'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

31 December 2021

 ਗ਼ਜ਼ਲ                                          9/4

ਅੱਜ ਨਾ ਜਾਣੇ ਕਿਉਂ ਤੇਰੀ ਯਾਦ ਸਤਾਉਂਦੀ ਰਹੀ

ਟਾਲਿਆ ਬਹੁਤ ਮੈਂ ਪਰ ਫਿਰ ਵੀ ਆਉਦੀ ਰਹੀ

ਚਿਰਾਂ ਤੱਕ ਰਾਤਾਂ ਨੂੰ ਅਸੀਂ ਤਾਂ ਪਾਸੇ ਮਾਰਦੇ ਰਹੇ

ਅੱਖੀਆਂ ਵਿਚ ਨੀਂਦ  ਪਰ ਯਾਦ ਅਠਾਉਂਦੀ ਰਹੀ

 ਬਹੁਤ ਵਾਰ ਭੁਲ ਜਾਣ ਲਈ ਅਸਾਂ ਸੌਂਹ ਖਾਹਦੀ

ਹਰ ਵਾਰ ਆਕੇ ਫਿਰ ਗੱਲ ਬਾਹਾਂ ਪਾਉਂਦੀ ਰਹੀ

ਖੂਨ ਵਿਚ ਰੱਚ ਕੇ ਸਜਨਾਂ ਯਾਦ ਪੱਕੀ ਹੋ ਗਈ ਏ

ਬੜੀ ਮਿਠੀ ਨੱਟ ਖਟੀ ਹਰ ਵੇਲੇ ਨਚਾਉਂਦੀ ਰਹੀ

ਹੁਣ ਤਾਂ ਹਰ ਵੇਲੇ ਅੱਖੀਆਂ ਵਛਾਈਆਂ ਰਾਹਾਂ ਤੇ

ਉਡੀਕ ਤੇਰੀ ਵੇਖ ਲਵੋ ਸੀਨੇ ਅੱਗ ਲਾਉਂਦੀ ਰਹੀ

 ਕਈ ਵਾਰ ਤਾਂ ਆਮ ਹੋਇਆ ਹੈ ਵੇਖ ਇਸ ਤਰਾਂ

ਰੋਕਦਿਆਂ ਰੋਕਦਿਆਂ ਬੇਵੱਸ ਹੋਕੇ ਰਵਾਉਦੀ ਰਹੀ

ਸੁਣਿਆਂ ਸੀ ਜਿਨੂੰ ਆਦਤ ਪੈ ਜਾਦੀਂ ਏ ਇਕ ਵਾਰੀ 

"ਥਿੰਦ'ਉਹਨੂੰ ਸਦਾ ਹੀ ਰਵਾਉਦੀ ਹਸਾਉਦੀ ਰਹੀ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  )

30 December 2021

 ਗ਼ਜ਼ਲ                                        8/4

ਰੱਬਾ ਮੇਰਿਆ ਮੇਰੇ ਉਤੇ ਥੋਹੜੀ ਮੇਹਰ ਕਰ ਦੇ

ਮੇਰੇ ਹੱਥੋਂ ਭਲਾ ਹੀ ਹੋਵੇ ਭਾਵੇਂ ਕੁਝ ਦੇਰ ਕਰ ਦੇ    

ਨਜ਼ਰ ਹੋਵੇ ਸਵੱਲੀ ਜਿਸ ਉਤੇ ਓ ਮੇਰੇ ਮਾਲਕਾ

ਮਨ ਨੂੰ ਸਾਫ ਕਰਕੇ ਦੂਰ ਉਸ ਦਾ ਹਨੇਰ ਕਰ ਦੇ

ਮਨਾਂ ਵਿਚ ਰੱਖਦੇ ਖੋਟਾਂ ਤੇ ਜਬਾਨ ਦੇ ਹੋਣ ਮਿਠੇ

ਉਤੋਂ ਤੈਨੂੰ ਯਾਦ ਕਰਨ ਅੰਦਰੋਂ ਹੇਰ ਫੇਰ ਕਰ ਦੇ

ਸਚੇ ਦਿਲੋਂ ਜੋ ਯਾਦ ਕਰਦੇ ਪਿਠ ਤੇ ਹੱਥ ਰੱਖ ਦੇ

ਹੱਕ ਹਲਾਲ ਦੀ ਕਮਾਈ ਮੌਲਾ ਸਵਾ ਸੇਰ ਕਰਦੇ

ਦਿਲੋਂ ਸੱਦਾ ਖੁਸ਼ ਰਹਿਨ ਤੇ ਕਰਨ ਸੱਭ ਦਾ ਭਲਾ 

ਨਾਂ ਡਰਨ ਕਿਸੇ ਤੋਂ ਉਹਨਾਂ ਗਿਦੜੋਂ ਸ਼ੇਰ ਕਰਦੇ

ਪੂਜਾ ਸਚਾਈ ਦੀ ਕਰਨ ਤੇ ਮਨ ਵਿਚ ਡਰ ਹੋਵੇ

ਉਹਨਾਂ ਅੱਗੇ ਮਾਲਕਾ ਤੂੰ ਦੌਲਤ ਦਾ ਢੇਰ ਕਰਦੇ

ਤੇਰੀ ਮਿਸਾਲ ਦੇਣ ਸਾਰੇ ਤੇ ਨੇਕੀ ਦਾ ਰਾਹ ਪੁਛਣ

"ਥਿੰਦ'ਡੁਬ ਜਾਂਦੇ ਅਦਵਾਟੇ ਜੋ ਨੇ ਮੇਰ-ਤੇਰ ਕਰਦੇ

ਇੰਜ: ਜੋਗਿੰਦਰ ਸਿੰਘ   "ਥਿੰਦ"

(  ਸਿਡਨੀ  ) 




27 December 2021

 ਗ਼ਜ਼ਲ                                     7/4

ਕੋਈ ਨਾ ਜਾਣੇ ਕਿ ਅਗਲੇ ਪੱਲ ਕੀ  ਹੋ ਜਾਣਾ

ਸਾਹਿ ਆਇਆ ਅਗੇ ਆਣਾ ਕਿ ਨਹੀ ਆਣਾ 

ਪੀਰ ਪੈਗੱਮਬਰ ਹੋਵੇ ਜਾਂ ਹੋਵੇ ਉਚਾ ਦਰਵੇਸ਼

ਦੱਸ ਕੋਈ ਨਹੀ ਸਕਦਾ ਕਿ ਵਰਤੂ ਕਦੋਂ ਭਾਣਾ

ਖਾਂਦਿਆਂ ਖਾਂਦਿਆਂ ਟੁਕ ਮੂਹਿ ਜਾਵੇ ਨਾ ਜਾਵੇ

ਐਵੇਂ ਬੰਦਾ ਮਾਣ ਕਰੇ ਰੱਖੇ ਸਾਂਭ ਦਾਣਾ ਦਾਣਾ

ਭਲਾਈ  ਸੋਚੋ ਹਮੇਸ਼ਾ ਹਰ ਇਕ ਪਰਾਨੀ ਦੀ

ਨੇਕੀ  ਕਰੋਗੇ ਤਾਂ ਸਦਾ ਚੰਗਾ ਫੱਲ ਹੀ ਪਾਣਾ

ਮਨ ਵਿਚ ਖੋਟਾਂ ਰੱਖੇ ਕੇ ਕਰਦਾ ਬੁਰਾ ਸੱਭ ਦਾ

 ਉਹਦਾ ਉਲਝਿਆ ਹੀ ਰਹਿੰਦਾ ਤਾਣਾ-ਬਾਣਾ

ਸ਼ੁਕਰ ਕਰੋ ਇਹ ਮਾਨਿਸ ਜਨਮ ਹੈ ਮਿਲਿਆ

ਚੰਗੇ ਕੰਮ ਸੱਦਾ ਕਰਨੇ ਜੇ ਬੇੜਾ ਪਾਰ ਲਗਾਣਾ

ਲੰਘਿਆ ਵੇਲਾ ਫਿਰ ਹੱਥ ਕਦੀ ਨਹ ਆਉਣਾ

'ਥਿੰਦ'ਭੁਲਕੇ ਕਿਸੇ ਨੂੰ ਕਦੀ ਐਵੇਂ ਨਹੀ ਸਤਾਣਾ

ਇੰਜ: ਜੋਗਿੰਦਰ ਸਿੰਘ  "ਥਿੰਦ"

(  ਸਿਡਨੀ  )

 

26 December 2021

 ਗੀਤ                            6/4

ਉਹ ਕਿਨਾਂ ਸੁਹਾਣਾ ਵੇਲਾ ਸੀ

ਜੱਦ ਤੇਰਾ ਤੇ ਮੇਰਾ ਮੇਲਾ ਸੀ

ਬਾਹਿਸ਼ਤਾਂ ਦੇ ਝੂਟੇ ਜਦ ਲੈਂਦੇ ਸੀ

ਅੱਖਾਂ ਹੀ ਅਖਾਂ ਰਾਹੀਂ ਕਹਿੰਦੇ ਸੀ

ਪਲੇ ਨਾਂ ਪੈਸਾ ਨਾ ਧੇਲਾ ਸੀ

                        ਉਹ ਕਿੱਨਾਂ ਸੁਹਾਣਾ ਵੇਲਾ ਸੀ

                         ਜੱਦ ਤੇਰਾ ਤੇ ਮੇਰਾ ਮੇਲਾ ਸੀ

ਬੱਚਪਨ ਦੀਆਂ ਗਲਾਂ ਕਰਦੇ ਸੀ

ਅਪਣੀਆਂ ਹੀ ਗੱਲਾਂ ਤੇ ਹੱਸਦੇ ਸੀ

ਨਾ ਕੋਈ ਗੁਰੂ  ਨਾ ਕੋਈ ਚੇਲਾ ਸੀ

                      ਉਹ ਕਿਨਾਂ ਸੁਹਾਣਾਂ ਵੇਲਾ ਸੀ

                       ਜੱਦ ਤੇਰਾ ਤੇ ਮੇਰਾ ਮੇਲਾ ਸੀ

ਜੱਦ ਲੁਕਣ ਮੀਚੀ ਖੇਡੀ ਜਾਂਦੀ ਸੀ

ਵਾਰ ਵਾਰ ਇਕੋ ਦੀ ਵਾਰੀ ਆਂਦੀ ਸੀ

ਉਹ ਵੀ ਸਮਾਂ ਬੜਾ ਅੱਲਬੇਲਾ ਸੀ 

                       ਉਹ ਕਿਨਾਂ ਸੁਹਾਣਾ ਵੇਲਾ ਸੀ

                        ਜੱਦ ਤੇਰਾ ਤੇ ਮੇਰਾ ਮੇਲਾ ਸੀ

ਜੱਦ ਰੁਸ ਰੁਸ ਐਵੇਂ ਬਹਿ ਜਾਂਦੇ ਸੀ

ਨਿਕੀ ਜਿਹੀ ਗੱਲ ਤੋਂ ਖਹਿ ਜਾਂਦੇ ਸੀ                        

ਯਾਦ ਕਰੋ ਕਿ ਕਿਹੜਾ ਉਹ ਵੇਲਾ ਸੀ

                       ਉਹ ਕਿਨਾਂ ਸੁਹਾਣਾਂ ਵੇਲਾ ਸੀ

                         ਜੱਦ ਤੇਰਾ ਤੇ ਮੇਰਾ ਮੇਲਾ ਸੀ ।

"ਥਿੰਦ" ਆ ਫਿਰ ਤੋਂ ਯਾਦਾਂ ਕਰ ਲੈਈਏ

ਉਸ ਸੁਹਾਣੇ ਮੇਲਾਂ ਨੂੰ ਮੁਠੀ ਭਰ ਲੈਈਏ

ਸਮਾਂ ਸਾਂਭ ਨਾ ਸੱਕੇ, ਬਹੁਤ ਕੁਵੇਲਾ ਸੀ

                          ਉਹ ਕਿਨਾਂ ਸੁਹਾਣਾ ਵੇਲਾ ਸੀ

                           ਜੱਦ ਤੇਰਾ ਤੇ ਮੇਰਾ  ਮੇਲਾ ਸੀ।

ਇੰਜ; ਜੋਗਿੰਦਰ ਸਿੰਘ  "ਤਿੰਦ"

(  ਸਿਡਨੀ )   

                

25 December 2021

 ਗ਼ਜ਼ਲ                                           5/4

ਮਿਲ ਜਾਂਦੇ ਨੇ ਜਦੋਂ ਵੀ ਕਦੀ ਉਹ ਰਾਹਾਂ ਵਿਚ

ਲੈ ਹੀ ਲੈਂਦੇ ਉਦੋਂ ਮੈਨੂੰ ਅਪਣੀਆਂ ਬਾਹਾਂ ਵਿਚ

ਉਹ ਵੀ ਤਾਂ ਇਕ ਅਲੋਕਾਰ ਨਿਜ਼ਾਰਾ ਹੁੰਦਾ ਏ

ਜਦੋਂ ਵੀ ਰੱਲ ਜਾਂਦੇ ਦੋਵਾਂ ਦੇ ਸਾਹ ਸਾਹਾਂ ਵਿਚ

ਮਿਟੀ ਉਹਦੀ ਤੇ ਮੇਰੀ ਵੇਖੋ ਹੈ ਇਕ ਬਰਾਬਰ

ਪੀੜ ਓਧਰ ਹੋਵੇ ਲਗੇ ਏਧਰ ਆ ਆਹਾਂ ਵਿਚ

ਮੈਨੂੰ ਹੈ ਭਰੋਸਾ ਉਹਦੇ  ਨੇਕ ਇਰਾਦਿਆ ਉਤੇ

ਪਾਰ ਲਗੀਦਾ ਜੇ ਖੋਟ ਨ ਹੋਵੇ ਮਿਲਾਹਾਂ ਵਿਚ

ਸੱਜਨਾਂ ਤੋੜ ਨਿਭਾਵੀਂ ਛੱਡੀ ਨਾ ਆ ਅੱਧਵਾਟੇ

ਵੇਲਾ ਹੱਥ ਨਾਂ ਆਣਾਂ ਨਾਂ ਪਈਂ ਸਲਾਹਾਂ ਵਿਚ

ਉਸ ਵੇਲੇ ਸਾਡੀ ਜ਼ਾਤ ਕਿਸੇ ਨੇ ਨਹੀ ਪੁਛਨੀ

ਜਦੋਂ ਵੇਖਣਗੇ ਕੀ ਏ ਲਿਖਿਆ ਗੁਨਾਹਾਂ ਵਿਚ

ਆ ਸੱਜਨਾਂ ਬੀਤੇ ਦਾ ਲੇਖਾ ਜੋਖਾ ਕਰ ਛਡੀਏ

"ਥਿੰਦ'ਆ ਜਾ ਦੋ ਪੱਲ ਜਾ ਬਹੀਏ ਛਾਂਵਾਂ ਵਿਚ

ਇੰਜ: ਜੋਗਿੰਦਰ ਸਿੰਘ   "ਥਿੰਦ"

  (  ਸਿਡਨੀ  )

24 December 2021

 ਗ਼ਜ਼ਲ                                    4/4

ਅੱਜ ਤੇਰੇ ਪਿਛੇ ਸਜਨਾਂ ਅਸੀਂ ਸੂਲੀ ਚੜ੍ਹ ਜਾਣਾ

ਮੂੰਹ ਉਗਲਾਂ ਪਾਣਗੇ ਜਿਨਾਂ ਨੇ ਵੇਖਣ ਆਣਾ

ਕੁਰਬਾਨੀ ਸਾਡੀ ਚਿਰਾਂ ਤੱਕ ਯਾਦ ਕਰਨਗੇ

ਕੋੜੇ  ਮਾਰਨਗੇ ਆਪਣੇ ਜਦੋਂ ਉਨਾਂ ਗੁੱਸਾ ਖਾਣਾ

ਮਹਿਫਲਾਂ ਵਿਚ ਕਹਾਣੀਆਂ ਲੋਕੀ ਪੜਣਗੇ

ਏਦਾਂ ਹਾੜੇ ਪਾ ਪਾ ਉਹਨਾਂ ਸੱਭ ਨੂੰ ਹੈ ਰਵਾਣਾਂ

ਸੱਚੇ ਮਾਰਗ ਚੱਲਕੇ ਹੋਏ ਕੁਰਬਾਣ ਨੇ ਜਿਹੜੇ

ਸਦੀਆਂ ਤੱਕ ਯਾਦ ਕਰੂਗਾ ਉਹਨਾਂ ਨੂੰ ਜ਼ਮਾਨਾਂ

ਵੈਰਾਗ ਦਿਲਾਂ ਵਿਚ ਲੈਕੇ ਹਰ ਕੋਈ ਚਲੇਗਾ

ਲੱਖਾਂ ਦੁਆਵਾਂ ਹੋਣਗੀਆਂ ਪਭੂ ਤੇਰਾ ਭਾਣਾਂ

ਕਈ ਪਾਪ ਬੱਖਸ਼ਾਣਗੇ ਹੋ ਹੋ ਗੋਡਿਆਂ ਭਾਰ

ਉਹਨਾਂ ਪੱਤਾ ਏਦਾਂ ਪਾਪਾਂ ਨੇ ਬਖਸ਼ਿਆ ਜਾਣਾ

ਕਈ ਪਾਪ ਬਖਸ਼ਾਣਗੇ ਕਰ ਕਰ ਡੰਡੌਤਾਂ ਤੈਨੂੰ

"ਥਿੰਦ"ਤੂੰ ਵੀ ਲਾਹਾ ਖੱਟ ਲੈ ਬਣਕੇ ਸਿਆਣਾਂ

ਇੰਜ: ਜੋਗਿੰਦਰ ਸਿੰਘ  "ਥਿੰਦ"

( ਸਿਡਨੀ )

23 December 2021

 ਗ਼ਜ਼ਲ                                 3/4

ਜੱਬ ਚਾਂਦ ਸਤਾਰੋਂ ਸੇ ਮੀਠੀ ਬਾਤੇਂ ਹੋਤੀ ਹੈਂ

ਉਸ ਵੱਕਤ ਤੋ ਬੜੀ ਹਸੀਨ ਰਾਤੇਂ ਹੋਤੀ ਹੈਂ

ਦਾਮਨ ਮੈਂ ਗਿਰਤੇ ਹੈਂ ਖਿਲੇ ਫੂਲੋਂ ਕੀ ਤਰ੍ਹਾ

ਇਸ ਦਿਲ ਮੇਂ ਖੁਸ਼ੀਉਂ ਕੀ ਬਰਸਾਤੇਂ ਹੋਤੀ ਹੈਂ

ਅਚਾਨਿਕ ਜੱਬ ਕਭੀ ਆਂਖ ਖੁੱਲ ਜਾਤੀ ਹੈ

ਢੂੰਡਤੇ ਉਨਕੋ ਜੋ ਖਾਬੋਂ ਕੀ ਸੌਗਾਤੇਂ ਹੋਤੀ ਹੈਂ

ਯੇਹ ਖੁਸ਼ੀਆਂ ਹਰ ਏਕ ਕੇ ਹਿਸੇ ਨਹੀ ਆਤੀ

ਗਰ ਕਿਸਮਤ ਅੱਛੀ ਹੋ ਯੇਹ ਖੈਰਾਇਤੇਂ ਹੋਤੀ ਹੈਂ

ਦੂਰ ਦੂਰ ਤੱਕ ਚਲੇ ਜਾਤੇ ਹੈਂ ਕਭੀ ਸਤਾਰੋਂ ਮੇਂ

ਵਹਾਂ ਕਈ ਪੈਗੰਮਬਰੋਂ ਸੇ ਮੁਲਾਕਾਤੇ ਹੋਤੀ ਹੈਂ

ਯੇਹ ਨਜ਼ਾਰੇ ਜੱਭ ਤੱਕ ਰਹਿਤੇ ਹੈਂ ਖਵਾਬੋਂ ਮੈਂ

ਵੋਹ ਪੱਲ ਜ਼ਿੰਦਗੀ ਮੇਂ ਖੁਦਾ ਕੀ ਦਾਤੇਂ ਹੋਤੀ ਹੈਂ

ਡੂਬਤੇ ਸੂਰਜ ਕੇ ਬਾਹਦ ਸਤਾਰੇ ਤੋ ਚੱਮਕੇਂ ਗੇ

"ਥਿੰਦ"ਸੋਚ ਵੋਹ ਕੈਸੀ ਸੁੰਦਰ ਸੌਗਾਤੇਂ ਹੋਤੀ ਹੈਂ

ਇੰਜ: ਜੋਗਿੰਦਰ ਸਿੰਘ  "ਥਿੰਦ"

( ਸਿਡਨੀ )

 

21 December 2021

 ਗ਼ਜ਼ਲ                                       2/4

ਉਹ ਮੈਨੂੰ ਗੈਰ ਲੱਗਦਾ ਪਰ ਗੈਰਾਂ ਵਾਗ ਕਰਦਾ ਨਹੀ

ਮੇਰਾ ਵੀ ਤਾਂ ਉਹਦੇ ਬਿਨਾ ਬਿਲਕੁਲ ਹੀ ਸਰਦਾ ਨੀਹ

ਉਜ ੳਹਦੀ ਇਹ ਹੁਣ ਤੱਕ ਵੇਖੋ ਆਦਿਤ ਬਣ ਗਈ

ਉਹਨਾ ਕੋਈ ਮੂੰਹ ਨਾ ਲਾਵੇ ਕੋਈ ਹਾਮੀ ਭਰਦਾ ਨਹੀ

ਮਤਲੱਬ ਪ੍ਰਸਤਾਂ ਨੂੰ ਕੋਈ ਕਦੀ ਮੂੰਹ ਨਹੀ ਲਗਾਉਦਾ

ਦਰ ਦਰ ਧਕੇ ਖਾਂਦਾ ਤੇ ਰਹਿੰਦਾ ਕਿਸੇ ਦਰ ਦਾ ਨਹੀਂ

ਨੇਕੀ ਬਦਲੇ ਨੇਕੀ ਮਿਲੇਗੀ ਕਦੀ ਕਰਕੇ ਤਾਂ ਕੋਈ ਵੇਖੇ

ਸਾਰੇ ਹਾਮੀ ਭਰਸਨ ਸਮਝਣ ਨੇਕੀ ਬਿਨਾ ਸਰਦਾ ਨਹੀ

 ਜਿਹੜੇ ਗੈਰ ਸੀ ਸਾਡੇ ਉਹ ਪੱਕੇ ਮਿਤਰ ਬਣ ਗਏ ਨੇ

ਉਹਨਾਂ ਵਿਚੌਂ ਵੇਖੋ ਕੋਈ ਵੀ ਕਦੀ ਬਾਜ਼ੀ ਹਰਦਾ ਨਹੀ

ਹੁਣ ਭਿਨ ਭੇਤ ਨਾ ਕੋਈ ਏਨੇ ਘਿਓ ਖਿਚੜੀ ਹਨ ਹੋਏ

ਦੁਖ ਦਰਦ ਇਕ ਦੂਸਰੇ ਦਾ ਕਦੀ ਕੋਈ ਜਰਦਾ ਨਹੀ

ਇਹ ਰਿਸ਼ਤਾ ਦਿਲ ਤੋਂ ਕੋਈ ਸਦਾ ਹੀ ਕਰਕੇ ਤਾਂ ਵੇਖੇ

"ਥੰਦ"ਵੇਖਣਾਂ ਫਿਰ ਕੋਈ ਵੀ ਬਿਣ ਆਈ ਮਰਦਾ ਨਹੀਂ

  ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )    


18 December 2021

 

( ਗ਼ਜ਼ਲ                                       1    (ਕਤਾਬ 4)

ਸੁਣਿਆਂ ਤੇਰੇ ਦਰੋਂ ਸਾਰੇ ਲੋਕੀਂ ਝੋਲੀਆਂ ਭਰ ਕੇ ਆਉਦੇ ਨੇ

ਸੱਚੇ ਦਿਲੋਂ ਜੋ ਆਕੇ ਮੰਗਦੇ ਮਨ ਦੀਆਂ ਮੁਰਾਦਂ ਪਾਉਦੇ ਨੇ

ਮਨ ਦੇ ਜੋ ਸਚੇ ਕੌਲਾਂ ਦੇ ਪੱਕੇ ਜੋ ਭਲਾ ਏ ਸੱਭ ਦਾ ਕਰਦੇ

ਸੱਚੇ ਪਾਤਸ਼ਾਹਿ ਨੂੰ ਯਾਦ ਕਰੋ ਤਾਂ ਉਹ ਪਾਰ ਲਗਾਉਦੇ ਨੇ

ਦਰਦ ਉਹਨਾਂ ਦੇ ਹੱਡੀਂ ਬੈਠਾ ਭਲਾ ਨਾ ਜਿਨਾਂ ਕਦੀ ਕੀਤਾ

ਨਰਕਾਂ ਵਿਚ ਏ ਥਾਂ ਉਹਨਾਂ ਦੀ ਤੇ ਸਦਾ ਹੀ ਕਰਲਾਉਦੇ ਨੇ

ਜਿਨਾਂ ਕਰਮ ਚੰਗੇ ਨੇ ਕੀਤੇ ਤੇ ਭਲਾ ਹਰ ਇਕ ਦਾ ਕੀਤਾ

ਸਿਧੇ ਸੁਰਗਾਂ ਵਿਚ ਉਹ ਜਾਂਦੇ ਤੇ ਗੀਤ ਖੁਸ਼ੀ ਦੇ ਗਾਉਦੇ ਨੇ

ਨੇਕ ਕਮਾਈ ਜਿਹੜੇ ਕਰਦੇ ਉਹ ਸਦਾ ਹੀ ਸੁਖੀ ਨੇ ਰਹਿੰਦੇ 

ਪਰਮੇਸ਼ਰ ਉਹਨਾਂ ਸੰਗ ਹੋਕੇ ਡੁਬਦੇ ਨੂੰ ਪਾਰ ਲਗਾਉਦੇ ਨੇ

ਜੇ ਇਕ ਪੁਨ ਕਰੋਗੇ ਤਾਂ ਕਈ ਪੁਛਤਾਂ ਤਾਈਂ ਤਾਰ ਦੇਵੋ ਗੇ

ਇਸ ਤਰਾਂ ਦੇ ਜੋ ਮਹਾਂ ਪੁਰਸ਼ ਹਰ ਇਕ ਦੇ ਮਨ ਭਾਉਦੇ ਨੇ

ਚੰਗੇ ਪੁਰਸ਼ਾਂ ਦੀ ਤੂੰ ਸੰਗਤ ਕਰਕੇ ਸ਼ੋਹਬਾ ਸਭ ਦੀ ਖੱਟ ਲੈ

"ਥਿੰਦ"ਵੇਖ ਲਵੀਂ ਤੂੰ ਫਿਰ ਨੇਕੀ ਦੇ ਝੂਟੇ ਕਿਵੇਂ ਆਉਦੇ ਨੇ 

ਇੰਜ; ਜੋਗਿੰਦਰ ਸਿੰਘ  "ਥਿੰਦ"

16 December 2021

 ਗ਼ਜ਼ਲ                              119

ਭਾਗਾਂ ਵਿਚ ਜੋ ਲਿਖਿਆ ਬੰਦੇ ਨੂੰ ਭੁਗਤਨਾ ਪੈਂਦਾ ਏ

ਲੱਖ ਕਰੇ ਯਤਨ ਕਰਮਾਂ ਦਾ ਭਾਰ ਚੁਕਨਾ ਪੈਂਦਾ ਏ

ਮਨ ਵਿਚ ਹੋਵੇ ਖੋਟ ਤਾਂ ਪਾਪਾਂ ਦਾ ਘੜਾ ਭਰ ਜਾਂਦਾ

ਆਕੜ ਜਿਨੀ ਮਰਜ਼ੀ ਕਰਲੈ ਅੰਤ ਝੁਕਨਾ ਪੈਂਦਾ ਏ

ਕਰ ਲੈ ਬੰਦਗੀ ਜੇ ਤੂੰ ਧਮਰਾਜ ਦੇ ਗੁਸੇ ਤੋਂ ਬਚਨਾ

ਦੱਮ ਖੱਮ ਨਿਕਲੂ ਤੇਰਾ ਉਥੇ ਹੀ ਰੁਕਨਾ ਪੈਂਦਾ ਏ

ਇਸ ਲਈ ਚੰਗਾ ਹੈਗਾ ਕਿ ਹੁਣੇ ਹੀ ਸੰਭਲ ਜਾ ਤੂੰ

ਨਹੀਂ ਤਾਂ ਬੰਦੇ ਨੂੰ ਆਪਣੇ ਆਪ ਤੋਂ ਲੁਕਣਾ ਪੈਂਦਾ ਏ

ਅਜੇ ਹੈ ਵੇਲਾ ਕਿਸੇ ਮਹਾਂਪੁਰਸ਼ ਦਾ ਚੇਲਾ ਬਣ ਜਾ

ਸੇਵਾ ਦਾ ਮਿਲਦਾ ਮੇਵਾ ਨਹੀਂ ਤਾਂ ਮੁਕਣਾ ਪੈਦਾ ਏ

ਏਹ ਤੇਰੇ ਤੇ ਨਿਰਭਰ ਕਰਦਾ ਤੂੰ ਕਿਨੀ ਸੇਵਾ ਕੀਤੀ

'ਥਿੰਦ'ਪਾਪ ਕਰੋਗੇ ਤਾਂ ਬਿਣਆਈ ਮੁਕਣਾ ਪੈਂਦਾ ਏ

ਇੰਜ: ਜੋਗਿੰਦਰ ਸਿੰਘ  "ਥਿੰਦ"

( ਸਿਡਨੀ )

15 December 2021

 ਗ਼ਜ਼ਲ                       118

ਬੜੇ ਯਤਨ ਕੀਤੇ ਕਿ ਤੇਰੇ ਸ਼ਹਿਰ ਵੱਲ ਨਾ ਜਾਵਾਂ

ਦਿਲ ਤੋਂ ਮਜ਼ਬੂਰ ਹੋਕੇ ਤੁਰ ਪੈਂਦਾ ਪਰ ਮੁੜ ਆਵਾਂ

ਰੋਗ ਅਵੱਲੜਾ ਐਵੇਂ ਵੇਖੋ ਦਿਲ ਨੂੰ ਲਾ ਲਿਆ ਏ

ਕੋਈ ਤਾਂ ਆ ਦੱਸੇ ਕਿਹੜੇ ਹਕੀਮ ਨੂੰ ਹੱਥ ਵਿਖਾਵਾਂ

ਲੋਕੀਂ ਵੇਖਦੇ ਰਹਿ ਗਏ ਬੇਮਿਸਾਲ ਕੁਰਬਾਨੀ ਨੂੰ

ਦਿਲ ਵਿਚ ਉਕਰੀ ਅਬਾਰਤ ਉਹ ਕਿਵੇਂ ਮਿਟਾਵਾਂ

ਪੂਜਾ ਪੀਰ ਪੈਗੰਬਰਾਂ ਦੀ ਕੋਈ ਰਾਸ ਨਾ ਆਈ

ਹੱਥ ਮੱਲਦਾ ਰਹਿ ਗਿਆ ਬੇਕਾਰ ਸਭੇ ਦੁਆਵਾਂ

ਤੇਰੇ ਸ਼ਹਿਰ ਦੇ ਲੋਕੀਂ ਸੁਣਿਆ ਬੜੇ ਸੁਖੀ ਵੱਸਦੇ

ਏਥੇ ਆਕੇ ਵੱਸ ਨਾ ਸੱਕਿਆ ਤਾਹੀਉਂ ਪੱਛਤਾਵਾਂ

ਕੋਈ ਗੱਲ ਹੋਸੀ ਜੋ ਮੇਰੀ ਮੁਰਾਦ ਪੂਰੀ ਨਾਂ ਹੋਈ 

ਪ੍ਰਭੂ ਦੀ ਪੂਜਾ ਤਾਂ ਕੀਤੀ ਨਾ ਹੋਈਆਂ ਦੂਰ ਬਲਾਵਾਂ

ਸ਼ਰਦਾ ਨਾਲ ਸੱਚੇ ਦਿਲੋਂ ਸਦਾ ਕਰਦੇ ਰਹੋ ਪੂਜਾ

"ਥਿੰਦ"ਫਿਰ ਤੇਰੀਆਂ ਮੁਆਫ ਕਰੂ ਸੱਭ ਸਜ਼ਾਵਾਂ

ਇੰਜ: ਜੋਗਿੰਦਰ ਸਿੰਘ  "ਥਿੰਦ"

 (ਸਿਡਨੀ )

13 December 2021

ਗ਼ਜ਼ਲ                                      117

ਉਹਨੂੰ ਵੇਖਣ ਲਈ ਭੀੜ ਲੱਗਦੀ ਰਹੀ ਏ

ਉਹ ਵੀ ਤਾਂ ਵੱਧ ਚੜ ਕੇ ਫੱਬਦੀ ਰਹੀ ਏ

ਉਹਦੇ ਸ਼ਹਰੋਂ ਲੰਗਿਆ ਸੀ ਜਦੋਂ ਜਾਂਦੇ ਜਾਂਦੇ 

ਸੁਣਿਆਂ ਹੁਸਨਾਂ ਦੇ ਨਾਲ ਠੱਗਦੀ ਰਹੀ ੲੈ

ਉਹਦੀ ਸ਼ਾਣ ਵਿਚ ਗੀਤ ਗਾਉਣ ਲੋਕੀਂ

ਮਹਿਫਲ ਉਸਦੀ ਤਾਂ ਸਦਾ ਮੱਘਦੀ ਰਹੀ ਏ

ਬੱਚ ਕੇ ਨਿਕਲਣਾ ਉਸ ਦੀ ਗਲੀ ਥਾਣੀ

ਹਰ ਵੇਲੇ ਨਵਾਂ ਸ਼ਿਕਾਰ ਲੱਭਦੀ ਰਹੀ ਏ

ਜੋ ਗਿਆ ਓਥੇ ਮੁੜ ਨਾ ਆਇਆ ਵਾਪਸ

ਸ਼ਾਇਦ ਮਿਹਰ ਉਹਦੇ ਤੇ ਰੱਬ ਦੀ ਰਹੀ ਏ

ਲਗਦਾ ਪਿਛਲੇ ਕਿਸੇ ਜਨਮ ਦਾ ਫਲ ਇਹ

ਅੱਜੇ ਫਿਰ ਵੀ ਜੋਤ ਉਹਦੀ ਜਗਦੀ ਰਹੀ ਏ

ਹੁਣ ਭਾਂਡਾ ਉਹਦੇ ਪਾਪਾਂ ਦਾ ਭਰ ਗਿਆ ਹੈ 

"ਥਿੰਦ'ਸਤਾਂਉਦੀ ਤਾਂਘ ਉਸ ਹੱਜਦੀ ਰਹੀ ਏ

ਇੰਜ: ਜੋਗਿੰਦਰ ਸਿੰਘ "ਥਿੰਦ"

 (  ਸਿਡਨੀ )


08 December 2021

 ਗ਼ਜ਼ਲ                                                           116

ਕਿਥੋਂ ਚਲੇ ਅਤੇ ਕਿਥੇ ਪਹੁੰਚੇ,ਰਖਿਆ ਨਾ ਹਿਸਾਬ ਪੈੜਾਂ ਦਾ

ਕਈ ਚਿਹਰੇ ਮਿਲੇ ਰਾਹਾਂ'ਚ ਰਖਿਆ ਨਾ ਹਿਸਾਬ ਗੈਰਾਂ ਦਾ

ਐਵੇਂ  ਝੌਲੇ ਪੈਦੇ ਰਹਿੰਦੇ ਨੇ,ਅੱਖਾਂ ਅਗੇ ਘੁੰਮਦੇ ਰਹਿੰਦੇ ਉਹ

ਖਿਲੋਂਦੇ ਰੋਜ ਹੀ ਉਥੇ ਜਾ,ਜਾਪੇ ਨਿਸ਼ਾਨ ਏ ਉਹਦੇ ਪੈਰਾਂ ਦਾ 

ਕੌਣ ਕਿਸੇ ਨੂੰ ਐਵੇਂ ਦਿਲ ਵਿਚ ਰੱਖਦਾ ਏਨਾਂ ਦਿਨੇ ਰਾਤੀਂ

ਤੜਪ ਹੋਵੇ ਜੇ ਦਿਲ ਵਿਚ, ਨਹੀਂ ਭੁੱਲਦੇ ਰਾਹ ਸ਼ਹਿਰਾਂ ਦਾ

ਕਿਵੇਂ ਹੋਇਆ ਇਹ ਹਾਦਸਾ,ਪਤਾ ਨਾ ਲੱਗਦਾ ਫਕੀਰਾਂ ਨੂੰ

ਮੱਸਤ ਮਲੰਗ ਰਹਿੰਦੇ ਨੇ,ਫਰਕ ਨਹੀਂ ਲਹਿਰਾਂ ਬਹਿਰਾਂ ਦਾ

ਨਜ਼ਰ ਜੇ ਹੋਵੇ ਸਵੱਲੀ ਤਾਂ ਭੁਜੇ ਮੋਠ ਵੀ ਕਹਿੰਦੇ ਉਗ ਪੈਂਦੇ

ਦਿਲ ਜੋ ਸਾਫ ਰੱਖਦੇ ਫਰਕ ਨਹੀ ਸਵੇਰ ਜਾਂ ਦੁਪਹਿਰਾਂ ਦਾ

ਕਈਆਂ ਦੀ ਆਦਤ ਹੁੰਦੀ,ਭੁਲ ਕੇ ਵੀ ਭਲਾ ਨਹੀਂ ਕਰਨਾ

ਜਿਨਾ ਮਰਜ਼ੀ ਕੋਸੀ ਜਾਵਣ,ਅਸਰ ਨਹੀਂ ਹੁੰਦਾ ਜ਼ਹਿਰਾਂ ਦਾ 

ਪ੍ਰਭੂ ਨੂੰ ਸਦਾ ਹੀ ਯਾਦ ਕਰਨਾ ਲਹਿਰਾਂ ਬਹਿਰਾਂ ਹੋ ਜਾਸਣ

"ਥਿੰਦ"ਵੇਖੀਂ ਤਾਂ ਨਿਜ਼ਾਰਾ ਆਉਦਾ ਖੁਸ਼ੀ ਦੀਆਂ ਲਹਿਰਾਂ ਦਾ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )

06 December 2021

 ਗ਼ਜ਼ਲ                                             115

ਬੰਦ ਪੱਲਕਾਂ ਦੇ ਪਿਛੇ ਹੋਰ ਹੀ ਦੁਣੀਆਂ ਵੱਸਦੀ ਏ

ਅਚੰਚੇਤ ਅੱਖਾਂ ਖੁਲਣ ਪਤਾ ਨਹੀਂ ਕਿਥੇ ਨੱਸਦੀ ਏ

ਅੱਜ ਤੱਕ ਕੋਈ ਨਾ ਜਾਣੇ ਭੇਤ ਨਰਾਲੀ ਨਗਰੀ ਦਾ

ਕੀ ਨੇ ਰੰਗ ਢੰਗ ਉਥੇ ਕਦੀ ਨਹੀ ਆਕੇ ਦੱਸਦੀ ਏ

ਹੁਣ ਤੱਕ ਕਈਆਂ ਮੱਥੇ ਮਾਰੇ ਹਥ ਕੁਝ ਪਇਆ ਨਾ

ਅਪਣੀ ਕਰਾਮਾਤ ਦੇ ਉਤੇ ਖਿੜ ਖੜਾ ਕੇ ਹੱਸਦੀ ਏ 

ਚਲ ਚਲ ਉਹਦੇ ਸਾਰੇ ਰਾਹ ਹੁਣ ਭੇਤੀ ਹੋ ਗਏ ਹਾਂ

ਸੁੰਦਰ ਨਿਜ਼ਾਰੇ ਓਥੇ ਹਰ ਚੀਜ਼ ਸੋਹਣੀ ਲਗਦੀ ਏ

ਹਰ ਕੋਈ ਮਾਣੇ ਇਸ ਨੂੰ ਪਰ ਦਸੇ ਕੋਈ ਨਾ ਆਕੇ

ਮੁੜ ਮੁੜ ਜਾਈਏ ਓਥੇ ਹਰ ਰੂਹ ਖਾਹਸ਼ ਰੱਖਦੀ ਏ

ਨੀਤਾਂ ਜਿਨਾਂ ਦੀਆਂ ਸੱਚੀਆਂ ਉਹ ਹੀ ਇਹ ਮਾਨਣ

"ਥਿੰਦ"ਤੂੰ ਹੁਣ ਵੇਖ ਇਹ ਦੁਣੀਆਂ ਕਈ ਲੱਖਦੀ ਏ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )

04 December 2021

   ਗ਼ਜ਼ਲ                                                 114 

ਅਪਣੀ ਪਹਿਚਾਣ ਲੱਭਦਾ ਬਹੁਤ ਦੂਰ ਨਿਕਲ ਗਿਆ

 ਹੱਥ ਕੁਝ ਨਾ ਆਇਆ ਹੋਕੇ ਮਜਬੂਰ ਨਿਕਲ ਗਿਆ

ਗੁਸਾ ਤਾਂ ਬਹੁਤ ਆਇਆ ਅਪਣੇ ਅੰਦਰ ਪੀ ਗਿਆ

ਖੂਨ ਬਹੁਤ ਉਬਲਿਆ ਬਣਕੇ ਨਾਸੂਰ ਨਿਕਲ ਗਿਆ

ਚਮਕਦੇ ਜੁਗਨੂੰ ਨੂੰ ਨਿਰਾਲੀ ਇਕ ਚੀਜ਼ ਸਮਝ ਲਿਆ

ਪਕੜ ਕੇ ਜਦੋਂ ਵੇਖਿਆ ਇਕ ਸੀ ਨੂਰ ਨਿਕਲ ਗਿਆ

ਕੀ ਭਰੋਸਾ ਇਸ ਜ਼ਿੰਦਗੀ ਦਾ ਕਦੋਂ ਤੱਕ ਸਾਥ ਦੇਵੇਗੀ

ਹਰ ਪੱਲ ਸਾਂਭ ਰੱਖਿਆ ਹੋਕੇ ਉਹ ਚੂਰ ਨਿਕਲ ਗਿਆ

ਸ਼ਾਇਦ ਸਾਡੀ ਕਿਸਮੱਤ ਵਿਚ ਇਹੀ ਹੋਣਾ ਲਿਖਿਆ

ਖੁਸ਼ੀ ਦਾ ਬੱਦਲ ਆਇਆ ਬਣ ਭੂਰ ਨਿਕਲ ਗਿਆ

ਜਿਨੂੰ ਉਡੀਕਦੇ ਸਾਰੀ ਉਮਰ ਅਸਾਂ ਐਵੇਂ ਲੰਘਾ ਦਿਤੀ

"ਥਿੰਦ"ਉਹ ਤਾਂ ਬੜੀ ਦੇਰ ਦਾ ਹਜ਼ੂਰ ਨਿਕਲ ਗਿਆ

ਇੰਜ: ਜੋਗਿੰਦਰ ਸਿੰਘ ਥਿੰਦ"

( ਸਿਡਨੀ )