'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

19 September 2017

                       ਗਜ਼ਲ
 ਮਹਿਕ ਫੁਲਾਂ ਦੀ ਮੁਕੀ ਤੇ ਝੁਲਸ ਗਈਆਂ ਨੇ ਛਾਵਾਂ
 ਪਤੇ ਖੜਕਣ ਥਾਂ ਥਾਂ ਤੇ ਕਲੀਆਂ ਭਰਦੀਆਂ ਆਹਾਂ

ਕਿਥੇ ਗੲੀਆਂ ਰੌੰਣਕਾਂ ,ਗੱਪਾਂ ਤੇ ਠੱਠੇ ਮਾਰਦੇ ਯਾਰ
ਭੱਖਦੇ ਪੈ ਨੇ ਆਲ੍ਹਣੇ, ਬੋਟ ਅਪਨੇ ਪਾਲਣ ਕਿਵੇਂ ਮਾਵਾਂ

ਧਰਤੀ ਤਪੇ ਤੰਦੂਰ ਜਿਓਂ, ਹਵਾ 'ਚ ਘੁਲ ਗਈ ਅੱਗ
ਅੰਦਰੀਂ ਡੱਕਿਆ ਕਿਸੇ ਦਿਓ ਨੇ,ਲਭਣ ਠੰਠੀਆਂ ਥਾਵਾਂ

ਹਰਾ ਨਹੀਂ ਕਿਤੇ ਦਿਸਦਾ, ਥਾਂ ਥਾਂ ਖੇਤੀਂ ਲਗੀ ਅੱਗ
ਬਿਨ ਹਰੇ ਗਤਾਵੇ ਖਾ ਖਾ ਦੁਧੀਂ ਸੁਕੀਆਂਂ ਮਝਾਂ ਗਾਂਵਾਂ

ਜੀਵ ਜੰਤ ਸੱਭ ਹੌੰਕਦੇ, ਸਹਿਕਦੇ ਕਰਦੇ ਪਾਣੀ ਪਾਣੀ
ਸੁਕੀਆਂ ਢਾਬਾਂ ਸੁਕੇ ਛੱਪੜ ,ਪਾਣੀ ਮੁਕਿਆ ਦਰਆਵਾਂ

ਭਾਣਾ ਐਸਾ ਵਰਤਿਆ, ਮੱਚੀ ਹਰ ਥਾਂ ਹਾਹਾ ਕਾਰ
"ਥਿੰਦ" ਨਾ ਕੋਸੀਂ ਰੱਬ ਨੂੰ, ਉਹ ਦੇਂਦਾ ਬਹੁਤ ਸਜ਼ਾਵਾਂ

                        ਇੰਜ: ਜੋਗਿੰਦਰ ਸਿੰਘ "ਥਿੰਦ"
                                           ( ਸਿਡਨੀ )