'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

28 November 2013

ਪੰਜਾਬੀ ਗਜ਼ਲ


ਮਿਲਦੀ ਨਹੀਂ ਏ ਥਾਂ,  ਆਹਾਂ ਛਿਪਾਨ ਨੂੰ ।
ਫਿਰ ਯਾਦ ਆ ਗਈ , ਦਿਲ ਤੜਪਾਨ ਨੂੰ ।

ਬੁਲਾਂ ਤੇ ਹੀ ਕਦੋਂ ਤੱਕ, ਰੋਕ ਰੋਕ ਰਖਾਂਗੇ,
ਹੌਕਿਆਂ ਦੇ ਬੇਮੁਹਾਰੇ , ਆਏ ਤੂਫਾਨ ਨੂੰ ।

ਝੌਲਾ ਜਿਹਾ ਪਿਆ ਏ, ਹੁਣੇ ਹੁਣੇ ਮੋੜ ਤੇ,
ਖੌਰੇ ਆ ਗਿਆ ਓਹੀ, ਪੀੜਾਂ ਵੰਡਾਣ ਨੂੰ ।

ਦਿਲੋਂ ਕਰੋ ਦੁਆ ਤਾਂ,ਫਿਰ ਹੁੰਦੀ ਕਬੂਲ ਏ,
 ਉਠਾਏ ਨੇ ਹੱਥ ਅੱਜ, ਇਹ ਅੱਜ਼ਮਾਣ ਨੂੰ ।

ਮੁੱਕੀ ਨਹੀਂ ਏ ਦਾਸਤਾਂ, ਹੁੰਗਾਰਾ ਦੇਂਦੇ ਰਹੋ,
ਸੋਂ ਗਏ ਜੇ ਹੁਣ ਤੁਸੀਂ , ਰਹੋਗੇ ਪੱਛਤਾਨ ਨੂੰ।

ਲੌਟੀਆਂ ਨੇ ਰੌਂਣਕਾ, ਸਜਨਾਂ ਦੇ ਆਣ ਤੇ
ਕਾਹਲੇ ਕਿਓਂ ਪੈ ਗਏ, ਹੁਣੇ ਹੀ ਜਾਣ ਨੂੰ ।

ਆਟੇ 'ਚ ਗੁਨ੍ਹ ਪਸੀਨਾ, ਲਾਹੀਆਂ ਨੇ ਰੋਟੀਆਂ,
'ਥਿੰਦ' ਤਾਂ ਕਰਦਾ ਸਲਾਮ, ਇਸ ਪਕਵਾਨ ਨੂੰ ।

                ਇੰਜ: ਜੋਗਿੰਦਰ ਸਿੰਘ "ਥਿੰਦ"
                                      (ਸਿਡਨੀ)







 

16 November 2013

ਬੇਗਰਜ਼ ਮਹਿਕ


      (1)
ਬੇਗਰਜ਼ ਨੇ
ਮਹਿਕਾਂ ਜੋ ਵੰਡਦੇ
ਫੁਲ ਰੰਗ ਬਰੰਗੇ 

ਗਰਜ਼ੀ ਬੰਦੇ
ਕੁਝ ਸਿਖੋ ਏਨ੍ਹਾਂ ਤੋਂ
ਲੈ ਕੀ ਜਾਣਾਂ ਜਹਾਂ ਤੋਂ

        (2)
ਲਾਲੀ ਉੱਡਕੇ
ਚੱੜ੍ਹੀ ਏ ,ਅੱਸਮਾਨ
ਖੂਨੀ ਹੈ ਮੁਲਤਾਨ

ਖੂਨੀ ਰੰਗਦਾ
ਬੁਲਾ ਇਕ ਆਇਆ
ਦੋਵੇਂ ਘਰ ਉਜਾੜੇ

        (3)
ਢਾਂਬਾਂ ਛੱਪੜ
ਭੌਣੀ, ਲਮੀਆਂ ਲੱਜਾਂ
ਪਿੰਡੋ ਪਿੰਡ ਜਾ ਲੱਭਾਂ

ਮਿੱਟ ਗੈ ਸਾਰੇ
ਥੱਲੇ ਹੀ ਥੱਲੇ ਪਾਣੀ
ਬਣੂੰ ਰੇਤ-ਕਹਾਨੀ

ਇੰਜ:ਜੋਗਿੰਦਰ ਸਿੰਘ ਥਿੰਦ
                  (ਸਿਡਨੀ)

04 November 2013

ਕੱਖਾਂ ਦੀ ਕੁਲੀ


     (1)
ਪੌਲੀ ਕੁ ਤੇਲ
ਹਟੀਓਂ ਲੈ ਦੀਵੇ ਪਾ
ਚਾਨਣ ਕਰ ਲਿਆ

ਇਹ ਦਿਵਾਲੀ
ਮਾਹੀ ਬਿਣ ਨਾ ਭਾਵੇ
ਦੀਵੇ ਦੀ ਲੋ ਸਤਾਵੇ ।

      (2)
ਮੇਰੇ ਵਰਗੇ
 ਬੇਠੇ ਨੇ ਬਾਡਰ ਤੇ
ਕਈ ਦੀਵੇ ਘੱਰ ਦੇ

ਫੁਲ ਝਿੜੀਆਂ
ਸਿਰਾਂ ਉਤੋਂ ਲੰਗਣ
ਦਿਲੋਂ ਸੁਖਾਂ ਮੰਗਣ ।
   
        (3)
ਕੱਖਾਂ ਦੀ ਕੁਲੀ
ਬੈਠੀ ਤੱਕਦੀ ਥਾਲੀ
ਬੱਚੇ ਮੰਗਣ ਰੋਟੀ

ਅੱਜ ਦੀਵਾਲੀ
ਹਸਰਤਾਂ ਦੀ ਬਾਲ੍ਹੀ
ਭੁੱਖ-ਚਾਨਣ  ਵਾਲੀ

ਇਜੰ: ਜੋਗਿੰਦਰ ਸਿੰਘ  ਥਿੰਦ
                 (ਸਿ਼ਡਨੀ)