀ)