'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

30 January 2013

ਬਨਾਸਪਤੀ ਚਾਚਾ


ਇੱਕ ਹੈ ਚਾਚਾ  
ਬਨਾਸਪਤੀ* ਕਹਾਂ
ਨਾ ਉਹ ਸਕਾ
ਪਰ ਸਕਿਆਂ ਜਿਹਾ
ਬੜਾ ਗਪੌੜੀ
ਬੋਲ ਕੋਈ ਨਾ ਸਕੇ
ਹਰ ਇਕ ਨੂੰ
ਟਿਚ ਉਹ ਸਮਝੇ
ਵਿਹਲਾ ਰਵੇ
ਪਰ ਢਿੱਡ ਤਾਂ ਕੱਜੇ
ਰੌਣਕੀ ਬੜਾ

ਦਿਨ ਅੱਡੇ 'ਤੇ ਲੰਘੇ
ਜਾਂ ਬੱਸ ਫੜ
ਸ਼ਹਿਰ ਵੱਲ ਭੱਜੇ
ਕੋਰਾ ਕਾਗਜ਼
ਗੱਲ ਪਤੇ ਦੀ ਕਰੇ
ਕਦੀ ਕਦਾਈਂ
ਜੇ ਨਜ਼ਰ ਨਾ ਆਵੇ

ਖਾਲਮ ਖਾਲੀ
ਅੱਡਾ ਖਾਣ ਨੂੰ ਆਵੇ
ਬੜਾ ਪਿਆਰਾ
ਬਨਾਸਪਤੀ ਚਾਚਾ

ਥਿੰਦ 'ਤੇ ਵਾਰੇ ਆਪਾ

ਜੋਗਿੰਦਰ ਸਿੰਘ " ਥਿੰਦ "
*ਬਨਾਸਪਤੀ= ਨਿਖਾਲਿਸ, ਨਕਲੀ


 

28 January 2013

ਕੁਝ ਸ਼ੇਅਰ

 ਕਿੰਨੇ ਕੁ ਤਰਲੇ ਲਵੋਗੇ ,  
 ਬੁੱਤਾਂ ਅਗੇ ਬੈਠ ਕੇ ।
ਇਨਸਾਨ ਨੂੰ ਆਪਣਾ ਭਗਵਾਨ ,
ਖੁਦ ਹੋਣਾ ਚਾਹੀਦਾ।

ਆਂਖ ਭੀ ਤਰ ਹੋ ਯਹ ਜਰੂਰੀ ਤੋ ਨਹੀਂ ,
ਇਜ਼ਹਾਰੇ ਗਮ ਕੋ ਏਕ ਆਹ ਚਾਹੀਏ ।
ਸਮਝ ਜਾਏਂਗੇ ਸਭ ਲੋਗ ਦਾਸਤਾਂ ਤੇਰੀ
ਬਿਖਰੇ ਹੂਏ ਗੈਸੂ*,ਉਖੜੀ ਸੀ ਨਿਗ੍ਹਾ ਚਾਹੀਏ।
        

" ਥਿੰਦ "
*ਗੈਸੂ= ਵਾਲ 

25 January 2013

ਤੁਰ ਪ੍ਰਦੇਸ ਗਿਓਂ


 ਇੱਕ ਗੀਤ ਇੱਕ ਨਵੀਂ  ਵਿਆਹੀ ਅੱਲੜ ਮੁਟਿਆਰ ਦੇ ਜਜ਼ ਬਾਤਾਂ ਨੂੰ ਪੇਸ਼ ਕਰਦਾ ਹੈ ,ਜਿਹਦਾ ਪਤੀ ਵਿਆਹ ਤੋਂ ਤਰੁੰਤ ਬਾਅਦ ਬਿਨਾ ਵੀਜ਼ਾ ਪ੍ਰਦੇਸ਼ ਚਲਾ ਜਾਂਦਾ ਹੈ ਤੇ ਕਈ ਸਾਲਾਂ ਪਿੱਛੋਂ ਜਦੋਂ ਪਰਤਦਾ ਹੈ,ਉਸ ਵੇਲੇ ਜੋ ਹਾਵ ਭਾਵ ,ਜਵਾਨੀ ਗਵਾ ਚੁੱਕੀ ਦੁੱਖੀ ਦੇ ਦਿਲ ਵਿੱਚ ਉਠਦੇ ਹਨ ,ਓਹਨਾ ਬਾਰੇ ਕੋਰੇ ਕਾਗਜ਼ ਤੇ ਨਿਮਾਣਾ ਜਿਹਾ ਯਤਨ ਕੀਤਾ ਹੈ ।ਉਮੀਦ ਹੈ ਪਾਰਖੂ ਇਸ ਨੂੰ ਜਰੂਰ ਵਾਚਣ ਦੀ ਖੇਚਲ ਕਰਨਗੇ ।
ਜਦੋਂ ਤਿੱਖੜ ਦੁਪਹਿਰ ਸੀ ਜੋਬਨ ਦੀ
ਜਦੋਂ ਲਹਿਰ ਬਹਿਰ ਸੀ ਜੋਬਨ ਦੀ
ਜਦੋਂ ਅੱਗ ਲੱਗੀ ਸੀ ਸਾਹਾਂ ਨੂੰ
ਜਦੋਂ ਪਹਿਣ ਕੜਲਾਂ ਬਾਹਾਂ ਨੂੰ
ਉਸ ਵੇਲੇ ਤੂੰ ਤੁਰ ਪ੍ਰਦੇਸ ਗਿਓਂ
ਲਾ ਮੈਨੂੰ ਡਾਢੀ ਠੇਸ ਗਿਓਂ।

ਜੱਦ ਪੈਰੀਂ ਝਾਂਜਰ ਫੱਬਦੀ ਸੀ ,
ਤੇ ਆਪ ਮੁਹਾਰੇ ਵੱਜਦੀ ਸੀ ,
ਗੁੱਤ ਸਪਣੀ ਬਣ -ਬਣ ਜਾਂਦੀ ਸੀ
ਲੱਕ ਨਾਲ ਵਿਲਾਵੇਂ ਖਾਂਦੀ ਸੀ
ਉਸ ਵੇਲੇ ਤੂੰ ਤੁਰ ਪ੍ਰਦੇਸ ਗਿਓਂ
ਲਾ ਮੈਨੂੰ ਡਾਢੀ ਠੇਸ ਗਿਓਂ ।

ਜੱਦ ਬੁਲਾਂ ਚੋਂ ਹਾਸੇ ਕਿਰਦੇ ਸੀ,
ਲਾਲ ਗੁਲਾਲ ਗੱਲਾਂ ਤੇ ਖਿੜਦੇ ਸੀ
ਜਦ ਲੀੜੇ ਫੱਟ ਫੱਟ ਜਾਂਦੇ ਸੀ
ਤੇ ਬੀੜ ਜੁਟ ਜੁਟ ਜਾਂਦੇ ਸੀ 
ਉਸ ਵੇਲੇ ----------

ਜਦ ਫਬਦੀ ਮੈਨੂੰ ਗਾਨੀ ਸੀ
ਤੇ ਅੱਖ ਮੇਰੀ ਮਸਤਾਨੀ ਸੀ
ਤੂੰ ਹੀਰੇ ਹੀਰੇ ਕਰਦਾ ਸੀ 
ਜੱਗ ਪਾਣੀ ਮੇਰਾ ਭਰਦਾ ਸੀ
ਉਸ ਵੇਲੇ ------------ 

ਜਦ ਲੂੰ- ਲੂੰ ਮੇਰਾ ਮੱਚਦਾ  ਸੀ
ਤੇ ਅੰਗ-ਅੰਗ ਮੇਰਾ ਨੱਚਦਾ ਸੀ 
ਜਦ ਮਹਿਕ ਸੀ ਇੱਤਰ ਪਸੀਨੇ ਦੀ 
ਜਦ ਟਹਿਕ ਸੀ ਮੇਰੇ  ਸੀਨੇ ਦੀ 
ਉਸ ਵੇਲੇ ------------

ਹੁਣ ਕਿਹੜੇ ਵੇਲੇ ਆ ਵੜਿਉਂ
ਤੂੰ ਸੱਖਣੇ ਵਿਹੜੇ ਆ ਵੜਿਉਂ 
ਹੁਣ ਝਾਂਜਰ ਮੈਨੂੰ ਫ਼ਬਦੀ ਨਹੀਂ 
ਵਜਾਈ ਵੀ ਇਹ ਵੱਜਦੀ ਨਹੀਂ 
ਕਿਹੜੇ ਵੇਲੇ ਆ ਵੜਿਓਂ
ਸਖਣੇ ------------

ਹੁਣ ਤੁੱਟੀਆਂ -ਤੁੱਟੀਆਂ ਸਾਹਾਂ ਨੇ
ਤੇ ਸੁੱਕੀਆਂ- ਸੁੱਕੀਆਂ ਬਾਹਾਂ ਨੇ 
ਹੁਣ ਲੀਰੋ ਲੀਰ ਸਭ ਲੀੜੇ ਨੇ 
ਵੇਖ ਲੈ ਤੁੱਟੇ ਸਾਰੇ ਬੀੜੇ ਨੇ
ਕਿਹੜੇ ਵੇਲੇ -------------

ਬੁੱਲਾਂ 'ਤੇ ਸਿਕਰੀ ਜਮਦੀ ਏ 
ਅੱਖਾਂ 'ਚ ਕਹਾਣੀ ਗਮ ਦੀ ਏ 
ਤੂੰ ਪੈਸੇ ਬਹੁਤ ਕਮਾ ਆਉਣੋ 
ਪਰ ਜੋਬਨ ਲੇਖੇ ਲਾ ਆਓਂ  
ਕਿਹੜੇ ਵੇਲੇ----------
ਆ ਫਿਰ ਵੀ ਤੂੰ ਮੇਰਾ ਆਪਣਾ ਏਂ   
ਮੇਰੇ ਭਰ ਜੋਬਨ ਦਾ ਸੁਪਨਾ ਏਂ 
ਜੋ ਬੀਤ ਗਈ ਸੋ ਬੀਤ ਗਈ 
ਉਸ  ਨੂੰ ਜਦ ਵੀ ਕਰਨਾ ਕੀ 

ਮੈਂ ਵਿਹੜੇ ਲੇਪ  ਲਗਾਵਾਂਗੀ 
ਰੱਜ ਤੇਰੇ ਸ਼ਗਨ ਮਨਾਵਾਂਗੀ
ਮੈਂ ਆਂਡ -ਗੁਆਂਢ ਬੁਲਾਵਾਂਗੀ 
ਬਿਲੱਕੁਲ ਕੋਰਾ ਝੱਗਾ ਪਾਵਾਂਗੀ
   
ਆ ਗੱਲ ਵਿੱਚ ਬਾਹਾਂ ਪਾ ਲਈਏ
ਜੋ ਬਚਿਆ ਉਹ ਹੀ ਹੰਢਾ ਲਈਏ
"ਥਿੰਦ "ਇਸ ਸੁਹਾਣੇ ਮੇਲਾਂ ਦਾ 
ਫਿਰ ਇੱਕ ਗੀਤ ਬਣਾ ਲਈਏ !


 ਜੋਗਿੰਦਰ ਸਿੰਘ ਥਿੰਦ  
  








22 January 2013

ਗੁਨਾਹ


ਸਭ ਗੁਨਾਹ ਛੋੜ  ਦੀਏ, ਏਕ ਗੁਨਾਹ  ਕੇ ਬਾਹਦਿ* ।
ਸ਼ਾਇਦ ਬਖਸ਼  ਦੀਏ ਜਾਏਂ ਤੇਰੀ ਪਨਾਹ ਕੇ ਬਾਹਿਦ ।
ਵੱਕਤ ਹੀ ਮਿਲਾ ਕਹਾਂ , ਬੈਠ ਕਰ ਸੋਚਨੇ ਕੇ ਲੀਏ ,
ਕੀਏ ਗੁਨਾਹ  ਹੀ ਗੁਨਾਹ  ਹਰ ਗੁਨਾਹ  ਕੇ ਬਾਹਦਿ।
ਇਧਰ ਤੂਫਾਂ, ਕਿਨਾਰੇ ਰਹਿਜ਼ਨ, ਕਿਸ਼ਤੀ ਖੁਦਾ ਹਵਾਲੇ 
ਬੰਦਗੀ ਕਾ ਸਿਲ੍ਹਾ ਦੇਖੇੰਗੇ,ਅਬ ਤੂਫਾਂ  ਕੇ ਬਾਹਦਿ  l
 ਨਿਦਾਮਤ ਤੋ ਹੋਤੀ ਹੀ ਹੈ,ਮਗਰ ਥੋੜਹ਼ੀ ਦੇਰ ਕੇ ਲੀਏ।  
'ਥਿੰਦ' ਨੇ ਕੀਏ ਗੁਨਾਹ ਹੀ ਗੁਨਾਹ ,ਗੁਨਾਹ ਕੇ ਬਾਹਦਿ ।
    
ਜੋਗਿੰਦਰ ਸਿੰਘ ਥਿੰਦ

*ਬਾਹਦਿ = ਬਾਅਦ 

21 January 2013

ਰੁੱਖ

ਰੁੱਖ ਮਨੁੱਖ ਨੂੰ ਸੁੱਖ ਦੇਵੇ 
ਮਨੁੱਖ ਕਿਓਂ ਰੁੱਖ ਨੂੰ ਦੁੱਖ ਦੇਵੇ ।
ਤਿੱਖੜ ਦੁਪਹਿਰ,ਕਹਿਰ ਦੀ ਧੁੱਪ  ਹੋਵੇ 
ਸੁੱਕਾ ਰੁੱਖ ਵੀ ਕੁੱਝ  ਤਾਂ ਸੁੱਖ ਦੇਵੇ ।
ਜਨਮਾਂ ਜਨਮਾਂ ਦੇ ਪਾਪ ਜੇ ਧੋਣੇ 
ਹਰ ਮਨੁੱਖ ਧਰਤੀ ਨੂੰ ਇੱਕ ਰੁੱਖ ਦੇਵੇ ।

ਜੋਗਿੰਦਰ ਸਿੰਘ 'ਥਿੰਦ'


19 January 2013

ਬਦਲਿਆ ਜ਼ਮਾਨਾ

ਓਹ ਭੋਲਾ ਸੀ 
ਉੱਡਿਆ ਉੱਚਾ ਹਵਾਵਾਂ ਦੇ ਨਾਲ ।
ਆਪਣੇ ਬਲ ਉੱਡਦਾ 
ਪੈਂਡਾ ਕੱਟ  ਲੈਂਦਾ ਚਾਵਾਂ ਦੇ ਨਾਲ।
ਰੇਤ ਦਾ ਘਰ ਬਣਾ 
ਸਵਾਰੇ ਗੈਰਾਂ  ਦੀ ਸਲਾਵਾਂ ਦੇ ਨਾਲ ।
ਸੁੱਕਣੇ ਪਾਈ ਧਰਤੀ 
ਜ਼ੁਲਮ ਕਰਨ ਕਿਓਂ ਮਾਵਾਂ ਦੇ ਨਾਲ ।
ਖੂਨ ਚਿੱਟਾ ਹੋ ਗਿਆ 
ਖੌਰੇ ਕਿਸੇ ਦੀਆਂ ਬਦੁਆਵਾਂ  ਦੇ ਨਾਲ।
ਜ਼ਮਾਨਾ ਬਦਲ ਗਿਆ    '
ਥਿੰਦ' ਤੂੰ ਵੀ ਬਦਲ ਹਵਾਵਾਂ ਦੇ ਨਾਲ ।

ਜੋਗਿੰਦਰ ਸਿੰਘ 'ਥਿੰਦ'








18 January 2013

ਦਰਦ ਦੀ ਅੱਗ


ਇੱਕ ਸੋਚ ਮੈਨੂੰ ਕਹਿ ਗਈ 
ਮੰਜ਼ਲ ਤਾਂ ਪਿੱਛੇ ਰਹਿ ਗਈ ।
ਸੁੱਕਾ ਰੁੱਖ ਮਾਰੂਥਲ ਹਨ੍ਹੇਰੀਆਂ 
ਜਾਨ ਲੱਬਾਂ 'ਤੇ ਬਹਿ ਗਈ ।
ਓਏ ਦਰਦਾਂ ਵੰਡਾਓਣ ਵਾਲਿਆ 
ਇੱਕ ਚੀਸ ਤਾਂ ਕਲੇਜੇ ਰਹਿ ਗਈ ।
ਆਸਾਂ ਦੀ ਲਾਟ 'ਦਿਲ -ਜਲੀ'
ਗਮ ਖਾਰ ਬਣ ਅੰਦਰ ਲਹਿ ਗਈ ।
'ਥਿੰਦ' ਆਪਣੀ ਹੀ ਅੱਗ ਸੇਕ ਤੂੰ 
ਭਾਵੇਂ ਭੁੱਬਲ ਹੀ ਬਾਕੀ ਰਹਿ  ਗਈ।

ਜੋਗਿੰਦਰ ਸਿੰਘ 'ਥਿੰਦ"