'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

28 September 2021

                ਗ਼ਜ਼ਲ                       91

 ਕਿੰਨਾ ਬਦਲ ਗਿਆ ਹੁਣ ਇਹ ਜ਼ਮਾਨਾ

ਪਿੰਡ ਵਿਚ ਕੋਈ ਸੀ ਨਾ ਲਭਦਾ ਬੇਗਾਨਾ

ਮਿਲ ਜੁਲ ਕੇ ਰਹਿੰਦੇ ਸੀ ਪਿੰਡ ਦੇ ਸਾਰੇ

ਰਲ ਮੁਨਾਂਦੇ ਖੁਸ਼ੀਆਂ ਨਚਨਾ ਤੇ ਗਾਣਾ

ਹਰ ਘਰ ਦੀ ਗਮੀ ਮਿਲ ਸਾਰੇ ਵੰਡਾਉਦੇ 

ਮੰਗਣੀ ਤੇ ਵਿਆਹਾਂ ਵਿਚ ਸਭ ਨੇ ਜਾਣਾ

ਘਰ ਦੀਆਂ ਕਣਕਾਂ ,ਗੁੜ ਸ਼ੱਕਰ ਘਰ ਦਾ 

ਭੁੰਨ ਛੱਲੀਆਂ ਨੂੰ ਨਾਲ ਸਵਾਦਾਂ ਦੇ ਖਾਣਾ

ਪਿੰਡ ਦੇ ਝਗੜੇ ਸਾਰੇ ਇਕੱਠੇ ਹੋ ਸੁਲਝਾਉਂਦੇ

ਨਾ ਕਿਸੇ ਠਾਣੇ ਜਾਣਾ ਨਾ ਕਦੀ ਬੁਲਾਉਣਾ

ਹੁਣ ਤਾਂ ਏਨਾ ਬਦਲ ਗਿਆ ਏ ਸਭ ਕੁਝ

"ਥਿੰਦ"ਲੱਭ ਕਿਤੇ ਆਪਣਾ ਉਹ ਦੋਸਤਾਨਾ

ਇੰਜ: ਜੋਗਿੰਦਰ ਸਿੰਘ   "ਥਿੰਦ"

( ਸਿਡਨੀ ) 









27 September 2021

 ਗ਼ਜ਼ਲ                                        90

ਤੇਰੇ ਸ਼ਹਿਰ ਆ ਕੇ ਵੀ ਤੇਰੇ ਦੀਦਾਰ ਨਾ ਹੋਏ

ਮੇਰੇ ਸਾਹਮਣੇ ਕਿਉਂ ਮੇਰੀ ਸਰਕਰ ਨਾ ਹੋਏ

ਸਾਗਰ 'ਚ ਲਹਿਰਾਂ ਵਾਂਗ ਅਰਮਾਨ ਮਚਲੇ

ਸੁਪਨੇ ਦਿਲ ਦੇ ਏਦਾਂ ਦਿਲੋਂ ਨਾ ਬਾਹਰ ਹੋਏ

ਉਂਗਲਾਂ ਮੂੰਹ ਦੇ ਵਿਚ ਪਾਈਆਂ ਹੈਰਾਨ ਹੋਕੇ

ਐਵੇਂ ਉਮਰ ਗਵਾਈ ਉਸ ਉਤੇ ਨਿਸਾਰ ਹੋਏ

ਜਿਨ੍ਹਾ ਕਿਹਾ ਸੀ ਝਨਾਂ ਟੱਪ ਕੇ ਆਉਣਾ ਪਊ

ਬੇਵਫਾ ਨਿਕਲੇ ਜਦੋਂ ਝਨਾਂ ਅਸੀ ਪਾਰ ਹੋਏ

ਕਚੇ ਆਸ਼ਕਾਂ ਦਾ ਸਦਾ ਕੱਚਾ ਇਸ਼ਕ ਹੁੰਦਾ 

ਕੱਚੇ ਉਤੇ ਠਿਲ੍ਹ ਕੇ ਡੁੱਬੇ ਜਦੋਂ ਵਿਚਕਾਰ ਹੋਏ

ਥਲਾਂ ਵਿਚ ਰੁਲ,ਕੇ ਸਚੇ ਇਸ਼ਕ ਨਿਭਾਉਂਦੇ 

ਤੇਰੇ ਸ਼ਹਿਰ ਆ ਕੇ ਵੇਖ ਖਜਲ ਖਵਾਰ ਹੋਏ

"ਥਿੰਦ"ਤੂੰ ਕੁਝ ਨਹੀਂ ਸਿੱਖਿਆ ਅੱਜ ਤੱਕ

ਹੁਣ ਤਾਂ ਸਾਰੇ ਹੀਲੇ ਤੇਰੇ ਉਕੇ ਬੇਕਾਰ ਹੋਏ

ਇੰਜ: ਜੋਗਿੰਦਰ ਸਿੰਘ  "ਥਿੰਦ"

( ਸਿਡਨੀ )




25 September 2021

            ਗ਼ਜ਼ਲ                                         89

ਕੀ ਪਤਾ ਕਦੋਂ ਤੇ ਕਿਥੇ,ਇਹ ਜ਼ਿੰਦਗੀ ਦਾ ਸਫਰ ਮੁਕ ਜਾਵੇ

ਰੱਬ ਕੋਲ ਭੇਦ ਇਹਦਾ ਨਹੀ ਤਾਂ ਬੰਦਾ ਸੋਚ ਸੋਚ ਸੁਕ ਜਾਵੇ

ਐਵੇਂ ਖੌਰੂ ਪਾਈ ਜਾਵੇਂ ਜਰਾ ਸੋਚ ਵਿਚਾਰ ਤੇਰਾ ਵਜੂਦ ਕੀ ਏ

ਇਹ ਭੰਡਾਰ ਸਾਹਾਂ ਦਾ ਕੀ ਪਤਾ ਕਦੋਂ ਤੇ ਕਿਥੇ ਜਾ ਰੁਕ ਜਾਵੇ

ਏਦਾਂ ਦੀ ਸੋਚ ਰਖੋਗੇ ਤਾਂ ਸਦਾ ਲੋਕ ਭਲਾਈ ਦੇ ਕੰਮ ਕਰੋਗੇ

ਸਿਫਤਾਂ ਸਦਾ ਹੋਣਗਿਆਂ ਤੇ ਆਕੇ ਫਰਿਸ਼ਤਾ ਵੀ ਝੁਕ ਜਾਵੇ

ਸਚੇ ਪਾਤਸ਼ਾਂਹ ਨੂੰ ਹਮੇਛਾਂ ਅਪਣੇ ਦਿਲ ਅੰਦਰ ਵਸਾ ਰਖਣਾਂ

ਉਹ ਸਦਾ ਖਿਆਲ ਕਰਦਾ ਤੇ ਵਰਜਦਾ ਜੇ ਕੋਈ ਉਕ ਜਾਵੇ

ਕਰੋ ਜਨਮ ਸਫਲ ਤੇ ਪੁਸ਼ਤਾਂ ਲਈ ਪੈੜਾਂ ਚੰਗਿਆਂ ਪਾ ਜਾਣਾ

ਦਰਸ਼ਨ ਮਹਾਂਪੁਰਸ਼ਾਂ ਦੇ ਕਰਨੇ ਤਾਂ ਜੋ ਕਟਿਆ ਹਰ ਦੁਖ ਜਾਵੇ

ਚੰਗੇ ਕਰਮ ਹੋਣ ਤਾਂ ਚੰਗਿਆਂ ਦੀ ਹਮੇਸ਼ਾਂ ਸੰਗਤ ਮਿਲਦੀ ਏ

"ਥਿੰਦ"ਮਨ ਬਣਾਂ ਕੁਝ ਕਰ ਲੈ ਤਾਂ ਜੋ ਹਰ ਘਾਟ ਲੁਕ ਜਾਵੇ

ਇੰਜ: ਜੋਗਿੰਦਰ ਸਿੰਘ  "ਥਿੰਦ"

( ਸਿਡਨੀ )



21 September 2021

                          ਗ਼ਜ਼ਲ                        88

ਯਾਦਾਂ ਬੀਤੇ ਸਮੇਂ ਦੀਆਂ ਹਰ ਵੇਲੇ ਘੇਰਾ ਪਾਈ ਰਖਣ

ਕਈ  ਮਿਠੀਆਂ ਲਗਣ ਕਈ ਕੜਤਣ ਲਾਈ ਰਖਣ

ਨਾਂ ਜਾਣੇ ਲੋਕੀ ਕਿਵੇਂ ਇਹਨਾਂ ਤੋਂ ਬਚ ਕੇ ਰਹਿੰਦੇ ਹਨ

ਝਾੜ ਝੰਬ ਕੇ ਰਖੀਏ ਇਹ ਤਾਂ ਦਰ ਖੜਕਾਈ ਰਖਣ

ਕਈ ਵਾਰੀ ਅਖਾਂ ਬੰਦ ਕਰੀਏ ਤਾਂ ਝੂਮਣ ਹੀ ਲਗੀਏ

ਕਈ ਵਾਰੀ ਬੰਦ ਪਲਕਾਂ ਪਿਛੇ ਸੁਪਨੇ ਸਤਾਈ ਰਖਣ

ਜਦੋਂ ਕਦੀ ਇਹਨਾਂ ਤੋਂ ਕੁਝ ਪਲ ਛੁਟਕਾਰਾ ਮਿਲਦਾ

ਦਿਲ ਬੈਠਣ ਲਗੇ ਪਰ ਜਦ ਆਵਣ ਪਰਚਾਈ ਰਖਣ

ਨਾਂ ਵਸ ਤੇਰੇ ਨਾਂ ਵਸ ਮੇਰੇ ਇਹ ਤਾਂ ਹਰ ਇਕ ਨੂੰ ਘੇਰੇ

ਹੁਣ ਤਾਂ ਏਨੇ ਆਦੀ ਹੋ ਗਏ ਚਾਹੀਏ ਕਿ ਰੁਝਾਈ ਰਖਣ

ਭੁਲੇ ਵਿਸਰੇ ਕਈ ਪਿਆਰੇ ਤਾਂ ਏਨੇ ਯਾਦਾਂ ਵਿਚ ਆਉਂਦੇ

"ਥਿੰਦ"ਨਾਂ ਚਾਹੁੰਦੇ ਹੋਏ ਦਿਲ ਵਿਚ ਡੇਰਾ ਲਾਈ ਰਖਣ

ਇੰਜ: ਜੋਗਿੰਦਰ ਸਿੰਘ "ਥਿੰਦ"

 ( ਸਿਡਨੀ )

  

17 September 2021

                      ਗ਼ਜ਼ਲ                          87

ਭਾਗਾਂ ਵਿਚ ਜੋ ਹੈ ਲਿਖਆ ਬੰਦੇ ਨੇ ਉਹ ਹੀ ਪੌਣਾ ਹੈ

ਨਾ ਕਿਸੇ ਨੂੰ ਵਧ ਮਿਲਦਾ ਨਾ ਕਿਸੇ ਨੇ ਕੁਝ ਖੋਣਾ ਹੈ

ਕਦੀ ਪਤਾ ਲਗਦਾ ਨਹੀ ਕਿਸੇ ਨੂੰ ਅਪਣੇ ਲੇਖਾਂ ਦਾ 

ਪਾਲਣਹਾਰ ਹੀ ਜਾਣਦਾ ਅਗਲੇ ਪਲ ਕੀ ਹੋਣਾ ਹੈ

ਕਹਿੰਦੇ ਨੇ ਪਿਛਲੇ ਕੀਤੇ ਕਰਮਾਂ ਦਾ ਫਲ ਮਿਲਦਾ

ਪਤਾ ਨਹੀਂ ਲਗਦਾ ਪਿਛਲੇ ਪਾਪਾਂ ਨੂੰ ਕਿਵੇ ਧੋਣਾ ਹੈ

ਪਹੁੰਚਿਆ ਮਹਾਂਪੁਰਸ਼ ਕੋਈ ਜੀਵਨ ਵਿਚ ਮਿਲ ਜਾਵੇ

ਪਾਪ ਸਾਰੇ ਧੋਕੇ ਉਹਨੇ ਜੀਵਨ ਸਫਲ ਬਣਾਂਓਨਾ ਹੈ  

ਨਾ ਕਰੋ ਮਾਣ ਅਤੇ ਚਤਰਾਈ ਅਪਣੇ ਵਡੇ ਹੋਣ ਦੀ 

ਏਹ ਤਾਂ ਉਹਦੇ ਵਲੋਂ ਤੇਰੀ ਕਿਸਮਤ ਚਮਕਾਓਣਾ ਹੈ

ਅਜੇ ਵੀ ਬਹੁਤ ਵੇਲਾ ਕਰ ਲਵੋ ਕੁਝ ਅਗਾਂ ਵਾਸਤੇ

"ਥਿੰਦ" ਗਿਆ ਵੇਲਾ ਤਾਂ ਕੁਝ ਹਥ ਨਾ ਆਓਨਾ ਹੈ

ਇੰਜ: ਜੋਗਿੰਦਰ ਸਿੰਘ  "ਥਿੰਦ"

 ( ਸਿਡਨੀ )


13 September 2021

  ਗ਼ਜ਼ਲ                           86

ਸਤਾਰੋਂ ਕੇ ਆਗੇ, ਜਹਾਂ ਔਰ ਭੀ ਹੈਂ 

ਨਹੀਂ ਪਤਾ ਕਹਾਂ ਕਹਾਂ ਔਰ ਭੀ ਹੈਂ


ਖਿਆਲੋੰ ਮੈਂ ਸਦਾ ਸੋਚਤੇ ਰਹਿਤੇ ਹੈਂ

ਉਸ ਕੇ ਬਗੈਰ ਮਿਹਰਬਾਂ ਔਰ ਭੀ ਹੈ


ਪਾਪ ਕਰਕੇ ਹਮੇਸ਼ਾਂ ਪਛਤਾਤੇ ਰਹੇ 

ਯਾ ਖੁਦਾ ਕਿਆ ਨੁਕਸਾਂ ਔਰ ਭੀ ਹੈਂ


ਜਿਸ ਕੋ ਸਮਝਤੇ ਹੈਂ ਕਿ ਯਹੀ ਹੀ ਹੈ

ਇਸ ਸੇ ਆਗੇ ਕਹਿਕਸ਼ਾਂ ਔਰ ਭੀ ਹੈਂ


ਜੋ ਹਮੇਂ ਨਜ਼ਰ ਆ ਰਹਾ ਨੀਲਾ ਸਾ

ਇਸ ਕੇ ਆਗੇ ਆਸਮਾਂ ਔਰ ਭੀ ਹੈ


ਬੰਦਾ ਹੈ ਕੁਦਰਤ ਕਾ ਏਕ ਕ੍ਰਿਸ਼ਮਾਂ 

ਥਿੰਦ'ਐਸੇ ਹੀ ਤੋ ਨਿਸ਼ਾਂ ਔਰ ਭੀ ਹੈਂ


ਇੰਜ: ਜੋਗਿੰਦਰ ਸਿੰਘ  "ਥਿੰਦ"

(  ਸੇਡਨੀ)

         

11 September 2021

                 ਗ਼ਜ਼ਲ                                       85

ਬਚਪਨ ਤੇ ਜਵਾਨੀ ਬੰਦੇ ਨੂੰ,ਵਾਰ ਵਾਰ ਯਾਦ ਆਓਂਦੇ ਨੇ

ਭੁਲੀ ਵਿਸਰੀ ਕਈ ਗਲਾਂ ਨੂੰ,ਆ ਕੇ ਯਾਦ ਕਰਾਓਦੇ ਨੇ


ਹਰ ਇਕ ਬੰਦੇ ਦੇ ਨਾਲ, ਏਦਾਂ ਦਾ ਹੀ ਵਰਤਾਰਾ ਹੁੰਦਾ ਏ

ਉਹਦੇ ਵਲੇੋਂ ਕੀਤੇ ਜ਼ੁਲਮ ਉਹਨੂੰ ਆ ਆ ਕੇ ਸਤਾਂਓਦੇ ਨੇ


ਬਚਪਨ ਬੀਤਾ ਆਈ ਜਵਾਨੀ ਚੜੀ ਖੁਮਾਰੀ ਜ਼ੋਰਾਂ ਦੀ

ਡੌਲੇ ਫੜਕਨ ਅਗੇ ਕੋਈ ਨਾਂ ਬੋਲੇ ਉਹ ਇਹ ਚਾਓਂਦੇ ਨੇ


ਜਵਾਨੀ ਜਾਕੇ ਨਹੀਂ ਆਉੰਦੀ ਵਿਚ ਭਲੇਖਿਆਂ ਪਾਓੰਦੀ

ਜਾਵੇ ਤੇ ਤਰਸਾਵੇ ਇਹ, ਦੁਖ ਬੜੇਪੇ ਦੇ ਬੜੇ ਰਲਾਓੰਦੇ ਨੇ


ਹਥਾਂ ਵਿਚ ਡੰਗੋਰੀ ਫੜਕੇ , ਕਈਆਂ ਨੂੰ ਤੁਰਨਾਂ ਪੈੰਦਾ ਏ

 ਇਹ ਵੀ ਵੇਖਿਆ ਕਈ ਤਾਂ,ਬੈਠੇ ਬੈਠੇ ਹੁਕਮ ਚਲਾਓੰਦੇ ਨੇ


ਜਿਹੜੇ ਯਾਦ ਪ੍ਭੂ ਨੂੰ ਕਰਦੇ, ਮਨ ਸ਼ਾਂਤ ਉਹਨਾਂ ਦਾ ਰਹਿੰਦਾ

"ਥਿੰਦ"ਹਰ ਇਕ ਨੂੰ ਖੁਸ਼ ਰਖਦੇ, ਸ਼ਬਦ ਗੁਰੂ ਦੇ ਗਾਓੰਦੇ ਨੇ

ਇੰਜ; ਜੋਗਿੰਦਰ ਸਿੰਘ "ਥਿੰਦ"

( ਸੇਡਨੀ )

10 September 2021

                    ਗ਼ਜ਼ਲ                           84

ਇਸ ਜਹਾਨ ਦੇ ਵਿਚ, ਆਦਮੀ ਦਾ ਜ਼ੋਰ ਕੀ ਹੈ

ਸਾਹ ਆਏ ਨਾਂ ਆਏ ਇਸ ਤੋਂ ਸਵਾ ਹੋਰ ਕੀ ਹੈ


ਅੱਗੇ ਦਾ ਕੁਜ ਪਤਾ ਨਹੀਂ ਐਵੇਂ ਅੰਦਾਜ਼ੇ ਹੀ ਨੇ

ਚਾਰ ਦਿਨਾ ਪਿਛੋਂ ਕਹਨ ਗੇ ਮਚਾ ਸ਼ੋਰ ਕੀ ਹੈ


ਜਿਹੜੇ ਘੁਟ ਘੁਟ ਮਿਲਦੇ ਸੀ ਬਾਹਾਂ ਖਿਲਾਰ ਕੇ 

ਉਹ ਕਹਿਨਗੇ ਕਢੋ ਛੇਤੀ ਕਰਨਾ ਗੌਰ ਕੀ ਹੇ


ਕੋਈ ਆ ਪੁਛੇ ਕਿ ਇਹਨੇ ਵਸੀਅਤ ਕੀਤੀ ਏ

ਇਹ ਜ਼ਰੂਰੀ ਹੈ ਹੋਵੇ ਦਿਲੀ ਜਾਂ ਲਾਹੌਰ ਕੀ ਹੈ


ਸਾਰੀ ਉਮਰ ਲੋਕ ਭਲਾਈ ਦੇ ਹੀ ਕੰਮ ਕੀਤੇ 

ਲੋਕੀ ਆਏ ਵਾਧੂ ਹੋਰ ਪਿਆਰ ਦਾ ਦੌਰ ਕੀ ਹੈ


ਤੇਰੀ ਸੇਵਾ ਤਾਂ ਤੇਰੀ ਉਲਾਦ ਨੇ ਬਹੁਤ ਕੀਤੀ

"ਥਿੰਦ'ਭਗਤੀ ਦਾ ਫਲ, ਨਹੀ ਤਾਂ ਹੋਰ ਕੀ ਹੈ 


ਇੰਜ: ਜੋਗਿੰਦਰ ਸਿੰਘ "ਥਿੰਦ"

(ਸਿਡਨੀ)


06 September 2021

                  ਗ਼ਜ਼ਲ                                       83

ਦਮ ਲੈਕੇ ਸੋਚੋ ਜਰਾ ਹੁਣ ਪੰਡ ਸੋਚਾਂ ਦੀ ਭਾਰੀ ਹੋ ਗਈ

ਸ਼ੀਸ਼ਾ ਝੂਠ ਨਾਂ ਬੋਲੇ ਕਦੀ ਦਸੂ ਕਿ ਕਿਨੀ ਸਾਰੀ ਹੋ ਗਈ

ਦਿਨ ਰਾਤ ਦਾ ਹਿਸਾਬ ਕੰਧਾਂ ਕੋਲੋਂ ਹੀ ਪੁਛਿ ਲਿਆ ਕਰੋ

ਇੰਜ ਜਾਪੇ ਹੁਣ ਪੰਡ ਭਾਰ ਦੀ ਵਿਤੋਂ ਹੀ ਬਾਹਰੀ ਹੋ ਗਈ

ਛਡ ਪਰਾਂ ਕੀ ਲਭਣਾ ਐਵੇਂ,ਹਰ ਵੇਲੇ ਏਦਾਂ ਝੂਰ ਝੂ੍ਰ ਕੇ

ਕਰ ਯਾਦ ਪ੍ਰਭੂ ਨੂੰ ਦਿਨੇ ਰਾਤ,ਵੇਖੀਂ ਜੂਨ ਸਵਾਰੀ ਹੋ ਗਈ

ਭਾਰ ਸਿਰ ਤੇ ਵਧ ਹੋ ਗਿਆ ਹੁਣ ਤੂੰ ਕੁਬਾ ਹੁੰਦਾ ਜਾਂਦਾ ਏਂ

ਪੰਡ ਹੌਲੀ ਕਰ ਲੈ ਹੁਣ ਔਖਾ ਹੋਊੂ ਜੇ ਹੋਰ ਭਾਰੀ ਹੋ ਗਈ

ਮਿਤਰ ਪਿਆਰੇ ਨੂੰ ਹਮੇਸ਼ਾਂ ਯਾਦ ਅਪਣੇ ਦਿਲ ਵਿਚ ਰਖਨਾ

ਕਦੀ ਨਾਂ ਕਹਿਨਾਂ ਭੁਲਕੇ ਦਿਲ ਦੀ ਖਾਲੀ ਪਟਾਰੀ ਹੋ ਗਈ

ਜੇ ਸਾਥ ਚਲੋਗੇ ਰਲਕੇ ਤਾਂ ਸਫਰ ਕਟ ਜਾਵੇਗਾ ਬੜਾ ਸੌਖਾ

"ਥਿੰਦ"ਪ੍ਰਭੂ ਨੂੰ ਕਦੀ ਨਾਂ ਕਹਿਨਾਂ ਕਿ ਖਜਲ ਖਵਾਰੀ ਹੋ ਗਈ 

ਇੰਜ: ਜੋਗਿੰਦਰ ਸਿੰਘ "ਥਿੰਦ"

(ਸਿਡਨੀ)

05 September 2021

 ਗ਼ਜ਼ਲ                           82

ਅਖਾਂ ਬੰਦ ਕਰਕੇ ਸੋਚੋ ਕਿਨੇ ਲੰਘ ਗਏ ਪਾਰ ਲੋਕੀ

ਪਤਾ ਨਹੀਂ ਕਿਵੇਂ ਰਾਈ ਦਾ ਬਨਾਓਣ ਪਹਾੜ ਲੋਕੀ

 ਜਿਹੜੇ ਪ੍ਰਭੂ ਦੇ ਚਰਨਾਂ ਵਿਚ ਸਦਾ ਨੇ ਲੀਨ ਰਹਿੰਦੇ

ਉਹੀ ਰਮਜ਼ ਸਮਝਦੇ ਨੇ ਤੇ ਹੁੰਦੇ ਨੇ ਬੱਲਹਾਰ ਲੋਕੀ

ਸੁਭਾ ਸ਼ਾਮ ਸਦਾ ਪਾਲਣ ਹਾਰ ਦੇ ਭਾਣੇ ਵਿਚ ਰਹਿੰਦੇ

ਗਰੀਬਾਂ ਤੇ ਤਰਸ ਤੇ ਜ਼ਾਲਮਾਂ ਦਾ ਕਰਨ ਉਧਾਰ ਲੋਕੀ 

ਹਮੇਸ਼ਾਂ ਸਚ ਦਾ ਕਰੋ ਵਪਾਰ ਸਾਰੇ ਕਦਰ ਕਰਨਗੇ

ਆਸਰਾ ਝੂਠ ਦਾ ਜੋ ਲੇੈਂਦੇ ਉਹ ਜਾਂਦੇ ਜੀਵਨ ਹਾਰ ਲੋਕੀ 

ਜਦੋਂ ਪਤਾ ਨਹੀਂ ਕਿ ਅਗਲੇ ਪਲ ਜੀਵਨ 'ਚ ਕੀ ਹੋਣਾ

ਕੂੜ ਨਾਖੁਟਦੇ ਤੇ ਫਿਰ ਉਜਾੜ ਲੈਂਦੇ ਘਰ-ਬਾਰ ਲੋਕੀ

ਆਸਰਾ ਦੁਨੀਆਂ ਦੇ ਮਾਲਿਕ ਦਾ ਹਮੇਸ਼ਾਂ ਯਾਦ ਰਖਨਾ

"ਥਿੰਦ"ਇਸ ਤਰਾਂ ਚਲਕੇ ਸਦਾ ਲੰਘ ਜਾਂਦੇ ਪਾਰ ਲੋਕੀ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )



  


01 September 2021

          ਗ਼ਜ਼ਲ                                              81
ਦਿਲ ਫੋਲ ਕੇ ਕਦੀ ਵੇਖ ਤਾਂ ਸਹੀ ਕਿਵੇਂ ਨਾਲ ਪਿਆਰ ਦੇ ਭਰਿਆ
ਜਿਹੜੇ ਭਾਨੀਆਂ ਹਮੇਸ਼ਾਂ ਮਾਰਦੇ ਸੀ ਉਹਨਾਂ ਇਸ ਨੂੰ ਕਿਵੇਂ ਜਰਿਆ

ਹੁਣ ਮੈਨੂੰ ਇਸ ਤੇ ਕੱਦੀ ਕੱਦੀ ਬਹੁਤ ਆਪ ਮੁਹਾਰੇ ਰਸ਼ਕ ਆਓਂਦਾ
ਮੇਰੇ ਤਾਂ ਵੱਸੋਂ ਬਾਹਿਰ ਤੂੰ ਇਸ,ਤੇ ਨਾ ਜਾਣੇ ਕਿਹੜਾ ਕੱਲਮਾਂ ਪੜਿਆ


ਰਾਹੀ ਜਾਂਦੇ ਜਾਂਦੇ ਰੁਕ ਰੁਕ ਵੇਖਣ,ਤੇ ਉਹ ਉੰਗਲਾਂ ਮੂੰਹ ਵਿਚ ਪਾਓੰਦੇ
ਪਿਆਰ ਅਨੋਖਾ ਛੱਲਕਦਾ ਵੇਖਣ,ਜਾਂ ਹੀਰਾ ਜਿਵੇਂ ਮੋਤੀਆਂ ਜੜਿਆ

ਜਨੱਮ ਜਨੱਮ ਦਾ ਰਿਸ਼ਤਾ ਲੱਗੇ,ਨੌਂਹ ਮਾਸ ਦਾ ਨਾਤਾ ਕਹਿ ਲਵੋ
ਨਾਂ ਜਾਣੇ ਕਿਥੋਂ ਤੇ ਕਦੋਂ ਇਹ ਪੰਛੀਂ ਇਸ ਪਿਆਰ ਦੇ ਪਿੰਜਰੇ ਵੜਿਆ

ਇਕ ਅਨੋਖੀ ਲਹਿਰ ਜਿਹੀ ਉਠਦੀ ਤੇ ਮੱਸਤੀ ਸਾਰੇ ਚੜ੍ਹ ਜਾਂਦੀ ਹੈ
ਨਾਂ ਜਾਂਣੇ ਰੱਬ ਨੇ ਇਹ ਕੱਲਬੂਤ ਕਿਸ ਮਿਟੀ ਤੋਂ ਏਦਾਂ ਦਾ ਘੜਿਆ

ਕਿਸੇ ਜਨੱਮ ਦੀ ਯਾਦ ਨਹੀਂ ਬਾਕੀ ਨਾਂ ਅੱਗਲੇ ਦੀ ਸੁੱਧ ਬੁੱਧ ਹੈਗੀ
ਅਜੀਬ ਕੌਤੱਕ ਰੱਚਿਆ ਰੱਬ ਨੇ ਤੇ ਰੋਮ ਰੋਮ ਵਿਚ ਕੀ ਹੈ ਮੱੜਿਆ

ਕਿਥੋਂ ਦੀ ਹੈ ਇਹ ਮਿਟੀ ਲਾਈ ਤੇ ਇਹ ਮਿਟੀ ਕਿਥੇ ਜਾ ਕੇ ਮਿਲਣੀ
"ਥਿੰਦ"ਇਹ ਉਹ ਹੀ ਜਾਣੇ ਜੋ ਗਏ ਨੇ ਉਹਨਾਂ ਨੂੰ ਕਿਥੇ ਹੈ ਖੜਿਆ

ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)