'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

08 December 2021

 ਗ਼ਜ਼ਲ                                                           116

ਕਿਥੋਂ ਚਲੇ ਅਤੇ ਕਿਥੇ ਪਹੁੰਚੇ,ਰਖਿਆ ਨਾ ਹਿਸਾਬ ਪੈੜਾਂ ਦਾ

ਕਈ ਚਿਹਰੇ ਮਿਲੇ ਰਾਹਾਂ'ਚ ਰਖਿਆ ਨਾ ਹਿਸਾਬ ਗੈਰਾਂ ਦਾ

ਐਵੇਂ  ਝੌਲੇ ਪੈਦੇ ਰਹਿੰਦੇ ਨੇ,ਅੱਖਾਂ ਅਗੇ ਘੁੰਮਦੇ ਰਹਿੰਦੇ ਉਹ

ਖਿਲੋਂਦੇ ਰੋਜ ਹੀ ਉਥੇ ਜਾ,ਜਾਪੇ ਨਿਸ਼ਾਨ ਏ ਉਹਦੇ ਪੈਰਾਂ ਦਾ 

ਕੌਣ ਕਿਸੇ ਨੂੰ ਐਵੇਂ ਦਿਲ ਵਿਚ ਰੱਖਦਾ ਏਨਾਂ ਦਿਨੇ ਰਾਤੀਂ

ਤੜਪ ਹੋਵੇ ਜੇ ਦਿਲ ਵਿਚ, ਨਹੀਂ ਭੁੱਲਦੇ ਰਾਹ ਸ਼ਹਿਰਾਂ ਦਾ

ਕਿਵੇਂ ਹੋਇਆ ਇਹ ਹਾਦਸਾ,ਪਤਾ ਨਾ ਲੱਗਦਾ ਫਕੀਰਾਂ ਨੂੰ

ਮੱਸਤ ਮਲੰਗ ਰਹਿੰਦੇ ਨੇ,ਫਰਕ ਨਹੀਂ ਲਹਿਰਾਂ ਬਹਿਰਾਂ ਦਾ

ਨਜ਼ਰ ਜੇ ਹੋਵੇ ਸਵੱਲੀ ਤਾਂ ਭੁਜੇ ਮੋਠ ਵੀ ਕਹਿੰਦੇ ਉਗ ਪੈਂਦੇ

ਦਿਲ ਜੋ ਸਾਫ ਰੱਖਦੇ ਫਰਕ ਨਹੀ ਸਵੇਰ ਜਾਂ ਦੁਪਹਿਰਾਂ ਦਾ

ਕਈਆਂ ਦੀ ਆਦਤ ਹੁੰਦੀ,ਭੁਲ ਕੇ ਵੀ ਭਲਾ ਨਹੀਂ ਕਰਨਾ

ਜਿਨਾ ਮਰਜ਼ੀ ਕੋਸੀ ਜਾਵਣ,ਅਸਰ ਨਹੀਂ ਹੁੰਦਾ ਜ਼ਹਿਰਾਂ ਦਾ 

ਪ੍ਰਭੂ ਨੂੰ ਸਦਾ ਹੀ ਯਾਦ ਕਰਨਾ ਲਹਿਰਾਂ ਬਹਿਰਾਂ ਹੋ ਜਾਸਣ

"ਥਿੰਦ"ਵੇਖੀਂ ਤਾਂ ਨਿਜ਼ਾਰਾ ਆਉਦਾ ਖੁਸ਼ੀ ਦੀਆਂ ਲਹਿਰਾਂ ਦਾ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ